IND vs PAK ਮੁਕਾਬਲੇ ਵਿਚਾਲੇ ਹੰਗਾਮਾ, ਪਾਕਿਸਤਾਨੀ ਗੇਂਦਬਾਜ਼ ਨੇ ਅਭਿਸ਼ੇਕ ਸ਼ਰਮਾ ਨੂੰ ਦਿਖਾਈ ਉਂਗਲ, ਫਿਰ...
Abhishek-Sufiyan Viral Video: ਭਾਰਤ ਏ ਅਤੇ ਪਾਕਿਸਤਾਨ ਏ ਟੀਮਾਂ ਵਿਚਾਲੇ ਇਮਰਜਿੰਗ ਏਸ਼ੀਆ ਕੱਪ 2024 ਦਾ ਚੌਥਾ ਮੈਚ ਖੇਡਿਆ ਗਿਆ। ਇਸ ਦੌਰਾਨ ਖੇਡ ਦੇ ਮੈਦਾਨ ਤੋਂ ਅਜਿਹਾ ਵੀਡੀਓ ਸਾਹਮਣੇ ਆ ਰਿਹਾ ਹੈ, ਜਿਸ ਨੇ ਹਰ ਕਿਸੇ
Abhishek-Sufiyan Viral Video: ਭਾਰਤ ਏ ਅਤੇ ਪਾਕਿਸਤਾਨ ਏ ਟੀਮਾਂ ਵਿਚਾਲੇ ਇਮਰਜਿੰਗ ਏਸ਼ੀਆ ਕੱਪ 2024 ਦਾ ਚੌਥਾ ਮੈਚ ਖੇਡਿਆ ਗਿਆ। ਇਸ ਦੌਰਾਨ ਖੇਡ ਦੇ ਮੈਦਾਨ ਤੋਂ ਅਜਿਹਾ ਵੀਡੀਓ ਸਾਹਮਣੇ ਆ ਰਿਹਾ ਹੈ, ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ। ਦਰਅਸਲ, ਮੈਚ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਦੋ ਖਿਡਾਰੀ ਇੱਕ ਦੂਜੇ ਨਾਲ ਭਿੜ ਗਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਦੱਸ ਦੇਈਏ ਕਿ ਇਸ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ 7 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਦੀ ਜੇਤੂ ਸ਼ੁਰੂਆਤ ਕੀਤੀ।
ਅਭਿਸ਼ੇਕ ਨਾਲ ਭਿੜ ਗਿਆ ਪਾਕਿਸਤਾਨੀ ਗੇਂਦਬਾਜ਼
ਇਸ ਮੈਚ ਦੌਰਾਨ ਭਾਰਤੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨਾਲ ਪਾਕਿਸਤਾਨੀ ਗੇਂਦਬਾਜ਼ ਸੂਫੀਆਨ ਮੁਕੀਮ ਭਿੜਦੇ ਨਜ਼ਰ ਆਏ। ਦਰਅਸਲ, ਅਭਿਸ਼ੇਕ ਨੇ 22 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 35 ਦੌੜਾਂ ਬਣਾ ਕੇ ਖੇਡ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਦਿੱਤਾ, ਪਰ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਉਹ ਸੱਤਵੇਂ ਓਵਰ ਦੀ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਏ। ਇਹ ਓਵਰ ਮੁਕੀਮ ਦਾ ਸੀ। ਅਭਿਸ਼ੇਕ ਨੇ ਆਫ ਸਾਈਡ 'ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਕਾਸਿਮ ਅਕਰਮ ਨੇ ਸ਼ਾਨਦਾਰ ਡਾਈਵਿੰਗ ਕੈਚ ਲੈ ਕੇ ਪਾਕਿਸਤਾਨ ਨੂੰ ਆਪਣੀ ਪਹਿਲੀ ਵਿਕਟ ਦਿਵਾਈ।
