(Source: ECI/ABP News)
Ishan Kishan Half Century: ਟੀਮ ਇੰਡੀਆ ਲਈ ਰੱਖਿਆ ਕਵਚ ਬਣੇ ਈਸ਼ਾਨ ਕਿਸ਼ਨ, ਵਨਡੇ 'ਚ ਲਾਇਆ ਲਗਾਤਾਰ ਚੌਥਾ ਅਰਧਸੈਂਕੜਾ
India vs Pakistan: ਆਪਣੇ ਵਨਡੇ ਕਰੀਅਰ 'ਚ ਪਹਿਲੀ ਵਾਰ ਪਾਕਿਸਤਾਨ ਖਿਲਾਫ ਖੇਡ ਰਹੇ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਹੈ।
Ishan Kishan Half Century Agianst Pakistan: ਭਾਰਤੀ ਟੀਮ ਦੇ ਟਾਪ ਆਰਡਰ ਦੇ ਬੱਲੇਬਾਜ਼ਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਈਸ਼ਾਨ ਕਿਸ਼ਨ ਪਾਰੀ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸੰਭਾਲਦੇ ਹੋਏ ਸੰਕਟਮੋਚਕ ਦੀ ਭੂਮਿਕਾ ਨਿਭਾ ਰਹੇ ਹਨ। ਈਸ਼ਾਨ ਕਿਸ਼ਨ ਨੇ ਵਨਡੇ ਵਿੱਚ ਆਪਣਾ ਲਗਾਤਾਰ ਚੌਥਾ ਅਰਧ ਸੈਂਕੜਾ ਪੂਰਾ ਕੀਤਾ ਹੈ ਅਤੇ ਹਾਰਦਿਕ ਪੰਡਯਾ ਦੇ ਨਾਲ ਸਕੋਰ ਨੂੰ ਅੱਗੇ ਲੈ ਕੇ ਜਾ ਰਹੇ ਹਨ। ਈਸ਼ਾਨ ਦੇ ਵਨਡੇ ਕਰੀਅਰ ਦਾ ਇਹ 7ਵਾਂ ਅਰਧ ਸੈਂਕੜਾ ਹੈ। ਜਦੋਂ ਈਸ਼ਾਨ ਬੱਲੇਬਾਜ਼ੀ ਲਈ ਉਤਰੇ ਤਾਂ ਟੀਮ ਇੰਡੀਆ 48 ਦੇ ਸਕੋਰ 'ਤੇ 3 ਵਿਕਟਾਂ ਗੁਆ ਚੁੱਕੀ ਸੀ। ਈਸ਼ਾਨ ਇਸ ਮੈਚ 'ਚ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਹਨ।
ਈਸ਼ਾਨ ਕਿਸ਼ਨ ਨੇ ਇਕ ਸਿਰੇ ਤੋਂ ਦੌੜਾਂ ਦੀ ਰਫਤਾਰ ਨੂੰ ਤੇਜ਼ ਕਰਦੇ ਹੋਏ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਆਪਣੇ 'ਤੇ ਦਬਾਅ ਨਹੀਂ ਬਣਾਉਣ ਦਿੱਤਾ। ਇਸ ਦੌਰਾਨ 66 ਦੇ ਸਕੋਰ 'ਤੇ ਭਾਰਤੀ ਟੀਮ ਨੂੰ ਚੌਥਾ ਝਟਕਾ ਸ਼ੁਭਮਨ ਗਿੱਲ ਦੇ ਰੂਪ 'ਚ ਲੱਗਿਆ। ਇੱਥੋਂ ਕਿਸ਼ਨ ਨੇ ਉਪ-ਕਪਤਾਨ ਹਾਰਦਿਕ ਪੰਡਯਾ ਨਾਲ ਮਿਲ ਕੇ ਸਕੋਰ ਨੂੰ 100 ਤੋਂ ਪਾਰ ਲੈ ਕੇ ਦਬਾਅ ਘੱਟ ਕੀਤਾ।
ISHAN KISHAN - THE STAR.
— Johns. (@CricCrazyJohns) September 2, 2023
What a knock, he has played his heart out against Pakistan. pic.twitter.com/JwTyZyHzJp
Indian fans enjoying the time in the ground. pic.twitter.com/iT9HYh3mjr
— Johns. (@CricCrazyJohns) September 2, 2023
ਇਹ ਵੀ ਪੜ੍ਹੋ: IND vs PAK: ਪਹਿਲੇ ਓਵਰ ਦੀ ਕੋਸ਼ਿਸ਼ ਪੰਜਵੇਂ 'ਚ ਹੋਈ ਸਫਲ, ਸ਼ਾਹਿਨ ਅਫਰੀਦੀ ਨੇ ਰੋਹਿਤ ਤੇ ਕਿੰਗ ਕੋਹਲੀ ਨੂੰ ਕੀਤਾ ਆਊਟ, ਵੇਖੋ ਵੀਡੀਓ
ਪਾਕਿਸਤਾਨ ਖਿਲਾਫ ਇਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਸ਼ਾਹੀਨ ਅਫਰੀਦੀ ਨੇ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਰੂਪ 'ਚ ਭਾਰਤੀ ਟੀਮ ਨੂੰ ਦੋ ਵੱਡੇ ਝਟਕੇ ਦਿੱਤੇ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਸ਼੍ਰੇਅਸ ਅਈਅਰ ਵੀ ਸਿਰਫ਼ 14 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।
ਈਸ਼ਾਨ ਕਿਸ਼ਨ ਦਾ ਸਾਲ 2023 ਵਿੱਚ ਵਨਡੇ ਵਿੱਚ ਸ਼ਾਨਦਾਰ ਪ੍ਰਦਰਸ਼ਨ
ਏਸ਼ੀਆ ਕੱਪ 2023 'ਚ ਈਸ਼ਾਨ ਕਿਸ਼ਨ ਕੋਲ ਟੀਮ ਇੰਡੀਆ ਦਾ ਪਹਿਲੀ ਪਸੰਦ ਦੇ ਵਿਕਟਕੀਪਰ ਬੱਲੇਬਾਜ਼ ਬਣਨ ਦਾ ਸੁਨਹਿਰੀ ਮੌਕਾ ਹੈ। ਇਸ ਟੂਰਨਾਮੈਂਟ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਈਸ਼ਾਨ ਨੇ ਵੈਸਟਇੰਡੀਜ਼ ਖਿਲਾਫ ਵਨਡੇ ਸੀਰੀਜ਼ ਦੇ ਤਿੰਨੋਂ ਮੈਚਾਂ 'ਚ ਅਰਧ-ਸੈਂਕੜੇ ਜੜੇ ਸਨ ਪਰ ਉਹ ਸਾਰੇ 'ਚ ਓਪਨਰ ਬੱਲੇਬਾਜ਼ ਦੇ ਰੂਪ 'ਚ ਦੇਖਣ ਨੂੰ ਮਿਲੇ ਸਨ। ਆਪਣੇ ਵਨਡੇ ਕਰੀਅਰ 'ਚ ਪਹਿਲੀ ਵਾਰ ਈਸ਼ਾਨ ਨੰਬਰ-5 'ਤੇ ਬੱਲੇਬਾਜ਼ੀ ਕਰਨ ਉਤਰੇ ਹਨ। ਇਸ ਤੋਂ ਪਹਿਲਾਂ ਉਹ ਨੰਬਰ-3 ਅਤੇ 4 ਟੀਮ ਲਈ ਖੇਡ ਚੁੱਕੇ ਹਨ।
ਇਹ ਵੀ ਪੜ੍ਹੋ: IND vs PAK: ਪਾਕਿਸਤਾਨ ਖਿਲਾਫ ਵਿਰਾਟ ਕੋਹਲੀ ਦੇ ਫਲਾਪ ਹੋਣ 'ਤੇ ਭੜਕੇ ਫੈਂਸ, ਸੋਸ਼ਲ ਮੀਡੀਆ 'ਤੇ ਕੱਢੀ ਭੜਾਸ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)