Virat Kohli Birthday: ਜਨਮਦਿਨ 'ਤੇ ਰਵੀ ਸ਼ਾਸਤਰੀ ਨੇ ਵਿਰਾਟ ਕੋਹਲੀ ਨੂੰ ਆਹ ਕੀ ਕਹਿ ਦਿੱਤਾ, ਬਣ ਗਿਆ ਚਰਚਾ ਦਾ ਵਿਸ਼ਾ
World Cup 2023: ਵਿਰਾਟ ਕੋਹਲੀ ਆਪਣੇ 35ਵੇਂ ਜਨਮਦਿਨ 'ਤੇ ਦੱਖਣੀ ਅਫਰੀਕਾ ਖਿਲਾਫ ਸ਼ਾਨਦਾਰ ਪਾਰੀ ਖੇਡ ਰਹੇ ਹਨ ਪਰ ਟੀਮ ਇੰਡੀਆ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਆਪਣੇ ਅਨੋਖੇ ਅੰਦਾਜ਼ 'ਚ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
ICC Cricket World Cup 2023: ਵਿਰਾਟ ਕੋਹਲੀ ਅੱਜ ਆਪਣੇ 35ਵੇਂ ਜਨਮਦਿਨ 'ਤੇ ਦੱਖਣੀ ਅਫਰੀਕਾ ਖਿਲਾਫ ਸ਼ਾਨਦਾਰ ਪਾਰੀ ਖੇਡ ਰਹੇ ਹਨ। ਵਿਰਾਟ ਨੇ ਆਪਣੇ ਵਨਡੇ ਕਰੀਅਰ ਦਾ 49ਵਾਂ ਸੈਂਕੜਾ ਲਗਾ ਕੇ ਆਪਣੇ ਜਨਮਦਿਨ ਨੂੰ ਬਹੁਤ ਖਾਸ ਬਣਾ ਲਿਆ ਹੈ। ਵਨਡੇ ਫਾਰਮੈਟ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਸਚਿਨ ਤੇਂਦੁਲਕਰ ਹਨ, ਜਿਨ੍ਹਾਂ ਨੇ ਆਪਣੇ ਕਰੀਅਰ 'ਚ 49 ਸੈਂਕੜੇ ਲਗਾਏ ਸਨ ਅਤੇ ਹੁਣ ਕੋਹਲੀ ਨੇ ਉਨ੍ਹਾਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।
ਇਹ ਖ਼ਬਰ ਲਿਖੇ ਜਾਣ ਤੱਕ ਵਿਰਾਟ ਕੋਹਲੀ 100 ਦੌੜਾਂ ਬਣਾ ਚੁੱਕੇ ਸਨ ਅਤੇ ਕ੍ਰੀਜ਼ 'ਤੇ ਅਜੇਤੂ ਖੇਡ ਰਹੇ ਸਨ। ਵਿਰਾਟ ਕੋਹਲੀ ਦੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੂੰ ਇਸ ਦਿਨ ਉਨ੍ਹਾਂ ਦੇ 49ਵੇਂ ਸੈਂਕੜੇ ਦੀ ਉਮੀਦ ਸੀ। ਇਨ੍ਹਾਂ 'ਚੋਂ ਇਕ ਸਾਬਕਾ ਭਾਰਤੀ ਕ੍ਰਿਕਟਰ ਰਵੀ ਸ਼ਾਸਤਰੀ ਵੀ ਸਨ, ਜੋ ਆਪਣੀ ਕਪਤਾਨੀ ਦੌਰਾਨ ਟੀਮ ਇੰਡੀਆ ਦੇ ਮੁੱਖ ਕੋਚ ਵੀ ਸਨ।
ਇਹ ਵੀ ਪੜ੍ਹੋ: World Cup 2023: ਪਾਕਿਸਤਾਨੀ ਟੀਮ ਨੇ ਕੀਤੀ ਵੱਡੀ ਗ਼ਲਤੀ ! ਭੁਗਤਣਾ ਪਵੇਗਾ ਭਾਰੀ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ
