T20 World Cup 2021: 24 ਅਕਤੂਬਰ ਨੂੰ ਭਾਰਤ-ਪਾਕਿਸਤਾਨ ਦਾ ਹੋਵੇਗਾ ਮਹਾਂ ਮੁਕਾਬਲਾ, ਜਾਣੋ ਟੀ-20 ਵਰਲਡ ਕੱਪ ’ਚ Team India ਦਾ ਪੂਰਾ ਸ਼ਡਿਊਲ
T20 World Cup 2021, Team India Schedule: ਭਾਰਤ ਇਸ ਟੂਰਨਾਮੈਂਟ ਵਿੱਚ ਆਪਣਾ ਪਹਿਲਾ ਮੈਚ ਪਾਕਿਸਤਾਨ ਦੇ ਖਿਲਾਫ ਖੇਡੇਗਾ। ਇਹ ਮੈਚ 24 ਅਕਤੂਬਰ ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 7.30 ਵਜੇ ਖੇਡਿਆ ਜਾਵੇਗਾ।
T20 World Cup 2021, Team India Schedule: ਟੀ-20 ਵਿਸ਼ਵ ਕੱਪ 2021 (T20 World Cup 2021) ਅੱਜ ਤੋਂ ਯੂਏਈ (UAE) ਤੇ ਓਮਾਨ (OMAN) ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤ ਸਮੇਤ ਵਿਸ਼ਵ ਦੀਆਂ ਚੋਟੀ ਦੀਆਂ 8 ਟੀਮਾਂ ਰੈਂਕਿੰਗ ਦੇ ਅਧਾਰ ਤੇ ਪਹਿਲਾਂ ਹੀ ਸੁਪਰ 12 ਲਈ ਕੁਆਲੀਫਾਈ ਕਰ ਚੁੱਕੀਆਂ ਹਨ। ਜਦੋਂਕਿ ਚਾਰ ਹੋਰ ਟੀਮਾਂ ਦਾ ਫੈਸਲਾ ਅੱਜ ਤੋਂ ਸ਼ੁਰੂ ਹੋਣ ਵਾਲੇ ਕੁਆਲੀਫਾਇਰ ਰਾਊਂਡ ਦੁਆਰਾ ਕੀਤਾ ਜਾਵੇਗਾ।
ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਟੀਮ ਇੰਡੀਆ ਕ੍ਰਿਕਟ ਦੇ ਇਸ ਮਹਾਂਕੁੰਭ ਵਿੱਚ ਆਪਣਾ ਪਹਿਲਾ ਮੈਚ ਪਾਕਿਸਤਾਨ ਦੇ ਖਿਲਾਫ ਖੇਡੇਗੀ। ਇਹ ਮੈਚ 24 ਅਕਤੂਬਰ ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ (Dubai International Cricket Stadium) ਵਿੱਚ ਸ਼ਾਮੀਂ 7.30 ਵਜੇ ਤੋਂ ਖੇਡਿਆ ਜਾਵੇਗਾ।
ਕੋਹਲੀ ਨੇ ਇਸ ਵਿਸ਼ਵ ਕੱਪ ਤੋਂ ਬਾਅਦ ਟੀ-20 ਵਿੱਚ ਟੀਮ ਇੰਡੀਆ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। ਉਹ ਨਾ ਸਿਰਫ ਕਪਤਾਨ ਵਜੋਂ ਆਪਣੇ ਪਿਛਲੇ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖਿਲਾਫ ਜਿੱਤ ਨਾਲ ਸ਼ੁਰੂਆਤ ਕਰਨਾ ਚਾਹੁਣਗੇ, ਸਗੋਂ ਉਹ ਟੀ-20 ਵਿੱਚ ਆਪਣੀ ਕਪਤਾਨੀ ਦੇ ਯੁੱਗ ਦਾ ਅੰਤ ਕਰਨ ਲਈ ਇਹ ਟੂਰਨਾਮੈਂਟ ਜਿੱਤਣਾ ਵੀ ਚਾਹੁਣਗੇ।
ਟੂਰਨਾਮੈਂਟ ਦੇ ਗਰੁੱਪ-2 ’ਚ ਭਾਰਤ
ਸੁਪਰ 12 ਦੇ ਮੈਚ ਦੋ ਵੱਖ-ਵੱਖ ਗਰੁੱਪਾਂ (Group 1 ਅਤੇ Group 2) ਵਿੱਚ ਖੇਡੇ ਜਾਣਗੇ। ਹਰੇਕ ਗਰੁੱਪ ਵਿੱਚ ਛੇ ਟੀਮਾਂ ਨੂੰ ਜਗ੍ਹਾ ਦਿੱਤੀ ਗਈ ਹੈ। ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਇਸ ਵਿਸ਼ਵ ਕੱਪ ਦੇ ਗਰੁੱਪ 2 ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਦੋਵਾਂ ਟੀਮਾਂ ਤੋਂ ਇਲਾਵਾ ਨਿਊ ਜ਼ੀਲੈਂਡ ਅਤੇ ਅਫਗਾਨਿਸਤਾਨ ਦੀ ਟੀਮ ਵੀ ਇਸ ਗਰੁੱਪ ਵਿੱਚ ਸ਼ਾਮਲ ਹੈ।
ਕੁਆਲੀਫਾਇਰ ਗੇੜ ਤੋਂ ਬਾਅਦ, ਇਸ ਵਿੱਚ ਗਰੁੱਪ ਬੀ ਦੀ ਜੇਤੂ ਟੀਮ ਅਤੇ ਗਰੁੱਪ ਏ ਦੀ ਉਪ ਜੇਤੂ ਟੀਮ ਸ਼ਾਮਲ ਹੋਵੇਗੀ। ਗਰੁੱਪ 1 ਵਿੱਚ ਵੈਸਟਇੰਡੀਜ਼, ਇੰਗਲੈਂਡ, ਆਸਟਰੇਲੀਆ ਤੇ ਦੱਖਣੀ ਅਫਰੀਕਾ ਸ਼ਾਮਲ ਹਨ। ਕੁਆਲੀਫਾਇਰ ਗੇੜ ਤੋਂ ਬਾਅਦ, ਗਰੁੱਪ ਏ ਦੀ ਜੇਤੂ ਤੇ ਗਰੁੱਪ ਬੀ ਦੀ ਉਪ ਜੇਤੂ ਟੀਮ ਨੂੰ ਸ਼ਾਮਲ ਕੀਤਾ ਜਾਵੇਗਾ।
ਸੁਪਰ 12 ਦੇ ਮੁਕਾਬਲੇ 23 ਅਕਤੂਬਰ ਨੂੰ ਗਰੁੱਪ 1 ਵਿੱਚ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਮੈਚ ਨਾਲ ਸ਼ੁਰੂ ਹੋਣਗੇ। 24 ਅਕਤੂਬਰ ਨੂੰ ਗਰੁੱਪ 2 ਦਾ ਪਹਿਲਾ ਮੈਚ ਟੀਮ ਇੰਡੀਆ ਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਸੁਪਰ 12 ਦਾ ਆਖਰੀ ਮੈਚ ਕੁਆਲੀਫਾਇੰਗ ਰਾਊਂਡ ਵਿੱਚ ਭਾਰਤ ਤੇ ਗਰੁੱਪ ਏ ਦੀ ਉਪ ਜੇਤੂ ਟੀਮ ਵਿਚਕਾਰ ਖੇਡਿਆ ਜਾਵੇਗਾ।
ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ ਦੀ ਟੀਮ- ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਕੇਐਲ ਰਾਹੁਲ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਵਿਕਟ ਕੀਪਰ), ਈਸ਼ਾਨ ਕਿਸ਼ਨ, ਹਾਰਦਿਕ ਪਾਂਡਯਾ, ਰਵਿੰਦਰ ਜਡੇਜਾ, ਰਾਹੁਲ ਚਾਹਰ, ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ ਤੇ ਮੁਹੰਮਦ ਸ਼ਮੀ
ਟੂਰਨਾਮੈਂਟ ਵਿੱਚ ਭਾਰਤ ਦਾ ਸ਼ਡਿਊਲ
- 24 ਅਕਤੂਬਰ: ਭਾਰਤ ਬਨਾਮ ਪਾਕਿਸਤਾਨ
- 31 ਅਕਤੂਬਰ: ਭਾਰਤ ਬਨਾਮ ਪਾਕਿਸਤਾਨ
- 3 ਨਵੰਬਰ: ਭਾਰਤ ਬਨਾਮ ਅਫਗਾਨਿਸਤਾਨ
- 5 ਨਵੰਬਰ: ਕੁਆਲੀਫਾਇਰ ਬਨਾਮ ਭਾਰਤ (ਕੁਆਲੀਫਾਇੰਗ ਗੇੜ ਵਿੱਚ ਗਰੁੱਪ ਬੀ ਦੀ ਜੇਤੂ ਟੀਮ)
- 8 ਨਵੰਬਰ: ਕੁਆਲੀਫਾਇਰ ਬਨਾਮ ਭਾਰਤ (ਕੁਆਲੀਫਾਇੰਗ ਗੇੜ ਵਿੱਚ ਗਰੁੱਪ ਏ ਦੀ ਉਪ ਜੇਤੂ ਟੀਮ)
ਸੈਮੀਫਾਈਨਲ ਅਤੇ ਫ਼ਾਈਨਲ ਦਾ ਸ਼ਡਿਊਲ
- 10 ਨਵੰਬਰ: ਪਹਿਲਾ ਸੈਮੀਫਾਈਨਲ
- 11 ਨਵੰਬਰ: ਦੂਜਾ ਸੈਮੀਫਾਈਨਲ
- 14 ਨਵੰਬਰ: ਫਾਈਨਲ
- 15 ਨਵੰਬਰ: ਫਾਈਨਲ ਲਈ ਰਾਖਵਾਂ ਦਿਨ
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: