(Source: ECI/ABP News/ABP Majha)
Ruturaj Gaikwad: ਕੁਆਰਟਰਫਾਈਨਲ ਤੋਂ ਲੈ ਕੇ ਫਾਈਨਲ ਤੱਕ ਰਿਤੂਰਾਜ ਗਾਇਕਵਾੜ ਸ਼ਾਨਦਾਰ ਪ੍ਰਦਰਸ਼ਨ, ਫਿਰ ਲਾਇਆ ਸੈਂਕੜਾ
Ruturaj Gaikwad: ਮਹਾਰਾਸ਼ਟਰ ਦੇ ਬੱਲੇਬਾਜ਼ ਰਿਤੁਰਾਜ ਗਾਇਕਵਾੜ ਇਨ੍ਹੀਂ ਦਿਨੀਂ ਖੇਡੀ ਜਾ ਰਹੀ ਵਿਜੇ ਹਜ਼ਾਰੇ ਟਰਾਫੀ 'ਚ ਸ਼ਾਨਦਾਰ ਲੈਅ 'ਚ ਨਜ਼ਰ ਆ ਰਹੇ ਹਨ। ਉਹਨਾਂ ਦੇ ਬੱਲੇ ਤੋਂ ਲਗਾਤਾਰ ਸੈਂਕੜੇ ਨਿਕਲ ਰਹੇ ਹਨ।
Ruturaj Gaikwad: ਵਿਜੇ ਹਜ਼ਾਰੇ ਟਰਾਫੀ (Vijay Hazare Trophy) 'ਚ ਇਨ੍ਹੀਂ ਦਿਨੀਂ ਮਹਾਰਾਸ਼ਟਰ ਦੇ ਬੱਲੇਬਾਜ਼ ਰੁਤੂਰਾਜ ਗਾਇਕਵਾੜ (Ruturaj Gaikwad) ਦਾ ਨਾਂ ਹੀ ਸੁਣਨ ਨੂੰ ਮਿਲ ਰਿਹਾ ਹੈ। ਗਾਇਕਵਾੜ ਲਗਾਤਾਰ ਇਕ ਤੋਂ ਬਾਅਦ ਇਕ ਸੈਂਕੜੇ ਲਗਾ ਰਹੇ ਹਨ। ਹੁਣ ਉਹਨਾਂ ਨੇ ਸੌਰਾਸ਼ਟਰ ਖ਼ਿਲਾਫ਼ ਖੇਡੇ ਜਾ ਰਹੇ ਫਾਈਨਲ ਮੈਚ ਵਿੱਚ ਵੀ ਸੈਂਕੜਾ ਜੜਿਆ ਹੈ। ਇਸ ਮੈਚ ਵਿੱਚ ਰਿਤੂਰਾਜ ਗਾਇਕਵਾੜ ਨੇ 131 ਗੇਂਦਾਂ ਵਿੱਚ 108 ਦੌੜਾਂ ਦੀ ਪਾਰੀ ਖੇਡੀ। ਉਸ ਦੀ ਪਾਰੀ ਵਿੱਚ ਕੁੱਲ 7 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਉਸ ਦੀ ਪਾਰੀ ਦੀ ਬਦੌਲਤ ਮਹਾਰਾਸ਼ਟਰ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 248 ਦੌੜਾਂ ਬਣਾਈਆਂ।
ਕੁਆਰਟਰ ਫਾਈਨਲ ਤੱਕ ਮਚਾਈ ਤਬਾਹੀ
ਰਿਤੂਰਾਜ ਗਾਇਕਵਾੜ ਕੁਆਰਟਰ ਫਾਈਨਲ ਤੋਂ ਹੀ ਤਬਾਹੀ ਮਚਾਉਂਦੇ ਨਜ਼ਰ ਆ ਰਹੇ ਹਨ। ਕੁਆਰਟਰ ਫਾਈਨਲ ਵਿੱਚ ਉਸ ਨੇ 149 ਗੇਂਦਾਂ ਵਿੱਚ 220 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਨੇ ਇਸ ਪਾਰੀ ਦੌਰਾਨ ਲਗਾਤਾਰ 7 ਛੱਕੇ ਮਾਰਨ ਦਾ ਕਾਰਨਾਮਾ ਵੀ ਕੀਤਾ। ਇਸ ਤੋਂ ਬਾਅਦ ਰਿਤੁਰਾਜ ਨੇ ਆਸਾਮ ਖਿਲਾਫ਼ ਸੈਮੀਫਾਈਨਲ ਖੇਡਦੇ ਹੋਏ ਵੀ 126 ਗੇਂਦਾਂ 'ਚ 168 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਅੱਜ ਸੌਰਾਸ਼ਟਰ ਖਿਲਾਫ ਖੇਡੇ ਜਾ ਰਹੇ ਫਾਈਨਲ ਮੈਚ 'ਚ ਉਸ ਨੇ ਸੈਂਕੜਾ ਖੇਡ ਕੇ ਆਪਣੀ ਟੀਮ ਲਈ ਵੱਡਾ ਯੋਗਦਾਨ ਪਾਇਆ।
ਟੂਰਨਾਮੈਂਟ ਵਿੱਚ 276 ਦੀ ਔਸਤ ਨਾਲ ਦੌੜਾਂ ਬਣਾਈਆਂ
ਵਿਜੇ ਹਜ਼ਾਰੇ ਟਰਾਫੀ 2022 ਵਿੱਚ, ਰਿਤੂਰਾਜ ਨੇ 276 ਦੀ ਔਸਤ ਨਾਲ ਸਕੋਰ ਬਣਾਇਆ ਹੈ। ਉਸ ਨੇ ਟੂਰਨਾਮੈਂਟ ਵਿੱਚ ਕੁੱਲ ਚਾਰ ਪਾਰੀਆਂ ਖੇਡਦੇ ਹੋਏ 552 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 122.67 ਰਿਹਾ ਹੈ। ਇਸ ਦੇ ਨਾਲ ਹੀ ਇਸ ਟਰਾਫੀ 'ਚ ਬੱਲੇਬਾਜ਼ ਐੱਨ ਜਗਦੀਸ਼ਨ 830 ਦੌੜਾਂ ਬਣਾ ਕੇ ਪਹਿਲੇ ਨੰਬਰ 'ਤੇ ਹਨ। ਉਸ ਨੇ 138.33 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਉਸ ਦਾ ਸਟ੍ਰਾਈਕ ਰੇਟ 125.38 ਰਿਹਾ ਹੈ।
ਸੌਰਾਸ਼ਟਰ ਤੇ ਮਹਾਰਾਸ਼ਟਰ ਵਿਚਾਲੇ ਟਰਾਫੀ ਦੀ ਲੜਾਈ
ਨਰਿੰਦਰ ਮੋਦੀ ਸਟੇਡੀਅਮ 'ਚ ਵਿਜੇ ਹਜ਼ਾਰੇ ਟਰਾਫੀ ਦਾ ਫਾਈਨਲ ਮੈਚ ਸੌਰਾਸ਼ਟਰ ਅਤੇ ਮਹਾਰਾਸ਼ਟਰ ਵਿਚਾਲੇ ਖੇਡਿਆ ਜਾ ਰਿਹਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮਹਾਰਾਸ਼ਟਰ ਦੀ ਟੀਮ ਨੇ 50 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 248 ਦੌੜਾਂ ਬਣਾਈਆਂ।