Watch: ਇੱਕ ਵਾਰ ਫਿਰ ਬਚੇ ਜਸਪ੍ਰੀਤ ਬੁਮਰਾਹ, ਬੂਰੀ ਤਰ੍ਹਾਂ ਲੱਗ ਸਕਦੀ ਸੀ ਸੱਟ, ਵੱਧ ਜਾਣੀਆਂ ਸੀ ਟੀਮ ਇੰਡੀਆਂ ਦੀਆਂ ਮੁਸ਼ਕਿਲਾਂ
India vs Sri Lanka: ਸ਼੍ਰੀਲੰਕਾ ਖਿਲਾਫ ਮੁਕਾਬਲੇ 'ਚ ਗੇਂਦਬਾਜ਼ੀ ਕਰਨ ਵੇਲੇ ਜਸਪ੍ਰੀਤ ਬੁਮਰਾਹ ਦਾ ਗਿੱਟਾ ਮੁੜ ਗਿਆ ਸੀ। ਇਸ ਤੋਂ ਬਾਅਦ ਉਹ ਕੁਝ ਦੇਰ ਲਈ ਡਰੈਸਿੰਗ ਰੂਮ 'ਚ ਚਲੇ ਗਏ ਸਨ।
India vs Sri Lanka, Asia Cup 2023: ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਏਸ਼ੀਆ ਕੱਪ ਦੇ ਸੁਪਰ-4 ਮੈਚ 'ਚ ਸੱਟ ਤੋਂ ਬੱਚ ਗਏ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡੇ ਜਾ ਰਹੇ ਇਸ ਮੈਚ 'ਚ ਭਾਰਤੀ ਟੀਮ ਸਿਰਫ 213 ਦੌੜਾਂ 'ਤੇ ਹੀ ਸਿਮਟ ਗਈ। ਇਸ ਤੋਂ ਬਾਅਦ ਜਦੋਂ ਟੀਮ ਗੇਂਦਬਾਜ਼ੀ ਕਰਨ ਆਈ ਤਾਂ ਪਹਿਲੇ ਓਵਰ ਦੀ ਚੌਥੀ ਗੇਂਦ ‘ਤੇ ਬੁਮਰਾਹ ਦਾ ਅਚਾਨਕ ਆਪਣਾ ਗਿੱਟਾ ਮੁੜ ਗਿਆ। ਇਸ ਤੋਂ ਬਾਅਦ ਉਹ ਕੁਝ ਦਰਦ 'ਚ ਨਜ਼ਰ ਆਏ ਪਰ ਉਨ੍ਹਾਂ ਨੇ ਗੇਂਦਬਾਜ਼ੀ ਜਾਰੀ ਰੱਖੀ।
ਜਸਪ੍ਰੀਤ ਬੁਮਰਾਹ ਲੰਬੇ ਸਮੇਂ ਬਾਅਦ ਪੂਰੀ ਤਰ੍ਹਾਂ ਫਿੱਟ ਹੋ ਕੇ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਕਰ ਰਹੇ ਹਨ। ਉੱਥੇ ਹੀ ਲਗਭਗ ਇੱਕ ਸਾਲ ਬਾਅਦ ਉਹ ਵਨਡੇ ਵਿੱਚ ਖੇਡ ਰਹੇ ਹਨ। ਇਸ ਮੈਚ ਵਿੱਚ ਗਿੱਟਾ ਮੁੜਨ ਤੋਂ ਬਾਅਦ ਬੁਮਰਾਹ ਨੇ ਗੇਂਦਬਾਜ਼ੀ ਜਾਰੀ ਰੱਖੀ ਅਤੇ ਟੀਮ ਦੇ ਫਿਜ਼ੀਓ ਅਤੇ ਹੋਰ ਖਿਡਾਰੀਆਂ ਨੂੰ ਇਸ਼ਾਰਾ ਕਰਦਿਆਂ ਹੋਇਆਂ ਦੱਸਿਆ ਕਿ ਉਹ ਪੂਰੀ ਤਰ੍ਹਾਂ ਠੀਕ ਹਨ।
ਇਹ ਵੀ ਪੜ੍ਹੋ: Babar Azam: ਬਾਬਰ ਆਜ਼ਮ ਨੇ ਜਿੱਤਿਆ 'ਪਲੇਅਰ ਆਫ ਦਿ ਮੰਥ' ਅਵਾਰਡ, ਪਾਕਿਸਤਾਨੀ ਕਪਤਾਨ ਨੂੰ ਤੀਜੀ ਵਾਰ ਮਿਲਿਆ ਇਹ ਖਿਤਾਬ
ਬੁਮਰਾਹ ਆਪਣਾ ਇਹ ਓਵਰ ਖਤਮ ਕਰਨ ਤੋਂ ਬਾਅਦ ਡਰੈਸਿੰਗ ਰੂਮ 'ਚ ਗਏ ਜਿੱਥੇ ਉਨ੍ਹਾਂ ਨੇ ਜੁੱਤੇ ਬਦਲੇ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਦੂਜੇ ਓਵਰ 'ਚ ਪਥੁਮ ਨਿਸ਼ੰਕਾ ਨੂੰ ਕੇਐੱਲ ਰਾਹੁਲ ਹੱਥੋਂ ਕੈਚ ਕਰਵਾ ਕੇ ਮੈਚ ਦਾ ਪਹਿਲਾ ਵਿਕਟ ਹਾਸਲ ਕੀਤਾ। ਇਸ ਤੋਂ ਬਾਅਦ ਬੁਮਰਾਹ ਨੇ ਆਪਣੇ ਪਹਿਲੇ ਸਪੈੱਲ 'ਚ ਕੁਸਲ ਮੈਂਡਿਸ ਦਾ ਅਹਿਮ ਵਿਕਟ ਵੀ ਲਿਆ।
Almost had a heart attack 🥶 #JaspritBumrah #INDvSL pic.twitter.com/DaB4qgAsOO
— kushal huddar (@kushal_hud27609) September 12, 2023
ਪਾਕਿਸਤਾਨ ਖਿਲਾਫ ਮੁਕਾਬਲੇ 'ਚ ਕੀਤੀ ਸ਼ਾਨਦਾਰ ਗੇਂਦਬਾਜ਼ੀ
ਏਸ਼ੀਆ ਕੱਪ 2023 'ਚ ਭਾਰਤੀ ਟੀਮ ਦੇ ਕਈ ਖਿਡਾਰੀਆਂ ਦੀ ਫਿਟਨੈੱਸ 'ਤੇ ਹਰ ਕਿਸੇ ਦੀ ਨਜ਼ਰ ਹੈ ਅਤੇ ਇਸ 'ਚ ਇਕ ਨਾਂ ਜਸਪ੍ਰੀਤ ਬੁਮਰਾਹ ਦਾ ਵੀ ਸ਼ਾਮਲ ਹੈ। ਪਾਕਿਸਤਾਨ ਦੇ ਖਿਲਾਫ ਸੁਪਰ-4 ਮੈਚ 'ਚ ਬੁਮਰਾਹ ਨੂੰ ਲੰਬੇ ਸਮੇਂ ਬਾਅਦ ਵਨਡੇ 'ਚ ਵਾਪਸੀ ਕਰਨ ਦਾ ਮੌਕਾ ਮਿਲਿਆ ਹੈ। ਇਸ ਮੈਚ 'ਚ ਬੁਮਰਾਹ ਨੇ 5 ਓਵਰਾਂ 'ਚ ਸਿਰਫ 18 ਦੌੜਾਂ ਦੇ ਕੇ 1 ਵਿਕਟ ਲਈ। ਜਸਪ੍ਰੀਤ ਬੁਮਰਾਹ ਨੇ ਵੀ ਮੈਚ 'ਚ ਆਪਣੀ ਸਪੀਡ ਅਤੇ ਸਵਿੰਗ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ।
ਇਹ ਵੀ ਪੜ੍ਹੋ: IND vs SL Asia Cup 2023: ਸ੍ਰੀਲੰਕਾਈ ਸਪਿਨਰਸ ਦੇ ਸਾਹਮਣੇ 213 ‘ਤੇ ਆਲਆਊਟ ਹੋਈ ਭਾਰਤੀ ਟੀਮ, ਵੇੱਲਾਲਾਗੇ ਨੇ ਲਈਆਂ 5 ਵਿਕਟਾਂ