Virat Kohli: ਜਨਮ ਦਿਨ ਮੌਕੇ ਵਿਰਾਟ ਕੋਹਲੀ ਨੇ ਜੜਿਆ 49ਵਾਂ ਸੈਂਕੜਾ, 173 ਮੈਚ ਪਹਿਲਾਂ ਕੀਤੀ ਸਚਿਨ ਦੇ ਰਿਕਾਰਡ ਦੀ ਬਰਾਬਰੀ
Virat kohli: ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਖਿਲਾਫ ਆਪਣੇ ਵਨਡੇ ਕਰੀਅਰ ਦਾ 49ਵਾਂ ਸੈਂਕੜਾ ਲਗਾਇਆ। ਇਸ ਤਰ੍ਹਾਂ ਵਿਰਾਟ ਕੋਹਲੀ ਸਾਬਕਾ ਭਾਰਤੀ ਦਿੱਗਜ ਸਚਿਨ ਤੇਂਦੁਲਕਰ ਦੀ ਬਰਾਬਰੀ ‘ਤੇ ਪਹੁੰਚ ਗਏ ਹਨ।
Virat kohli: ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਖਿਲਾਫ ਸ਼ਾਨਦਾਰ ਸੈਂਕੜਾ ਲਗਾਇਆ। ਵਿਰਾਟ ਕੋਹਲੀ ਦੇ ਵਨਡੇ ਕਰੀਅਰ ਦਾ ਇਹ 49ਵਾਂ ਸੈਂਕੜਾ ਹੈ। ਇਸ ਤਰ੍ਹਾਂ ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ ਦੀ ਬਰਾਬਰੀ ਕਰ ਲਈ ਹੈ। ਸਚਿਨ ਤੇਂਦੁਲਕਰ ਦੇ ਨਾਮ ਵਨਡੇ ਫਾਰਮੈਟ ਵਿੱਚ 49 ਸੈਂਕੜੇ ਦਰਜ ਹਨ। ਇਸ ਤਰ੍ਹਾਂ ਵਨਡੇ ਮੈਚਾਂ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਸਚਿਨ ਤੇਂਦੁਲਕਰ ਦੇ ਨਾਲ ਵਿਰਾਟ ਕੋਹਲੀ ਸਾਂਝੇ ਤੌਰ 'ਤੇ ਟਾਪ 'ਤੇ ਹਨ।
ਵਿਰਾਟ ਕੋਹਲੀ ਨੇ 119 ਗੇਂਦਾਂ ਵਿੱਚ ਸੈਂਕੜਾ ਲਾਇਆ। ਵਿਰਾਟ ਕੋਹਲੀ 121 ਗੇਂਦਾਂ 'ਚ 101 ਦੌੜਾਂ ਬਣਾ ਕੇ ਅਜੇਤੂ ਪੈਵੇਲੀਅਨ ਪਰਤ ਗਏ। ਉਨ੍ਹਾਂ ਨੇ ਆਪਣੀ ਪਾਰੀ 'ਚ 10 ਚੌਕੇ ਲਗਾਏ। ਦਰਅਸਲ, ਵਨਡੇ ਫਾਰਮੈਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਦਾ ਰਿਕਾਰਡ ਸਾਬਕਾ ਭਾਰਤੀ ਦਿੱਗਜ ਸਚਿਨ ਤੇਂਦੁਲਕਰ ਦੇ ਨਾਮ ਹੈ। ਸਚਿਨ ਤੇਂਦੁਲਕਰ ਨੇ ਆਪਣੇ ਵਨਡੇ ਕਰੀਅਰ 'ਚ 49 ਸੈਂਕੜੇ ਲਗਾਏ ਸਨ ਪਰ ਹੁਣ ਵਿਰਾਟ ਕੋਹਲੀ ਨੇ ਮਾਸਟਰ ਬਲਾਸਟਰ ਦੀ ਬਰਾਬਰੀ ਕਰ ਲਈ ਹੈ। ਹੁਣ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਸਾਂਝੇ ਤੌਰ 'ਤੇ ਪਹਿਲੇ ਨੰਬਰ 'ਤੇ ਹਨ।
ਇਹ ਵੀ ਪੜ੍ਹੋ: Virat Kohli Birthday: ਜਨਮਦਿਨ 'ਤੇ ਰਵੀ ਸ਼ਾਸਤਰੀ ਨੇ ਵਿਰਾਟ ਕੋਹਲੀ ਨੂੰ ਆਹ ਕੀ ਕਹਿ ਦਿੱਤਾ, ਬਣ ਗਿਆ ਚਰਚਾ ਦਾ ਵਿਸ਼ਾ
ਉੱਥੇ ਹੀ ਵਿਰਾਟ ਕੋਹਲੀ ਇਸ ਵਿਸ਼ਵ ਕੱਪ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਦੂਜੇ ਸਥਾਨ 'ਤੇ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਰਚਿਨ ਰਵਿੰਦਰ ਦੂਜੇ ਸਥਾਨ 'ਤੇ ਸਨ ਪਰ ਹੁਣ ਵਿਰਾਟ ਕੋਹਲੀ ਨੇ ਰਚਿਨ ਰਵਿੰਦਰਾ ਨੂੰ ਪਿੱਛੇ ਛੱਡ ਦਿੱਤਾ ਹੈ। ਵਿਰਾਟ ਕੋਹਲੀ ਨੇ 8 ਮੈਚਾਂ 'ਚ 108.60 ਦੀ ਸ਼ਾਨਦਾਰ ਔਸਤ ਨਾਲ 543 ਦੌੜਾਂ ਬਣਾਈਆਂ ਹਨ। ਉਥੇ ਹੀ ਰਚਿਨ ਰਵਿੰਦਰਾ ਨੇ 8 ਮੈਚਾਂ 'ਚ 74.71 ਦੀ ਔਸਤ ਨਾਲ 523 ਦੌੜਾਂ ਜੋੜੀਆਂ ਹਨ।
ਭਾਰਤ-ਦੱਖਣੀ ਅਫਰੀਕਾ ਮੈਚ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ 327 ਦੌੜਾਂ ਦਾ ਟੀਚਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਨੇ 50 ਓਵਰਾਂ 'ਚ 5 ਵਿਕਟਾਂ 'ਤੇ 326 ਦੌੜਾਂ ਬਣਾਈਆਂ। ਭਾਰਤ ਲਈ ਵਿਰਾਟ ਕੋਹਲੀ ਨੇ 121 ਗੇਂਦਾਂ ਵਿੱਚ 101 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸ਼੍ਰੇਅਸ ਅਈਅਰ ਨੇ 87 ਗੇਂਦਾਂ 'ਤੇ 77 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।
ਇਹ ਵੀ ਪੜ੍ਹੋ: Virat Kohli: ਜਨਮਦਿਨ ‘ਤੇ ਵਿਰਾਟ ਕੋਹਲੀ ਨੇ ਲਾਇਆ ਸੈਂਕੜਾ, ਮਹਾਰਿਕਾਰਡ ਦੇ ਬਰਾਬਰ ਪਹੁੰਚੇ