ਪੜਚੋਲ ਕਰੋ

ਚੋਣ ਨਤੀਜੇ 2024

(Source: ECI/ABP News/ABP Majha)

T20 World Cup 2022: ਭਾਰਤ ਨੇ ਨੀਦਰਲੈਂਡ ਨੂੰ 56 ਦੌੜਾਂ ਨਾਲ ਹਰਾਇਆ, ਕੋਹਲੀ, ਸੂਰਿਆਕੁਮਾਰ ਤੇ ਰੋਹਿਤ ਨੇ ਲਾਏ ਅਰਧ ਸੈਂਕੜੇ

ICC T20 WC 2022, IND vs NED: ਭਾਰਤੀ ਕ੍ਰਿਕਟ ਟੀਮ ਨੇ ਨੀਦਰਲੈਂਡ ਖਿਲਾਫ਼ ਵੱਡੀ ਜਿੱਤ ਦਰਜ ਕੀਤੀ ਹੈ। ਟੂਰਨਾਮੈਂਟ 'ਚ ਲਗਾਤਾਰ ਦੂਜਾ ਮੈਚ ਜਿੱਤਿਆ।

ਰਜਨੀਸ਼ ਕੌਰ ਦੀ ਰਿਪੋਰਟ

IND vs NED, Match Highlights: ਟੀ-20 ਵਿਸ਼ਵ ਕੱਪ 2022 ਵਿੱਚ ਭਾਰਤੀ ਕ੍ਰਿਕਟ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਨੇ ਆਪਣਾ ਦੂਜਾ ਮੈਚ ਨੀਦਰਲੈਂਡ ਨੂੰ 56 ਦੌੜਾਂ ਨਾਲ ਜਿੱਤ ਲਿਆ। ਭਾਰਤ ਦੀ ਟੂਰਨਾਮੈਂਟ ਵਿੱਚ ਇਹ ਲਗਾਤਾਰ ਦੂਜੀ ਜਿੱਤ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ ਦੋ ਵਿਕਟਾਂ ਦੇ ਨੁਕਸਾਨ 'ਤੇ 179 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਵਾਬ 'ਚ ਨੀਦਰਲੈਂਡ ਦੇ ਬੱਲੇਬਾਜ਼ ਦਬਾਅ 'ਚ ਚਕਨਾਚੂਰ ਹੋ ਗਏ ਅਤੇ 123 ਦੌੜਾਂ ਹੀ ਬਣਾ ਸਕੇ।

ਭਾਰਤੀ ਬੱਲੇਬਾਜ਼ਾਂ ਨੇ ਕੀਤਾ ਜ਼ਬਰਦਸਤ ਪ੍ਰਦਰਸ਼ਨ 

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਕੇਐੱਲ ਰਾਹੁਲ ਦਾ ਵਿਕਟ ਸਸਤੇ 'ਚ ਗੁਆ ਦਿੱਤਾ। ਇਸ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਦੂਜੀ ਵਿਕਟ ਲਈ 73 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਰੋਹਿਤ 39 ਗੇਂਦਾਂ 'ਚ 53 ਦੌੜਾਂ ਦੀ ਕਪਤਾਨੀ ਪਾਰੀ ਖੇਡਣ ਤੋਂ ਬਾਅਦ ਆਊਟ ਹੋ ਗਏ। ਰੋਹਿਤ ਦੇ ਆਊਟ ਹੋਣ ਤੋਂ ਬਾਅਦ ਸੂਰਿਆਕੁਮਾਰ ਯਾਦਵ ਅਤੇ ਕੋਹਲੀ ਨੇ ਮਿਲ ਕੇ ਤੇਜ਼ ਦੌੜਾਂ ਬਣਾਈਆਂ। ਦੋਵਾਂ ਨੇ ਤੀਜੀ ਵਿਕਟ ਲਈ ਅਜੇਤੂ 95 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਦੀ ਬਦੌਲਤ ਭਾਰਤੀ ਟੀਮ ਮਜ਼ਬੂਤ ​​ਸਕੋਰ ਤੱਕ ਪਹੁੰਚ ਗਈ।

ਕੋਹਲੀ ਨੇ ਟੂਰਨਾਮੈਂਟ 'ਚ ਲਾਇਆ ਦੂਜਾ ਅਰਧ ਸੈਂਕੜਾ 

ਕੋਹਲੀ ਨੇ ਟੂਰਨਾਮੈਂਟ ਵਿੱਚ ਆਪਣਾ ਲਗਾਤਾਰ ਦੂਜਾ ਅਰਧ ਸੈਂਕੜਾ ਲਗਾਇਆ ਅਤੇ ਉਹ ਦੋਵੇਂ ਮੈਚਾਂ ਵਿੱਚ ਅਜੇਤੂ ਰਹੇ। ਕੋਹਲੀ ਨੇ ਨੀਦਰਲੈਂਡ ਖਿਲਾਫ 44 ਗੇਂਦਾਂ 'ਤੇ ਅਜੇਤੂ 62 ਦੌੜਾਂ ਬਣਾਈਆਂ। ਇਸ ਪਾਰੀ ਵਿੱਚ ਉਸ ਨੇ ਤਿੰਨ ਚੌਕੇ ਅਤੇ ਦੋ ਛੱਕੇ ਜੜੇ। ਦੂਜੇ ਸਿਰੇ ਤੋਂ ਸੂਰਿਆਕੁਮਾਰ ਨੇ ਸਿਰਫ਼ 25 ਗੇਂਦਾਂ 'ਤੇ ਨਾਬਾਦ 51 ਦੌੜਾਂ ਬਣਾਈਆਂ। ਸੂਰਿਆਕੁਮਾਰ ਦੀ ਪਾਰੀ ਵਿੱਚ ਸੱਤ ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ।

ਗੇਂਦਬਾਜ਼ਾਂ ਨੇ ਵੀ ਆਪਣੀ ਦਿਖਾਈ ਤਾਕਤ

ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਨੀਦਰਲੈਂਡ ਦੀ ਟੀਮ ਸ਼ੁਰੂ ਤੋਂ ਹੀ ਦਬਾਅ ਵਿੱਚ ਨਜ਼ਰ ਆਈ। ਪਾਵਰਪਲੇ ਵਿੱਚ ਡੱਚ ਟੀਮ ਸਿਰਫ਼ 27 ਦੌੜਾਂ ਹੀ ਬਣਾ ਸਕੀ ਅਤੇ ਉਸ ਨੇ ਦੋ ਵਿਕਟਾਂ ਵੀ ਗੁਆ ਦਿੱਤੀਆਂ। ਭਾਰਤੀ ਸਪਿਨਰਾਂ ਨੇ ਮੱਧ ਓਵਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਹਾਲੈਂਡ ਨੂੰ ਕੋਈ ਮੌਕਾ ਨਹੀਂ ਦਿੱਤਾ। ਅਕਸ਼ਰ ਪਟੇਲ ਨੇ ਚਾਰ ਓਵਰਾਂ ਵਿੱਚ 18 ਦੌੜਾਂ ਦੇ ਕੇ ਅਤੇ ਰਵੀਚੰਦਰਨ ਅਸ਼ਵਿਨ ਨੇ ਚਾਰ ਓਵਰਾਂ ਵਿੱਚ 21 ਦੌੜਾਂ ਦੇ ਕੇ ਦੋ-ਦੋ ਵਿਕਟਾਂ ਲਈਆਂ।