ਰਵੀ ਸ਼ਾਸਤਰੀ ਨੇ ਦਿੱਤੀ ਜਨਮ ਦਿਨ ਦੀ ਵਧਾਈ
ਰਵੀ ਸ਼ਾਸਤਰੀ ਨੇ ਆਪਣੇ ਕੂਲ ਅੰਦਾਜ਼ 'ਚ ਵਿਰਾਟ ਕੋਹਲੀ ਨੂੰ ਜਨਮਦਿਨ 'ਤੇ ਵਧਾਈ ਦਿੱਤੀ ਹੈ। ਰਵੀ ਸ਼ਾਸਤਰੀ ਨੇ ਵਿਰਾਟ ਕੋਹਲੀ ਨਾਲ ਅੱਜ ਲਈ ਗਈ ਤਸਵੀਰ ਸਾਂਝੀ ਕੀਤੀ ਅਤੇ ਟਵਿੱਟਰ 'ਤੇ ਲਿਖਿਆ, "ਤੁਸੀਂ ਦਿਨ-ਬ-ਦਿਨ ਜਵਾਨ ਹੁੰਦੇ ਜਾ ਰਹੇ ਹੋ। ਜਨਮਦਿਨ ਦੀ ਵਧਾਈ ਹੋਵੇ ਜਵਾਨ। ਤੁਸੀਂ ਹੋਰ ਉਚਾਈਆਂ ਹਾਸਲ ਕਰੋ। ਰੱਬ ਤੁਹਾਨੂੰ ਖੁਸ਼ ਰੱਖੇ।"
Getting younger by the day. Happy birthday youngster. May you achieve even greater heights. God bless 🤗 @imVkohli #HappyBirthdayKingKohli #CWC2023 #INDvsSA pic.twitter.com/sd2fOULHN6
— Ravi Shastri (@RaviShastriOfc) November 5, 2023
ਵਿਰਾਟ ਕੋਹਲੀ ਨੇ ਇਸ ਵਿਸ਼ਵ ਕੱਪ ਦੌਰਾਨ ਸ਼ਾਨਦਾਰ ਬੱਲੇਬਾਜ਼ੀ ਕੀਤੀ, ਜਿਸ ਦਾ ਟੀਮ ਇੰਡੀਆ ਨੂੰ ਵੀ ਫਾਇਦਾ ਹੋ ਰਿਹਾ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਕਦੇ ਵਿਸ਼ਵ ਕੱਪ ਦੇ ਕਿਸੇ ਸੀਜ਼ਨ 'ਚ 500 ਦੌੜਾਂ ਨਹੀਂ ਬਣਾਈਆਂ ਸਨ ਪਰ ਇਸ ਵਾਰ ਵਿਰਾਟ ਨੇ 500 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ ਅਤੇ ਉਨ੍ਹਾਂ ਨੇ ਹਾਲੇ ਹੋਰ ਵੀ ਕਈ ਮੈਚ ਖੇਡਣੇ ਹਨ। ਉਥੇ ਹੀ ਜੇਕਰ ਭਾਰਤ ਬਨਾਮ ਦੱਖਣੀ ਅਫਰੀਕਾ ਮੈਚ ਦੀ ਗੱਲ ਕਰੀਏ ਤਾਂ ਇਹ ਖਬਰ ਲਿਖੇ ਜਾਣ ਤੱਕ ਟੀਮ ਇੰਡੀਆ ਨੇ 49 ਓਵਰਾਂ 'ਚ 5 ਵਿਕਟਾਂ ਗੁਆ ਕੇ 309 ਦੌੜਾਂ ਬਣਾ ਲਈਆਂ ਸਨ।
ਇਹ ਵੀ ਪੜ੍ਹੋ: Virat Kohli: ਜਨਮਦਿਨ ‘ਤੇ ਵਿਰਾਟ ਕੋਹਲੀ ਨੇ ਲਾਇਆ ਸੈਂਕੜਾ, ਮਹਾਰਿਕਾਰਡ ਦੇ ਬਰਾਬਰ ਪਹੁੰਚੇ