MS Dhoni Retirement: 15 ਅਗਸਤ ਦੇ ਦਿਨ ਟੁੱਟੇ ਕ੍ਰਿਕਟ ਪ੍ਰੇਮਿਆਂ ਦੇ ਦਿਲ, ਐਮਐਸ ਧੋਨੀ- ਸੁਰੇਸ਼ ਰੈਣਾ ਦੇ ਸੰਨਿਆਸ ਨਾਲ ਨਮ ਹੋਇਆ ਸੀ ਸਭ ਦੀਆਂ ਅੱਖਾਂ
MS Dhoni- Raina Retirement: 15 ਅਗਸਤ ਨੂੰ ਆਜ਼ਾਦੀ ਦਿਹਾੜੇ 'ਤੇ ਪੂਰੇ ਦੇਸ਼ 'ਚ ਇਸ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਸਾਲ 2020 'ਚ ਜਦੋਂ ਪੂਰੀ ਦੁਨੀਆ ਕੋਰੋਨਾ ਕਾਰਨ ਇਸ ਮਹਾਮਾਰੀ ਨਾਲ ਜੂਝ ਰਹੀ ਸੀ, 15 ਅਗਸਤ ਵਾਲੇ ਦਿਨ
MS Dhoni- Raina Retirement: 15 ਅਗਸਤ ਨੂੰ ਆਜ਼ਾਦੀ ਦਿਹਾੜੇ 'ਤੇ ਪੂਰੇ ਦੇਸ਼ 'ਚ ਇਸ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਸਾਲ 2020 'ਚ ਜਦੋਂ ਪੂਰੀ ਦੁਨੀਆ ਕੋਰੋਨਾ ਕਾਰਨ ਇਸ ਮਹਾਮਾਰੀ ਨਾਲ ਜੂਝ ਰਹੀ ਸੀ, 15 ਅਗਸਤ ਵਾਲੇ ਦਿਨ ਵੀ ਦੇਸ਼ 'ਚ ਆਜ਼ਾਦੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਉਤਸ਼ਾਹ ਦੀ ਕਮੀ ਨਹੀਂ ਸੀ। ਹਾਲਾਂਕਿ ਇਸ ਦਿਨ ਕ੍ਰਿਕਟ ਪ੍ਰਸ਼ੰਸਕਾਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਧੋਨੀ ਦੇ ਇਸ ਐਲਾਨ ਤੋਂ ਤੁਰੰਤ ਬਾਅਦ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਅਤੇ ਮਿਸਟਰ ਆਈਪੀਐੱਲ ਦੇ ਨਾਂ ਨਾਲ ਜਾਣੇ ਜਾਂਦੇ ਸੁਰੇਸ਼ ਰੈਨਾ ਨੇ ਵੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਦੋ ਦਿੱਗਜਾਂ ਦੇ ਇਕੱਠੇ ਇਸ ਫੈਸਲੇ ਤੋਂ ਕ੍ਰਿਕਟ ਪ੍ਰਸ਼ੰਸਕ ਹੈਰਾਨ ਸੀ। ਇਸ ਦਿਨ ਕਰੋੜਾਂ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ।
ਕ੍ਰਿਕਟ ਪ੍ਰਸ਼ੰਸਕਾਂ ਨੂੰ ਮਹਿੰਦਰ ਸਿੰਘ ਧੋਨੀ ਤੋਂ ਇਸ ਅਚਾਨਕ ਫੈਸਲੇ ਦੀ ਉਮੀਦ ਨਹੀਂ ਸੀ। ਧੋਨੀ ਦੀ ਪੋਸਟ ਸਾਹਮਣੇ ਆਉਣ ਤੋਂ ਬਾਅਦ ਸਾਰੇ ਪ੍ਰਸ਼ੰਸਕ ਕਾਫੀ ਨਿਰਾਸ਼ ਹੋਏ। ਧੋਨੀ ਨੇ ਆਪਣੀ ਵੀਡੀਓ ਪੋਸਟ 'ਚ ਲਿਖਿਆ ਕਿ ਇਸ ਯਾਤਰਾ 'ਚ ਤੁਹਾਡੇ ਪਿਆਰ ਅਤੇ ਸਮਰਥਨ ਲਈ ਧੰਨਵਾਦ। ਮੈਨੂੰ 19:29 ਤੋਂ ਸੇਵਾਮੁਕਤ ਸਮਝੋ। ਧੋਨੀ ਦੀ ਇਸ ਪੋਸਟ 'ਚ ਭਾਰਤੀ ਟੀਮ ਨਾਲ ਬਿਤਾਏ ਸ਼ਾਨਦਾਰ ਪਲਾਂ ਦੀਆਂ ਤਸਵੀਰਾਂ ਵੀਡੀਓ ਰਾਹੀਂ ਦਿਖਾਈਆਂ ਗਈਆਂ। ਉਦੋਂ ਤੋਂ ਲੈ ਕੇ ਹੁਣ ਤੱਕ ਧੋਨੀ IPL 'ਚ ਖੇਡਦੇ ਨਜ਼ਰ ਆਏ ਹਨ ਅਤੇ ਉਨ੍ਹਾਂ ਦੀ ਫੈਨ ਫਾਲੋਇੰਗ 'ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੋਈ।
The emotional retirement video of MS Dhoni.
— Johns. (@CricCrazyJohns) August 15, 2023
- He included his highs, lows, friends & everything included in his 16 years of career. pic.twitter.com/MkI33ZaZ57
ਸੁਰੇਸ਼ ਰੈਨਾ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਹ ਘਰੇਲੂ ਅਤੇ ਆਈ.ਪੀ.ਐੱਲ. ਵਿੱਚ ਖੇਡਦੇ ਰਹੇ। ਇਸ ਤੋਂ ਬਾਅਦ ਉਨ੍ਹਾਂ ਨੂੰ ਸਾਲ 2022 ਦੀ ਮੈਗਾ ਨਿਲਾਮੀ ਵਿੱਚ ਕਿਸੇ ਨੇ ਨਹੀਂ ਖਰੀਦਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ। ਸੁਰੇਸ਼ ਰੈਨਾ ਅਤੇ ਐੱਮਐੱਸ ਧੋਨੀ ਦੋਵੇਂ ਬਹੁਤ ਚੰਗੇ ਦੋਸਤ ਮੰਨੇ ਜਾਂਦੇ ਹਨ। ਇਹ ਦੋਵੇਂ ਖਿਡਾਰੀ ਕਈ ਸਾਲਾਂ ਤੋਂ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਲਈ ਖੇਡ ਚੁੱਕੇ ਹਨ। ਟੀਮ ਇੰਡੀਆ 'ਚ ਵੀ ਧੋਨੀ-ਰੈਨਾ ਦੀ ਦੋਸਤੀ ਚਰਚਾ 'ਚ ਰਹੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।