ਹਾਰਦਿਕ ਪਾਂਡਿਆ ਦੇ ਇਸ ਸ਼ਾਟ ਨੂੰ ਦੇਖ ਕੇ ਹਰ ਕੋਈ ਹੈਰਾਨ, ਆਈਸੀਸੀ ਨੇ ਵੀ ਫੋਟੋ ਸ਼ੇਅਰ ਕਰ ਪੁੱਛਿਆ ਇਹ ਸਵਾਲ
ਪਹਿਲੇ ਟੀ-20 ਮੈਚ 'ਚ ਇੰਗਲੈਂਡ ਖਿਲਾਫ ਖੇਡਦਿਆਂ ਹਾਰਦਿਕ ਪਾਂਡਿਆ ਨੇ ਅਜਿਹਾ ਸ਼ਾਟ ਲਗਾਇਆ ਕਿ ਉਸ ਨੇ ਦੇਖ ਕੇ ਹਰ ਕੋਈ ਹੈਰਾਨ ਹੈ।
ਨਵੀਂ ਦਿੱਲੀ: ਪਹਿਲੇ ਟੀ-20 ਮੈਚ 'ਚ ਇੰਗਲੈਂਡ ਖਿਲਾਫ ਖੇਡਦਿਆਂ ਹਾਰਦਿਕ ਪਾਂਡਿਆ ਨੇ ਅਜਿਹਾ ਸ਼ਾਟ ਲਗਾਇਆ ਕਿ ਉਸ ਨੇ ਦੇਖ ਕੇ ਹਰ ਕੋਈ ਹੈਰਾਨ ਹੈ। ਭਾਰਤੀ ਕ੍ਰਿਕਟ ਟੀਮ ਭਾਵੇਂ ਪਹਿਲੇ ਟੀ -20 ਮੈਚ 'ਚ ਇੰਗਲੈਂਡ ਦੇ ਖਿਲਾਫ 8 ਵਿਕਟਾਂ ਨਾਲ ਹਾਰ ਗਈ, ਪਰ ਹਾਰਦਿਕ ਪਾਂਡਿਆ ਅਤੇ ਰਿਸ਼ਭ ਪੰਤ ਨੇ ਕੁਝ ਸ਼ਾਨਦਾਰ ਸ਼ਾਟ ਲਗਾਏ, ਇਸ ਦੀ ਖੂਬ ਚਰਚਾ ਹੋ ਰਹੀ ਹੈ।
ਇੰਗਲੈਂਡ ਨੇ ਟੌਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਬੁਲਾਇਆ। ਟੀਮ ਇੰਡੀਆ ਨੇ 7 ਵਿਕਟਾਂ 'ਤੇ 124 ਦੌੜਾਂ ਬਣਾਈਆਂ। ਸ਼੍ਰੇਅਸ ਅਈਅਰ ਨੇ ਸਭ ਤੋਂ ਵੱਧ ਪਾਰੀ 67 ਦੌੜਾਂ ਬਣਾਈਆਂ ਜਦਕਿ ਪੰਤ 21 ਦੌੜਾਂ ਬਣਾ ਕੇ ਆਊਟ ਹੋਇਆ। ਪਾਂਡਿਆ ਨੇ ਇੱਕ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 19 ਦੌੜਾਂ ਦਾ ਯੋਗਦਾਨ ਦਿੱਤਾ।
ਪਾਂਡਿਆ ਨੇ ਆਲਰਾਊਂਡਰ ਬੇਨ ਸਟੋਕਸ ਨੂੰ 15ਵੇਂ ਓਵਰ ਦੀ ਚੌਥੀ ਗੇਂਦ 'ਤੇ ਛੱਕਾ ਮਾਰਿਆ, ਜੋ ਸਲੋ ਗੇਂਦ ਸੀ। ਸਟੋਕਸ ਦੀ ਅਗਲੀ ਸ਼ਾਰਟ ਗੇਂਦ 'ਤੇ, ਪਾਂਡਿਆ ਕ੍ਰੀਜ਼ ਤੋਂ ਬਾਹਰ ਆ ਕੇ ਸਿੱਧੇ ਲੌਂਗ ਆਫ ਤੋਂ ਬਾਊਂਡਰੀ ਦੇ ਪਾਰ ਪਹੁੰਚਿਆ। ਇਸ ਸ਼ਾਟ ਨੂੰ ਖੇਡਣ ਲਈ, ਪਾਂਡਿਆ ਨੇ ਆਖਰੀ ਸਮੇਂ 'ਚ ਆਪਣੇ ਸਰੀਰ ਨੂੰ ਪਿੱਛੇ ਵੱਲ ਝੁਕਾਉਂਦੇ ਹੋਏ ਬੈਟ ਨੂੰ ਇੰਝ ਘੁਮਾਇਆ ਜਿਸ ਨਾਲ ਉਹ ਵਿਕਟਕੀਪਰ ਦੇ ਉਪਰੋਂ ਨਿਕਲ ਕੇ ਚਾਰ ਰਨ ਲਈ ਬਾਊਂਡਰੀ ਦੇ ਪਾਰ ਚਲੀ ਗਈ।
ਹਾਰਦਿਕ ਦੇ ਇਸ ਸ਼ਾਟ ਨੂੰ ਵੇਖਦਿਆਂ ਸਟੇਡੀਅਮ ਵਿੱਚ ਮੌਜੂਦ ਦਰਸ਼ਕ ਵੀ ਖੁਸ਼ੀ ਨਾਲ ਝੂਮ ਉਠੇ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਵੀ ਹਾਰਦਿਕ ਦੇ ਇਸ ਸ਼ਾਟ ਨੂੰ ਵੇਖ ਕੇ ਹੈਰਾਨ ਰਹਿ ਗਈ। ਆਈਸੀਸੀ ਨੇ ਹਾਰਦਿਕ ਦੀ ਫੋਟੋ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਅਪਲੋਡ ਕਰਦਿਆਂ ਕੈਪਸ਼ਨ ਕੀਤਾ, 'ਹਾਰਦਿਕ ਪਾਂਡਿਆ ਦੇ ਇਸ ਸ਼ਾਟ ਦਾ ਨਾਮ ਦੱਸੋ।'
Aishwarya Rai ਨੇ ਕੀਤਾ ਖੁਲਾਸਾ, ਆਖਰ ਕਿਉਂ ਠੁਕਰਾਈ ਸੀ ਸ਼ਾਹਰੁਖ ਖਾਨ ਦੀ ਫਿਲਮ 'ਕੁਛ ਕੁਛ ਹੋਤਾ ਹੈ'