Dhammika Niroshana: ਸਾਬਕਾ ਕ੍ਰਿਕਟਰ ਦਾ ਕਤਲ, ਘਰ 'ਚ ਵੜ ਪਰਿਵਾਰ ਦੇ ਸਾਹਮਣੇ ਮਾਰੀਆਂ ਤਾਬੜ-ਤੋੜ ਗੋਲੀਆਂ
Cricketer Murdered: ਕ੍ਰਿਕਟ ਜਗਤ ਤੋਂ ਬਹੁਤ ਹੀ ਦੁਖਦਾਇਕ ਖਬਰ ਨਿਕਲ ਕੇ ਸਾਹਮਣੇ ਆਈ ਹੈ। ਜਿੱਥੇ ਸਾਬਕਾ ਕ੍ਰਿਕਟਰ ਧੰਮਿਕਾ ਨਿਰੋਸ਼ਨ ਦੀ ਘਰ ਚ ਵੜ ਕੇ ਪਰਿਵਾਰ ਵਾਲਿਆਂ ਦੇ ਸਾਹਮਣੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

Sri Lanka Dhammika Niroshana Dead: ਕ੍ਰਿਕਟ ਜਗਤ ਤੋਂ ਬਹੁਤ ਹੀ ਦੁਖਦਾਇਕ ਖਬਰ ਨਿਕਲ ਕੇ ਸਾਹਮਣੇ ਆਈ ਹੈ। ਜੀ ਹਾਂ ਸ਼੍ਰੀਲੰਕਾ ਤੋਂ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਦੇਸ਼ ਦੇ ਸਾਬਕਾ ਕ੍ਰਿਕਟਰ ਧੰਮਿਕਾ ਨਿਰੋਸ਼ਨ (dhammika niroshana) ਦੀ ਉਸ ਦੇ ਪਰਿਵਾਰ ਵਾਲਿਆਂ ਦੇ ਸਾਹਮਣੇ ਘਰ 'ਚ ਦਾਖਲ ਹੋ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਦੁਖਦਾਈ ਘਟਨਾ ਬੀਤੇ ਮੰਗਲਵਾਰ (16 ਜੁਲਾਈ) ਨੂੰ ਅੰਬਲਾਂਗੌਡਾ ਸਥਿਤ ਧੰਮਿਕਾ ਨਿਰੋਸ਼ਨ ਦੇ ਘਰ ਵਾਪਰੀ। ਇਸ ਘਟਨਾ ਕਾਰਨ ਕ੍ਰਿਕਟ ਜਗਤ ਸੋਗ ਵਿਚ ਹੈ।
ਸ਼੍ਰੀਲੰਕਾ ਦੀਆਂ ਸਾਰੀਆਂ ਸਥਾਨਕ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਕਿ ਜਦੋਂ ਇਹ ਘਟਨਾ ਵਾਪਰੀ, ਸਾਬਕਾ ਕ੍ਰਿਕਟਰ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਘਰ ਵਿੱਚ ਮੌਜੂਦ ਸੀ। ਸ਼੍ਰੀਲੰਕਾ ਦੇ ਸਾਬਕਾ ਕਪਤਾਨ ਦੀ ਹੱਤਿਆ ਕਰਨ ਵਾਲੇ ਵਿਅਕਤੀ ਨੇ ਕਥਿਤ ਤੌਰ 'ਤੇ 12 ਬੋਰ ਦੀ ਬੰਦੂਕ ਦੀ ਵਰਤੋਂ ਕੀਤੀ ਸੀ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਧੰਮਿਕਾ ਨਿਰੋਸ਼ਨ ਨੂੰ ਗੋਲੀ ਕਿਉਂ ਮਾਰੀ ਗਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਤੁਹਾਨੂੰ ਦੱਸ ਦੇਈਏ ਕਿ ਧੰਮਿਕਾ ਨਿਰੋਸ਼ਨ ਨੇ ਸ਼੍ਰੀਲੰਕਾ ਲਈ ਫਸਟ ਕਲਾਸ ਅਤੇ ਅੰਡਰ-19 ਕ੍ਰਿਕਟ ਖੇਡਿਆ ਹੈ। ਉਸਨੇ ਆਪਣਾ ਪਹਿਲਾ ਮੈਚ 2000 ਵਿੱਚ ਸਿੰਗਾਪੁਰ ਖਿਲਾਫ ਖੇਡਿਆ ਸੀ। ਧਮਿਕਾ ਨਿਰੋਸ਼ਨ ਨੇ ਕਈ ਮੌਕਿਆਂ 'ਤੇ ਟੀਮ ਦੀ ਕਮਾਨ ਵੀ ਸੰਭਾਲੀ। ਨਿਰੋਸ਼ਨ ਇੱਕ ਤੇਜ਼ ਗੇਂਦਬਾਜ਼ ਸੀ ਅਤੇ ਉਸਨੇ 2002 ਅੰਡਰ-19 ਵਿਸ਼ਵ ਕੱਪ ਦੀਆਂ 5 ਪਾਰੀਆਂ ਵਿੱਚ 19.28 ਦੀ ਔਸਤ ਨਾਲ 7 ਵਿਕਟਾਂ ਲਈਆਂ ਸਨ।
ਧਮਿਕਾ ਨਿਰੋਸ਼ਨ ਦਾ ਕਰੀਅਰ ਕੁਝ ਇਸ ਤਰ੍ਹਾਂ ਦਾ ਸੀ
ਜ਼ਿਕਰਯੋਗ ਹੈ ਕਿ ਧੰਮਿਕਾ ਨਿਰੋਸ਼ਨ ਨੇ ਆਪਣੇ ਕਰੀਅਰ 'ਚ 12 ਫਸਟ ਕਲਾਸ ਅਤੇ 8 ਲਿਸਟ-ਏ ਮੈਚ ਖੇਡੇ ਹਨ। ਉਸਨੇ ਆਖਰੀ ਵਾਰ 2004 ਵਿੱਚ ਪਹਿਲੀ ਸ਼੍ਰੇਣੀ ਅਤੇ ਲਿਸਟ-ਏ ਮੈਚ ਖੇਡਿਆ ਸੀ। ਪਹਿਲੀ ਸ਼੍ਰੇਣੀ ਵਿੱਚ, ਧੰਮਿਕਾ ਨੇ 26.89 ਦੀ ਔਸਤ ਨਾਲ 19 ਵਿਕਟਾਂ ਲਈਆਂ, ਜਿਸ ਵਿੱਚ ਉਸਦੀ ਸਰਵੋਤਮ ਪਾਰੀ 4/33 ਰਹੀ। ਇਸ ਤੋਂ ਇਲਾਵਾ ਨਿਰੋਸ਼ਨ ਨੇ ਵੀ ਪਹਿਲੀ ਸ਼੍ਰੇਣੀ ਦੀਆਂ 19 ਪਾਰੀਆਂ ਵਿੱਚ 269 ਦੌੜਾਂ ਬਣਾਈਆਂ, ਜਿਸ ਵਿੱਚ ਉਸਦਾ ਉੱਚ ਸਕੋਰ 47* ਦੌੜਾਂ ਸੀ।
ਇਸ ਤੋਂ ਇਲਾਵਾ ਲਿਸਟ-ਏ 'ਚ ਉਸ ਨੇ 29.40 ਦੀ ਔਸਤ ਨਾਲ 5 ਵਿਕਟਾਂ ਲਈਆਂ, ਜਿਸ 'ਚੋਂ 2/18 ਉਸ ਦਾ ਸਰਵੋਤਮ ਸੀ। ਇਸ ਤੋਂ ਇਲਾਵਾ ਉਸ ਨੇ 3 ਪਾਰੀਆਂ 'ਚ ਬੱਲੇਬਾਜ਼ੀ ਕਰਦੇ ਹੋਏ 48 ਦੌੜਾਂ ਬਣਾਈਆਂ, ਜਿਸ 'ਚ ਹਾਈ ਸਕੋਰ 27 ਦੌੜਾਂ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
