ਪੜਚੋਲ ਕਰੋ
IND vs SL T20: ਮੈਚ ਤੋਂ ਪਹਿਲਾਂ ਦਰਸ਼ਕਾਂ ਲਈ ਅਹਿਮ ਖ਼ਬਰ, ਇਨ੍ਹਾਂ ਚੀਜ਼ਾਂ ਨੂੰ ਸਟੇਡੀਅਮ 'ਚ ਨਹੀਂ ਲਿਜਾ ਸਕਦੇ ਫੈਨਸ
ਸਾਲ 2019 ਦੇ ਕਾਮਯਾਬ ਕਾਰਜਕਾਲ ਤੋਂ ਬਾਅਦ ਹੁਣ ਭਾਰਤ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਸ੍ਰੀਲੰਕਾ ਨਾਲ ਭਿੜੇਗਾ। ਇਹ ਦੋਵੇਂ ਟੀਮਾਂ ਲਈ ਸਾਲ 2020 ਦੀ ਪਹਿਲੀ ਸੀਰੀਜ਼ ਹੋਵੇਗੀ। ਇਸ ਤੋਂ ਇਲਾਵਾ ਫੈਨਸ ਆਪਣੇ ਮਨਪਸੰਦ ਖਿਡਾਰੀਆਂ ਨੂੰ ਮੈਦਾਨ 'ਤੇ ਵਾਪਸ ਵੇਖਣ ਲਈ ਕਾਫ਼ੀ ਉਤਸ਼ਾਹਿਤ ਹਨ ਅਤੇ ਸਟੇਡੀਅਮ ਦੀ ਭਾਰੀ ਭੀੜ ਹੋਣ ਦੀ ਉਮੀਦ ਹੈ।
![IND vs SL T20: ਮੈਚ ਤੋਂ ਪਹਿਲਾਂ ਦਰਸ਼ਕਾਂ ਲਈ ਅਹਿਮ ਖ਼ਬਰ, ਇਨ੍ਹਾਂ ਚੀਜ਼ਾਂ ਨੂੰ ਸਟੇਡੀਅਮ 'ਚ ਨਹੀਂ ਲਿਜਾ ਸਕਦੇ ਫੈਨਸ india vs sri lanka first t20 match important news for spectators before the match IND vs SL T20: ਮੈਚ ਤੋਂ ਪਹਿਲਾਂ ਦਰਸ਼ਕਾਂ ਲਈ ਅਹਿਮ ਖ਼ਬਰ, ਇਨ੍ਹਾਂ ਚੀਜ਼ਾਂ ਨੂੰ ਸਟੇਡੀਅਮ 'ਚ ਨਹੀਂ ਲਿਜਾ ਸਕਦੇ ਫੈਨਸ](https://static.abplive.com/wp-content/uploads/sites/5/2020/01/04165439/ind-vs-sl.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਸਾਲ 2019 ਦੇ ਕਾਮਯਾਬ ਕਾਰਜਕਾਲ ਤੋਂ ਬਾਅਦ ਹੁਣ ਭਾਰਤ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਸ੍ਰੀਲੰਕਾ ਨਾਲ ਭਿੜੇਗਾ। ਇਹ ਦੋਵੇਂ ਟੀਮਾਂ ਲਈ ਸਾਲ 2020 ਦੀ ਪਹਿਲੀ ਸੀਰੀਜ਼ ਹੋਵੇਗੀ। ਇਸ ਤੋਂ ਇਲਾਵਾ ਫੈਨਸ ਆਪਣੇ ਮਨਪਸੰਦ ਖਿਡਾਰੀਆਂ ਨੂੰ ਮੈਦਾਨ 'ਤੇ ਵਾਪਸ ਵੇਖਣ ਲਈ ਕਾਫ਼ੀ ਉਤਸ਼ਾਹਿਤ ਹਨ ਅਤੇ ਸਟੇਡੀਅਮ ਦੀ ਭਾਰੀ ਭੀੜ ਹੋਣ ਦੀ ਉਮੀਦ ਹੈ। ਪਰ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਗੁਹਾਟੀ 'ਚ ਵਿਰੋਧ ਪ੍ਰਦਰਸ਼ਨ ਹੋਏ, ਜਿਸ ਕਾਰਨ ਇੱਥੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਅਜਿਹੀ ਸਥਿਤੀ 'ਚ ਐਤਵਾਰ ਨੂੰ ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ 'ਚ ਹੋਣ ਵਾਲੇ ਪਹਿਲੇ ਟੀ-20 ਮੈਚ ਵਿੱਚ ਦਰਸ਼ਕਾਂ ਨੂੰ ਕੁਝ ਚੀਜ਼ਾਂ ਲਿਜਾਣ 'ਤੇ ਬੈਨ ਲਾ ਦਿੱਤਾ ਹੈ ਤਾਂ ਜੋ ਮਾਹੋਲ ਖ਼ਰਾਬ ਨਾ ਹੋ ਪਾਵੇ।
ਅਸਾਮ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਦੇਵਜੀਤ ਸਯਕਾ ਨੇ ਕਿਹਾ ਕਿ ਉਹ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ ਅਤੇ ਉਨ੍ਹਾਂ ਨੇ ਲੜੀ ਲਈ ਉੱਚ ਪੱਧਰੀ ਸੁਰੱਖਿਆ ਪ੍ਰਦਾਨ ਕੀਤੀ ਹੈ। ਉਹ ਪਿਛਲੇ ਮਹੀਨੇ ਤੋਂ ਇਸ ਦੀ ਤਿਆਰੀ ਕਰ ਰਹੇ ਹਨ। ਉਸਨੇ ਇਹ ਵੀ ਕਿਹਾ ਕਿ ਉਹ ਨਹੀਂ ਚਾਹੁੰਦਾ ਕਿ 2017 'ਚ ਹੋਈ ਇੱਕ ਘਟਨਾ ਦੁਹਰਾਇਆ ਜਾਵੇ ਜਦੋਂ ਇੱਕ ਫੈਨ ਨੇ ਆਸਟਰੇਲੀਆ ਕ੍ਰਿਕਟ ਟੀਮ ਦੀ ਬੱਸ 'ਤੇ ਪੱਥਰ ਸੁੱਟ ਦਿੱਤਾ ਸੀ।
ਸਾਇਕਾ ਨੇ ਕਿਹਾ, “ਜੋ ਵੀ ਸੁਰੱਖਿਆ ਪ੍ਰੋਟੋਕੋਲ ਸਾਨੂੰ ਅਪਣਾਉਣਾ ਚਾਹੀਦਾ ਹੈ, ਅਸੀਂ ਕਰ ਰਹੇ, ਕੁਝ ਵੀ ਘੱਟ ਨਹੀਂ। ਅਜਿਹੀ ਸਥਿਤੀ ਪੈਦਾ ਨਹੀਂ ਹੋਈ ਜਦੋਂ ਏਸੀਏ ਜਾਂ ਬੀਸੀਸੀਆਈ ਇਸ ਮੈਚ ਨੂੰ ਲੈ ਕੇ ਸ਼ੰਕਾਵਾਦੀ ਸੀ। ਇੱਕ ਟਾਈਮਲਾਈਨ ਦੇ ਬਾਅਦ, ਅਸੀਂ ਇਸ ਦੇ ਲਈ ਇੱਕ ਮਹੀਨੇ ਤੋਂ ਤਿਆਰੀ ਕੀਤੀ ਹੈ। ਇਸੇ ਲਈ ਅਸੀਂ ਬਹੁਤ ਆਰਾਮ 'ਚ ਹਾਂ। ਇਹ ਇੱਕ ਅੰਤਰਰਾਸ਼ਟਰੀ ਪ੍ਰੋਗਰਾਮ ਹੈ ਅਤੇ ਸੁਰੱਖਿਆ ਇੰਤਜ਼ਾਮਾਂ ਨੂੰ ਵਧਾਇਆ ਜਾਵੇਗਾ। ਸਾਨੂੰ ਤਿਆਰ ਰਹਿਣਾ ਚਾਹੀਦਾ ਹੈ।"
ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਮੈਚ ਦੌਰਾਨ "ਸਿਰਫ ਜ਼ਰੂਰੀ ਚੀਜ਼ਾਂ ਜਿਵੇਂ ਪਰਸ, ਲੇਡੀਜ਼ ਹੈਂਡਬੈਗ, ਮੋਬਾਈਲ ਫੋਨ ਅਤੇ ਵਾਹਨ ਦੀਆਂ ਚਾਬੀਆਂ ਸਟੇਡੀਅਮ 'ਚ ਲਿਜਾਣ ਦੀ ਆਗਿਆ ਹੋਵੇਗੀ।"
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)