Women T20 World Cup 2024: ਟੀ-20 ਵਿਸ਼ਵ ਕੱਪ ਦੀ 3 ਅਕਤੂਬਰ ਤੋਂ ਹੋਏਗੀ ਸ਼ੁਰੂਆਤ, 10 ਟੀਮਾਂ ਲੈਣਗੀਆਂ ਹਿੱਸਾ; ਜਾਣੋ ਹਰ ਡਿਟੇਲ
Women T20 World Cup 2024 Schedule: ਮਹਿਲਾ ਟੀ-20 ਵਿਸ਼ਵ ਕੱਪ 2024 ਦਾ ਆਯੋਜਨ ਯੂਏਈ ਵਿੱਚ ਹੋਣ ਜਾ ਰਿਹਾ ਹੈ। ਇਹ ਮਹਿਲਾ ਟੀ-20 ਵਿਸ਼ਵ ਕੱਪ ਦਾ 9ਵਾਂ ਐਡੀਸ਼ਨ ਹੈ, ਜੋ 3 ਅਕਤੂਬਰ ਤੋਂ ਸ਼ੁਰੂ ਹੋਵੇਗਾ। ਦੱਸ ਦੇਈਏ
Women T20 World Cup 2024 Schedule: ਮਹਿਲਾ ਟੀ-20 ਵਿਸ਼ਵ ਕੱਪ 2024 ਦਾ ਆਯੋਜਨ ਯੂਏਈ ਵਿੱਚ ਹੋਣ ਜਾ ਰਿਹਾ ਹੈ। ਇਹ ਮਹਿਲਾ ਟੀ-20 ਵਿਸ਼ਵ ਕੱਪ ਦਾ 9ਵਾਂ ਐਡੀਸ਼ਨ ਹੈ, ਜੋ 3 ਅਕਤੂਬਰ ਤੋਂ ਸ਼ੁਰੂ ਹੋਵੇਗਾ। ਦੱਸ ਦੇਈਏ ਕਿ ਪਹਿਲਾਂ ਤਿੰਨ ਵਾਰ ਆਸਟਰੇਲੀਆ ਵਿਸ਼ਵ ਕੱਪ ਦੀ ਟਰਾਫੀ ਆਪਣੇ ਨਾਂ ਕਰਦਾ ਰਿਹਾ ਹੈ ਅਤੇ ਇਸ ਵਾਰ ਵੀ ਕੰਗਾਰੂ ਟੀਮ ਚੈਂਪੀਅਨ ਬਣਨ ਦੀ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਇੱਕ ਹੈ। ਇਸ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ, ਆਓ ਜਾਣਦੇ ਹਾਂ ਵਿਸ਼ਵ ਕੱਪ ਕਦੋਂ ਅਤੇ ਕਿੱਥੇ ਖੇਡਿਆ ਜਾਵੇਗਾ, ਕਿੰਨੀਆਂ ਟੀਮਾਂ ਹੋਣਗੀਆਂ ਅਤੇ ਹੋਰ ਡਿਟੇਲਸ।
ਕਦੋਂ ਸ਼ੁਰੂ ਹੋਵੇਗਾ ਵਿਸ਼ਵ ਕੱਪ, ਕਿੰਨੀਆਂ ਟੀਮਾਂ ਹੋਣਗੀਆਂ ਸ਼ਾਮਲ ?
ਮਹਿਲਾ ਟੀ-20 ਵਿਸ਼ਵ ਕੱਪ ਦਾ ਨੌਵਾਂ ਐਡੀਸ਼ਨ 3 ਤੋਂ 20 ਅਕਤੂਬਰ ਤੱਕ ਚੱਲੇਗਾ। ਟੂਰਨਾਮੈਂਟ ਵਿੱਚ ਕੁੱਲ 10 ਟੀਮਾਂ ਹਿੱਸਾ ਲੈਣਗੀਆਂ ਅਤੇ ਇਨ੍ਹਾਂ ਵਿਚਾਲੇ ਫਾਈਨਲ ਸਮੇਤ 23 ਮੈਚ ਖੇਡੇ ਜਾਣਗੇ। ਇਨ੍ਹਾਂ 10 ਟੀਮਾਂ ਨੂੰ ਪੰਜ-ਪੰਜ ਦੇ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਭਾਰਤ ਦੀ ਗੱਲ ਕਰੀਏ ਤਾਂ ਇਸ ਨੂੰ ਗਰੁੱਪ ਏ 'ਚ ਸ਼ਾਮਲ ਕੀਤਾ ਗਿਆ ਹੈ, ਜਿਸ 'ਚ ਆਸਟ੍ਰੇਲੀਆ, ਨਿਊਜ਼ੀਲੈਂਡ, ਸ਼੍ਰੀਲੰਕਾ ਅਤੇ ਪਾਕਿਸਤਾਨ ਮੌਜੂਦ ਹਨ। ਬੰਗਲਾਦੇਸ਼, ਇੰਗਲੈਂਡ, ਸਕਾਟਲੈਂਡ, ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਨੂੰ ਦੂਜੇ ਗਰੁੱਪ ਵਿੱਚ ਰੱਖਿਆ ਗਿਆ ਹੈ।
Read More: Sports News: ਡੇਟਿੰਗ ਐਪ 'ਤੇ ਮਿਲੀ ਔਰਤ ਨਾਲ ਕ੍ਰਿਕੇਟਰ ਨੇ ਕੀਤਾ ਸੈਕਸ, ਫਿਰ ਮੁਸੀਬਤ 'ਚ ਫਸੀ ਜਾਨ
ਜਾਣੋ ਕਦੋ ਹੋਣਗੇ ਭਾਰਤ ਦੇ ਮੈਚ ?
