ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਆਏਗੀ ਪਾਕਿਸਤਾਨੀ ਟੀਮ! ਵਰਲਡ ਕੱਪ 'ਚ ਹੋਏਗਾ ਆਹਮਣਾ ਸਾਹਮਣਾ
ਐੱਫਆਈਐੱਚ ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ 2025 ਭਾਰਤ ਵਿੱਚ 28 ਨਵੰਬਰ ਤੋਂ 10 ਦਸੰਬਰ ਤੱਕ ਹੋਣ ਜਾ ਰਿਹਾ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਇਸ ਟੂਰਨਾਮੈਂਟ ਵਿੱਚ 24 ਟੀਮਾਂ ਹਿੱਸਾ ਲੈਣਗੀਆਂ।

ਐੱਫ.ਆਈ.ਐੱਚ. (FIH) ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ ਹੁਣ ਭਾਰਤ ਵਿੱਚ ਹੋਣ ਜਾ ਰਿਹਾ ਹੈ। ਇਹ ਟੂਰਨਾਮੈਂਟ ਤਮਿਲਨਾਡੂ ਵਿੱਚ ਕਰਵਾਇਆ ਜਾਵੇਗਾ। ਪਹਿਲੀ ਵਾਰ ਇਸ ਟੂਰਨਾਮੈਂਟ ਵਿੱਚ 24 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਵਿੱਚ ਪਾਕਿਸਤਾਨ ਦੀ ਟੀਮ ਵੀ ਸ਼ਾਮਲ ਹੈ। ਹੁਣ ਜਦੋਂ ਕਿ ਪਹਿਲਗਾਮ ਆਤੰਕਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧਿਆ ਹੈ, ਤਾਂ ਇਹ ਪਹਿਲੀ ਵਾਰ ਹੋਵੇਗਾ ਕਿ ਪਾਕਿਸਤਾਨ ਦੀ ਕੋਈ ਟੀਮ ਭਾਰਤ ਦਾ ਦੌਰਾ ਕਰ ਸਕਦੀ ਹੈ।
ਇਸ ਤੋਂ ਵੀ ਜ਼ਿਆਦਾ ਦਿਲਚਸਪ ਗੱਲ ਇਹ ਹੈ ਕਿ ਭਾਰਤ ਅਤੇ ਪਾਕਿਸਤਾਨ ਨੂੰ ਇੱਕੋ ਪੂਲ ਵਿੱਚ ਰੱਖਿਆ ਗਿਆ ਹੈ। 24 ਟੀਮਾਂ ਨੂੰ ਕੁੱਲ 6 ਪੂਲਾਂ ਵਿੱਚ ਵੰਡਿਆ ਗਿਆ ਹੈ। ਹੁਣ ਇੱਕ ਵਾਰੀ ਫਿਰ ਫੈਂਸ ਨੂੰ ਖੇਡ ਦੇ ਮੈਦਾਨ ਵਿੱਚ ਭਾਰਤ-ਪਾਕਿਸਤਾਨ ਦੀ ਟਕਰ ਦੇਖਣ ਨੂੰ ਮਿਲ ਸਕਦੀ ਹੈ।
ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ ਲਈ 6 ਪੂਲ ਬਣਾਏ ਗਏ ਹਨ। ਪੂਲ ਏ ਵਿੱਚ ਇਹ ਟੀਮਾਂ ਸ਼ਾਮਲ ਹਨ:
ਪੂਲ ਏ – ਦੱਖਣੀ ਅਫਰੀਕਾ, ਆਇਰਲੈਂਡ, ਕੈਨੇਡਾ ਅਤੇ ਜਰਮਨੀ।
ਪੂਲ ਬੀ – ਭਾਰਤ, ਪਾਕਿਸਤਾਨ, ਸਵਿਟਜ਼ਰਲੈਂਡ ਅਤੇ ਚਿਲੀ
ਪੂਲ C – ਨਿਊਜ਼ੀਲੈਂਡ, ਜਾਪਾਨ, ਚੀਨ, ਅਰਜਨਟੀਨਾ
ਪੂਲ D – ਨਾਮੀਬੀਆ, ਸਪੇਨ, ਮਿਸਰ, ਬੈਲਜੀਅਮ
ਪੂਲ E – ਇੰਗਲੈਂਡ, ਨੀਦਰਲੈਂਡ, ਆਸਟਰੇਲੀਆ, ਮਲੇਸ਼ੀਆ
ਪੂਲ F – ਆਸਟਰੇਲੀਆ, ਬੰਗਲਾਦੇਸ਼, ਫਰਾਂਸ, ਕੋਰੀਆ
ਐੱਫ.ਆਈ.ਐੱਚ. ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ 2025 ਭਾਰਤ ਵਿੱਚ 28 ਨਵੰਬਰ ਤੋਂ 10 ਦਸੰਬਰ ਤੱਕ ਖੇਡਿਆ ਜਾਵੇਗਾ।
ਪਿਛਲੇ ਸੀਜ਼ਨ ਵਿੱਚ ਐੱਫ.ਆਈ.ਐੱਚ. ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ ਦਾ ਖਿਤਾਬ ਜਰਮਨੀ ਨੇ ਜਿੱਤਿਆ ਸੀ। ਜਰਮਨੀ ਨੇ ਫਾਈਨਲ ਮੁਕਾਬਲੇ ਵਿੱਚ ਫਰਾਂਸ ਨੂੰ 2-1 ਨਾਲ ਹਰਾਕੇ ਇਹ ਖਿਤਾਬ ਆਪਣੇ ਨਾਮ ਕੀਤਾ ਸੀ।
ਹਾਕੀ ਇੰਡੀਆ ਦੇ ਮਹਾਸਚਿਵ ਭੋਲਾ ਨਾਥ ਸਿੰਘ ਨੇ ਇਸ ਮੌਕੇ ਕਿਹਾ, “ਅੱਜ ਹਾਕੀ ਦੀ ਦੁਨੀਆ ਲਈ ਇਕ ਇਤਿਹਾਸਕ ਪਲ ਹੈ, ਕਿਉਂਕਿ ਅਸੀਂ ਪਹਿਲੀ ਵਾਰ 24 ਦੇਸ਼ਾਂ ਦੀ ਭਾਗੀਦਾਰੀ ਵਾਲੇ ਐੱਫਆਈਐੱਚ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਲਈ ਪੂਲ ਡਰਾਅ ਦੇਖ ਰਹੇ ਹਾਂ। ਹਾਕੀ ਇੰਡੀਆ ਵੱਲੋਂ ਮੈਂ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਦੇਸ਼ ਭਰ ਵਿੱਚ ਹਾਕੀ ਅਤੇ ਖਿਡਾਰੀਆਂ ਪ੍ਰਤੀ ਉਨ੍ਹਾਂ ਦੇ ਦ੍ਰਿੜ਼ ਸਮਰਥਨ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ।”
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