ਪਹਿਲਾਂ ਓਪਨਿੰਗ ਕਰਨ ਆਏ ਕੇਐਲ ਰਾਹੁਲ ਤੇ ਰੋਹਿਤ ਸ਼ਰਮਾ

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਮੈਦਾਨ 'ਚ ਉਤਰੀ ਭਾਰਤੀ ਟੀਮ ਲਈ ਕੇਐਲ ਰਾਹੁਲ ਅਤੇ ਰੋਹਿਤ ਸ਼ਰਮਾ ਓਪਨਿੰਗ ਕਰਨ ਆਏ। ਇਸ ਦੌਰਾਨ ਕੇਐੱਲ ਕੁਝ ਖਾਸ ਨਹੀਂ ਕਰ ਸਕੇ ਅਤੇ ਸਿਰਫ 9 ਦੌੜਾਂ ਬਣਾ ਕੇ ਆਊਟ ਹੋ ਗਏ। ਉਹਨਾਂ ਨੇ 12 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਚੌਕਾ ਲਾਇਆ ਪਰ ਰੋਹਿਤ ਨੇ ਕਪਤਾਨ ਦੀ ਪਾਰੀ ਖੇਡੀ। ਰੋਹਿਤ ਅਤੇ ਵਿਰਾਟ ਵਿਚਾਲੇ ਮਜ਼ਬੂਤ ​​ਸਾਂਝੇਦਾਰੀ ਰਹੀ। ਰੋਹਿਤ ਨੇ 39 ਗੇਂਦਾਂ ਦਾ ਸਾਹਮਣਾ ਕਰਦੇ ਹੋਏ 3 ਛੱਕੇ ਅਤੇ 4 ਚੌਕੇ ਲਗਾਏ। ਉਹਨਾਂ ਨੇ 53 ਦੌੜਾਂ ਦਾ ਯੋਗਦਾਨ ਪਾਇਆ।

ਸੂਰਿਆਕੁਮਾਰ ਤੇ ਵਿਰਾਟ ਨੇ ਖੇਡੀ ਸ਼ਾਨਦਾਰ ਪਾਰੀ

ਰੋਹਿਤ ਦੇ ਆਊਟ ਹੋਣ ਤੋਂ ਬਾਅਦ ਸੂਰਿਆਕੁਮਾਰ ਯਾਦਵ ਨੇ ਵਿਰਾਟ ਦੇ ਨਾਲ ਪਾਰੀ ਨੂੰ ਸੰਭਾਲਿਆ। ਇਨ੍ਹਾਂ ਦੋਵਾਂ ਵਿਚਾਲੇ ਅਟੁੱਟ ਸਾਂਝੇਦਾਰੀ ਸੀ। ਕੋਹਲੀ ਨੇ 44 ਗੇਂਦਾਂ 'ਤੇ ਅਜੇਤੂ 62 ਦੌੜਾਂ ਬਣਾਈਆਂ। ਉਸ ਨੇ 3 ਚੌਕੇ ਅਤੇ 2 ਛੱਕੇ ਲਗਾਏ। ਜਦਕਿ ਸੂਰਿਆਕੁਮਾਰ ਨੇ ਤੂਫਾਨੀ ਪਾਰੀ ਖੇਡੀ। ਉਸ ਨੇ ਸਿਰਫ 25 ਗੇਂਦਾਂ 'ਤੇ ਅਜੇਤੂ 51 ਦੌੜਾਂ ਬਣਾਈਆਂ। ਸੂਰਿਆਕੁਮਾਰ ਨੇ 7 ਚੌਕੇ ਅਤੇ 1 ਛੱਕਾ ਲਗਾਇਆ।

ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਸੀ ਫੈਸਲਾ

ਭਾਰਤੀ ਟੀਮ ਟੀ-20 ਵਿਸ਼ਵ ਕੱਪ 2022 ਵਿੱਚ ਆਪਣਾ ਦੂਜਾ ਮੈਚ ਨੀਦਰਲੈਂਡ ਖ਼ਿਲਾਫ਼ ਖੇਡਣ ਜਾ ਰਹੀ ਹੈ। ਇਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਟੀ-20 ਵਿਸ਼ਵ ਕੱਪ 'ਚ ਪਹਿਲੀ ਵਾਰ ਨੀਦਰਲੈਂਡ ਦੇ ਖਿਲਾਫ਼ ਖੇਡੇਗੀ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਪਾਕਿਸਤਾਨ ਖਿਲਾਫ਼ ਆਪਣਾ ਪਹਿਲਾ ਮੈਚ ਜਿੱਤਿਆ ਹੈ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਸਿਡਨੀ 'ਚ ਖੇਡਿਆ ਜਾ ਰਿਹਾ ਹੈ।

ਰੋਹਿਤ ਸ਼ਰਮਾ ਨੇ ਪਲੇਇੰਗ 11 'ਚ ਨਹੀਂ ਕੀਤਾ ਕੋਈ ਬਦਲਾਅ 

ਰੋਹਿਤ ਸ਼ਰਮਾ ਨੇ ਇਸ ਮੈਚ ਲਈ ਟੀਮ ਦੀ ਪਲੇਇੰਗ ਇਲੈਵਨ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਪਿਛਲੇ ਮੈਚ ਦੀ ਤਰ੍ਹਾਂ ਇਸ ਮੈਚ ਵਿੱਚ ਵੀ ਸਾਰੇ ਖਿਡਾਰੀ ਟੀਮ ਦਾ ਹਿੱਸਾ ਹਨ। ਮੈਚ ਤੋਂ ਪਹਿਲਾਂ ਖਬਰ ਸੀ ਕਿ ਹਾਰਦਿਕ ਪੰਡਯਾ ਇਸ ਮੈਚ 'ਚ ਟੀਮ ਦਾ ਹਿੱਸਾ ਨਹੀਂ ਹੋਣਗੇ। ਪਰ ਅਜਿਹਾ ਨਹੀਂ ਹੋਇਆ। ਇਸ ਦੇ ਨਾਲ ਹੀ ਇਸ ਮੈਚ 'ਚ ਭਾਰਤੀ ਟੀਮ ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ ਅਤੇ ਕਪਤਾਨ ਰੋਹਿਤ ਸ਼ਰਮਾ ਦੀ ਬੱਲੇਬਾਜ਼ੀ 'ਤੇ ਨਜ਼ਰ ਰੱਖੇਗੀ। ਦੋਵੇਂ ਖਿਡਾਰੀ ਪਾਕਿਸਤਾਨ ਖਿਲਾਫ ਖੇਡੇ ਗਏ ਪਹਿਲੇ ਮੈਚ 'ਚ ਪੂਰੀ ਤਰ੍ਹਾਂ ਫਲਾਪ ਸਾਬਤ ਹੋਏ ਸਨ।

ਆਓ ਜਾਣਦੇ ਹਾਂ ਕਿ ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ ਬਾਰੇ

ਇੰਡੀਆ ਪਲੇਇੰਗ ਇਲੈਵਨ - ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ (ਡਬਲਯੂ ਕੇ), ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ।

ਨੀਦਰਲੈਂਡ ਪਲੇਇੰਗ ਇਲੈਵਨ: ਸਕਾਟ ਐਡਵਰਡਜ਼ (ਸੀ/ਡਬਲਯੂ), ਵਿਕਰਮਜੀਤ ਸਿੰਘ, ਮੈਕਸ ਓਡ, ਬਾਸ ਡੀ ਲੀਡ, ਕੋਲਿਨ ਐਕਰਮੈਨ, ਟੌਮ ਕੂਪਰ, ਟਿਮ ਪ੍ਰਿੰਗਲ, ਲੋਗਨ ਵੈਨ ਬੀਕ, ਸ਼ਰੀਜ਼ ਅਹਿਮਦ, ਫਰੇਡ ਕਲਾਸੇਨ, ਪਾਲ ਵੈਨ ਮੀਕਰੇਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IPL 2025 Auction: ਪੰਜਾਬ ਨੇ ਯੁਜਵੇਂਦਰ ਚਾਹਲ 'ਤੇ ਲਗਾਇਆ ਵੱਡਾ ਦਾਅ, 18 ਕਰੋੜ 'ਚ ਖਰੀਦਿਆ
IPL 2025 Auction: ਪੰਜਾਬ ਨੇ ਯੁਜਵੇਂਦਰ ਚਾਹਲ 'ਤੇ ਲਗਾਇਆ ਵੱਡਾ ਦਾਅ, 18 ਕਰੋੜ 'ਚ ਖਰੀਦਿਆ
Arshdeep Singh IPL : ਪੰਜਾਬ ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! ਅਰਸ਼ਦੀਪ ਸਿੰਘ ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼, ਜਾਣੋ ਕਿੰਨੇ 'ਚ ਖ਼ਰੀਦਿਆ
Arshdeep Singh IPL : ਪੰਜਾਬ ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! ਅਰਸ਼ਦੀਪ ਸਿੰਘ ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼, ਜਾਣੋ ਕਿੰਨੇ 'ਚ ਖ਼ਰੀਦਿਆ
Punjab By Poll: ਆਪਣਿਆਂ ਨੂੰ ਛੱਡ 'ਬੇਗਾਨਿਆਂ' 'ਤੇ ਭਰੋਸਾ ਕਰਨਾ ਡੋਬ ਗਿਆ ਭਾਜਪਾ ਦੀ ਬੇੜੀ ! 3 ਸੀਟਾਂ 'ਤੇ ਜ਼ਮਾਨਤ ਜ਼ਬਤ, ਜਾਣੋ ਕਿੰਨੀਆਂ ਪਈਆਂ ਵੋਟਾਂ ?
Punjab By Poll: ਆਪਣਿਆਂ ਨੂੰ ਛੱਡ 'ਬੇਗਾਨਿਆਂ' 'ਤੇ ਭਰੋਸਾ ਕਰਨਾ ਡੋਬ ਗਿਆ ਭਾਜਪਾ ਦੀ ਬੇੜੀ ! 3 ਸੀਟਾਂ 'ਤੇ ਜ਼ਮਾਨਤ ਜ਼ਬਤ, ਜਾਣੋ ਕਿੰਨੀਆਂ ਪਈਆਂ ਵੋਟਾਂ ?
Vaishno Devi: ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੁਣ 7 ਘੰਟੇ ਦੀ ਚੜ੍ਹਾਈ 1 ਘੰਟੇ 'ਚ ਹੋਏਗੀ ਪੂਰੀ
ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੁਣ 7 ਘੰਟੇ ਦੀ ਚੜ੍ਹਾਈ 1 ਘੰਟੇ 'ਚ ਹੋਏਗੀ ਪੂਰੀ
Advertisement
ABP Premium

ਵੀਡੀਓਜ਼

MLA Kulwant Singh| ਆਪ ਦੀ ਜਿੱਤ ਤੇ ਵਿਧਾਇਕ ਕੁਲਵੰਤ ਸਿੰਘ ਨੇ ਵਿਰੋਧੀਆਂ ਨੂੰ ਸੁਣਾਈਆਂ ਖਰੀਆਂ ਖਰੀਆਂ'ਜਦੋਂ ਤੋਂ ਮੈਂ ਜੰਮਿਆ ਉਦੋਂ ਤੋਂ ਹੀ ਮੇਰਾ ਰੱਥ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕੀਤੀ'Dimpy Dhillon| Raja Warring| ਜਿੱਤ ਤੋਂ ਬਾਅਦ Dimpy Dhillon ਦੇ ਪੁੱਤ Prabhjot Dhillon ਨੇ ਮਾਰੀ ਬੜ੍ਹਕ..ਜਿਮਨੀ ਚੋਣ ਗਿੱਦੜਬਾਹਾ 'ਚ ਕਿਉਂ ਹਾਰ ਗਈ ਰਾਜੇ ਦੀ ਰਾਣੀ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IPL 2025 Auction: ਪੰਜਾਬ ਨੇ ਯੁਜਵੇਂਦਰ ਚਾਹਲ 'ਤੇ ਲਗਾਇਆ ਵੱਡਾ ਦਾਅ, 18 ਕਰੋੜ 'ਚ ਖਰੀਦਿਆ
IPL 2025 Auction: ਪੰਜਾਬ ਨੇ ਯੁਜਵੇਂਦਰ ਚਾਹਲ 'ਤੇ ਲਗਾਇਆ ਵੱਡਾ ਦਾਅ, 18 ਕਰੋੜ 'ਚ ਖਰੀਦਿਆ
Arshdeep Singh IPL : ਪੰਜਾਬ ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! ਅਰਸ਼ਦੀਪ ਸਿੰਘ ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼, ਜਾਣੋ ਕਿੰਨੇ 'ਚ ਖ਼ਰੀਦਿਆ
Arshdeep Singh IPL : ਪੰਜਾਬ ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! ਅਰਸ਼ਦੀਪ ਸਿੰਘ ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼, ਜਾਣੋ ਕਿੰਨੇ 'ਚ ਖ਼ਰੀਦਿਆ
Punjab By Poll: ਆਪਣਿਆਂ ਨੂੰ ਛੱਡ 'ਬੇਗਾਨਿਆਂ' 'ਤੇ ਭਰੋਸਾ ਕਰਨਾ ਡੋਬ ਗਿਆ ਭਾਜਪਾ ਦੀ ਬੇੜੀ ! 3 ਸੀਟਾਂ 'ਤੇ ਜ਼ਮਾਨਤ ਜ਼ਬਤ, ਜਾਣੋ ਕਿੰਨੀਆਂ ਪਈਆਂ ਵੋਟਾਂ ?
Punjab By Poll: ਆਪਣਿਆਂ ਨੂੰ ਛੱਡ 'ਬੇਗਾਨਿਆਂ' 'ਤੇ ਭਰੋਸਾ ਕਰਨਾ ਡੋਬ ਗਿਆ ਭਾਜਪਾ ਦੀ ਬੇੜੀ ! 3 ਸੀਟਾਂ 'ਤੇ ਜ਼ਮਾਨਤ ਜ਼ਬਤ, ਜਾਣੋ ਕਿੰਨੀਆਂ ਪਈਆਂ ਵੋਟਾਂ ?
Vaishno Devi: ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੁਣ 7 ਘੰਟੇ ਦੀ ਚੜ੍ਹਾਈ 1 ਘੰਟੇ 'ਚ ਹੋਏਗੀ ਪੂਰੀ
ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੁਣ 7 ਘੰਟੇ ਦੀ ਚੜ੍ਹਾਈ 1 ਘੰਟੇ 'ਚ ਹੋਏਗੀ ਪੂਰੀ
Punjab News: ਅੰਮ੍ਰਿਤਸਰ 'ਚ ਥਾਣੇ ਬਾਹਰ ਬੰਬ ਵਰਗੀ ਚੀਜ਼ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ, ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਨੇ ਇੱਥੇ ਕੀਤਾ ਸੀ ਹਮਲਾ  
ਅੰਮ੍ਰਿਤਸਰ 'ਚ ਥਾਣੇ ਬਾਹਰ ਬੰਬ ਵਰਗੀ ਚੀਜ਼ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ, ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਨੇ ਇੱਥੇ ਕੀਤਾ ਸੀ ਹਮਲਾ  
Punjab Weather Update: ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਛਾਈ ਰਹੇਗੀ ਧੁੰਦ, ਭਿਆਨਕ ਤੂਫਾਨ ਮਚਾਏਗਾ ਤਬਾਹੀ, ਮੀਂਹ ਦਾ ਅਲਰਟ, ਜਾਣੋ IMD ਦੀ ਅਪਡੇਟ
ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਛਾਈ ਰਹੇਗੀ ਧੁੰਦ, ਭਿਆਨਕ ਤੂਫਾਨ ਮਚਾਏਗਾ ਤਬਾਹੀ, ਮੀਂਹ ਦਾ ਅਲਰਟ, ਜਾਣੋ IMD ਦੀ ਅਪਡੇਟ
Ludhiana News: ਲੁਧਿਆਣਾ 'ਚ ਅੱਜ ਈ-ਰਿਕਸ਼ਾ ਦੀ ਐਂਟਰੀ ਪੂਰੀ ਤਰ੍ਹਾਂ ਰਹੇਗੀ ਬੰਦ, ਜਾਣੋ ਟ੍ਰੈਫਿਕ ਪੁਲਿਸ ਨੇ ਕਿਉਂ ਚੁੱਕਿਆ ਇਹ ਕਦਮ?
ਲੁਧਿਆਣਾ 'ਚ ਅੱਜ ਈ-ਰਿਕਸ਼ਾ ਦੀ ਐਂਟਰੀ ਪੂਰੀ ਤਰ੍ਹਾਂ ਰਹੇਗੀ ਬੰਦ, ਜਾਣੋ ਟ੍ਰੈਫਿਕ ਪੁਲਿਸ ਨੇ ਕਿਉਂ ਚੁੱਕਿਆ ਇਹ ਕਦਮ?
Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Embed widget