ਪੜਚੋਲ ਕਰੋ
Advertisement
IND vs WI T20 Series : KL Rahul ਅਤੇ Axar Patel ਟੀ20 ਸੀਰੀਜ਼ ਤੋਂ ਬਾਹਰ, ਟੀਮ ਇੰਡੀਆ ਨੇ ਇਨ੍ਹਾਂ 2 ਖਿਡਾਰੀਆਂ ਨੂੰ ਦਿੱਤੀ ਜਗ੍ਹਾ
ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਨੂੰ ਦੋਹਰਾ ਝਟਕਾ ਲੱਗਾ ਹੈ। ਟੀਮ ਦੇ ਉਪ ਕਪਤਾਨ ਕੇਐੱਲ ਰਾਹੁਲ ਅਤੇ ਆਲਰਾਊਂਡਰ ਅਕਸ਼ਰ ਪਟੇਲ ਸੀਰੀਜ਼ ਤੋਂ ਬਾਹਰ ਹੋ ਗਏ ਹਨ।
KL Rahul and Axar Patel ruled out of T20 Series India vs Westindies : ਭਾਰਤੀ ਕ੍ਰਿਕੇਟ ਟੀਮ ਦੇ ਉਪਕਪਤਾਨ ਕੇਲ ਰਾਹੁਲ (KL Rahul ) ਅਤੇ ਔਲਰਾਉਂਡਰ ਅਕਸ਼ਰ ਪਟੇਲ (Axar Patel ) ਵੇਸਟਇੰਡੀਜ਼ ਦੇ ਖਿਲਾਫ਼ ਹੋਣ ਵਾਲੀ ਅਗਲੀ ਟੀ-20 ਸੀਰੀਜ਼ ਤੋਂ ਬਾਹਰ ਹਨ। ਇਨ੍ਹਾਂ ਦੋਵਾਂ ਖਿਡਾਰੀਆਂ ਦੀ ਗੈਰਮੌਜੂਦਗੀ ਵਿੱਚ ਰਿਤੁਰਾਜ ਗਾਇਕਵਾੜ ਅਤੇ ਦੀਪਕ ਹੁੱਡਾ ਨੂੰ ਬਦਲੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਵੱਡੇ ਬਦਲਾਅ ਦੀ ਜਾਣਕਾਰੀ ਬੀਸੀਸੀਆਈ ਨੇ ਸ਼ੁੱਕਰਵਾਰ ਨੂੰ ਦਿੱਤੀ। ਭਾਰਤੀ ਬੋਰਡ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਉਪ-ਕਪਤਾਨ ਕੇਐਲ ਰਾਹੁਲ ਅਤੇ ਆਲਰਾਊਂਡਰ ਅਕਸ਼ਰ ਪਟੇਲ 16 ਫਰਵਰੀ 2022 ਤੋਂ ਕੋਲਕਾਤਾ ਵਿੱਚ ਹੋਣ ਵਾਲੀ ਵੈਸਟਇੰਡੀਜ਼ ਵਿਰੁੱਧ ਆਗਾਮੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੋਂ ਬਾਹਰ ਹੋ ਗਏ ਹਨ।
ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਰਾਹੁਲ ਨੂੰ 9 ਫਰਵਰੀ 2022 ਨੂੰ ਦੂਜੇ ਇੱਕ ਰੋਜ਼ਾ ਮੈਚ ਵਿੱਚ ਫੀਲਡਿੰਗ ਕਰਦੇ ਸਮੇਂ ਉੱਪਰਲੇ ਖੱਬੇ ਹੈਮਸਟ੍ਰਿੰਗ ਵਿੱਚ ਖਿਚਾਅ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਅਕਸ਼ਰ ਕੋਵਿਡ-19 ਤੋਂ ਠੀਕ ਹੋਣ ਤੋਂ ਬਾਅਦ ਮੁੜ ਵਸੇਬੇ ਦੀ ਪ੍ਰਕਿਰਿਆ ਵਿੱਚੋਂ ਲੰਘੇਗਾ। ਦੋਵੇਂ ਖਿਡਾਰੀ ਹੁਣ ਫਿਟਨੈੱਸ ਲਈ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਜਾਣਗੇ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਕੋਲਕਾਤਾ 'ਚ 16, 18 ਅਤੇ 20 ਫਰਵਰੀ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ।
ਭਾਰਤ ਦੀ ਟੀ-20 ਟੀਮ :
ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕੇਟ), ਵੈਂਕਟੇਸ਼ ਅਈਅਰ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਰਵੀ ਬਿਸ਼ਨੋਈ, ਯੁਜ਼ਵੇਂਦਰ ਚਾਹਲ, ਵਾਸ਼ਿੰਗਟਨ ਸੁੰਦਰ, ਮੁਹੰਮਦ ਸਿਰਾਜ, ਭੁਵਨੇਸ਼ਵਰ ਕੁਮਾਰ, ਅਵੇਸ਼ ਖਾਨ। ਹਰਸ਼ਲ ਪਟੇਲ, ਰਿਤੂਰਾਜ ਗਾਇਕਵਾੜ, ਦੀਪਕ ਹੁੱਡਾ।
🚨 NEWS 🚨: KL Rahul and Axar Patel ruled out of @Paytm #INDvWI T20I Series. #TeamIndia
— BCCI (@BCCI) February 11, 2022
The All-India Senior Selection Committee has named Rututaj Gaikwad and Deepak Hooda as replacements.
More Details 🔽
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement