(Source: ECI/ABP News/ABP Majha)
India vs Pakistan Cricket: ਕ੍ਰਿਕਟ ਪ੍ਰੇਮੀਆਂ ਲਈ ਖੁਸ਼ਖਬਰੀ! ਭਾਰਤ-ਪਾਕਿ ਫਿਰ ਹੋ ਸਕਦੇ ਆਹਮੋ-ਸਾਹਮਣੇ
ਪਾਕਿਸਤਾਨ ਕ੍ਰਿਕੇਟ ਬੋਰਡ (PCB) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਲਈ ਸੀਰੀਜ਼ ਦੀ ਤਿਆਰੀ ਕਰਨ ਲਈ ਕਿਹਾ ਗਿਆ ਹੈ। ਸੂਤਰਾਂ ਨੇ ਕਿਹਾ ਹੈ ਕਿ ਦੋਵੇਂ ਟੀਮਾਂ ਕੇਵਲ ਤਿੰਨ ਹੀ ਮੈਚਾਂ ਦੀ ਟੀ20 ਸੀਰੀਜ਼ ਖੇਡ ਸਕਦੀਆਂ ਹਨ।
IND vs. PAK: ਕ੍ਰਿਕੇਟ ਦੇ ਮੈਦਾਨ ’ਤੇ ਜਦੋਂ ਵੀ ਕਦੇ ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਆਹਮੋ-ਸਾਹਮਣੇ ਹੁੰਦੀਆਂ ਹਨ, ਤਾਂ ਦੁਨੀਆ ਭਰ ਦੇ ਦਰਸ਼ਕਾਂ ਵਿੱਚ ਉਸ ਮੈਚ ਨੂੰ ਵੇਖਣ ਦੀ ਉਤਸੁਕਤਾ ਸਿਖ਼ਰ ’ਤੇ ਹੁੰਦੀ ਹੈ। ਭਾਰਤ ਤੇ ਪਾਕਿਸਤਾਨ ਹੁਣ ਪਿਛਲੇ 8 ਸਾਲਾਂ ਤੋਂ ਸਿਰਫ਼ ਏਸ਼ੀਆ ਕੱਪ ਤੇ ICC ਟੂਰਨਾਮੈਂਟ ਵਿੱਚ ਹੀ ਇੱਕ-ਦੂਜੇ ਵਿਰੁੱਧ ਖੇਡਦੇ ਦਿਸਦੇ ਹਨ ਪਰ ਇਸ ਦੌਰਾਨ ਖ਼ਬਰ ਆਈ ਹੈ ਕਿ ਦੋਵੇਂ ਦੇਸ਼ ਇਸ ਵਰ੍ਹੇ ਟੀ20 ਸੀਰੀਜ਼ ਖੇਡ ਸਕਦੇ ਹਨ।
ਪਾਕਿਸਤਾਨ ਦੇ ਉਰਦੂ ਅਖ਼ਬਾਰ ‘ਡੇਲੀ ਜੰਗ’ ਦੀ ਰਿਪੋਰਟ ਅਨੁਸਾਰ ਦੋਵੇਂ ਦੇਸ਼ ਇਸ ਵਰ੍ਹੇ ਟੀ20 ਮੈਚਾਂ ਦੀ ਨਿੱਕੀ ਜਿਹੀ ਸੀਰੀਜ਼ ਖੇਡ ਸਕਦੇ ਹਨ। ਅਖ਼ਬਾਰ ਨੇ ਉੱਚ ਪੱਧਰੀ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਪਾਕਿਸਤਾਨ ਆਪਣੇ ਗੁਆਂਢੀ ਮੁਲਕ ਭਾਰਤ ਨਾਲ ਦੋਪੱਖੀ ਸੀਰੀਜ਼ ਖੇਡਣ ਬਾਰੇ ਵਿਚਾਰ ਕਰ ਰਿਹਾ ਹੈ।
ਪਾਕਿਸਤਾਨ ਕ੍ਰਿਕੇਟ ਬੋਰਡ (PCB) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਲਈ ਸੀਰੀਜ਼ ਦੀ ਤਿਆਰੀ ਕਰਨ ਲਈ ਕਿਹਾ ਗਿਆ ਹੈ। ਸੂਤਰਾਂ ਨੇ ਕਿਹਾ ਹੈ ਕਿ ਦੋਵੇਂ ਟੀਮਾਂ ਕੇਵਲ ਤਿੰਨ ਹੀ ਮੈਚਾਂ ਦੀ ਟੀ20 ਸੀਰੀਜ਼ ਖੇਡ ਸਕਦੀਆਂ ਹਨ। ਇਸ ਲਈ ਛੇ ਦਿਨਾਂ ਦੀ ਵਿੰਡੋ ਦੀ ਤਲਾਸ਼ ਹੈ।
ਅਖ਼ਬਾਰ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੇ ਸੀਰੀਜ਼ ਦੀ ਸ਼ੁਰੂਆਤ ਹੁੰਦੀ ਹੈ, ਭਾਰਤੀ ਟੀਮ ਪਾਕਿਸਤਾਨ ਦੇ ਦੌਰੇ ’ਤੇ ਆਵੇਗੀ ਕਿਉਂਕਿ ਪਿਛਲੀ ਵਾਰ ਜਦੋਂ 2012-13 ’ਚ ਦੋਵੇਂ ਟੀਮਾਂ ਵਿਚਾਲੇ ਦੁਵੱਲੀ ਸੀਰੀਜ਼ ਸੀ, ਤਾਂ ਪਾਕਿਸਤਾਨੀ ਟੀਮ ਨੇ ਭਾਰਤ ਦਾ ਦੌਰਾ ਕੀਤਾ ਸੀ; ਭਾਵੇਂ ਪੀਸੀਬੀ ਦੇ ਚੇਅਰਮੈਨ ਅਹਿਸਾਨ ਮਨੀ ਨੇ ਕਿਹਾ ਹੈ ਕਿ ਇਸ ਸੀਰੀਜ਼ ਨੂੰ ਲੈ ਕੇ ਹਾਲੇ ਤੱਕ ਕਿਸੇ ਨੇ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਹੈ ਤੇ ਨਾ ਹੀ ਇਸ ਸਬੰਧੀ ਭਾਰਤੀ ਬੋਰਡ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਹੈ।
ਇਹ ਵੀ ਪੜ੍ਹੋ: Indian Idol-12 'ਚ Neetu Kapoor ਨੇ ਨੇਹਾ ਕੱਕੜ ਨੂੰ ਦਿੱਤਾ ਸ਼ਗਨ ਦਾ ਤੋਹਫ਼ਾ, ਇਮੋਸ਼ਨਲ ਹੋਈ ਸਿੰਗਰ ਦਾ Viral video
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904