Sangrur: ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਕਰੋ ਦਰਸ਼ਨ, ਇੱਥੇ ਸੁਸ਼ੋਭਿਤ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਅਸਥੀਆਂ
Sangrur: ਸੰਗਰੂਰ ਦੇ ਪਿੰਡ ਆਲੋ ਅਰਖ ਦੇ ਵਿੱਚ ਮੌਜੂਦ ਹੈ ਉਹ ਪਵਿੱਤਰ ਅਸਥਾਨ ਜਿਸ ਜਗ੍ਹਾ ਦੇ ਉੱਪਰ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਰੱਖੀਆਂ ਹੋਈਆਂ ਨੇ ਅਤੇ ਇਸ ਜਗ੍ਹਾ 'ਤੇ ਮਾਤਾ ਗੁਜਰ ਕੌਰ ਜੀ ਦੇ ਪੈਰਾਂ ਦੇ ਨਿਸ਼ਾਨ
Sikh history: ਸੰਗਰੂਰ ਦੇ ਪਿੰਡ ਆਲੋ ਅਰਖ ਦੇ ਵਿੱਚ ਮੌਜੂਦ ਹੈ ਉਹ ਪਵਿੱਤਰ ਅਸਥਾਨ ਜਿਸ ਜਗ੍ਹਾ ਦੇ ਉੱਪਰ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਰੱਖੀਆਂ ਹੋਈਆਂ ਨੇ ਅਤੇ ਸਭ ਤੋਂ ਵੱਡੀ ਗੱਲ ਇਸ ਜਗ੍ਹਾ 'ਤੇ ਮਾਤਾ ਗੁਜਰ ਕੌਰ ਜੀ ਦੇ ਪੈਰਾਂ ਦੇ ਨਿਸ਼ਾਨ ਇੱਕ ਪੱਥਰ ਦੇ ਉੱਪਰ ਮੌਜੂਦ ਨੇ ਜਿਸ ਨੂੰ ਲੱਕੜ ਦੇ ਬੋਕਸ ਦੇ ਵਿੱਚ ਰੱਖਿਆ ਗਿਆ ਜਿੱਥੇ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਹਨ।
ਤੁਹਾਨੂੰ ਦੱਸ ਦਈਏ ਜਿਸ ਜਗ੍ਹਾ ਦੇ ਉੱਪਰ ਗੁਰਦੁਆਰਾ ਮੰਜੀ ਸਾਹਿਬ ਸੁਸ਼ੋਭਿਤ ਹੈ। ਇਹ ਦੀਵਾਨ ਟੋਡਰ ਮੱਲ ਦੀ ਜਮੀਨ ਹੋਇਆ ਕਰਦੀ ਸੀ ਇਸ ਜਗਹਾ ਦੇ ਉੱਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਆ ਕੇ ਠਹਿਰੇ ਸਨ ਉਸ ਸਮੇਂ ਟੋਡਰ ਮੱਲ ਉਹਨਾਂ ਕੋਲ ਪਹੁੰਚਿਆ ਸੀ ਅਤੇ ਉਹਨਾਂ ਤੋਂ ਸੇਵਾ ਦੀ ਮੰਗ ਕੀਤੀ ਸੀ ਪਰ ਉਸ ਸਮੇਂ ਸੇਵਾ ਲੈਣ ਤੋਂ ਗੁਰੂ ਤੇਗ ਬਹਾਦਰ ਜੀ ਨੇ ਮਨਾ ਕਰ ਦਿੱਤਾ ਸੀ ਅਤੇ ਕਿਹਾ ਸੀ ਟੋਡਰ ਮੱਲ ਤੇਰੇ ਤੋਂ ਅੱਗੇ ਜਾ ਕੇ ਬਹੁਤ ਵੱਡੀ ਸੇਵਾ ਲੈਣੀ ਉਹ ਸੇਵਾ ਟੋਡਰ ਮੱਲ ਤੋਂ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਅੰਤਿਮ ਸੰਸਕਾਰ ਕਰਨ ਦੇ ਰੂਪ ਵਿੱਚ ਲਈ ਸੀ
ਦੱਸ ਦਈਏ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਟੋਡਰ ਮੱਲ ਨੂੰ ਵਰ ਦਿੱਤਾ ਸੀ ਟੋਡਰ ਮੱਲ ਇੱਕ ਵਪਾਰੀ ਸੀ ਉਸ ਸਮੇਂ ਜਦੋਂ ਉਹ ਸਰਹੰਦ ਪਹੁੰਚਿਆ ਤਾਂ ਫਿਰ ਉੱਥੇ ਦਾ ਦੀਵਾਨ ਬਣ ਗਿਆ ਤੇ ਉਹ ਸੋਨੇ ਜਵਾਹਰਾਤ ਦਾ ਧਨੀ ਹੋ ਗਿਆ ਜਿਸ ਤੋਂ ਬਾਅਦ ਜਦੋਂ ਦੀਵਾਨ ਟੋਡਰ ਮੱਲ ਨੂੰ ਪਤਾ ਚੱਲਿਆ ਕਿ ਸੂਬਾ ਸਰਹੰਦ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਕੈਦ ਕੀਤੇ ਗਏ ਨੇ ਉਹਨਾਂ ਨੂੰ ਛੁੜਵਾ ਨਹੀਂ ਸਕਿਆ ਜਿਸ ਤੋਂ ਬਾਅਦ ਉਹਨਾਂ ਨੂੰ ਨੀਹਾਂ ਵਿੱਚ ਚਿੰਨ ਦਿੱਤਾ ਗਿਆ ਲੇਕਿਨ ਉਸ ਨੇ ਉਹਨਾਂ ਦੇ ਅੰਤਿਮ ਸੰਸਕਾਰ ਕਰਨ ਦੀ ਇੱਛਾ ਜਤਾਈ ਜਿਸ ਤੋਂ ਬਾਅਦ ਦੀਵਾਨ ਟੋਡਰ ਮੱਲ ਤੋਂ ਸੂਬਾ ਸਰਹੰਦ ਨੇ ਸੋਨੇ ਦੀਆਂ ਮੋਹਰਾਂ ਜਮੀਨ ਤੇ ਵਿਸਾ ਕੇ ਜਮੀਨ ਖਰੀਦਣ ਲਈ ਕਿਹਾ ਤਾਂ ਟੋਡਰਮੱਲ ਨੇ ਆਪਣੀ ਸਾਰੀ ਜਮੀਨ ਜਾਇਦਾਦ ਵੇਚ ਕੇ ਸੋਨੇ ਦੀਆਂ ਮੋਹਰਾਂ ਜ਼ਮੀਨ ਉੱਤੇ ਵਿਛਾਉਣੀਆਂ ਸ਼ੁਰੂ ਕੀਤੀਆਂ ਜਿਸ ਤੋਂ ਬਾਅਦ ਸੂਬਾ ਸਰਹੱਦ ਵੱਲੋਂ ਖੜੀਆਂ ਮੋਹਰਾਂ ਕਰਨ ਦੀ ਗੱਲ ਆਖੀ ਗਈ ਦੱਸਿਆ ਜਾ ਰਿਹਾ ਇਤਿਹਾਸ ਦੇ ਵਿੱਚ ਲਿਖਿਆ ਕਿ ਉਸ ਸਮੇਂ 780 ਕਿਲੋ ਸੋਨਾ ਉਸ ਸਮੇਂ ਲੱਗਿਆ ਸੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਾਲੀ ਉਹ ਜਗ੍ਹਾ ਅੱਜ ਵਿਸ਼ਵ ਭਰ ਦੇ ਵਿੱਚ ਸਭ ਤੋਂ ਮਹਿੰਗੀ ਜਗਹਾ ਦੇ ਤੌਰ ਤੇ ਵੀ ਜਾਣੀ ਜਾਂਦੀ ਹੈ ਤਾਂ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਭਾਈ ਜੋਧ ਸਿੰਘ ਦੇ ਹੱਥ ਟੋਡਰ ਮੱਲ ਨੇ ਆਪਣੇ ਪਿੰਡ ਆਪਣੀ ਜ਼ਮੀਨ ਦੇ ਵਿੱਚ ਲਿਜਾਣ ਲਈ ਦਿੱਤੀਆਂ ਸਨ ਜਿਸ ਤੋਂ ਬਾਅਦ ਜੇ ਜਗ੍ਹਾ ਦੇ ਗੁਰਦੁਆਰਾ ਮੰਜੀ ਸਾਹਿਬ ਸੁਸ਼ੋਭਿਤ ਹੈ ਇਹ ਜਗਹਾ ਨਿਮ ਦੇ ਦਰਖਤ ਥੱਲੇ ਗਾਗਰ ਦੇ ਵਿੱਚ ਪਾ ਕੇ ਉਹਨਾਂ ਦੇ ਆਸਤਰ ਰੱਖੇ ਗਏ ਜਦੋਂ 1991 ਦੇ ਵਿੱਚ ਕਾਰ ਸੇਵਾ ਹੋਈ ਉਸ ਸਮੇਂ ਇਹ ਆਸ ਤੇ ਇੱਥੋਂ ਨਿਕਲੇ ਜਿਸ ਜਗ੍ਹਾ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਨੇ ਉਸ ਥੜੇ ਥੱਲੇ ਕੱਚ ਦੇ ਬਰਤਨ ਦੇ ਵਿੱਚ ਪਾ ਕੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਰੱਖੀਆਂ ਗਈਆਂ ਨੇ ਅਤੇ ਨਾਲ ਹੀ ਇੱਕ ਸੀਮੈਂਟ ਦੇ ਪੱਥਰ ਦੇ ਉੱਪਰ ਮਾਤਾ ਗੁਜਰ ਕੌਰ ਜੀ ਦੇ ਪੈਰਾਂ ਦੇ ਨਿਸ਼ਾਨ ਨੇ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਪ੍ਰਧਾਨ ਅਨੁਸਾਰ ਇਹ ਜ਼ਮੀਨ ਦੇ ਉੱਪਰ ਦੋ ਵੱਡੀਆਂ ਪੈੜਾਂ ਅਤੇ ਚਾਰ ਛੋਟੀਆਂ ਪੈੜਾਂ ਸਨ ਜਦੋਂ ਉਹਨਾਂ ਨੂੰ ਉਥੋਂ ਹਟਾਇਆ ਜਾਣ ਲੱਗਾ ਤਾਂ ਛੋਟੇ ਬੱਚਿਆਂ ਦੀਆਂ ਜਿਹੜੀਆਂ ਪੈੜਾਂ ਦੇ ਨਿਸ਼ਾਨ ਸੀ ਉਹ ਟੁੱਟ ਗਏ ਪਰ ਇੱਕ ਪੈੜ ਅਸੀਂ ਬਚਾਉਣ ਦੇ ਵਿੱਚ ਕਾਮਯਾਬ ਹੋਏ ਜੋ ਕਿ ਹੁਣ ਸੰਗਤਾਂ ਦੇ ਦਰਸ਼ਨ ਦੇ ਲਈ ਰੱਖੀ ਗਈ ਹੈ ਇਹ ਪੈੜ ਮਾਤਾ ਗੁਜਰ ਕੌਰ ਜੀ ਦੇ ਪੈਰਾਂ ਦੇ ਨਿਸ਼ਾਨ ਹਨ।
ਹੋਰ ਪੜ੍ਹੋ : ਪੰਥਕ ਜਾਹੋ-ਜਲਾਲ ਨਾਲ ਮਨਾਇਆ ਜਾਵੇਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ...ਨੋਟ ਕਰ ਲਵੋ ਤਰੀਕਾਂ
ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਭੋਗ ਪੈਣ ਤੋਂ ਬਾਅਦ ਦੂਸਰੇ ਦਿਨ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਨਗਰ ਕੀਰਤਨ ਗੁਰਦੁਆਰਾ ਮੰਜੀ ਸਾਹਿਬ ਪਿੰਡ ਆਲੋਕ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਪਹੁੰਚਦਾ ਹੈ ਜਿਸ ਤਰ੍ਹਾਂ ਉਸ ਸਮੇਂ ਦੀਵਾਨ ਟੋਡਰ ਮੱਲ ਨੇ ਭਾਈ ਜੋ ਸਿੰਘ ਦੇ ਹੱਥ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਅਸਤੀਆਂ ਇਸ ਜਗ੍ਹਾ ਦੇ ਉੱਪਰ ਭੇਜੀਆਂ ਸਨ।
ਦੱਸ ਦੀਏ ਕਿ ਇਸ ਜਗ੍ਹਾ ਤੋਂ ਮਹਿਜ ਪੰਜ ਕਿਲੋਮੀਟਰ ਦੀ ਦੂਰੀ ਤੇ ਦੀਵਾਨ ਟੋਡਰਮੱਲ ਦਾ ਪਿੰਡ ਕਾਕੜਾ ਹੈ। ਇਸ ਜਗ੍ਹਾ ਦੇ ਉੱਪਰ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਨੇ ਅਤੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਬਣੇ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਦੀਆਂ ਹਨ।
ਰਿਪੋਰਟ-Anil Jain Sangrur