IND vs ENG: ਲਾਰਡਸ ਟੈਸਟ ਤੋਂ ਠੀਕ ਪਹਿਲਾਂ ਇੰਗਲੈਂਡ ਨੂੰ ਲੱਗਾ ਵੱਡਾ ਝਟਕਾ, ਟੈਸਟ ਸੀਰੀਜ਼ ਤੋਂ ਬਾਹਰ ਹੋਏ ਸਟੂਅਰਟ ਬ੍ਰਾਡ
ਭਾਰਤ ਤੇ ਇੰਗਲੈਂਡ ਦੇ ਵਿਚ ਕੱਲ੍ਹ ਯਾਨੀ ਵੀਰਵਾਰ ਤੋਂ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਟੈਸਟ ਇਤਿਹਾਸਕ ਲਾਰਡਸ ਗਰਾਊਂਡ 'ਚ ਖੇਡਿਆ ਜਾਵੇਗਾ।
India vs England 2nd Test: ਭਾਰਤ ਖਿਲਾਫ ਦੂਜੇ ਟੈਸਟ ਤੋਂ ਠੀਕ ਪਹਿਲਾਂ ਇੰਗਲੈਂਡ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਟੀਮ ਦੇ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਸਟੂਅਰਟ ਬਰਾਡ ਕਾਫੀ ਇੰਜਰੀ ਦੀ ਵਜ੍ਹਾ ਨਾਲ ਪੂਰੀ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ।
ਭਾਰਤ ਤੇ ਇੰਗਲੈਂਡ ਦੇ ਵਿਚ ਕੱਲ੍ਹ ਯਾਨੀ ਵੀਰਵਾਰ ਤੋਂ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਟੈਸਟ ਇਤਿਹਾਸਕ ਲਾਰਡਸ ਗਰਾਊਂਡ 'ਚ ਖੇਡਿਆ ਜਾਵੇਗਾ। ਅਜਿਹੇ 'ਚ ਇਸ ਟੈਸਟ ਤੋਂ ਪਹਿਲਾਂ ਬ੍ਰਾਡ ਦਾ ਸੀਰੀਜ਼ 'ਚੋਂ ਬਾਹਰ ਹੋਣਾ ਇੰਗਲੈਂਡ ਲਈ ਸਿਰਦਰਦੀ ਤੋਂ ਘੱਟ ਨਹੀਂ ਹੈ।
ਇੰਗਲੈਂਡ ਕ੍ਰਿਕਟ ਬੋਰਡ ਨੇ ਜਾਣਕਾਰੀ ਦਿੱਤੀ ਕਿ ਸਟੂਅਰਟ ਬ੍ਰਾਡ ਇੰਜਰੀ ਦੀ ਵਜ੍ਹਾ ਨਾਲ ਭਾਰਤ ਖਿਲਾਫ ਜਾਰੀ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਦੂਜੇ ਟੈਸਟ ਤੋਂ ਪਹਿਲਾਂ ਟ੍ਰੇਨਿੰਗ ਦੌਰਾਨ ਸਟੂਅਰਟ ਬ੍ਰਾਡ ਨੂੰ ਸੱਟ ਲੱਗੀ।
ਇੰਗਲੈਂਡ ਨੇ ਤੇਜ਼ ਗੇਂਦਬਾਜ਼ ਸਾਕਿਬ ਮਹਿਮੂਦ ਨੂੰ ਬ੍ਰਾਡ ਦੇ ਕਵਰ ਦੇ ਤੌਰ 'ਤੇ ਟੀਮ 'ਚ ਸ਼ਾਮਿਲ ਕੀਤਾ ਹੈ। ਈਸੀਬੀ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਬ੍ਰਾਡ ਨੇ ਬੁੱਧਵਾਰ ਦੁਪਹਿਰ ਨੂੰ ਲੰਚ ਸਮੇਂ ਇਕ ਐਮਆਰਆਈ ਸਕੈਨ ਕਰਵਾਇਆ, ਜਿਸ 'ਚ ਉਨ੍ਹਾਂ ਦੀ ਸੱਟ ਬਾਰੇ ਪਤਾ ਲੱਗਿਆ।
Speedy recovery, @StuartBroad8 🙏
— England Cricket (@englandcricket) August 11, 2021
🏴 #ENGvIND 🇮🇳