Rohit Sharma ਸੈਮੀਫਾਈਨਲ 'ਚ ਖੇਡਣਗੇ ਜਾਂ ਨਹੀਂ? ਖ਼ੁਦ ਦਿੱਤਾ ਅਪਡੇਟ; ਜਾਣੋ ਉਨ੍ਹਾਂ ਦੀ ਪ੍ਰੈੱਸ ਕਾਨਫਰੰਸ ਦੀਆਂ ਵੱਡੀਆਂ ਗੱਲਾਂ
Rohit Sharma Press Conference: ਭਾਰਤੀ ਕ੍ਰਿਕਟ ਟੀਮ 10 ਨਵੰਬਰ ਨੂੰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਇੰਗਲੈਂਡ ਨਾਲ ਭਿੜੇਗੀ। ਐਡੀਲੇਡ ਓਵਲ 'ਚ ਹੋਣ ਵਾਲੇ ਇਸ ਮੈਚ ਤੋਂ ਪਹਿਲਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ PC ਕੀਤੀ।
ਰਜਨੀਸ਼ ਕੌਰ ਦੀ ਰਿਪੋਰਟ
Rohit Sharma Press Conference: ਟੀ-20 ਵਿਸ਼ਵ ਕੱਪ 2022 (T20 WC 2022) 'ਚ 10 ਨਵੰਬਰ ਨੂੰ ਭਾਵ ਕੱਲ੍ਹ ਭਾਰਤ ਅਤੇ ਇੰਗਲੈਂਡ ਵਿਚਾਲੇ ਸੈਮੀਫਾਈਨਲ ਮੁਕਾਬਲਾ ਹੋਵੇਗਾ। ਇਹ ਮੈਚ ਐਡੀਲੇਡ 'ਚ ਖੇਡਿਆ ਜਾਵੇਗਾ। ਇਸ ਸ਼ਾਨਦਾਰ ਮੈਚ ਤੋਂ ਪਹਿਲਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਪ੍ਰੈੱਸ ਕਾਨਫਰੰਸ 'ਚ ਟੀਮ ਦੀਆਂ ਤਿਆਰੀਆਂ, ਦਿਨੇਸ਼ ਕਾਰਤਿਕ ਤੇ ਰਿਸ਼ਭ ਪੰਤ ਅਤੇ ਉਨ੍ਹਾਂ ਦੀ ਫਿਟਨੈੱਸ ਨੂੰ ਲੈ ਕੇ ਸਾਰੇ ਸਵਾਲਾਂ ਦੇ ਖੁੱਲ੍ਹ ਕੇ ਜਵਾਬ ਦਿੱਤੇ। ਰੋਹਿਤ ਨੇ ਪੰਤ ਨੂੰ ਜ਼ਿੰਬਾਬਵੇ ਖਿਲਾਫ਼ ਆਖਰੀ ਮੈਚ 'ਚ ਮੌਕਾ ਦਿੱਤੇ ਜਾਣ ਬਾਰੇ ਕਿਹਾ ਕਿ ਉਹ ਅਜੇ ਤੱਕ ਨਹੀਂ ਖੇਡਿਆ ਸੀ। ਅਸੀਂ ਉਹਨਾਂ ਨੂੰ ਮੈਚ ਅਭਿਆਸ ਦੇਣਾ ਚਾਹੁੰਦੇ ਸੀ। ਅਸੀਂ ਆਪਣੇ ਸਾਰੇ ਖਿਡਾਰੀਆਂ ਨੂੰ ਹਰ ਸਮੇਂ ਤਿਆਰ ਰਹਿਣ ਲਈ ਕਿਹਾ ਹੈ। ਭਲਕੇ ਦੇ ਮੈਚ ਵਿੱਚ ਕਿਸ ਨੂੰ ਮੌਕਾ ਮਿਲੇਗਾ, ਇਸ ਬਾਰੇ ਅਸੀਂ ਕੱਲ੍ਹ ਫੈਸਲਾ ਕਰਾਂਗੇ। ਇਸ ਬਾਰੇ ਹੁਣ ਕੁਝ ਨਹੀਂ ਕਹਿ ਸਕਦਾ।
