Asian Games: ਭਾਰਤੀ ਖਿਡਾਰੀਆਂ ਨੇ ਸਿਰਜਿਆ ਇਤਿਹਾਸ, ਏਸ਼ੀਅਨ ਗੇਮਜ਼ 'ਚ 107 ਤਗ਼ਮੇ ਜਿੱਤ ਵਿਖਾਇਆ ਦੁਨੀਆ ਨੂੰ ਜਲਵਾ
Asian Games: ਏਸ਼ਿਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤੀ ਖਿਡਾਰੀਆਂ ਨੇ ਇਤਿਹਾਸ ਸਿਰਜਿਆ ਹੈ। ਭਾਰਤੀ ਖਿਡਾਰੀਆਂ ਨੇ ਇਸ ਮਹਾਂਮੁਕਾਬਲੇ ਵਿੱਚ 107 ਤਗ਼ਮੇ ਦੇਸ਼ ਦੀ ਝੋਲੀ ਪਾਏ ਹਨ।
Asian Games: ਏਸ਼ਿਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤੀ ਖਿਡਾਰੀਆਂ ਨੇ ਇਤਿਹਾਸ ਸਿਰਜਿਆ ਹੈ। ਭਾਰਤੀ ਖਿਡਾਰੀਆਂ ਨੇ ਇਸ ਮਹਾਂਮੁਕਾਬਲੇ ਵਿੱਚ 107 ਤਗ਼ਮੇ ਦੇਸ਼ ਦੀ ਝੋਲੀ ਪਾਏ ਹਨ। ਭਾਰਤ ਨੇ ਹਾਂਗਜ਼ੂ ਖੇਡਾਂ ਵਿੱਚ 28 ਸੋਨ, 38 ਚਾਂਦੀ ਤੇ 41 ਚਾਂਦੀ ਦੇ ਤਗ਼ਮੇ ਜਿੱਤ ਕੇ ‘ਅਬ ਕੀ ਬਾਰ, 100 ਸੇ ਪਾਰ’ ਦੇ ਨਾਅਰੇ ਨੂੰ ਸਫ਼ਲ ਬਣਾ ਦਿੱਤਾ ਹੈ।
ਏਸ਼ਿਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਵੱਲੋਂ ਰਿਕਾਰਡ 107 ਤਗ਼ਮੇ ਜਿੱਤਣ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਖਿਡਾਰੀਆਂ ਦੀ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ।
What a historic achievement for India at the Asian Games!
— Narendra Modi (@narendramodi) October 8, 2023
The entire nation is overjoyed that our incredible athletes have brought home the highest ever total of 107 medals, the best ever performance in the last 60 years.
The unwavering determination, relentless spirit and hard… pic.twitter.com/t8eHsRvojl
ਦੱਸ ਦਈਏ ਕਿ ਜਕਾਰਤਾ ਵਿੱਚ ਹੋਈਆਂ ਪਿਛਲੀਆਂ 2018 ਦੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ 70 ਤਗ਼ਮੇ ਜਿੱਤੇ ਸਨ। ਸ਼ੁੱਕਰਵਾਰ ਤੱਕ ਭਾਰਤ ਦੇ ਖ਼ਾਤੇ ਵਿੱਚ 95 ਤਗ਼ਮੇ ਸਨ ਪਰ ਅਥਲੀਟਾਂ ਨੇ ਮੁਕਾਬਲਿਆਂ ਦੇ ਆਖ਼ਰੀ ਦਿਨ ਸ਼ਨੀਵਾਰ ਨੂੰ ਸੋਨੇ ਦੇ ਛੇ, ਚਾਂਦੀ ਦੇ ਚਾਰ ਤੇ ਕਾਂਸੀ ਦੇ ਦੋ ਤਗ਼ਮੇ ਹੋਰ ਜਿੱਤੇ।
ਭਾਰਤੀ ਨਿਸ਼ਾਨੇਬਾਜ਼ਾਂ ਨੇ 22 ਤੇ ਟਰੈਕ ਐਂਡ ਫੀਲਡ ਅਥਲੀਟਾਂ ਨੇ 29 ਤਗ਼ਮਿਆਂ ਦਾ ਯੋਗਦਾਨ ਪਾਇਆ। ਭਾਰਤ ਤਗ਼ਮਾ ਸੂਚੀ ਸਥਾਨ ਵਿੱਚ ਚੌਥੇ ਸਥਾਨ ’ਤੇ ਰਿਹਾ, ਜਦਕਿ ਉਜ਼ਬੇਕਿਸਤਾਨ ਨੂੰ 20 ਸੋਨ ਤਗ਼ਮਿਆਂ ਨਾਲ ਪੰਜਵਾਂ ਸਥਾਨ ਮਿਲਿਆ ਹੈ। ਤਗ਼ਮਾ ਸੂਚੀ ਵਿੱਚ ਚੀਨ ਪਹਿਲੇ, ਜਾਪਾਨ ਦੂਜੇ ਤੇ ਦੱਖਣੀ ਕੋਰੀਆ ਤੀਜੇ ਸਥਾਨ ’ਤੇ ਰਹੇ। ਦੀਵਾਲੀ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਨੇ 107 ਤਗ਼ਮੇ ਜਿੱਤ ਕੇ ਦੇਸ਼ ਦੀ ਝੋਲੀ ਖੁਸ਼ੀਆਂ ਪਾਈਆਂ ਹਨ।