ਇੰਗਲੈਂਡ ਖਿਲਾਫ਼ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤ ਨੇ ਵਿਸ਼ਵ ਰੈਂਕਿੰਗ `ਚ ਪਾਕਿਸਤਾਨ ਨੂੰ ਪਿੱਛੇ ਛੱਡਿਆ, ਜਸਪ੍ਰੀਤ ਬੁਮਰਾਹ ਨੰਬਰ ਇੱਕ ਗੇਂਦਬਾਜ਼
ਭਾਰਤੀ ਟੀਮ 105 ਅੰਕਾਂ ਨਾਲ ਚੌਥੇ ਸਥਾਨ 'ਤੇ ਸੀ ਪਰ ਮੰਗਲਵਾਰ ਨੂੰ ਇੰਗਲੈਂਡ ਖਿਲਾਫ 10 ਵਿਕਟਾਂ ਦੀ ਜਿੱਤ ਨਾਲ 108 ਅੰਕ ਹੋ ਗਈ ਹੈ ਅਤੇ ਹੁਣ ਤੀਜੇ ਨੰਬਰ 'ਤੇ ਹੈ। ਦੂਜੇ ਪਾਸੇ ਪਾਕਿਸਤਾਨ 106 ਅੰਕਾਂ ਨਾਲ ਚੌਥੇ ਸਥਾਨ 'ਤੇ ਖਿਸਕ ਗਿਆ ਹੈ।
ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਕੇਨਿੰਗਟਨ ਓਵਲ 'ਚ ਭਾਰਤ ਅਤੇ ਇੰਗਲੈਂਡ ਵਿਚਾਲੇ ਪਹਿਲੇ ਵਨਡੇ ਤੋਂ ਬਾਅਦ ਟੀਮ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ ਹੈ। ਇੰਗਲੈਂਡ 'ਤੇ ਵੱਡੀ ਜਿੱਤ ਦੇ ਨਾਲ ਟੀਮ ਇੰਡੀਆ ਨੇ ਤਾਜ਼ਾ ਰੈਂਕਿੰਗ 'ਚ ਆਪਣੇ ਕੱਟੜ ਵਿਰੋਧੀ ਪਾਕਿਸਤਾਨ ਨੂੰ ਪਛਾੜ ਦਿੱਤਾ ਹੈ।
ਭਾਰਤੀ ਟੀਮ 105 ਅੰਕਾਂ ਨਾਲ ਚੌਥੇ ਸਥਾਨ 'ਤੇ ਸੀ ਪਰ ਮੰਗਲਵਾਰ ਨੂੰ ਇੰਗਲੈਂਡ ਖਿਲਾਫ 10 ਵਿਕਟਾਂ ਦੀ ਜਿੱਤ ਨਾਲ 108 ਅੰਕ ਹੋ ਗਈ ਹੈ ਅਤੇ ਹੁਣ ਤੀਜੇ ਨੰਬਰ 'ਤੇ ਹੈ। ਦੂਜੇ ਪਾਸੇ ਪਾਕਿਸਤਾਨ 106 ਅੰਕਾਂ ਨਾਲ ਚੌਥੇ ਸਥਾਨ 'ਤੇ ਖਿਸਕ ਗਿਆ ਹੈ।
ਨਿਊਜ਼ੀਲੈਂਡ 126 ਅੰਕਾਂ ਨਾਲ ਸਭ ਤੋਂ ਅੱਗੇ ਹੈ ਜਦਕਿ ਇੰਗਲੈਂਡ 122 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਪਿਛਲੇ ਮਹੀਨੇ ਪਾਕਿਸਤਾਨ ਨੇ ਵੈਸਟਇੰਡੀਜ਼ ਖਿਲਾਫ ਕਲੀਨ ਸਵੀਪ ਕਰਕੇ ਭਾਰਤ ਨੂੰ ਪਛਾੜ ਕੇ ਤੀਜੇ ਸਥਾਨ 'ਤੇ ਪਹੁੰਚ ਗਿਆ ਸੀ। ਸ਼੍ਰੀਲੰਕਾ ਦੇ ਖਿਲਾਫ ਆਸਟਰੇਲੀਆ ਦੀ ਵਨਡੇ ਸੀਰੀਜ਼ ਹਾਰਨ ਨੇ ਵੀ ਉਸ ਦੀ ਮਦਦ ਕੀਤੀ। ਹਾਲਾਂਕਿ ਟੀਮ ਜ਼ਿਆਦਾ ਦੇਰ ਤੀਜੇ ਸਥਾਨ 'ਤੇ ਨਹੀਂ ਟਿਕ ਸਕੀ ਅਤੇ ਭਾਰਤ ਨੇ ਇਕ ਵਾਰ ਫਿਰ ਇਸ ਸਥਾਨ 'ਤੇ ਕਬਜ਼ਾ ਕਰ ਲਿਆ।
