T20 WC 2022: ਐਡੀਲੇਡ ਤੋਂ ਰਾਹੁਲ ਤੇ ਆਥੀਆ ਦੇ ਡਿਨਰ ਦੀ ਤਸਵੀਰ ਹੋਈ ਵਾਇਰਲ, ਪ੍ਰਸ਼ੰਸਕ ਭੜਕੇ
T20 World Cup 2022: ਭਾਰਤੀ ਟੀਮ ਦੀ ਹਾਰ ਤੋਂ ਬਾਅਦ ਕੇਐੱਲ ਰਾਹੁਲ ਤੇ ਆਥੀਆ ਸ਼ੈੱਟੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਦੋਵੇਂ ਭਾਰਤੀ ਖਿਡਾਰੀਆਂ ਨਾਲ ਡਿਨਰ ਕਰਦੇ ਨਜ਼ਰ ਆ ਰਹੇ ਹਨ।
ਰਜਨੀਸ਼ ਕੌਰ ਦੀ ਰਿਪੋਰਟ
T20 World Cup 2022: ਟੀ-20 ਵਿਸ਼ਵ ਕੱਪ 2022 (T20 World Cup 2022) ਦਾ ਦੂਜਾ ਸੈਮੀਫਾਈਨਲ ਮੈਚ 10 ਨਵੰਬਰ ਨੂੰ ਭਾਰਤ ਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ। ਇਸ ਇਕਤਰਫਾ ਮੁਕਾਬਲੇ ਵਿੱਚ ਭਾਰਤੀ ਟੀਮ ਨੂੰ 10 ਵਿਕਟਾਂ ਨਾਲ ਸ਼ਰਮਨਾਕ ਹਾਰ ਮਿਲੀ। ਮੈਚ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਰੋਂਦੇ ਹੋਏ ਨਜ਼ਰ ਆਏ। ਇਹੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਨੇ ਭਾਰਤੀ ਕਪਤਾਨ ਪ੍ਰਤੀ ਹਮਦਰਦੀ ਜ਼ਾਹਿਰ ਕੀਤੀ ਹੈ।
ਸੋਸ਼ਲ ਮੀਡੀਆ 'ਤੇ ਤਸਵੀਰ ਨੂੰ ਵੇਖ ਭੜਕੇ ਫੈਨਜ਼
ਇਸ ਨਾਲ ਹੀ ਭਾਰਤੀ ਟੀਮ ਦੀ ਇਸ ਵੱਡੀ ਹਾਰ ਤੋਂ ਬਾਅਦ ਇਕ ਹੋਰ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਈ, ਜਿਸ 'ਤੇ ਕ੍ਰਿਕਟ ਫੈਨਜ਼ ਆਪਣਾ ਗੁੱਸਾ ਕੱਢ ਰਹੇ ਹਨ। ਇਹ ਤਸਵੀਰ ਭਾਰਤੀ ਓਪਨਰ ਕੇਐੱਲ ਰਾਹੁਲ ਅਤੇ ਉਹਨਾਂ ਦੀ ਪ੍ਰੇਮਿਕਾ ਆਥੀਆ ਸ਼ੈੱਟੀ ਦੀ ਹੈ। ਇਨ੍ਹਾਂ ਤਸਵੀਰਾਂ 'ਚ ਉਹ ਇਕੱਠੇ ਡਿਨਰ ਕਰਦੇ ਨਜ਼ਰ ਆ ਰਹੇ ਹਨ।
ਵਾਇਰਲ ਹੋ ਰਹੀ ਤਸਵੀਰ ਵਿੱਚ ਇਨ੍ਹਾਂ ਦੋਵਾਂ ਦੇ ਨਾਲ ਵਿਰਾਟ ਕੋਹਲੀ, ਮੁੱਖ ਕੋਚ ਰਾਹੁਲ ਦ੍ਰਾਵਿੜ, ਦਿਨੇਸ਼ ਕਾਰਤਿਕ ਸਮੇਤ ਹੋਰ ਵੀ ਨਜ਼ਰ ਆ ਰਹੇ ਹਨ। ਇਸ ਦੌਰਾਨ ਜਿੱਥੇ ਸਾਰੇ ਇੱਕ ਦੂਜੇ ਨਾਲ ਗੱਲਾਂ ਕਰਦੇ ਨਜ਼ਰ ਆਏ। ਇੱਥੇ ਹੀ ਰਾਹੁਲ ਅਤੇ ਆਥੀਆ ਇੱਕ ਦੂਜੇ ਦੇ ਨਾਲ ਰੂਝੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਇੰਗਲੈਂਡ ਖਿਲਾਫ਼ ਸੈਮੀਫਾਈਨਲ ਤੋਂ ਠੀਕ ਪਹਿਲਾਂ ਦੀਆਂ ਹਨ।
View this post on Instagram
ਰਾਹੁਲ ਤੇ ਆਥੀਆ ਨੂੰ ਫੈਨਜ਼ ਨੇ ਕੀਤਾ ਖੂਬ ਟ੍ਰੋਲ
ਵਾਇਰਲ ਹੋ ਰਹੀ ਤਸਵੀਰ ਐਡੀਲੇਡ ਦੇ ਬ੍ਰਿਟਿਸ਼ ਰਾਜ ਰੈਸਟੋਰੈਂਟ ਦੀ ਹੈ। ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਰਾਹੁਲ ਅਤੇ ਆਥੀਆ ਨੂੰ ਖੂਬ ਟ੍ਰੋਲ ਕਰ ਰਹੇ ਹਨ। ਇਕ ਕ੍ਰਿਕਟ ਪ੍ਰੇਮੀ ਨੇ ਲਿਖਿਆ, 'ਹੁਣ ਰਾਹੁਲ ਨੂੰ ਕਹੋ ਕਿ ਉਹ ਆਥੀਆ ਨਾਲ ਇਡਲੀ ਵੇਚਣ। ਕ੍ਰਿਕਟ ਸਿਰਫ ਇਸ ਦੇ ਬਸ ਦੀ ਗੱਲ ਨਹੀਂ ਹੈ।
Abb kl rahul ko bolo idli beche athiya sethe ke saath cricket iske bass ki nahi
— vikas pandey (@vikaspa089408) November 11, 2022
ਇਸ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, 'ਸਭ ਤੋਂ ਪਹਿਲਾਂ ਬੀਸੀਸੀਆਈ ਨੂੰ ਵੱਡੇ ਟੂਰ 'ਤੇ ਪਤਨੀ ਅਤੇ ਪ੍ਰੇਮਿਕਾ ਨੂੰ ਨਾਲ ਲੈ ਕੇ ਜਾਣਾ ਬੰਦ ਕਰਨਾ ਚਾਹੀਦਾ ਹੈ। ਮੈਦਾਨ ਤੋਂ ਬਾਹਰ ਟੀਮ ਬੌਨਡਿੰਗ ਜ਼ਰੂਰੀ ਹੈ। ਇਹ ਕੋਈ ਰੋਮਾਂਟਿਕ ਜਾਂ ਪਰਿਵਾਰਕ ਯਾਤਰਾ ਨਹੀਂ ਹੈ।
#T20WorldCup #TeamIndia
— g0v!ñD $#@®mA (@rishu_1809) November 11, 2022
First of all #BCCI should stop allowing Wives & GFs on Important Tours. Team Bonding should be encouraged Off Field too.
Ye Partners k sath Kona Pakad Lete hain. Not a Romantic or Family Trip.
e.g - Team on a Dinner, Athiya Shetty with KL Rahul pic.twitter.com/fc8McF9aGD
ਕੇਐਲ ਰਾਹੁਲ ਦਾ ਪ੍ਰਦਰਸ਼ਨ ਨਹੀਂ ਖਾਸ
ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ 2022 ਵਿੱਚ ਕੇਐਲ ਰਾਹੁਲ ਦਾ ਪ੍ਰਦਰਸ਼ਨ ਖਾਸ ਨਹੀਂ ਰਿਹਾ ਸੀ। ਟੀਮ ਲਈ ਕੁੱਲ ਛੇ ਮੈਚ ਖੇਡਦੇ ਹੋਏ, ਉਸਨੇ 21.33 ਦੀ ਔਸਤ ਨਾਲ 128 ਦੌੜਾਂ ਬਣਾਈਆਂ, ਜੋ ਉਸਦੇ ਨਾਮ ਨਾਲ ਇਨਸਾਫ ਨਹੀਂ ਕਰਦਾ। ਪਹਿਲੇ ਤਿੰਨ ਮੈਚਾਂ ਵਿੱਚ ਉਹ ਸਿਰਫ਼ 22 ਦੌੜਾਂ ਹੀ ਬਣਾ ਸਕਿਆ ਸੀ। ਇਸ ਤੋਂ ਬਾਅਦ ਉਸ ਨੇ ਲਗਾਤਾਰ ਦੋ ਅਰਧ ਸੈਂਕੜੇ ਲਾਏ। ਟੀਮ ਨੂੰ ਨਾਕਆਊਟ ਮੈਚ ਵਿੱਚ ਉਸ ਤੋਂ ਬਹੁਤ ਉਮੀਦਾਂ ਸਨ ਪਰ ਉਹ ਇੱਥੇ ਬਿਲਕੁੱਲ ਫਲਾਪ ਰਹੇ।