Watch: 42 ਸਾਲਾ MS ਧੋਨੀ ਨੇ ਚੀਤੇ ਵਾਂਗ ਲਗਾਈ ਛਲਾਂਗ, ਇੰਝ ਫੜ੍ਹਿਆ ਹੈਰਾਨੀਜਨਕ ਕੈਚ
MS Dhoni Viral Catch: ਚੇਨਈ ਸੁਪਰ ਕਿੰਗਜ਼ ਨੇ ਗੁਜਰਾਤ ਟਾਈਟਨਸ ਨੂੰ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। CSK ਨੇ ਗੁਜਰਾਤ ਟਾਈਟਨਸ ਨੂੰ 63 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਦੇ ਨਾਲ
MS Dhoni Viral Catch: ਚੇਨਈ ਸੁਪਰ ਕਿੰਗਜ਼ ਨੇ ਗੁਜਰਾਤ ਟਾਈਟਨਸ ਨੂੰ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। CSK ਨੇ ਗੁਜਰਾਤ ਟਾਈਟਨਸ ਨੂੰ 63 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਦੇ ਨਾਲ ਹੀ ਇਸ ਮੈਚ 'ਚ ਚੇਨਈ ਸੁਪਰ ਕਿੰਗਜ਼ ਦੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਹੈਰਾਨੀਜਨਕ ਕੈਚ ਲਿਆ। ਚੇਨਈ ਸੁਪਰ ਕਿੰਗਜ਼ ਲਈ ਹਰਫਨਮੌਲਾ ਡੇਰਿਲ ਮਿਸ਼ੇਲ ਅੱਠਵਾਂ ਓਵਰ ਸੁੱਟਣ ਆਏ। ਗੁਜਰਾਤ ਟਾਇਟਨਸ ਲਈ ਵਿਜੇ ਸ਼ੰਕਰ ਸਟ੍ਰਾਈਕ 'ਤੇ ਸਨ। ਵਿਜੇ ਸ਼ੰਕਰ ਦੇ ਬੱਲੇ ਨਾਲ ਟਕਰਾਉਣ ਤੋਂ ਬਾਅਦ ਗੇਂਦ ਮਾਹੀ ਤੋਂ ਕਾਫੀ ਦੂਰ ਜਾ ਰਹੀ ਸੀ, ਪਰ ਕੈਪਟਨ ਕੂਲ ਨੇ ਹਾਰ ਨਹੀਂ ਮੰਨੀ। ਸਾਬਕਾ ਭਾਰਤੀ ਕਪਤਾਨ ਨੇ ਡਾਈਵਿੰਗ ਕਰਦੇ ਹੋਏ ਸ਼ਾਨਦਾਰ ਕੈਚ ਫੜ੍ਹਿਆ।
ਸੋਸ਼ਲ ਮੀਡੀਆ 'ਤੇ ਮਹਿੰਦਰ ਸਿੰਘ ਧੋਨੀ ਦਾ ਕੈਚ ਹੋਇਆ ਵਾਇਰਲ
ਹੁਣ ਸੋਸ਼ਲ ਮੀਡੀਆ 'ਤੇ ਮਹਿੰਦਰ ਸਿੰਘ ਧੋਨੀ ਦਾ ਕੈਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਸੋਸ਼ਲ ਮੀਡੀਆ 'ਤੇ ਕ੍ਰਿਕਟ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਉਮਰ ਸਿਰਫ ਇਕ ਨੰਬਰ ਹੈ। ਮਾਹੀ ਭਾਵੇਂ 42 ਸਾਲ ਦੀ ਹੋ ਗਈ ਹੋਵੇ ਪਰ ਉਸ ਦੀ ਫਿਟਨੈੱਸ ਬੇਮਿਸਾਲ ਹੈ, ਫਿਟਨੈੱਸ 'ਚ ਕੋਈ ਫਰਕ ਨਹੀਂ ਪਿਆ ਹੈ। ਹਾਲਾਂਕਿ, ਹੁਣ ਧੋਨੀ CSK ਦੇ ਕਪਤਾਨ ਨਹੀਂ ਹਨ। ਇਸ ਸੀਜ਼ਨ ਦੀ ਸ਼ੁਰੂਆਤ 'ਚ CSK ਨੇ ਧੋਨੀ ਦੀ ਜਗ੍ਹਾ ਰੁਤੁਰਾਜ ਗਾਇਕਵਾੜ ਨੂੰ ਆਪਣਾ ਨਵਾਂ ਕਪਤਾਨ ਬਣਾਇਆ।
DHONI - AGE IS JUST A NUMBER.
— Johns. (@CricCrazyJohns) March 26, 2024
The Greatest ever. 🐐pic.twitter.com/r9PgSJmTCp
ਚੇਨਈ ਸੁਪਰ ਕਿੰਗਜ਼ ਪੁਆਇੰਟ ਟੇਬਲ 'ਚ ਟੌਪ 'ਤੇ
ਇਸ ਦੇ ਨਾਲ ਹੀ ਹੁਣ ਚੇਨਈ ਸੁਪਰ ਕਿੰਗਜ਼ ਦੇ 2 ਮੈਚਾਂ 'ਚ ਲਗਾਤਾਰ 2 ਜਿੱਤਾਂ ਨਾਲ 4 ਪੁਆਇੰਟ ਹੈ। ਇਸ ਤਰ੍ਹਾਂ CSK ਪੁਆਇੰਟ ਟੇੁਬਲ 'ਚ ਸਿਖਰ 'ਤੇ ਹੈ। ਚੇਨਈ ਸੁਪਰ ਕਿੰਗਜ਼ ਨੇ ਆਪਣੇ ਪਹਿਲੇ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਹੋਏ ਮੈਚ ਦੀ ਗੱਲ ਕਰੀਏ ਤਾਂ ਪਹਿਲਾਂ ਬੱਲੇਬਾਜ਼ੀ ਕਰਨ ਆਈ ਰਿਤੂਰਾਜ ਗਾਇਕਵਾੜ ਦੀ ਟੀਮ ਨੇ 20 ਓਵਰਾਂ 'ਚ 6 ਵਿਕਟਾਂ 'ਤੇ 206 ਦੌੜਾਂ ਬਣਾਈਆਂ। ਜਿਸਦੇ ਜਵਾਬ 'ਚ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਸ ਦੀ ਟੀਮ 20 ਓਵਰਾਂ 'ਚ 8 ਵਿਕਟਾਂ 'ਤੇ 143 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਚੇਨਈ ਸੁਪਰ ਕਿੰਗਜ਼ ਨੂੰ ਵੱਡੀ ਜਿੱਤ ਮਿਲੀ।