IPL 2022 'ਚ ਵਿਰਾਟ ਕੋਹਲੀ ਦੇ ਪ੍ਰਦਰਸ਼ਨ 'ਤੇ ਡਿਵਿਲੀਅਰਸ ਨੇ ਤੋੜੀ ਚੁੱਪ, ਦੱਸਿਆ ਕਿਵੇਂ ਫਾਰਮ 'ਚ ਕਰਨਗੇ ਵਾਪਸੀ
ਵਿਰਾਟ ਕੋਹਲੀ ਫਿਲਹਾਲ ਆਪਣੀ ਪੁਰਾਣੀ ਲੈਅ 'ਤੇ ਵਾਪਸੀ ਨਹੀਂ ਆ ਪਾ ਰਹੇ। ਉਨ੍ਹਾਂ ਪਿਛਲੇ ਮੈਚ ਵਿੱਚ ਅਰਧ ਸੈਂਕੜਾ ਜ਼ਰੂਰ ਲਗਾਇਆ ਸੀ ਪਰ ਇਹ ਬਹੁਤ ਹੌਲੀ ਸੀ।
AB de Villiers on Virat Kohli: ਵਿਰਾਟ ਕੋਹਲੀ ਫਿਲਹਾਲ ਆਪਣੀ ਪੁਰਾਣੀ ਲੈਅ 'ਤੇ ਵਾਪਸੀ ਨਹੀਂ ਆ ਪਾ ਰਹੇ। ਉਨ੍ਹਾਂ ਪਿਛਲੇ ਮੈਚ ਵਿੱਚ ਅਰਧ ਸੈਂਕੜਾ ਜ਼ਰੂਰ ਲਗਾਇਆ ਸੀ ਪਰ ਇਹ ਬਹੁਤ ਹੌਲੀ ਸੀ। ਉਨ੍ਹਾਂ 53 ਗੇਂਦਾਂ ਵਿੱਚ 58 ਦੌੜਾਂ ਦੀ ਪਾਰੀ ਖੇਡੀ ਸੀ। ਹਾਲਾਂਕਿ ਕ੍ਰਿਕਟ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਪਾਰੀ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਵਧੇਗਾ। RCB 'ਚ ਲੰਬੇ ਸਮੇਂ ਤੋਂ ਵਿਰਾਟ ਦੇ ਨਾਲ ਰਹੇ ਸਾਬਕਾ ਕ੍ਰਿਕਟਰ ਏਬੀ ਡਿਵਿਲੀਅਰਸ ਨੇ ਵੀ ਵਿਰਾਟ ਦੀ ਫਾਰਮ ਨੂੰ ਲੈ ਕੇ ਸੰਘਰਸ਼ 'ਤੇ ਗੱਲ ਕੀਤੀ ਹੈ। ਉਨ੍ਹਾਂ ਨੇ ਵਿਰਾਟ ਕੋਹਲੀ ਦੀ ਖਰਾਬ ਫਾਰਮ ਨੂੰ ਮਾਨਸਿਕਤਾ ਨਾਲ ਜੋੜਿਆ ਹੈ।
ਡਿਵਿਲੀਅਰਸ ਦਾ ਕਹਿਣਾ ਹੈ ਕਿ ਇਹ ਦਿਮਾਗ ਤੇ ਮਾਨਸਿਕ ਤਾਕਤ ਦੀ ਲੜਾਈ ਹੈ। ਤੁਸੀਂ ਅਚਾਨਕ ਰਾਤੋ-ਰਾਤ ਮਾੜੇ ਖਿਡਾਰੀ ਨਹੀਂ ਬਣ ਜਾਂਦੇ। ਮੈਂ ਇਹ ਜਾਣਦਾ ਹਾਂ ਤੇ ਵਿਰਾਟ ਨੂੰ ਵੀ ਪਤਾ ਹੋਵੇਗਾ। ਇਹ ਸਭ ਤੁਹਾਡੇ ਦਿਮਾਗ ਤੇ ਸੋਚ 'ਤੇ ਨਿਰਭਰ ਕਰਦਾ ਹੈ। ਜਦੋਂ ਵੀ ਤੁਸੀਂ ਖੇਡਦੇ ਹੋ, ਤੁਹਾਨੂੰ ਸ਼ਾਂਤ ਦਿਮਾਗ ਤੇ ਤਾਜ਼ੀ ਊਰਜਾ ਦੀ ਲੋੜ ਹੁੰਦੀ ਹੈ, ਤਾਂ ਹੀ ਤੁਸੀਂ ਇਸ ਟੋਏ ਤੋਂ ਬਾਹਰ ਆ ਸਕਦੇ ਹੋ।
ਡਿਵਿਲੀਅਰਸ ਦਾ ਇਹ ਵੀ ਕਹਿਣਾ ਹੈ ਕਿ ਇੱਕ ਬੱਲੇਬਾਜ਼ ਹਮੇਸ਼ਾ ਇੱਕ ਜਾਂ ਦੋ ਮਾੜੀਆਂ ਪਾਰੀਆਂ ਨੂੰ ਗਵਾਉਣ ਤੋਂ ਦੂਰ ਰਹਿੰਦਾ ਹੈ। ਜੇਕਰ ਉਹ ਇਸ ਤਰ੍ਹਾਂ ਦੀ ਖਰਾਬ ਪਾਰੀ ਖੇਡਦਾ ਰਹਿੰਦਾ ਹੈ ਤਾਂ ਉਸ ਲਈ ਵਾਪਸੀ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
ਦੱਸ ਦੇਈਏ ਕਿ ਵਿਰਾਟ ਕੋਹਲੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਵਿੱਚ 100 ਤੋਂ ਵੱਧ ਮੈਚਾਂ ਵਿੱਚ ਇੱਕ ਵਾਰ ਵੀ ਸੈਂਕੜਾ ਨਹੀਂ ਬਣਾ ਸਕੇ ਹਨ। IPL ਦੇ ਇਸ ਸੀਜ਼ਨ 'ਚ ਵੀ ਵਿਰਾਟ ਹੁਣ ਤੱਕ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ ਹਨ। 10 ਮੈਚਾਂ 'ਚ ਉਹ ਸਿਰਫ 20.67 ਦੀ ਔਸਤ ਨਾਲ 186 ਦੌੜਾਂ ਹੀ ਬਣਾ ਸਕਿਆ ਹੈ। ਇਸ 'ਚ ਉਹ ਲਗਾਤਾਰ ਦੋ ਵਾਰ ਜ਼ੀਰੋ 'ਤੇ ਆਊਟ ਵੀ ਹੋਇਆ ਹੈ। ਦੇਖਣਾ ਇਹ ਹੋਵੇਗਾ ਕਿ ਪਿਛਲੇ ਮੈਚ 'ਚ ਅਰਧ ਸੈਂਕੜਾ ਜੜਨ ਤੋਂ ਬਾਅਦ ਵਿਰਾਟ ਨੇ ਲੈਅ 'ਚ ਵਾਪਸੀ ਦੇ ਜੋ ਸੰਕੇਤ ਦਿੱਤੇ ਹਨ, ਉਹ ਆਉਣ ਵਾਲੇ ਮੈਚਾਂ 'ਚ ਕਿੰਨੇ ਸਹੀ ਸਾਬਤ ਹੁੰਦੇ ਹਨ।