ਪੜਚੋਲ ਕਰੋ
CWG 2022: ਬਰਮਿੰਘਮ ਵਿੱਚ ਰਵੀ ਦਹੀਆ ਨੇ ਜਿੱਤਿਆ ਸੋਨਾ, ਕੁਸ਼ਤੀ ਵਿੱਚ ਭਾਰਤ ਦਾ ਚੌਥਾ ਗੋਲਡ
CWG 2022: ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤੀ ਪਹਿਲਵਾਨ ਰਵੀ ਦਹੀਆ ਨੇ ਕਮਾਲ ਕਰ ਦਿੱਤਾ। ਉਸਨੇ ਰਾਸ਼ਟਰਮੰਡਲ ਖੇਡਾਂ ਵਿੱਚ ਆਪਣਾ ਪਹਿਲਾ ਸੋਨ ਤਗਮਾ ਜਿੱਤਿਆ।

ਰਵੀ ਦਹੀਆ
CWG 2022: ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤੀ ਪਹਿਲਵਾਨ ਰਵੀ ਦਹੀਆ ਨੇ ਕਮਾਲ ਕਰ ਦਿੱਤਾ। ਉਸਨੇ ਰਾਸ਼ਟਰਮੰਡਲ ਖੇਡਾਂ ਵਿੱਚ ਆਪਣਾ ਪਹਿਲਾ ਸੋਨ ਤਗਮਾ ਜਿੱਤਿਆ। ਦੱਸ ਦੇਈਏ ਕਿ ਰਵੀ ਦਹੀਆ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ।
ਭਾਰਤ ਦੇ ਸਟਾਰ ਪਹਿਲਵਾਨ ਰਵੀ ਕੁਮਾਰ ਦਹੀਆ ਨੇ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਤਮਗਾ ਜਿੱਤਿਆ ਹੈ। ਉਸ ਦਾ ਪਹਿਲਾ ਤਮਗਾ ਸੋਨੇ ਦਾ ਹੈ। ਰਵੀ ਨੇ ਫ੍ਰੀਸਟਾਈਲ 57 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਨਾਈਜੀਰੀਆ ਦੇ ਅਬੀਕੇਵੇਨਿਮੋ ਵਿਲਸਨ ਨੂੰ 10-0 ਨਾਲ ਹਰਾਇਆ। ਕੁਸ਼ਤੀ ਵਿੱਚ ਭਾਰਤ ਦਾ ਇਹ ਚੌਥਾ ਸੋਨ ਤਗਮਾ ਹੈ।
ਟ੍ਰੈਂਡਿੰਗ ਟੌਪਿਕ





















