IPL 2022 Mega Auction: ਨਿਲਾਮੀ ਤੋਂ ਪਹਿਲਾਂ ਅਹਿਮਦਾਬਾਦ ਅਤੇ ਲਖਨਊ ਨੇ ਚੁਣੇ ਆਪਣੇ ਖਿਡਾਰੀ, ਅਹਿਮਦਾਬਾਦ ਦੀ ਕਮਾਨ ਪੰਡਿਯਾ ਤਾਂ ਲਖਨਊ ਦੇ ਕਪਤਾਨ ਬਣ ਰਾਹੁਲ
IPL 2022 ਲਈ ਦੋ ਨਵੀਆਂ ਟੀਮਾਂ ਦਾ ਐਲਾਨਅਹਿਮਦਾਬਾਦ ਅਤੇ ਲਖਨਊ ਨੇ ਆਪਣੇ ਸ਼ੁਰੂਆਤੀ 3-3 ਖਿਡਾਰੀ ਚੁਣੇਆਈਪੀਐਲ ਦੇ ਆਗਾਮੀ ਸੀਜ਼ਨ ਵਿੱਚ 10 ਟੀਮਾਂ ਹਿੱਸਾ ਲੈਣਗੀਆਂ
Ahmedabad Retain Players: ਇੰਡੀਅਨ ਪ੍ਰੀਮੀਅਰ ਲੀਗ ਦੀ ਨਵੀਂ ਫਰੈਂਚਾਇਜ਼ੀ ਅਹਿਮਦਾਬਾਦ ਨੇ ਆਪਣੇ ਤਿੰਨ ਖਿਡਾਰੀਆਂ ਦੀ ਚੋਣ ਕੀਤੀ ਹੈ। ਆਈਪੀਐਲ ਦੇ ਨਿਯਮਾਂ ਮੁਤਾਬਕ ਨਵੀਂ ਫਰੈਂਚਾਈਜ਼ੀ ਨੂੰ ਮੈਗਾ ਨਿਲਾਮੀ ਤੋਂ ਪਹਿਲਾਂ ਤਿੰਨ ਖਿਡਾਰੀਆਂ ਦੀ ਚੋਣ ਕਰਨੀ ਪੈਂਦੀ ਸੀ। ਅਹਿਮਦਾਬਾਦ ਨੇ ਸਟਾਰ ਭਾਰਤੀ ਆਲਰਾਊਂਡਰ ਹਾਰਦਿਕ ਪੰਡਿਯਾ, ਅਫਗਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖ਼ਾਨ ਅਤੇ ਨੌਜਵਾਨ ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਚੁਣਿਆ ਹੈ।
ਹਾਰਦਿਕ ਪੰਡਿਯਾ ਨੂੰ ਅਹਿਮਦਾਬਾਦ ਨੇ 15 ਕਰੋੜ ਰੁਪਏ ਵਿੱਚ ਖਰੀਦਿਆ ਹੈ। ਇਸ ਦੇ ਨਾਲ ਹੀ ਫ੍ਰੈਂਚਾਇਜ਼ੀ ਨੇ ਲੈੱਗ ਸਪਿਨਰ ਰਾਸ਼ਿਦ ਖ਼ਾਨ ਨੂੰ ਵੀ 15 ਕਰੋੜ ਰੁਪਏ 'ਚ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ ਫਰੈਂਚਾਇਜ਼ੀ ਨੇ ਸ਼ੁਭਮਨ ਗਿੱਲ ਲਈ ਅੱਠ ਕਰੋੜ ਰੁਪਏ ਖਰਚ ਕੀਤੇ।
ਅਹਿਮਦਾਬਾਦ ਦੇ ਪਰਸ 'ਚ ਮੈਗਾ ਨਿਲਾਮੀ ਲਈ 90 ਕਰੋੜ ਰੁਪਏ ਸੀ, ਜਿਸ 'ਚੋਂ ਇਨ੍ਹਾਂ ਤਿੰਨਾਂ ਖਿਡਾਰੀਆਂ ਨੂੰ ਖਰੀਦਣ 'ਚ 38 ਕਰੋੜ ਰੁਪਏ ਖਰਚ ਹੋਏ ਹਨ। ਅਜਿਹੇ 'ਚ ਹੁਣ ਅਹਿਮਦਾਬਾਦ ਕੋਲ ਨਿਲਾਮੀ ਲਈ 52 ਕਰੋੜ ਰੁਪਏ ਬਚੇ ਹਨ।
ਅਹਿਮਦਾਬਾਦ ਅਤੇ ਲਖਨਊ ਵੱਲੋਂ ਚੁਣੇ ਗਏ ਇਹ ਹਨ ਤਿੰਨ ਖਿਡਾਰੀ
ਅਹਿਮਦਾਬਾਦ ਆਈਪੀਐਲ ਟੀਮ ਦੇ 3 ਖਿਡਾਰੀ (38 ਕਰੋੜ ਖਰਚੇ)
- ਹਾਰਦਿਕ ਪੰਡਿਯਾ (ਭਾਰਤ)- 15 ਕਰੋੜ ਰੁਪਏ
- ਰਾਸ਼ਿਦ ਖਾਨ (ਅਫਗਾਨਿਸਤਾਨ)- 15 ਕਰੋੜ ਰੁਪਏ
- ਸ਼ੁਭਮਨ ਗਿੱਲ (ਭਾਰਤ)- 8 ਕਰੋੜ ਰੁਪਏ
ਲਖਨਊ ਆਈਪੀਐਲ ਟੀਮ ਦੇ 3 ਖਿਡਾਰੀ (30 ਕਰੋੜ ਖਰਚੇ)
- ਲੋਕੇਸ਼ ਰਾਹੁਲ (ਭਾਰਤ)- 17 ਕਰੋੜ ਰੁਪਏ - ਕੈਪਟਨ
- ਮਾਰਕਸ ਸਟੋਇਨਿਸ (ਆਸਟਰੇਲੀਆ)- 9.2 ਕਰੋੜ ਰੁਪਏ
- ਰਵੀ ਬਿਸ਼ਨੋਈ (ਭਾਰਤ)- 4 ਕਰੋੜ ਰੁਪਏ
ਨਿਲਾਮੀ 12-13 ਫਰਵਰੀ ਨੂੰ ਹੋਵੇਗੀ
ਦੱਸ ਦੇਈਏ ਕਿ IPL 2022 ਦੀ ਮੈਗਾ ਨਿਲਾਮੀ 12 ਅਤੇ 13 ਫਰਵਰੀ ਨੂੰ ਬੈਂਗਲੁਰੂ ਵਿੱਚ ਹੋਵੇਗੀ। ਹਾਲਾਂਕਿ, ਭਾਰਤੀ ਕ੍ਰਿਕਟ ਬੋਰਡ ਨੇ ਅਜੇ ਨਿਲਾਮੀ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਹੈ, ਪਰ ਬੋਰਡ ਦੇ ਨੇੜਲੇ ਸੂਤਰਾਂ ਨੇ ਨਿਲਾਮੀ ਦੀਆਂ ਤਰੀਕਾਂ 'ਤੇ ਮੋਹਰ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ: Winter Health: ਜੁੱਤੀਆਂ 'ਚ ਵੀ ਬਰਫ ਵਾਂਗ ਠੰਢੇ ਰਹਿੰਦੇ ਪੈਰ ਤਾਂ ਹੋ ਜਾਓ ਸਾਵਧਾਨ ਕਿਉਂਕਿ,,,
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin