CWG 2022 Medal Tally : ਵੇਟਲਿਫਟਿੰਗ 'ਚ ਆਏ ਦੂਜਾ ਗੋਲਡ ਨੇ ਭਾਰਤ ਨੂੰ ਛੇਵੇਂ ਸਥਾਨ 'ਤੇ ਪਹੁੰਚਾਇਆ, ਚੋਟੀ 'ਤੇ ਬਰਕਰਾਰ ਆਸਟ੍ਰੇਲੀਆ
Commonwealth Games 2022 Medal : ਵੇਟਲਿਫਟਰ ਜੇਰੇਮੀ ਲਾਲਰਿਨੁੰਗਾ ਨੇ ਭਾਰਤ ਲਈ 67 ਕਿਲੋ ਭਾਰ ਵਰਗ ਵਿੱਚ ਸੋਨ ਤਮਗਾ ਜਿੱਤਿਆ। ਇਸ ਸੋਨੇ ਦੇ ਨਾਲ ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ 5 ਹੋ ਗਈ ਹੈ।
Commonwealth Games 2022 Medal Tally: ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦਾ ਅੱਜ ਤੀਜਾ ਦਿਨ ਹੈ। ਹੁਣ ਤੱਕ 42 ਗੋਲਡ ਮੈਡਲ ਤੈਅ ਹੋ ਚੁੱਕੇ ਹਨ। ਆਸਟ੍ਰੇਲੀਆ ਇਸ ਸਮੇਂ 13 ਸੋਨ ਤਗਮਿਆਂ ਨਾਲ ਤਮਗਾ ਸੂਚੀ 'ਚ ਸਭ ਤੋਂ ਅੱਗੇ ਹੈ। ਉਸ ਨੇ ਪਹਿਲੇ ਦਿਨ 8 ਸੋਨੇ ਸਮੇਤ 16 ਤਗਮੇ ਜਿੱਤੇ, ਦੂਜੇ ਦਿਨ ਵੀ ਆਸਟ੍ਰੇਲੀਆਈ ਟੀਮ ਨੇ 5 ਸੋਨੇ ਸਮੇਤ 16 ਤਗਮੇ ਜਿੱਤੇ। ਹਾਲਾਂਕਿ ਤੀਜੇ ਦਿਨ ਹੁਣ ਤੱਕ ਇਕ ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਉਸ ਦੇ ਹਿੱਸੇ ਆਇਆ ਹੈ। ਭਾਰਤ ਲਈ ਚੰਗੀ ਗੱਲ ਇਹ ਹੈ ਕਿ ਵੇਟਲਿਫਟਿੰਗ 'ਚ ਦੂਜੇ ਸੋਨ ਤਗਮੇ ਨੇ ਭਾਰਤ ਨੂੰ 9ਵੇਂ ਤੋਂ 6ਵੇਂ ਸਥਾਨ 'ਤੇ ਪਹੁੰਚਾ ਦਿੱਤਾ ਹੈ।
ਤੀਜੇ ਦਿਨ ਵੇਟਲਿਫਟਰ ਜੇਰੇਮੀ ਲਾਲਰਿਨੁੰਗਾ ਨੇ ਭਾਰਤ ਲਈ 67 ਕਿਲੋ ਭਾਰ ਵਰਗ ਵਿੱਚ ਸੋਨ ਤਮਗਾ ਜਿੱਤਿਆ। ਇਸ ਸੋਨੇ ਦੇ ਨਾਲ ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ 5 ਹੋ ਗਈ ਹੈ। ਇਹ ਪੰਜ ਤਗਮੇ ਵੇਟਲਿਫਟਿੰਗ ਵਿੱਚ ਹੀ ਆਏ ਹਨ। ਦੋ ਸੋਨਾ, ਦੋ ਚਾਂਦੀ ਅਤੇ ਇੱਕ ਕਾਂਸੀ ਦਾ ਤਮਗਾ ਹੈ।
ਮੇਜ਼ਬਾਨ ਦੇਸ਼ ਇੰਗਲੈਂਡ ਤਮਗਾ ਸੂਚੀ 'ਚ ਦੂਜੇ ਸਥਾਨ 'ਤੇ ਆ ਗਿਆ ਹੈ। ਇੰਗਲੈਂਡ ਨੇ ਹੁਣ ਤੱਕ 7 ਸੋਨ, 13 ਚਾਂਦੀ ਅਤੇ 4 ਕਾਂਸੀ ਦੇ ਤਗਮੇ ਜਿੱਤੇ ਹਨ। ਉਸ ਨੇ ਨਿਊਜ਼ੀਲੈਂਡ ਨੂੰ ਪਛਾੜ ਦਿੱਤਾ ਹੈ। ਨਿਊਜ਼ੀਲੈਂਡ ਨੇ ਵੀ 7 ਸੋਨ ਤਗਮੇ ਆਪਣੇ ਨਾਂ ਕੀਤੇ ਹਨ। 72 ਦੇਸ਼ਾਂ 'ਚੋਂ ਹੁਣ ਤੱਕ ਕੁੱਲ 23 ਦੇਸ਼ਾਂ ਨੇ ਤਮਗੇ ਜਿੱਤੇ ਹਨ। ਚੋਟੀ ਦੇ 10 ਵਿੱਚ ਕਿਹੜੇ ਦੇਸ਼ ਹਨ? ਇੱਥੇ ਦੇਖੋ..
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :