ਅੱਜ ਭਾਰਤ-ਆਸਟ੍ਰੇਲੀਆ ਵਿਚਾਲੇ ਸੈਮੀਫਾਈਨਲ, ਦੁਬਈ ਦੀ ਪਿੱਚ ਅਤੇ ਮੌਸਮ ਦਾ ਹਾਲ, ਇੱਕ ਕਲਿੱਕ ‘ਚ ਪੜ੍ਹੋ ਪੂਰੀ ਡਿਟੇਲ
IND vs AUS Semifinal: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅੱਜ Champions Trophy 2025 ਦਾ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ। ਆਓ ਜਾਣਦੇ ਹਾਂ ਪਿੱਚ ਰਿਪੋਰਟ ਤੋਂ ਲੈਕੇ ਮੌਸਮ ਤੱਕ ਸਾਰੀ ਜਾਣਕਾਰੀ।

IND vs AUS Semifinal Dubai Pitch Report: ਭਾਰਤ ਬਨਾਮ ਆਸਟ੍ਰੇਲੀਆ ਚੈਂਪੀਅਨਜ਼ ਟਰਾਫੀ 2025 ਦਾ ਪਹਿਲਾ ਸੈਮੀਫਾਈਨਲ ਮੈਚ ਅੱਜ ਦੁਬਈ ਵਿੱਚ ਖੇਡਿਆ ਜਾਵੇਗਾ। ਅੱਜ ਜਿੱਤਣ ਵਾਲੀ ਟੀਮ ਦੂਜੇ ਸੈਮੀਫਾਈਨਲ ਵਿੱਚ ਦੱਖਣੀ ਅਫਰੀਕਾ ਬਨਾਮ ਨਿਊਜ਼ੀਲੈਂਡ ਮੈਚ ਦੇ ਜੇਤੂ ਨਾਲ ਭਿੜੇਗੀ। ਇੱਕ ਪਾਸੇ, ਟੀਮ ਇੰਡੀਆ ਆਪਣੇ ਤਿੰਨੋਂ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਦੂਜੇ ਪਾਸੇ, ਆਸਟ੍ਰੇਲੀਆ ਨੇ ਪੈਟ ਕਮਿੰਸ ਅਤੇ ਮਿਸ਼ੇਲ ਸਟਾਰਕ ਵਰਗੇ ਮੁੱਖ ਗੇਂਦਬਾਜ਼ਾਂ ਦੀ ਗੈਰਹਾਜ਼ਰੀ ਦੇ ਬਾਵਜੂਦ ਸੈਮੀਫਾਈਨਲ ਵਿੱਚ ਮਜ਼ਬੂਤੀ ਨਾਲ ਪ੍ਰਵੇਸ਼ ਕਰ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤ-ਆਸਟ੍ਰੇਲੀਆ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਆਓ ਤੁਹਾਨੂੰ ਦੱਸਦੇ ਹਾਂ ਕਿ ਸੈਮੀਫਾਈਨਲ ਮੈਚ ਲਈ ਦੁਬਈ ਦੀ ਪਿੱਚ (Dubai Pitch Report) ਤੋਂ ਲੈਕੇ ਮੌਸਮ ਦਾ ਹਾਲ ਕਿਵੇਂ ਦਾ ਰਹੇਗਾ?
ਭਾਰਤ ਬਨਾਮ ਆਸਟ੍ਰੇਲੀਆ: ਪਿੱਚ ਰਿਪੋਰਟ
ਚੈਂਪੀਅਨਜ਼ ਟਰਾਫੀ 2025 ਵਿੱਚ ਪਾਕਿਸਤਾਨੀ ਪਿੱਚ 'ਤੇ 300 ਤੋਂ ਵੱਧ ਸਕੋਰ ਬਣਾਏ ਗਏ। ਪਰ ਦੁਬਈ ਦੀ ਪਿੱਚ ਬਹੁਤ ਹੌਲੀ ਰਹੀ ਹੈ, ਪੂਰੇ ਟੂਰਨਾਮੈਂਟ ਵਿੱਚ ਹੁਣ ਤੱਕ ਕੋਈ ਵੀ ਟੀਮ 250 ਦੇ ਸਕੋਰ ਨੂੰ ਛੂਹ ਨਹੀਂ ਸਕੀ। ਪਿਛਲੇ ਤਿੰਨ ਮੈਚਾਂ ਵਿੱਚ ਇਹ ਦੇਖਿਆ ਗਿਆ ਹੈ ਕਿ ਜਿਵੇਂ-ਜਿਵੇਂ ਪਿੱਚ ਪੁਰਾਣੀ ਹੁੰਦੀ ਜਾਵੇਗੀ, ਸਪਿਨ ਗੇਂਦਬਾਜ਼ੀ ਨੂੰ ਹੋਰ ਮਦਦ ਮਿਲੇਗੀ। ਇਹ ਚੀਜ਼ ਭਾਰਤ ਦੇ ਹੱਕ ਵਿੱਚ ਕੰਮ ਕਰ ਸਕਦੀ ਹੈ, ਕਿਉਂਕਿ ਆਸਟ੍ਰੇਲੀਆ ਕੋਲ ਸਪਿਨਰਾਂ ਦੀ ਕਮੀਂ ਹੈ, ਜਦਕਿ ਭਾਰਤ 5 ਕੁਆਲਿਟੀ ਸਪਿਨ ਗੇਂਦਬਾਜ਼ਾਂ ਦੇ ਨਾਲ ਦੁਬਈ ਆਇਆ ਸੀ।
ਦੁਬਈ ਵਿੱਚ ਮੌਸਮ ਦਾ ਹਾਲ
AccuWeather ਦੇ ਅਨੁਸਾਰ ਅੱਜ ਯਾਨੀ 4 ਮਾਰਚ ਨੂੰ ਭਾਰਤ-ਆਸਟ੍ਰੇਲੀਆ ਮੈਚ ਦੌਰਾਨ ਦੁਬਈ ਵਿੱਚ ਤਾਪਮਾਨ ਲਗਭਗ 30 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਸ਼ਾਮ ਤੱਕ, ਤਾਪਮਾਨ 22 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ, ਉੱਥੇ ਹੀ ਕੁਝ ਥਾਵਾਂ 'ਤੇ ਅਸਮਾਨ ਵਿੱਚ ਬਦਲਵਾਈ ਰਹੇਗੀ। ਹਾਲਾਂਕਿ, ਪੂਰੇ ਮੈਚ ਦੌਰਾਨ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।
ਭਾਰਤ ਬਨਾਮ ਆਸਟ੍ਰੇਲੀਆ: ਆਹਮੋ-ਸਾਹਮਣੇ ਰਿਕਾਰਡ
ਹੁਣ ਤੱਕ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 151 ਵਨਡੇ ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 84 ਵਾਰ ਆਸਟ੍ਰੇਲੀਆ ਅਤੇ 57 ਵਾਰ ਭਾਰਤੀ ਟੀਮ ਨੇ ਬਾਜੀ ਮਾਰੀ ਹੈ। ਉਨ੍ਹਾਂ ਦੇ 10 ਮੈਚਾਂ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ। ਚੈਂਪੀਅਨਜ਼ ਟਰਾਫੀ ਵਿੱਚ ਉਨ੍ਹਾਂ ਦਾ ਆਖਰੀ ਮੁਕਾਬਲਾ 2009 ਵਿੱਚ ਹੋਇਆ ਸੀ, ਜਿਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਹੁਣ ਤੱਕ ਉਹ ਚੈਂਪੀਅਨਜ਼ ਟਰਾਫੀ ਵਿੱਚ 3 ਵਾਰ ਆਹਮੋ-ਸਾਹਮਣੇ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਇੱਕ ਵਾਰ ਭਾਰਤ ਨੇ ਅਤੇ ਇੱਕ ਵਾਰ ਆਸਟ੍ਰੇਲੀਆ ਨੇ ਜਿੱਤ ਪ੍ਰਾਪਤ ਕੀਤੀ ਹੈ। ਇਸ ਦੇ ਨਾਲ ਹੀ, ਉਨ੍ਹਾਂ ਦੇ ਇੱਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਭਾਰਤ ਦੀ ਸੰਭਾਵੀ ਪਲੇਇੰਗ ਇਲੈਵਨ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਕੇਐਲ ਰਾਹੁਲ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਵਰੁਣ ਚੱਕਰਵਰਤੀ।
ਆਸਟ੍ਰੇਲੀਆ ਦੀ ਸੰਭਾਵੀ ਪਲੇਇੰਗ ਇਲੈਵਨ: ਟ੍ਰੈਵਿਸ ਹੈੱਡ, ਜੋਸ਼ ਇੰਗਲਿਸ਼, ਸਟੀਵਨ ਸਮਿਥ (ਕਪਤਾਨ), ਮਾਰਨਸ ਲਾਬੂਸ਼ਾਨੇ, ਕੂਪਰ ਕੋਨੋਲੀ, ਐਲੇਕਸ ਕੈਰੀ, ਗਲੇਨ ਮੈਕਸਵੈੱਲ, ਬੇਨ ਡਵਾਰਸ਼ੁਇਸ, ਨਾਥਨ ਐਲਿਸ, ਸਪੈਂਸਰ ਜੌਨਸਨ, ਐਡਮ ਜ਼ਾਂਪਾ।




















