(Source: ECI/ABP News)
IND vs NZ: ਰੋਹਿਤ ਸ਼ਰਮਾ ਨਾਲ ਹੁਣ ਇਹ ਗੇਂਦਬਾਜ਼ ਕਰੇਗਾ ਓਪਨਿੰਗ, ਗਿੱਲ-ਜੈਸਵਾਲ ਦੀ ਹੋਏਗੀ ਛੁੱਟੀ ? ਰਿਪੋਰਟ 'ਚ ਵੱਡਾ ਖੁਲਾਸਾ
Washington Sundar Opening Batsman Team India: ਭਾਰਤੀ ਕ੍ਰਿਕਟ ਟੀਮ ਨੂੰ ਬੈਂਗਲੁਰੂ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਨਿਊਜ਼ੀਲੈਂਡ ਨੇ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਹੁਣ ਦੂਜੇ ਅਤੇ ਤੀਜੇ ਟੈਸਟ ਮੈਚ ਲਈ BCCI ਨੇ

Washington Sundar Opening Batsman Team India: ਭਾਰਤੀ ਕ੍ਰਿਕਟ ਟੀਮ ਨੂੰ ਬੈਂਗਲੁਰੂ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਨਿਊਜ਼ੀਲੈਂਡ ਨੇ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਹੁਣ ਦੂਜੇ ਅਤੇ ਤੀਜੇ ਟੈਸਟ ਮੈਚ ਲਈ BCCI ਨੇ ਵਾਸ਼ਿੰਗਟਨ ਸੁੰਦਰ ਨੂੰ ਟੀਮ ਇੰਡੀਆ ਦੀ 15 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਹੈ। ਹੁਣ ਇਕ ਨਵਾਂ ਅਪਡੇਟ ਸਾਹਮਣੇ ਆਇਆ ਹੈ ਕਿ ਵਾਸ਼ਿੰਗਟਨ ਸੁੰਦਰ ਨੂੰ ਗੇਂਦਬਾਜ਼ ਜਾਂ ਆਲਰਾਊਂਡਰ ਦੇ ਤੌਰ 'ਤੇ ਨਹੀਂ ਸਗੋਂ ਚੋਟੀ ਦੇ ਕ੍ਰਮ ਦੇ ਬੱਲੇਬਾਜ਼ ਦੇ ਰੂਪ 'ਚ ਟੀਮ 'ਚ ਜਗ੍ਹਾ ਮਿਲੀ ਹੈ।
ਆਲਰਾਊਂਡਰ ਅਤੇ ਸਪਿਨ ਗੇਂਦਬਾਜ਼ ਦੇ ਰੂਪ 'ਚ ਭਾਰਤ ਕੋਲ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਦੇ ਰੂਪ ਵਿੱਚ ਦੋ ਮਹਾਨ ਖਿਡਾਰੀ ਮੌਜੂਦ ਹਨ। ਅਜਿਹੇ 'ਚ ਵਾਸ਼ਿੰਗਟਨ ਸੁੰਦਰ ਜੇਕਰ ਇੱਕ ਗੇਂਦਬਾਜ਼ ਜਾਂ ਆਲਰਾਊਂਡਰ ਸਪਿਨ ਗੇਂਦਬਾਜ਼ ਦੇ ਰੂਪ 'ਚ ਖੇਡਦੇ ਹਨ ਤਾਂ ਉਨ੍ਹਾਂ ਦਾ ਪਲੇਇੰਗ ਇਲੈਵਨ 'ਚ ਆਉਣਾ ਕਾਫੀ ਮੁਸ਼ਕਲ ਹੋਵੇਗਾ। ਦੱਸ ਦੇਈਏ ਕਿ ਸੁੰਦਰ ਨੇ ਭਾਰਤ ਲਈ ਆਪਣਾ ਆਖਰੀ ਟੈਸਟ ਮੈਚ ਸਾਲ 2021 ਵਿੱਚ ਖੇਡਿਆ ਸੀ। ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ਮੈਚ 'ਚ ਸ਼ੁਭਮਨ ਗਿੱਲ ਨਹੀਂ ਖੇਡਿਆ ਸੀ, ਇਸ ਲਈ ਵਾਸ਼ਿੰਗਟਨ ਸੁੰਦਰ ਨੂੰ ਇੱਕ ਬੈਕਅੱਪ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਸ਼ਾਮਲ ਕਰਨਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ।
Read More: BCCI ਨੇ ਪਾਕਿਸਤਾਨ ਦੀ ਪੇਸ਼ਕਸ਼ ਨੂੰ ਠੁਕਰਾਇਆ! ਦਿੱਲੀ-ਚੰਡੀਗੜ੍ਹ ਤੋਂ ਰੋਜ਼ਾਨਾ ਅੱਪ-ਡਾਊਨ ਨੂੰ ਲੈ ਦਿੱਤਾ ਇਹ ਜਵਾਬ
ਘਰੇਲੂ ਕ੍ਰਿਕਟ 'ਚ ਕਰ ਚੁੱਕੇ ਓਪਨਿੰਗ
ਵਾਸ਼ਿੰਗਟਨ ਸੁੰਦਰ ਨੇ ਰਣਜੀ ਟਰਾਫੀ ਦੇ ਮੌਜੂਦਾ ਸੈਸ਼ਨ 'ਚ ਤਾਮਿਲਨਾਡੂ ਲਈ ਖੇਡਦੇ ਹੋਏ ਦਿੱਲੀ ਖਿਲਾਫ 152 ਦੌੜਾਂ ਦਾ ਸ਼ਾਨਦਾਰ ਸੈਂਕੜਾ ਲਗਾਇਆ ਸੀ। ਉਨ੍ਹਾਂ ਨੂੰ ਘਰੇਲੂ ਟੀਮ 'ਚ ਤਰੱਕੀ ਦੇ ਕੇ ਓਪਨਿੰਗ ਬੱਲੇਬਾਜ਼ ਦੀ ਭੂਮਿਕਾ ਦਿੱਤੀ ਗਈ ਹੈ ਅਤੇ ਇਸ ਕ੍ਰਮ 'ਚ ਉਸ ਦਾ ਪ੍ਰਦਰਸ਼ਨ ਵੀ ਚੰਗਾ ਰਿਹਾ ਹੈ। ਉਸ ਪ੍ਰਦਰਸ਼ਨ ਤੋਂ ਬਾਅਦ ਸੁੰਦਰ ਨੇ ਖੁਦ ਕਿਹਾ ਸੀ ਕਿ ਉਹ ਆਪਣੇ ਆਪ ਨੂੰ ਚੋਟੀ ਦੇ ਕ੍ਰਮ ਦਾ ਬੱਲੇਬਾਜ਼ ਕਹਾਉਣਾ ਪਸੰਦ ਕਰਦਾ ਹੈ।
ਵਾਸ਼ਿੰਗਟਨ ਸੁੰਦਰ ਨੇ ਤਾਮਿਲਨਾਡੂ ਲਈ 152 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਕਿਹਾ, "ਮੈਂ ਆਪਣੇ ਆਪ ਨੂੰ ਚੋਟੀ ਦੇ ਕ੍ਰਮ ਦਾ ਬੱਲੇਬਾਜ਼ ਮੰਨਦਾ ਹਾਂ। ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਨੰਬਰ-3 'ਤੇ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ। ਮੇਰੇ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੈਨੂੰ ਟੀਮ ਨੂੰ ਜ਼ਰੂਰਤ ਦੇ ਸਮੇਂ ਉਹ ਕਰਨ ਦੇ ਯੋਗ ਹੋਣਾ ਚਾਹੀਦਾ ਹੈ, ਮੈਂ ਹਮੇਸ਼ਾ ਸੋਚਦਾ ਹਾਂ ਕਿ ਕ੍ਰਿਕਟ ਇੱਕ ਟੀਮ ਗੇਮ ਹੈ, ਮੈਨੂੰ ਉਮੀਦ ਹੈ ਕਿ ਮੈਂ ਲਗਾਤਾਰ ਇੰਨੀ ਵੱਡੀ ਪਾਰੀ ਖੇਡਣ ਦੇ ਯੋਗ ਹੋਵਾਂਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
