ਪੜਚੋਲ ਕਰੋ
(Source: ECI/ABP News)
IPL 2020 SRH vs RCB: ਹੈਦਰਾਬਾਦ ਤੇ ਬੰਗਲੌਰ ਦਰਮਿਆਨ ਮੈਚ 'ਚ ਬਣ ਸਕਦੇ ਹਨ ਇਹ ਰਿਕਾਰਡਸ
ਆਈਪੀਐਲ 2020 ਦਾ ਤੀਜਾ ਮੈਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਾਲੇ ਅੱਜ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਇਸ ਸੀਜ਼ਨ 'ਚ ਦੋਵਾਂ ਟੀਮਾਂ ਦਾ ਇਹ ਪਹਿਲਾ ਮੈਚ ਹੈ, ਇਸ ਲਈ ਇਹ ਦੋਵੇਂ ਆਪਣੇ ਅਭਿਆਨ ਨੂੰ ਜਿੱਤ ਨਾਲ ਸ਼ੁਰੂ ਕਰਨਾ ਚਾਹੁੰਦੇ ਹਨ। ਆਓ ਜਾਣਦੇ ਹਾਂ ਕਿ ਇਸ ਮੈਚ ਵਿੱਚ ਕਿਹੜੇ ਰਿਕਾਰਡ ਬਣਾਏ ਜਾ ਸਕਦੇ ਹਨ ਜਾਂ ਤੋੜੇ ਜਾ ਸਕਦੇ ਹਨ।

ਕਿੰਗ ਕੋਹਲੀ ਅਤੇ ਡੀਵਿਲੀਅਰਜ਼ ਇਨ੍ਹਾਂ ਰਿਕਾਰਡਾਂ ਨੂੰ ਆਪਣੇ ਨਾਮ ਕਰ ਸਕਦੇ ਹਨ:
ਕੋਹਲੀ ਨੇ ਆਈਪੀਐਲ ਵਿੱਚ ਹੁਣ ਤੱਕ 110 ਮੈਚਾਂ ਦੀ ਕਪਤਾਨੀ ਕੀਤੀ ਹੈ, ਜਿਸ ਵਿੱਚ ਉਸ ਨੇ 49 ਮੈਚ ਜਿੱਤੇ ਹਨ। ਅਜਿਹੇ 'ਚ ਉਹ ਅੱਜ ਹੈਦਰਾਬਾਦ ਖ਼ਿਲਾਫ਼ ਕਪਤਾਨ ਵਜੋਂ ਆਪਣੀ 50 ਵੀਂ ਜਿੱਤ ਦਰਜ ਕਰਵਾ ਸਕਦੇ ਹਨ। ਜੇ ਕੋਹਲੀ ਅਜਿਹਾ ਕਰਦੇ ਹਨ, ਤਾਂ ਉਹ ਆਈਪੀਐਲ ਵਿੱਚ ਕਪਤਾਨ ਵਜੋਂ 50 ਮੈਚ ਜਿੱਤਣ ਵਾਲੇ ਚੌਥੇ ਖਿਡਾਰੀ ਬਣ ਜਾਣਗੇ।
ਇਸ ਦੇ ਨਾਲ ਹੀ ਟੀ -20 ਮਾਹਰ ਏਬੀ ਡੀਵਿਲੀਅਰਜ਼ ਨੇ ਆਈਪੀਐਲ 'ਚ ਆਰਸੀਬੀ ਲਈ 199 ਛੱਕੇ ਲਗਾਏ ਹਨ। ਅੱਜ ਉਹ ਹੈਦਰਾਬਾਦ ਖਿਲਾਫ ਆਪਣੇ 200 ਛੱਕੇ ਪੂਰੇ ਕਰ ਸਕਦੇ ਹਨ।
ਇਹ ਖਿਡਾਰੀ ਇਨ੍ਹਾਂ ਰਿਕਾਰਡਾਂ ਨੂੰ ਨਾਮ ਦੇ ਸਕਦੇ ਹਨ:
ਵਿਕਟਕੀਪਰ ਬੱਲੇਬਾਜ਼ ਪਾਰਥਿਵ ਪਟੇਲ ਨੇ ਆਰਸੀਬੀ ਲਈ 32 ਮੈਚਾਂ 'ਚ 731 ਦੌੜਾਂ ਬਣਾਈਆਂ ਹਨ। ਅੱਜ ਉਹ ਰੋਸ ਟੇਲਰ (733) ਅਤੇ ਤਿਲਕਰਤਨਾ ਦਿਲਸ਼ਾਨ (733) ਨੂੰ ਪਛਾੜ ਸਕਦੇ ਹਨ ਜਿਨ੍ਹਾਂ ਨੇ ਇਸ ਫ੍ਰੈਂਚਾਇਜ਼ੀ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ।
ਇਸ ਦੇ ਨਾਲ ਹੀ ਪਟੇਲ ਨੇ ਹੁਣ ਤੱਕ ਆਰਸੀਬੀ ਲਈ ਚਾਰ ਅਰਧ ਸੈਂਕੜੇ ਲਗਾਏ ਹਨ। ਅੱਜ ਉਹ ਮੈਚ ਟੀਮ ਦੇ ਲਈ ਸਭ ਤੋਂ ਵੱਧ ਅਰਧ ਸੈਂਕੜੇ ਲਗਾਉਣ ਦੇ ਮਾਮਲੇ 'ਚ ਰਾਹੁਲ ਦ੍ਰਾਵਿੜ (5) ਅਤੇ ਰੋਬਿਨ ਉਥੱਪਾ (5) ਦੀ ਬਰਾਬਰੀ ਕਰ ਸਕਦੇ ਹਨ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