ਭਾਰਤ ਨੂੰ ਗਰੁੱਪ ਏ ਵਿੱਚ ਰੱਖਿਆ ਗਿਆ ਹੈ ਅਤੇ ਉਸਦਾ ਪਹਿਲਾ ਮੈਚ 4 ਅਕਤੂਬਰ ਨੂੰ ਨਿਊਜ਼ੀਲੈਂਡ ਨਾਲ ਹੋਵੇਗਾ। ਇਸ ਤੋਂ ਦੋ ਦਿਨ ਬਾਅਦ ਯਾਨੀ 6 ਅਕਤੂਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਵੇਗਾ। 9 ਅਤੇ 13 ਅਕਤੂਬਰ ਨੂੰ ਟੀਮ ਇੰਡੀਆ ਦਾ ਸਾਹਮਣਾ ਕ੍ਰਮਵਾਰ ਸ਼੍ਰੀਲੰਕਾ ਅਤੇ ਆਸਟ੍ਰੇਲੀਆ ਨਾਲ ਹੋਵੇਗਾ। ਪਿਛਲੀ ਵਾਰ ਸੈਮੀਫਾਈਨਲ 'ਚ ਟੀਮ ਇੰਡੀਆ ਨੂੰ ਆਸਟ੍ਰੇਲੀਆ ਦੇ ਖਿਲਾਫ ਸੈਮੀਫਾਈਨਲ 'ਚ 5 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
4 ਅਕਤੂਬਰ – ਭਾਰਤ ਬਨਾਮ ਨਿਊਜ਼ੀਲੈਂਡ
6 ਅਕਤੂਬਰ – ਭਾਰਤ ਬਨਾਮ ਪਾਕਿਸਤਾਨ
9 ਅਕਤੂਬਰ – ਭਾਰਤ ਬਨਾਮ ਸ਼੍ਰੀਲੰਕਾ
13 ਅਕਤੂਬਰ - ਭਾਰਤ ਬਨਾਮ ਆਸਟ੍ਰੇਲੀਆ
ਬੰਗਲਾਦੇਸ਼ ਵਿੱਚ ਹੋਣ ਜਾ ਰਿਹਾ ਵਿਸ਼ਵ ਕੱਪ
ਆਈਸੀਸੀ ਨੇ ਇਸ ਤੋਂ ਪਹਿਲਾਂ ਬੰਗਲਾਦੇਸ਼ ਨੂੰ ਮਹਿਲਾ ਟੀ-20 ਵਿਸ਼ਵ ਕੱਪ 2024 ਦਾ ਮੇਜ਼ਬਾਨ ਐਲਾਨ ਕੀਤਾ ਸੀ। ਪਰ ਸਾਲ 2024 ਵਿੱਚ, ਬੰਗਲਾਦੇਸ਼ ਵਿੱਚ ਵਿਦਿਆਰਥੀ ਪ੍ਰਦਰਸ਼ਨਾਂ ਕਾਰਨ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਸੀ। ਹਾਲਾਂਕਿ, ਇਸ ਤੋਂ ਪਹਿਲਾਂ ਆਈਸੀਸੀ ਨੇ ਸਥਿਤੀ ਵਿੱਚ ਸੁਧਾਰ ਦੀ ਉਮੀਦ ਵਿੱਚ ਕੋਈ ਫੈਸਲਾ ਨਹੀਂ ਦਿੱਤਾ ਸੀ। ਪਰ ਬੰਗਲਾਦੇਸ਼ ਵਿੱਚ ਸਰਕਾਰ ਦਾ ਤਖਤਾ ਪਲਟਣ ਤੋਂ ਬਾਅਦ, ਅਗਸਤ ਵਿੱਚ ਆਈਸੀਸੀ ਨੇ ਯੂਏਈ ਨੂੰ ਵਿਸ਼ਵ ਕੱਪ ਦਾ ਨਵਾਂ ਮੇਜ਼ਬਾਨ ਨਿਯੁਕਤ ਕੀਤਾ।