ਪੜਚੋਲ ਕਰੋ

Gurdaspur News : ਉਲੰਪੀਅਨ ਪ੍ਰਭਜੋਤ ਸਿੰਘ ਦੇ ਨਾਮ ਤੇ ਬਟਾਲਾ 'ਚ ਬਣਿਆ ਹਾਕੀ ਸਟੇਡੀਅਮ

Batala ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਅੱਜ ਹਾਕੀ ਉਲੰਪੀਅਨ ਪ੍ਰਭਜੋਤ ਸਿੰਘ ਦੇ ਨਾਮ ਤੇ ਬਣੇ ਹਾਕੀ ਸਟੇਡੀਅਮ ਦਾ ਉਦਘਾਟਨ ਕੀਤਾ। ਇਸ ਮੌਕੇ ਡਾ ਸ਼ਾਇਰੀ ਭੰਡਾਰੀ ਐਸਡੀਐਮ ਬਟਾਲਾ, ਉਲੰਪੀਅਨ ਪ੍ਰਭਜੋਤ ਸਿੰਘ ਦੇ ਪਿਤਾ ਸ ਸੇਵਾ ਸਿੰਘ,

Gurdaspur : ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਅੱਜ ਹਾਕੀ ਉਲੰਪੀਅਨ ਪ੍ਰਭਜੋਤ ਸਿੰਘ ਦੇ ਨਾਮ ਤੇ ਬਣੇ ਹਾਕੀ ਸਟੇਡੀਅਮ ਦਾ ਉਦਘਾਟਨ ਕੀਤਾ। ਇਸ ਮੌਕੇ ਡਾ ਸ਼ਾਇਰੀ ਭੰਡਾਰੀ ਐਸਡੀਐਮ ਬਟਾਲਾ, ਉਲੰਪੀਅਨ ਪ੍ਰਭਜੋਤ ਸਿੰਘ ਦੇ ਪਿਤਾ ਸ ਸੇਵਾ ਸਿੰਘ, ਮਾਤਾ ਮਨਜਿੰਦਰ ਕੋਰ, ਅਭਿਸ਼ੇਕ ਵਰਮਾ ਤਹਿਸੀਲਦਾਰ ਬਟਾਲਾ, ਵਿਪਨ ਕੁਮਾਰ ਬੀਡੀਪੀਓ ਮੋਜੂਦ ਸਨ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਕੌਮੀ ਖੇਡ ਦਿਵਸ ਦੀਆਂ ਸਾਰੇ ਖੇਡ ਪ੍ਰੇਮੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਜੀ ਦੇ ਜਨਮ ਦਿਨ ਉੱਤੇ ਉਨ੍ਹਾਂ ਨੂੰ ਸਿਜਦਾ ਕਰਦਾ ਹੋਇਆ ਕੌਮੀ ਖੇਡ ਦਿਵਸ ਦੀ ਸਮੁੱਚੇ ਖੇਡ ਜਗਤ ਨੂੰ ਵਧਾਈ ਦਿੰਦਾ ਹਾਂ। 

ਉਨ੍ਹਾਂ ਅੱਗੇ ਕਿਹਾ ਕਿ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਅੱਜ ਬਠਿੰਡਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-2 ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਇਹੋ ਖ਼ੁਆਬ ਹੈ ਕਿ ਸੂਬੇ ਨੂੰ ਮੁੜ ਰੰਗਲਾ, ਹੱਸਦਾ ਤੇ ਖੇਡਦਾ ਪੰਜਾਬ ਬਣਾਈਏ। ਆਓ ਵੱਧ-ਚੜ੍ਹ ਕੇ ਖੇਡਾਂ ਵਿੱਚ ਹਿੱਸਾ ਲਈਏ ਤੇ ਸਿਹਤਮੰਦ ਪੰਜਾਬ ਸਿਰਜੀਏ।

ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਲੰਪੀਅਨ ਪ੍ਰਭਜੋਤ ਸਿੰਘ ਇਸ ਗਰਾਉਂਡ ਵਿੱਚੋਂ ਹਾਕੀ ਦੀ ਖੇਡ ਸ਼ੁਰੂ ਕੀਤੀ ਸੀ ਅਤੇ ਪੂਰੀ ਦੁਨੀਆਂ ਵਿੱਚ ਪਿੰਡ ਮਸਾਣੀਆਂ ਦੇ ਨਾਮ ਨੂੰ ਰੌਸ਼ਨ ਕੀਤਾ ਹੈ। 

ਵਿਧਾਇਕ ਸ਼ੈਰੀ ਕਲਸੀ ਨੇ ਨੌਜਵਾਨਾਂ ਨੂੰ  ਅਪੀਲ ਕਰਦੇ ਹੋਏ ਕਿਹਾ ਵੱਧ ਤੋਂ ਵੱਧ ਨੌਜਵਾਨ ਖੇਡਾਂ ਵੱਲ ਧਿਆਨ ਦੇਣ ਤਾਂ ਜੋ ਸਾਡੀ ਆਉਣ ਵਾਲੀ ਪੀੜੀ ਨਸ਼ਿਆਂ ਦੀ ਦਲਦਲ ਵਿੱਚ ਫਸਣ ਦੀ ਬਜਾਏ ਆਪਣੇ ਸਰੀਰ ਨੂੰ ਤੰਦਰੁਸਤ ਅਤੇ ਨਿਰੋਗੀ ਰੱਖ ਸਕਣ। ਉਹਨਾਂ ਕਿਹਾ ਕਿ  ਬਟਾਲਾ ਹਲਕੇ ਅੰਦਰ ਖੇਡ ਸੱਭਿਆਚਾਰ ਨੂੰ ਪਰਫੁੱਲਤ ਕਰਨ ਲਈ 10 ਪਿੰਡਾਂ ਅੰਦਰ  ਇਸ ਤਰ੍ਹਾਂ ਦੇ ਖੇਡ ਸਟੇਡੀਅਮਾਂ ਦੀ ਉਸਾਰੀ ਕਰਵਾਈ ਜਾਵੇਗੀ ਅਤੇ ਯੂਥ ਕਲੱਬਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। 

     ਇਸ ਮੌਕੇ ਗੱਲ ਕਰਦਿਆਂ ਡਾ ਸ਼ਾਇਰੀ ਭੰਡਾਰੀ ਐਸਡੀਐਮ ਬਟਾਲਾ ਨੇ ਕਿਹਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ  ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ ਹਿਮਾਂਸ਼ੂ ਅਗਰਵਾਲ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਟੇਡੀਅਮ ਤੇ 12 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕੰਮ ਕੀਤੇ ਗਏ ਹਨ। 

      ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ ਹਿਮਾਂਸ਼ੂ ਅਗਰਵਾਲ ਵਲੋਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਲੰਪੀਅਨ ਖਿਡਾਰੀਆਂ ਦੇ ਪਿੰਡਾਂ ਅੰਦਰ ਖੇਡ ਮੈਦਾਨ/ ਸਟੇਡੀਅਮਾਂ ਨੂੰ ਵਿਕਸਿਤ ਕੀਤਾ ਜਾਵੇ। ਜਿਸ ਦੇ ਚੱਲਦਿਆਂ ਅੱਜ ਕੋਮੀ ਖੇਡ ਦਿਵਸ ਮੌਕੇ ਤਿੰਨ ਸਟੇਡੀਅਮਾਂ ਦੇ ਉਦਘਾਟਨ ਕੀਤੇ ਗਏ ਹਨ। ਪਿੰਡ ਮਸਾਣੀਆਂ ਵਿਖੇ ਉਲੰਪੀਅਨ ਪ੍ਰਭਜੋਤ ਸਿੰਘ, ਪਿੰਡ ਚਾਹਲ ਕਲਾਂ ਵਿਖੇ ਉਲੰਪੀਅਨ ਸਿਮਰਨਜੀਤ ਸਿੰਘ ਅਤੇ ਪਿੰਡ ਕੰਡੀਲਾ ਵਿਖੇ ਉਲੰਪੀਅਨ ਅਜੀਤ ਸਿੰਘ ਭੁੱਲਰ ਦੇ ਨਾਮ ਤੇ ਬਣੇ ਖੇਡ ਸਟੇਡੀਅਮ, ਖੇਡ ਪ੍ਰੇਮੀਆਂ ਨੂੰ ਸਮਰਪਿਤ ਕੀਤੇ ਗਏ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
8th Pay Commission: ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਵੇਂ ਸਾਲ 'ਚ ਮਿਲਣਗੇ ਤੋਹਫ਼ੇ, ਤਨਖ਼ਾਹ 'ਚ 186 ਫੀਸਦੀ ਵਾਧਾ ਸੰਭਵ, ਜਾਣੋ ਕਿੰਨੀ ਵਧੇਗੀ ਪੈਨਸ਼ਨ ?
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਵੇਂ ਸਾਲ 'ਚ ਮਿਲਣਗੇ ਤੋਹਫ਼ੇ, ਤਨਖ਼ਾਹ 'ਚ 186 ਫੀਸਦੀ ਵਾਧਾ ਸੰਭਵ, ਜਾਣੋ ਕਿੰਨੀ ਵਧੇਗੀ ਪੈਨਸ਼ਨ ?
Advertisement
ABP Premium

ਵੀਡੀਓਜ਼

ਵਿਆਹ ਵਾਲੇ ਘਰ 'ਚ ਹੋਇਆ ਹਾਦਸਾ, ਵਿਛ ਗਿਆ ਸੱਥਰ |Fatehgarh Sahib |ਝਗੜੇ ਦੌਰਾਨ ਦਿਨ ਦਿਹਾੜੇ ਤਾੜ-ਤਾੜ ਚੱਲੀਆਂ ਗੋਲੀਆਂਘਰ 'ਚ ਹੋਈ ਨਿੱਕੀ ਜਿਹੀ ਗੱਲ 'ਤੇ ਲੜਾਈ, ਪਤੀ ਨੇ ਚੁੱਕਿਆ ਖੌਫਨਾਕ ਕਦਮMLA Kulwant Singh| ਆਪ ਦੀ ਜਿੱਤ ਤੇ ਵਿਧਾਇਕ ਕੁਲਵੰਤ ਸਿੰਘ ਨੇ ਵਿਰੋਧੀਆਂ ਨੂੰ ਸੁਣਾਈਆਂ ਖਰੀਆਂ ਖਰੀਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
8th Pay Commission: ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਵੇਂ ਸਾਲ 'ਚ ਮਿਲਣਗੇ ਤੋਹਫ਼ੇ, ਤਨਖ਼ਾਹ 'ਚ 186 ਫੀਸਦੀ ਵਾਧਾ ਸੰਭਵ, ਜਾਣੋ ਕਿੰਨੀ ਵਧੇਗੀ ਪੈਨਸ਼ਨ ?
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਵੇਂ ਸਾਲ 'ਚ ਮਿਲਣਗੇ ਤੋਹਫ਼ੇ, ਤਨਖ਼ਾਹ 'ਚ 186 ਫੀਸਦੀ ਵਾਧਾ ਸੰਭਵ, ਜਾਣੋ ਕਿੰਨੀ ਵਧੇਗੀ ਪੈਨਸ਼ਨ ?
IPL 2025 Auction: 72 ਖਿਡਾਰੀਆਂ 'ਤੇ ਖਰਚ ਹੋਏ 467.95 ਕਰੋੜ, ਸਭ ਤੋਂ ਮਹਿੰਗੇ ਭਾਰਤੀ ਰਿਸ਼ਭ ਪੰਤ ਅਤੇ ਵਿਦੇਸ਼ੀ ਜੋਸ ਬਟਲਰ ਬਣੇ, ਵੇਖੋ Sold-Unsold ਦੀ ਪੂਰੀ ਲਿਸਟ
72 ਖਿਡਾਰੀਆਂ 'ਤੇ ਖਰਚ ਹੋਏ 467.95 ਕਰੋੜ, ਸਭ ਤੋਂ ਮਹਿੰਗੇ ਭਾਰਤੀ ਰਿਸ਼ਭ ਪੰਤ ਅਤੇ ਵਿਦੇਸ਼ੀ ਜੋਸ ਬਟਲਰ ਬਣੇ, ਵੇਖੋ Sold-Unsold ਦੀ ਪੂਰੀ ਲਿਸਟ
ਪਾਕਿਸਤਾਨ ਤੋਂ ਬਾਅਦ ਨੇਪਾਲ ਵੀ ਹੋਇਆ ਕੰਗਾਲ, ਡ੍ਰੈਗਨ ਦੀ ਦੋਸਤੀ ਬਣੀ ਵਜ੍ਹਾ
ਪਾਕਿਸਤਾਨ ਤੋਂ ਬਾਅਦ ਨੇਪਾਲ ਵੀ ਹੋਇਆ ਕੰਗਾਲ, ਡ੍ਰੈਗਨ ਦੀ ਦੋਸਤੀ ਬਣੀ ਵਜ੍ਹਾ
ਵਿਦੇਸ਼ ਘੁੰਮਣਾ ਚਾਹੁੰਦੇ ਹੋ ਤਾਂ ਨੋਟ ਕਰ ਲਓ ਇਨ੍ਹਾਂ ਦੇਸ਼ਾਂ ਦੇ ਨਾਮ, ਇੱਥੇ ਭਾਰਤੀਆਂ ਨੂੰ ਨਹੀਂ ਪੈਂਦੀ ਵੀਜ਼ੇ ਦੀ ਲੋੜ
ਵਿਦੇਸ਼ ਘੁੰਮਣਾ ਚਾਹੁੰਦੇ ਹੋ ਤਾਂ ਨੋਟ ਕਰ ਲਓ ਇਨ੍ਹਾਂ ਦੇਸ਼ਾਂ ਦੇ ਨਾਮ, ਇੱਥੇ ਭਾਰਤੀਆਂ ਨੂੰ ਨਹੀਂ ਪੈਂਦੀ ਵੀਜ਼ੇ ਦੀ ਲੋੜ
Indian Railways Train Delayed: ਸੰਘਣੀ ਧੁੰਦ ਕਾਰਨ ਟਰੇਨ ਯਾਤਰੀਆਂ ਨੂੰ ਵੱਡਾ ਝਟਕਾ, 19 ਟਰੇਨਾਂ 'ਚ ਦੇਰੀ, ਘਰੋਂ ਨਿਕਲਣ ਤੋਂ ਪਹਿਲਾਂ ਜਾਣ ਲਓ ਸਮਾਂ
ਸੰਘਣੀ ਧੁੰਦ ਕਾਰਨ ਟਰੇਨ ਯਾਤਰੀਆਂ ਨੂੰ ਵੱਡਾ ਝਟਕਾ, 19 ਟਰੇਨਾਂ 'ਚ ਦੇਰੀ, ਘਰੋਂ ਨਿਕਲਣ ਤੋਂ ਪਹਿਲਾਂ ਜਾਣ ਲਓ ਸਮਾਂ
Embed widget