ਭਾਰਤ ਇਸ ਮਹੀਨੇ ਇੰਗਲੈਂਡ ਖਿਲਾਫ ਬਾਕੀ ਦੋ ਵਨਡੇ ਅਤੇ ਵੈਸਟਇੰਡੀਜ਼ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਚੰਗਾ ਪ੍ਰਦਰਸ਼ਨ ਕਰਕੇ ਤੀਜੇ ਸਥਾਨ 'ਤੇ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਸਕਦਾ ਹੈ। ਜੇਕਰ ਭਾਰਤ ਇੰਗਲੈਂਡ ਖਿਲਾਫ ਬਾਕੀ ਦੋ ਵਨਡੇ ਹਾਰਦਾ ਹੈ ਤਾਂ ਟੀਮ ਪਾਕਿਸਤਾਨ ਤੋਂ ਬਾਅਦ ਚੌਥੇ ਸਥਾਨ 'ਤੇ ਖਿਸਕ ਜਾਵੇਗੀ।
ਪਾਕਿਸਤਾਨ ਅਗਲੇ ਮਹੀਨੇ ਰੋਟਰਡਮ 'ਚ ਨੀਦਰਲੈਂਡ ਦੇ ਖਿਲਾਫ ਅਗਲੀ ਵਨਡੇ ਸੀਰੀਜ਼ ਖੇਡੇਗਾ। ਬਾਬਰ ਆਜ਼ਮ ਦੀ ਅਗਵਾਈ ਵਾਲੀ ਟੀਮ ਦੌਰੇ 'ਤੇ ਪੰਜ ਦਿਨਾਂ 'ਚ ਤਿੰਨ 50 ਓਵਰਾਂ ਦੇ ਮੈਚ ਖੇਡੇਗੀ।
ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਓਵਲ 'ਚ ਇੰਗਲੈਂਡ ਖਿਲਾਫ ਪਹਿਲੇ ਵਨਡੇ 'ਚ ਰਿਕਾਰਡ ਤੋੜ ਪ੍ਰਦਰਸ਼ਨ ਦਾ ਫਾਇਦਾ ਹੋਇਆ ਹੈ। ਉਹ ਤਾਜ਼ਾ ਆਈਸੀਸੀ ਵਨਡੇ ਰੈਂਕਿੰਗ ਵਿੱਚ ਦੁਨੀਆ ਦਾ ਨੰਬਰ 1 ਗੇਂਦਬਾਜ਼ ਬਣ ਗਿਆ ਹੈ। ਉਸ ਨੇ ਇੰਗਲੈਂਡ ਖਿਲਾਫ ਪਹਿਲੇ ਵਨਡੇ 'ਚ 19 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ। ਇੰਗਲੈਂਡ 'ਚ ਕਿਸੇ ਵੀ ਭਾਰਤੀ ਗੇਂਦਬਾਜ਼ ਦਾ ਇਹ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਬੁਮਰਾਹ ਨੇ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਅਤੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੂੰ ਪਿੱਛੇ ਛੱਡ ਕੇ ਨੰਬਰ-1 ਦੀ ਕੁਰਸੀ ਹਾਸਲ ਕੀਤੀ ਹੈ। ਗੇਂਦਬਾਜ਼ਾਂ ਦੀ ਵਨਡੇ ਰੈਂਕਿੰਗ 'ਚ ਉਹ ਪੰਜ ਸਥਾਨਾਂ ਦੀ ਛਾਲ ਮਾਰ ਕੇ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ। ਬੁਮਰਾਹ ਦੇ ਖਾਤੇ 'ਚ 718 ਰੇਟਿੰਗ ਅੰਕ ਹਨ। ਹੁਣ ਬੋਲਟ ਦੂਜੇ ਸਥਾਨ 'ਤੇ ਆ ਗਿਆ ਹੈ, ਜਦਕਿ ਅਫਰੀਦੀ ਤੀਜੇ ਅਤੇ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਚੌਥੇ ਸਥਾਨ 'ਤੇ ਹਨ।