ਪੜਚੋਲ ਕਰੋ
Advertisement
ਦੱਖਣੀ ਅਫਰੀਕਾ ਨੇ ਟਾਸ ਜਿੱਤ ਪਹਿਲਾਂ ਚੁਣੀ ਬੱਲੇਬਾਜ਼ੀ, ਭਾਰਤ ਤੋਂ ਜਿੱਤ ਦੀਆਂ ਉਮੀਦਾਂ
ਭਾਰਤ ਤੇ ਦੱਖਣੀ ਅਫਰੀਕਾ ‘ਚ ਅੱਜ ਆਈਸੀਸੀ ਕ੍ਰਿਕੇਟ ਵਰਲਡ ਕੱਪ 2019 ਦਾ ਅੱਠਵਾਂ ਮੁਕਾਬਲਾ ਸ਼ੁਰੂ ਹੋ ਗਿਆ ਹੈ। ਬੇਸ਼ੱਕ ਦੱਖਣੀ ਅਫਰੀਕਾ ਇਸ ਤੋਂ ਪਹਿਲਾਂ ਦੋ ਮੈਚ ਖੇਡ ਚੁੱਕੀ ਹੈ ਜਿਸ ਦੇ ਪਹਿਲੇ ਮੈਚ ‘ਚ ਉਸ ਨੂੰ ਜਿੱਤ ਤੇ ਦੂਜੇ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਨਵੀਂ ਦਿੱਲੀ: ਭਾਰਤ ਤੇ ਦੱਖਣੀ ਅਫਰੀਕਾ ‘ਚ ਅੱਜ ਆਈਸੀਸੀ ਕ੍ਰਿਕੇਟ ਵਰਲਡ ਕੱਪ 2019 ਦਾ ਅੱਠਵਾਂ ਮੁਕਾਬਲਾ ਸ਼ੁਰੂ ਹੋ ਗਿਆ ਹੈ। ਬੇਸ਼ੱਕ ਦੱਖਣੀ ਅਫਰੀਕਾ ਇਸ ਤੋਂ ਪਹਿਲਾਂ ਦੋ ਮੈਚ ਖੇਡ ਚੁੱਕੀ ਹੈ ਜਿਸ ਦੇ ਪਹਿਲੇ ਮੈਚ ‘ਚ ਉਸ ਨੂੰ ਜਿੱਤ ਤੇ ਦੂਜੇ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਰਲਡ ਕੱਪ ‘ਚ ਭਾਰਤ ਦਾ ਇਹ ਪਹਿਲਾ ਮੁਕਬਾਲਾ ਹੈ।
ਦੋਵੇਂ ਟੀਮਾਂ ‘ਚ ਟਾਸ ਹੋ ਚੁੱਕਿਆ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਦੱਖਣੀ ਅਫਰੀਕਾ ਦੀ ਕਮਾਨ ਫਾਫ ਡੁਪਲੈਸਿਸ ਦੇ ਹੱਥਾਂ ‘ਚ ਹੈ। ਦੱਖਣੀ ਅਫਰੀਕਾ ਆਪਣੇ ਦੂਜੇ ਮੈਚ ‘ਚ ਬੰਗਲਾਦੇਸ਼ ਤੋਂ ਹਾਰਨ ਕਰਕੇ ਕਾਫੀ ਟੁੱਟ ਚੁੱਕਿਆ ਹੈ ਜਿਸ ਦਾ ਫਾਇਦਾ ਭਾਰਤ ਨੂੰ ਚੁੱਕਣਾ ਚਾਹੀਦਾ ਹੈ। ਅਮਰੀਕੀ ਟੀਮ ਦੀ ਹਾਲਤ ਦੀ ਗੱਲ ਕਰੀਏ ਤਾਂ ਉਹ ਕੁਝ ਖਾਸ ਨਹੀ ਹੈ। ਉਨ੍ਹਾਂ ਦੇ ਖਿਡਾਰੀ ਡੇਲ ਸਟੇਨ ਦੇ ਮੋਢੇ ‘ਚ ਸੱਟ ਲੱਗਣ ਕਾਰਨ ਉਹ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਸਟੇਨ ਦੀ ਥਾਂ ਤੇਜ਼ ਗੇਂਦਬਾਜ਼ ਬਯੂਰਾਨ ਹੇਂਡ੍ਰਿਕਸ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਨੂੰ ਲੁੰਗੀ ਨਗਿਡੀ ਦੀ ਵੀ ਕਮੀ ਮਹਿਸੂਸ ਹੋਣ ਵਾਲੀ ਹੈ। ਸਾਉਥ ਅਫਰੀਕਾ ਨੇ ਆਪਣੀ ਟੀਮ 'ਚ ਦੋ ਬਦਲਾਅ ਕੀਤੇ ਹਨ। ਬੰਗਲਾਦੇਸ਼ ਖਿਲਾਫ ਪਲੇਇੰਗ ਇਲੈਵਨ ਤੋਂ ਬਾਹਰ ਰਹਿਣ ਵਾਲੇ ਹਾਸ਼ਿਮ ਅਲਮਾ ਦੀ ਵਾਪਸੀ ਹੋਈ ਹੈ ਜਦਕਿ ਕਪਤਾਨ ਡੁਪਲੇਸੀ ਨੇ ਇੱਕ ਹੋਰ ਸਪਿਨਰ ਤਬਰੇਜ ਸ਼ੰਸ਼ੀ ਨੂੰ ਵੀ ਮੈਦਾਨ 'ਚ ਉਤਾਰਿਆ ਹੈ। ਉਧਰ ਭਾਰਤੀ ਟੀਮ ਦੋ ਤੇਜ਼ ਤੇ ਦੋ ਸਪਿਨਰ ਗੇਂਦਬਾਜ਼ਾਂ ਨੂੰ ਮੈਦਾਨ 'ਚ ਉਤਾਰ ਰਹੀ ਹੈ। ਅੱਜ ਦੇ ਮੁਕਾਬਲੇ 'ਚ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਸ਼ਾਮਲ ਨਹੀ ਕੀਤਾ ਗਿਆ। ਤੇਜ਼ ਗੇਂਦਬਾਜ਼ਾਂ 'ਚ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਨੂੰ ਟੀਮ 'ਚ ਥਾਂ ਮਿਲੀ ਹੈ। ਅੱਜ ਦੇ ਮੈਚ 'ਚ ਯੁਜਵੇਂਦਰ ਚਹਿਲ ਅਤੇ ਕੁਲਦੀਪ ਦੋਵਾਂ ਨੂੰ ਮੌਕਾ ਮਿਲਿਆ ਹੈ।We are minutes away from the game to start - Whose side are you on? #TeamIndia or SA? #CWC19 - Let the games begin 😎🤟 pic.twitter.com/u35Tl3AfM7
— BCCI (@BCCI) 5 June 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement