Virat Kohli Record : ਟੀ-20 ਵਿਸ਼ਵ ਕੱਪ 'ਚ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਕੋਹਲੀ, ਕ੍ਰਿਸ ਗੇਲ ਨੂੰ ਛੱਡਿਆ ਪਿੱਛੇ
T20 World Cup: ਵਿਰਾਟ ਕੋਹਲੀ ਨੇ ਟੀ-20 ਵਿਸ਼ਵ ਕੱਪ 'ਚ ਹੁਣ ਤੱਕ 23 ਮੈਚਾਂ ਦੀਆਂ 21 ਪਾਰੀਆਂ 'ਚ 989 ਦੌੜਾਂ ਬਣਾਈਆਂ ਹਨ ਜਦਕਿ 10 ਵਾਰ ਅਜੇਤੂ ਰਿਹਾ ਹੈ। ਉਹ ਹੁਣ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ....
IND vs NED: T20 ਵਿਸ਼ਵ ਕੱਪ 2022 (T20 WC 2022) ਵਿੱਚ ਵਿਰਾਟ ਕੋਹਲੀ ਨੇ ਨੀਦਰਲੈਂਡ ਦੇ ਖਿਲਾਫ਼ 44 ਗੇਂਦਾਂ ਵਿੱਚ 62 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਪਾਰੀ ਦੀ ਬਦੌਲਤ ਉਹ ਹੁਣ ਟੀ-20 ਵਿਸ਼ਵ ਕੱਪ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਇਸ ਮਾਮਲੇ 'ਚ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਕ੍ਰਿਸ ਗੇਲ ਨੂੰ ਪਛਾੜ ਦਿੱਤਾ ਹੈ।
ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ 'ਚ ਹੁਣ ਤੱਕ 989 ਦੌੜਾਂ ਬਣਾ ਚੁੱਕੇ ਹਨ। ਉਹਨਾਂ ਨੇ 23 ਮੈਚਾਂ ਦੀਆਂ 21 ਪਾਰੀਆਂ 'ਚ ਇੰਨੀਆਂ ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੀ ਬੱਲੇਬਾਜ਼ੀ ਔਸਤ 89.90 ਰਹੀ ਅਤੇ ਸਟ੍ਰਾਈਕ ਰੇਟ 132.04 ਰਿਹਾ। ਇਨ੍ਹਾਂ 21 ਪਾਰੀਆਂ 'ਚ ਵਿਰਾਟ ਨੇ 12 ਅਰਧ ਸੈਂਕੜੇ ਲਗਾਏ ਹਨ।
ਮਹੇਲਾ ਜੈਵਰਧਨੇ ਹਨ ਟਾਪ 'ਤੇ
ਟੀ-20 ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਸ਼੍ਰੀਲੰਕਾ ਦੇ ਮਹਾਨ ਬੱਲੇਬਾਜ਼ ਮਹੇਲਾ ਜੈਵਰਧਨੇ ਦੇ ਨਾਂ ਹੈ। ਜੈਵਰਧਨੇ ਨੇ 31 ਪਾਰੀਆਂ 'ਚ 1016 ਦੌੜਾਂ ਬਣਾਈਆਂ ਹਨ। ਜੈਵਰਧਨੇ ਨੇ ਇਹ ਦੌੜਾਂ 39.07 ਦੀ ਔਸਤ ਅਤੇ 134.74 ਦੀ ਸਟ੍ਰਾਈਕ ਰੇਟ ਨਾਲ ਬਣਾਈਆਂ ਹਨ। ਇੱਥੇ ਕ੍ਰਿਸ ਗੇਲ ਤੀਜੇ ਸਥਾਨ 'ਤੇ ਹੈ। ਕ੍ਰਿਸ ਗੇਲ ਦੇ ਨਾਂ 965 ਦੌੜਾਂ ਹਨ।
ਰੋਹਿਤ ਸ਼ਰਮਾ ਵੀ ਜ਼ਿਆਦਾ ਦੂਰ ਨਹੀਂ
ਰੋਹਿਤ ਸ਼ਰਮਾ ਨੇ ਵੀ ਟੀ-20 ਵਿਸ਼ਵ ਕੱਪ 'ਚ 904 ਦੌੜਾਂ ਬਣਾਈਆਂ ਹਨ। ਅਜਿਹੇ 'ਚ ਉਹ ਵਿਰਾਟ ਕੋਹਲੀ ਤੋਂ ਵੀ ਪਿੱਛੇ ਨਹੀਂ ਹਨ। ਰੋਹਿਤ ਸ਼ਰਮਾ ਨੇ ਟੀ-20 ਵਿਸ਼ਵ ਕੱਪ ਵਿੱਚ 35 ਮੈਚਾਂ ਦੀਆਂ 32 ਪਾਰੀਆਂ ਵਿੱਚ 37.66 ਦੀ ਔਸਤ ਅਤੇ 131 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ।