T20 Cricket : ਹਰਸ਼ਲ ਪਟੇਲ ਡੈਬਿਊ ਟੀ-20 ‘ਚ 'ਮੈਨ ਆਫ ਦ ਮੈਚ' ਰਹੇ, ਭਾਰਤ ਦੇ ਇਹ 4 ਗੇਂਦਬਾਜ਼ ਪਹਿਲੇ ਵੀ ਕਰ ਚੁੱਕੇ ਅਜਿਹਾ ਕਰਿਸ਼ਮਾ
ਹਰਸ਼ਲ ਪਟੇਲ ਆਪਣੇ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ 'ਚ ਜ਼ਬਰਦਸਤ ਪ੍ਰਦਰਸ਼ਨ ਲਈ 'ਮੈਨ ਆਫ਼ ਦਾ ਮੈਚ' ਮਿਲਿਆ। ਅਜਿਹਾ ਕਰਨ ਵਾਲਾ ਉਹ ਭਾਰਤ ਦਾ ਪੰਜਵਾਂ ਗੇਂਦਬਾਜ਼ ਹੈ
T20 Cricket : ਹਰਸ਼ਲ ਪਟੇਲ ਨੇ ਆਪਣਾ ਪਹਿਲਾ ਟੀ-20 ਅੰਤਰਰਾਸ਼ਟਰੀ ਖੇਡਦੇ ਹੋਏ ਨਿਊਜ਼ੀਲੈਂਡ ਖਿਲਾਫ 4 ਓਵਰਾਂ 'ਚ ਸਿਰਫ 25 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਕ ਸਮੇਂ ਵੱਡਾ ਸਕੋਰ ਬਣਾਉਂਦੀ ਨਜ਼ਰ ਆਈ ਨਿਊਜ਼ੀਲੈਂਡ ਦੀ ਟੀਮ ਹਰਸ਼ਲ ਦੀ ਗੇਂਦਬਾਜ਼ੀ ਅੱਗੇ ਸਿਮਟ ਗਈ ਅਤੇ ਭਾਰਤ ਨੂੰ ਜਿੱਤ ਦਾ ਆਸਾਨ ਟੀਚਾ ਮਿਲਿਆ। ਭਾਰਤ ਨੇ ਆਸਾਨੀ ਨਾਲ ਟੀਚਾ ਹਾਸਲ ਕਰ ਕੇ ਮੈਚ ਤੇ ਸੀਰੀਜ਼ ਦੋਵੇਂ ਜਿੱਤ ਲਏ। ਹਰਸ਼ਲ ਪਟੇਲ ਆਪਣੇ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ 'ਚ ਜ਼ਬਰਦਸਤ ਪ੍ਰਦਰਸ਼ਨ ਲਈ 'ਮੈਨ ਆਫ਼ ਦਾ ਮੈਚ' ਮਿਲਿਆ। ਅਜਿਹਾ ਕਰਨ ਵਾਲਾ ਉਹ ਭਾਰਤ ਦਾ ਪੰਜਵਾਂ ਗੇਂਦਬਾਜ਼ ਹੈ। ਇੱਥੇ ਪੜ੍ਹੋ ਹਰਸ਼ਲ ਪਟੇਲ ਤੋਂ ਪਹਿਲਾਂ ਕਿਹੜੇ-ਕਿਹੜੇ ਭਾਰਤੀਆਂ ਨੇ ਅਜਿਹਾ ਕਾਰਨਾਮਾ ਕੀਤਾ ਹੈ।
ਸਾਲ 2009: ਪ੍ਰਗਿਆਨ ਓਝਾ
ਭਾਰਤੀ ਸਪਿਨਰ ਪ੍ਰਗਿਆਨ ਓਝਾ ਨੇ ਟੀ-20 ਵਿਸ਼ਵ ਕੱਪ 2009 'ਚ ਆਪਣੀ ਸ਼ੁਰੂਆਤ ਕੀਤੀ ਸੀ। ਉਸ ਨੂੰ ਬੰਗਲਾਦੇਸ਼ ਵਿਰੁੱਧ ਗਰੁੱਪ ਪੜਾਅ ਦੇ ਮੈਚ 'ਚ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਸੀ। ਓਝਾ ਨੇ ਆਪਣੇ ਡੈਬਿਊ ਮੈਚ 'ਚ 4 ਓਵਰਾਂ 'ਚ ਸਿਰਫ 21 ਦੌੜਾਂ ਦੇ ਕੇ 4 ਬੰਗਲਾਦੇਸ਼ੀ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ। ਭਾਰਤ ਨੇ ਇਹ ਮੈਚ 25 ਦੌੜਾਂ ਨਾਲ ਜਿੱਤ ਲਿਆ।
ਸਾਲ 2015: ਅਕਸ਼ਰ ਪਟੇਲ
ਅਕਸ਼ਰ ਨੂੰ ਸਾਲ 2015 'ਚ ਜ਼ਿੰਬਾਬਵੇ ਦੌਰੇ ਲਈ ਟੀਮ 'ਚ ਸ਼ਾਮਲ ਕੀਤਾ ਗਿਆ ਸੀ। ਦੁਵੱਲੀ ਟੀ-20 ਸੀਰੀਜ਼ ਦੇ ਪਹਿਲੇ ਮੈਚ 'ਚ ਜਦੋਂ ਅਕਸ਼ਰ ਨੂੰ ਡੈਬਿਊ ਕਰਨ ਦਾ ਮੌਕਾ ਮਿਲਿਆ ਤਾਂ ਉਸ ਨੇ 4 ਓਵਰਾਂ 'ਚ ਸਿਰਫ 17 ਦੌੜਾਂ ਦਿੱਤੀਆਂ ਤੇ 3 ਵਿਕਟਾਂ ਲਈਆਂ।
ਸਾਲ 2016: ਬਰਿੰਦਰ ਸਰਨ
ਤੇਜ਼ ਗੇਂਦਬਾਜ਼ ਸਰਨ ਨੇ ਵੀ ਜ਼ਿੰਬਾਬਵੇ ਖਿਲਾਫ ਡੈਬਿਊ ਕੀਤਾ ਸੀ। ਉਸ ਨੇ ਆਪਣੇ ਡੈਬਿਊ ਮੈਚ 'ਚ 4 ਓਵਰਾਂ 'ਚ 10 ਦੌੜਾਂ ਦੇ ਕੇ 4 ਖਿਡਾਰੀਆਂ ਨੂੰ ਪੈਵੇਲੀਅਨ ਭੇਜਿਆ। ਉਸ ਦੀ ਦਮਦਾਰ ਗੇਂਦਬਾਜ਼ੀ ਦੇ ਦਮ 'ਤੇ ਜ਼ਿੰਬਾਬਵੇ ਦੀ ਟੀਮ 20 ਓਵਰਾਂ 'ਚ 99 ਦੌੜਾਂ ਹੀ ਬਣਾ ਸਕੀ।
ਸਾਲ 2019 : ਨਵਦੀਪ ਸੈਣੀ
ਹਰਿਆਣਾ ਦੇ ਇਸ ਤੇਜ਼ ਗੇਂਦਬਾਜ਼ ਨੇ ਵੈਸਟਇੰਡੀਜ਼ ਖ਼ਿਲਾਫ਼ ਆਪਣੇ ਡੈਬਿਊ ਮੁਕਾਬਲੇ 'ਚ 4 ਓਵਰ 'ਚ 17 ਦੌੜਾਂ ਦੇ ਕੇ 3 ਵਿਕਟ ਕੱਢੇ ਸੀ। ਉਨ੍ਹਾਂ ਨੇ ਨਿਕੋਲਸ ਪੁਰਨ, ਕਿਰੋਨ ਪੋਲਾਰਡ ਤੇ ਸ਼ਿਮਰਾਨ ਹੇਟਮਾਇਰ ਵਰਗੇ ਤਾਬੜਤੋੜ ਬੱਲੇਬਾਜ਼ੀ ਕਰਨ ਵਾਲਿਆਂ ਨੂੰ ਸਸਤੇ 'ਚ ਪੈੈਵੇਲੀਅਨ ਭੇਜ ਦਿੱਤਾ ਸੀ। ਇਸ ਮੈਚ 'ਚ ਵੈਸਟਇੰਡੀਜ਼ ਮਹਿਜ 95 ਦੌੜਾਂ ਬਣਾ ਸਕੀ ਸੀ।
ਇਹ ਵੀ ਪੜ੍ਹੋ:17 ਸਾਲ ਦੀ ਲੜਕੀ ਨੇ ਪੁਲਿਸ ਨੂੰ ਕੀਤਾ ਫੋਨ- ਕੁਝ ਦੇਰ 'ਚ ਮੇਰਾ ਧੱਕੇ ਨਾਲ ਕਰ ਦਿੱਤਾ ਜਾਵੇਗਾ ਵਿਆਹ ਤੇ ਫਿਰ....
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904