ਪੜਚੋਲ ਕਰੋ
(Source: ECI/ABP News)
ਡੇਅ-ਨਾਈਟ ‘ਚ ਇਸਤੇਮਾਲ ਹੋਣ ਵਾਲੀ ਪਿੰਕ ਬਾਲ ਦੀ ਹੱਥ ਨਾਲ ਹੋਈ ਸਿਲਾਈ, ਰਿਵਰਸ ਸਵਿੰਗ ‘ਚ ਹੋਵੇਗੀ ਮਦਦਗਾਰ
ਟੀਮ ਇੰਡੀਆ ਤੇ ਬੰਗਲਾਦੇਸ਼ 22 ਨਵੰਬਰ ਨੂੰ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਆਪਣਾ ਪਹਿਲਾ ਡੇ-ਨਾਈਟ ਮੁਕਾਬਲਾ ਖੇਡਣ ਲਈ ਤਿਆਰ ਹਨ। ਟੈਸਟ ਮੈਚ ‘ਚ ਉਂਝ ਤਾਂ ਰੈੱਡ ਬਾਲ ਦਾ ਇਸਤੇਮਾਲ ਹੁੰਦਾ ਹੈ।
![ਡੇਅ-ਨਾਈਟ ‘ਚ ਇਸਤੇਮਾਲ ਹੋਣ ਵਾਲੀ ਪਿੰਕ ਬਾਲ ਦੀ ਹੱਥ ਨਾਲ ਹੋਈ ਸਿਲਾਈ, ਰਿਵਰਸ ਸਵਿੰਗ ‘ਚ ਹੋਵੇਗੀ ਮਦਦਗਾਰ bcci claims pink ball will get reverse swing because it made by hand ਡੇਅ-ਨਾਈਟ ‘ਚ ਇਸਤੇਮਾਲ ਹੋਣ ਵਾਲੀ ਪਿੰਕ ਬਾਲ ਦੀ ਹੱਥ ਨਾਲ ਹੋਈ ਸਿਲਾਈ, ਰਿਵਰਸ ਸਵਿੰਗ ‘ਚ ਹੋਵੇਗੀ ਮਦਦਗਾਰ](https://static.abplive.com/wp-content/uploads/sites/5/2019/11/20163313/PINK-BALL.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਟੀਮ ਇੰਡੀਆ ਤੇ ਬੰਗਲਾਦੇਸ਼ 22 ਨਵੰਬਰ ਨੂੰ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਆਪਣਾ ਪਹਿਲਾ ਡੇ-ਨਾਈਟ ਮੁਕਾਬਲਾ ਖੇਡਣ ਲਈ ਤਿਆਰ ਹਨ। ਟੈਸਟ ਮੈਚ ‘ਚ ਉਂਝ ਤਾਂ ਰੈੱਡ ਬਾਲ ਦਾ ਇਸਤੇਮਾਲ ਹੁੰਦਾ ਹੈ, ਪਰ ਡੇਅ-ਨਾਈਟ ਮੈਚ ਮੈਚ ਲਈ ਪਿੰਕ ਬਾਲ ਦਾ ਇਸਤੇਮਾਲ ਕੀਤਾ ਜਾਂਦੇ ਹਨ। ਟੈਸਟ ਮੈਚ ‘ਚ ਸਭ ਦੀ ਨਜ਼ਰਾਂ ਇਸ ਗੱਲ ‘ਤੇ ਲੱਗੀਆਂ ਹਨ ਕਿ ਕੀ ਇਸ ਮੈਚ ‘ਚ ਇਹ ਗੇਂਦ ਰਿਵਰਸ ਸਵਿੰਗ ਹੋਵੇਗੀ ਜਾਂ ਨਹੀਂ।
ਬੀਸੀਸੀਆਈ ਅਧਿਕਾਰੀਆਂ ਦਾ ਦਾਅਵਾ ਹੈ ਕਿ ਮੈਦਾਨ ‘ਤੇ ਰਿਵਰਸ ਸਵਿੰਗ ਹਾਸਲ ਕਰਨ ਲਈ ਪਿੰਕ ਬਾਲ ਦੀ ਸਿਲਾਈ ਹੱਥ ਨਾਲ ਕੀਤੀ ਗਈ ਹੈ। ਹੱਥ ਨਾਲ ਗੇਂਦ ਦੀ ਕੀਤੀ ਗਈ ਸਿਲਾਈ ਨਾਲ ਰਿਵਰਸ ਸਵਿੰਗ ਹੋ ਸਕੇਗਾ।
ਜਾਣੋ ਕਿਵੇਂ ਤਿਆਰ ਹੁੰਦੀ ਪਿੰਕ ਬਾਲ:
ਪਿੰਕ ਬਾਲ ਬਣਾਉਣ ਲਈ ਸੱਤ ਤੋਂ ਅੱਠ ਦਿਨ ਲੱਗਦੇ ਹਨ ਤੇ ਫੇਰ ਇਸ ਤੋਂ ਬਾਅਦ ਇਸ ‘ਤੇ ਗੁਲਾਬੀ ਰੰਗ ਦਾ ਚਮੜਾ ਲਾਇਆ ਜਾਂਦਾ ਹੈ। ਇੱਕ ਵਾਰ ਚਮੜਾ ਤਿਆਰ ਹੋ ਜਾਵੇ ਤਾਂ ਇਸ ਨੂੰ ਫੇਰ ਤੋਂ ਦੋ ਹਿੱਸਿਆਂ ‘ਚ ਕੱਟ ਦਿੱਤਾ ਜਾਂਦਾ ਹੈ, ਜੋ ਬਾਅਦ ‘ਚ ਗੇਂਦ ਨੂੰ ਢੱਕ ਦਿੰਦਾ ਹੈ। ਇਸ ਤੋਂ ਬਾਅਦ ਇਸ ਨੂੰ ਚਮੜੇ ਦੀ ਕਟਿੰਗ ਨਾਲ ਸਿਲਿਆ ਜਾਂਦਾ ਹੈ ਤੇ ਇੱਕ ਵਾਰ ਫੇਰ ਰੰਗ ਕੀਤਾ ਜਾਂਦਾ ਹੈ। ਬਾਲ ਦੇ ਅੰਦਰੂਨੀ ਹਿੱਸੇ ਦੀ ਸਿਲਾਈ ਤੋਂ ਬਾਅਦ ਇਸ ਦੇ ਬਾਹਰੀ ਹਿੱਸੇ ਦੀ ਸਿਲਾਈ ਕੀਤੀ ਜਾਂਦੀ ਹੈ। ਸਾਰੀ ਪ੍ਰਕ੍ਰਿਆ ਪੂਰੀ ਹੋਣ ਤੋਂ ਬਾਅਦ ਬਾਲ ਨੂੰ ਅੰਤਮ ਰੂਪ ਦੇਣ ਲਈ ਤੋਲਿਆ ਜਾਂਦਾ ਹੈ। ਦੱਸ ਦਈਏ ਕਿ ਪਿੰਕ ਬਾਲ, ਰੈੱਡ ਬਾਲ ਦੀ ਤੁਲਨਾ ‘ਚ ਕੁਝ ਭਾਰੀ ਹੁੰਦੀ ਹੈ।Time to gear up for the Pink! #TeamIndia begin prep under lights in Indore for the Kolkata Test #INDvBAN pic.twitter.com/MVzkaVjdmL
— BCCI (@BCCI) November 17, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਤਕਨਾਲੌਜੀ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)