Read More: Rohit Sharma: 6,6,6,6,6,6,6.', ਇਸ ਭਾਰਤੀ ਬੱਲੇਬਾਜ਼ ਨੇ ਹਿਲਾਈ ਦੁਨੀਆ, ਰੋਹਿਤ ਸ਼ਰਮਾ ਦਾ 264 ਦੌੜਾਂ ਦਾ ਰਿਕਾਰਡ ਤੋੜਿਆ, 196 ਦੇ ਸਟ੍ਰਾਈਕ ਰੇਟ ਨਾਲ ਬਣਾਈਆਂ 277 ਦੌੜਾਂ
ਵੀਡੀਓ ਹੋਇਆ ਵਾਇਰਲ
ਅਭਿਸ਼ੇਕ ਸ਼ਰਮਾ ਨੂੰ ਆਊਟ ਕਰਨ ਤੋਂ ਬਾਅਦ ਮੁਕੀਮ ਨੇ ਉਨ੍ਹਾਂ ਨੂੰ ਉਗਲ ਦਿਖਾਉਂਦੇ ਹੋਏ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਅਤੇ ਫਿਰ ਅਭਿਸ਼ੇਕ ਨੂੰ ਬਾਹਰ ਜਾਣ ਲਈ ਕਿਹਾ। ਅਭਿਸ਼ੇਕ ਨੇ ਬਦਲੇ 'ਚ ਕੁਝ ਕਿਹਾ ਅਤੇ ਪਾਕਿਸਤਾਨੀ ਗੇਂਦਬਾਜ਼ ਵੱਲ ਵਧਣ ਲੱਗੇ। ਹਾਲਾਂਕਿ ਇਸ ਦੌਰਾਨ ਮੈਦਾਨੀ ਅੰਪਾਇਰਾਂ ਚਮਾਰਾ ਡੀ ਜ਼ੋਇਸਾ ਅਤੇ ਰਾਹੁਲ ਆਸ਼ਰ ਨੂੰ ਦਖਲ ਦੇਣਾ ਪਿਆ, ਜਿਸ ਕਾਰਨ ਮਾਮਲਾ ਸ਼ਾਂਤ ਹੋ ਗਿਆ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
Sufiyan Muqeem aggressive attitude towards Abhishek Sharma
— Naqli Log (@Naqlilog16) October 19, 2024
Senior, it is over #IndVsPak #INDvPAK pic.twitter.com/YFMkDwwKpH
ਭਾਰਤ ਨੇ ਜਿੱਤ ਦਰਜ ਕੀਤੀ
ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਭਿਸ਼ੇਕ ਸ਼ਰਮਾ, ਪ੍ਰਭਸਿਮਰਨ ਸਿੰਘ ਅਤੇ ਕਪਤਾਨ ਤਿਲਕ ਵਰਮਾ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਨਿਰਧਾਰਤ 20 ਓਵਰਾਂ ਵਿੱਚ 183/8 ਦਾ ਸਕੋਰ ਖੜ੍ਹਾ ਕੀਤਾ। ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੇ ਬੱਲੇਬਾਜ਼ ਆਖਰੀ ਗੇਂਦ ਤੱਕ ਖੇਡਦੇ ਰਹੇ ਪਰ 176 ਦੌੜਾਂ ਹੀ ਬਣਾ ਸਕੇ। ਪਾਕਿਸਤਾਨ ਨੂੰ ਆਖਰੀ ਓਵਰ 'ਚ 17 ਦੌੜਾਂ ਦੀ ਲੋੜ ਸੀ ਪਰ ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਇਸ ਦੌੜਾਂ ਦਾ ਬਚਾਅ ਕਰਨ 'ਚ ਕਾਮਯਾਬ ਰਹੇ। ਉਸ ਨੂੰ ਸ਼ਾਨਦਾਰ ਗੇਂਦਬਾਜ਼ੀ ਲਈ ਮੈਚ ਦਾ ਖਿਡਾਰੀ ਚੁਣਿਆ ਗਿਆ। ਅੰਸ਼ੁਲ ਨੇ ਮੈਚ ਵਿੱਚ ਸਭ ਤੋਂ ਵੱਧ 3 ਵਿਕਟਾਂ ਲਈਆਂ।