ਵਿਰਾਟ ਕੋਹਲੀ ਨਾਲ ਵਿਵਾਦ ਤੇ ਅਨਿਲ ਕੁੰਬਲੇ ਨੇ ਤੋੜੀ ਚੁੱਪ, ਕਿਹਾ ਬਿਹਤਰ ਤਰੀਕੇ ਨਾਲ ਖਤਮ ਹੋ ਸਕਦਾ ਸੀ ਕਾਰਜਕਾਲ
ਅਨਿਲ ਕੁੰਬਲੇ ਨੂੰ ਭਾਰਤੀ ਕ੍ਰਿਕਟ ਇਤਿਹਾਸ ਵਿੱਚ ਸਭ ਤੋਂ ਵੱਡਾ ਮੈਚ ਜੇਤੂ ਮੰਨਿਆ ਜਾਂਦਾ ਹੈ। ਸਾਲ 2016 ਵਿੱਚ ਕੁੰਬਲੇ ਨੂੰ ਟੀਮ ਇੰਡੀਆ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ।

ਨਵੀਂ ਦਿੱਲੀ: ਅਨਿਲ ਕੁੰਬਲੇ ਨੂੰ ਭਾਰਤੀ ਕ੍ਰਿਕਟ ਇਤਿਹਾਸ ਵਿੱਚ ਸਭ ਤੋਂ ਵੱਡਾ ਮੈਚ ਜੇਤੂ ਮੰਨਿਆ ਜਾਂਦਾ ਹੈ। ਸਾਲ 2016 ਵਿੱਚ ਕੁੰਬਲੇ ਨੂੰ ਟੀਮ ਇੰਡੀਆ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ। ਹਾਲਾਂਕਿ, ਵਿਰਾਟ ਕੋਹਲੀ ਨਾਲ ਮਤਭੇਦ ਦੇ ਕਾਰਨ ਕੁੰਬਲੇ ਨੇ 2017 ਵਿੱਚ ਮੁੱਖ ਕੋਚ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅਨਿਲ ਕੁੰਬਲੇ ਨੇ ਬਤੌਰ ਮੁੱਖ ਕੋਚ ਭਾਰਤੀ ਟੀਮ ਨਾਲ ਬਿਤਾਏ ਸਮੇਂ ਬਾਰੇ ਗੱਲ ਕੀਤੀ ਹੈ। ਕੁੰਬਲੇ ਨੇ ਕਿਹਾ ਹੈ ਕਿ ਉਨ੍ਹਾਂ ਦਾ ਕਾਰਜਕਾਲ ਬਿਹਤਰ ਤਰੀਕੇ ਨਾਲ ਖਤਮ ਹੋ ਸਕਦਾ ਸੀ।
ਅਜਿਹੀਆਂ ਖਬਰਾਂ ਸਨ ਕਿ ਦੋਵਾਂ ਵਿਚਾਲੇ ਕਾਫ਼ੀ ਸਮੇਂ ਤੋਂ ਚੀਜ਼ਾਂ ਠੀਕ ਨਹੀਂ ਚੱਲ ਰਹੀਆਂ, ਪਰ ਕੋਹਲੀ ਨੇ ਚੈਂਪੀਅਨਜ਼ ਟਰਾਫੀ ਦੌਰਾਨ ਅਜਿਹੀਆਂ ਚੀਜ਼ਾਂ ਤੋਂ ਇਨਕਾਰ ਕੀਤਾ। ਇਸ ਟੂਰਨਾਮੈਂਟ ਦੇ ਫਾਈਨਲ ਵਿਚ ਭਾਰਤ ਪਾਕਿਸਤਾਨ ਤੋਂ ਹਾਰ ਗਿਆ ਅਤੇ ਇਸ ਤੋਂ ਬਾਅਦ ਕੁੰਬਲੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਕੁੰਬਲੇ ਨੇ ਕਿਹਾ ਹੈ ਕਿ ਰਿਟਾਇਰਮੈਂਟ ਤੋਂ ਬਾਅਦ, ਉਸ ਨੇ ਦੁਬਾਰਾ ਡਰੈਸਿੰਗ ਰੂਮ ਦਾ ਹਿੱਸਾ ਬਣ ਕੇ ਬਹੁਤ ਚੰਗਾ ਮਹਿਸੂਸ ਕੀਤਾ। ਕੁੰਬਲੇ ਨੇ ਕਿਹਾ ਕਿ ਉਸਨੂੰ ਕਿਸੇ ਗੱਲ ਦਾ ਪਛਤਾਵਾ ਨਹੀਂ ਹੈ, ਬਲਕਿ ਇਹ ਵੀ ਕਿਹਾ ਕਿ ਉਸਦੇ ਕਾਰਜਕਾਲ ਦਾ ਅੰਤ ਹੋਰ ਵਧੀਆ ਹੋ ਸਕਦਾ ਸੀ।
ਇਹ ਵੀ ਪੜ੍ਹੋ: ਸਿਟੀ ਬਿਊਟੀਫੁੱਲ ‘ਚ ਦੌੜੇਗੀ ਕਲਰਫੁੱਲ ਕਾਰ, ਲੰਬੀ ਖੱਜਲ ਖੁਆਰੀ ਤੋਂ ਬਾਅਦ ਮਿਲੀ ਹਰੀ ਝੰਡੀ ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ





