ਆਓ ਜਾਣਦੇ ਹਾਂ ਰੋਹਿਤ ਦੀ ਪ੍ਰੈੱਸ ਕਾਨਫਰੰਸ ਦੀਆਂ ਵੱਡੀਆਂ ਗੱਲਾਂ ਬਾਰੇ
ਸੈਮੀਫਾਈਨਲ 'ਚ ਪਹੁੰਚਣ 'ਤੇ : ਰੋਹਿਤ ਨੇ ਸੈਮੀਫਾਈਨਲ 'ਚ ਪਹੁੰਚਣ ਬਾਰੇ ਕਿਹਾ ਕਿ ਨਾਕਆਊਟ ਮੈਚ ਮਹੱਤਵਪੂਰਨ ਹਨ। ਸਾਡੇ ਲਈ ਇਸ ਮੈਚ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਮਹੱਤਵਪੂਰਨ ਹੈ ਪਰ ਟੀਮ ਨੂੰ ਕਿਸੇ ਇੱਕ ਮੈਚ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਨਹੀਂ ਪਰਖਿਆ ਜਾਣਾ ਚਾਹੀਦਾ ਹੈ। ਦੋ ਚੰਗੀਆਂ ਟੀਮਾਂ ਬਾਹਰ ਹੋ ਗਈਆਂ ਹਨ। ਖਿਡਾਰੀਆਂ ਅਤੇ ਟੀਮ ਦੇ ਤੌਰ 'ਤੇ ਸਾਨੂੰ ਇਸ ਗੱਲ 'ਤੇ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਇਸ ਮੁਕਾਮ 'ਤੇ ਪਹੁੰਚੇ ਹਾਂ। ਜੇ ਅਸੀਂ ਸੈਮੀਫਾਈਨਲ 'ਚ ਚੰਗਾ ਨਤੀਜਾ ਚਾਹੁੰਦੇ ਹਾਂ ਤਾਂ ਸਾਨੂੰ ਬਿਹਤਰ ਖੇਡਣਾ ਹੋਵੇਗਾ। ਜੇ ਤੁਸੀਂ ਨਾਕਆਊਟ ਗੇਮ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋ, ਤਾਂ ਆਤਮ ਵਿਸ਼ਵਾਸ ਵਧਦਾ ਹੈ। ਹਾਲਾਂਕਿ, ਇੱਕ ਖਰਾਬ ਮੈਚ ਤੁਹਾਡੇ ਮੁਲਾਂਕਣ ਦਾ ਮਾਪ ਨਹੀਂ ਹੋ ਸਕਦਾ।
ਰੋਹਿਤ ਦੀ ਸੱਟ: ਮੈਂ ਪੂਰੀ ਤਰ੍ਹਾਂ ਠੀਕ ਹਾਂ। ਨੈੱਟ 'ਤੇ ਅਭਿਆਸ ਦੌਰਾਨ ਗੇਂਦ ਲੱਗ ਗਈ ਸੀ। ਹਲਕੀ ਸੋਜ ਸੀ, ਪਰ ਇਹ ਹੁਣ ਠੀਕ ਹੈ।
ਇੰਗਲੈਂਡ ਨਾਲ ਟੱਕਰ: ਇੰਗਲੈਂਡ ਨੂੰ ਉਨ੍ਹਾਂ ਦੇ ਘਰ ਹਰਾਉਣਾ ਵੱਡੀ ਚੁਣੌਤੀ ਸੀ ਅਤੇ ਅਸੀਂ ਇਹ ਕੀਤਾ। ਇਹ ਜਿੱਤ ਸਾਡਾ ਆਤਮਵਿਸ਼ਵਾਸ ਵਧਾਏਗੀ। ਅਸੀਂ ਟੀ-20 ਕ੍ਰਿਕਟ ਬਾਰੇ ਜਾਣਦੇ ਹਾਂ। ਹਰ ਮੈਚ ਨਵਾਂ ਹੁੰਦਾ ਹੈ। ਅਸੀਂ ਇਹ ਸੋਚ ਕੇ ਨਹੀਂ ਖੇਡ ਸਕਦੇ ਕਿ ਅਸੀਂ ਉਨ੍ਹਾਂ ਨੂੰ ਪਹਿਲਾਂ ਹਰਾਇਆ ਸੀ। ਇੰਗਲੈਂਡ ਦੀ ਟੀਮ ਮਜ਼ਬੂਤ ਹੈ ਤਾਂ ਹੀ ਸੈਮੀਫਾਈਨਲ ਖੇਡਣਾ ਹੈ।
ਸੂਰਿਆਕੁਮਾਰ ਦਾ ਪ੍ਰਦਰਸ਼ਨ: ਸੂਰਿਆਕੁਮਾਰ ਦੇ ਕੋਲ ਜ਼ਿੰਮੇਵਾਰੀ ਲੈਣ ਦੀ ਸਮਰੱਥਾ ਹੈ। ਉਹਨਾਂ ਇਸ ਟੂਰਨਾਮੈਂਟ 'ਚ ਹੁਣ ਤੱਕ ਕਾਫੀ ਪਰਪੱਕਤਾ ਦਿਖਾਈ ਹੈ। ਇਸ ਦਾ ਅਸਰ ਦੂਜੇ ਬੱਲੇਬਾਜ਼ਾਂ 'ਤੇ ਵੀ ਪਿਆ ਹੈ। ਉਹ ਦਬਾਅ ਨਹੀਂ ਲੈਂਦਾ ਅਤੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਲਈ ਤਿਆਰ ਰਹਿੰਦਾ ਹੈ। ਉਹਨਾਂ ਮੈਨੂੰ ਦੱਸਿਆ ਕਿ ਉਹ ਛੋਟੇ ਮੈਦਾਨਾਂ 'ਤੇ ਖੇਡਣਾ ਪਸੰਦ ਨਹੀਂ ਕਰਦਾ ਕਿਉਂਕਿ ਸ਼ਾਟ ਲਈ ਜਗ੍ਹਾ ਘੱਟ ਹੁੰਦੀ ਹੈ। ਉਹਨਾਂ ਲਈ sky is the limit ਹੈ।
ਆਸਟ੍ਰੇਲੀਆ ਦੇ ਮੈਦਾਨ: ਰੋਹਿਤ ਨੇ ਆਸਟ੍ਰੇਲੀਆ ਦੇ ਮੈਦਾਨਾਂ ਬਾਰੇ ਕਿਹਾ ਕਿ ਬੀਤੇ ਸਾਲ ਟੀ-20 ਵਿਸ਼ਵ ਕੱਪ ਯੂਏਈ ਉੱਥੇ ਮੈਦਾਨ ਦਾ ਆਕਾਰ ਲਗਭਗ ਇੱਕੋ ਜਿਹਾ ਸੀ ਪਰ ਆਸਟ੍ਰੇਲੀਆ ਵਿਚ ਅਜਿਹਾ ਨਹੀਂ ਹੈ। ਆਸਟ੍ਰੇਲੀਆ ਦੇ ਕੁੱਝ ਮੈਦਾਨ ਆਕਾਰ ਵਿਚ ਵੱਖਰੇ ਹਨ। ਐਡੀਲੇਡ ਮੈਦਾਨ ਅਜਿਹਾ ਹੈ, ਜਿੱਥੇ ਤੁਹਾਨੂੰ ਦੌੜਾਂ ਬਣਾਉਣ ਦੇ ਹੋਰ ਤਰੀਕੇ ਲੱਭਣੇ ਪੈਂਦੇ ਹਨ। ਇੱਥੇ Side Boundary ਕਾਫੀ ਛੋਟੀ ਹੁੰਦੀ ਹੈ। ਉਸੇ ਸਮੇਂ, ਮੈਲਬੌਰਨ ਬਿਲਕੁਲ ਵੱਖਰਾ ਹੈ। ਅਸੀਂ ਉਸ ਹਿਸਾਬ ਨਾਲ ਹੀ ਤਿਆਰੀਆਂ ਕਰਾਂਗੇ।