IPL 2021 PBKS v CSK: ਚੇਨੱਈ ਸਾਹਮਣੇ ਪੰਜਾਬ ਦੀ ਸ਼ਰਮਨਾਕ ਹਾਰ
ਸੁਪਰ ਕਿੰਗਸ ਨੇ ਮੋਇਨ ਤੋਂ ਇਲਾਵਾ ਰਿਤੁਰਾਜ ਗਾਇਕਵਾੜ, ਸੁਰੇਸ਼ ਰੈਨਾ ਤੇ ਅੰਬਾਤੀ ਰਾਇਡੂ ਦਾ ਵਿਕੇਟ ਗਵਾਇਆ। ਪੰਜਾਬ ਵੱਲੋਂ ਮੋਹੰਮਦ ਸ਼ਮੀ ਨੇ ਦੋ ਵਿਕੇਟ ਲਏ। ਸੁਪਰ ਕਿੰਗਸ ਦੀ ਇਹ ਦੋ ਮੈਚਾਂ 'ਚ ਪਹਿਲੀ ਜਿੱਤ ਹੈ।
IPL-2021: ਦੀਪਕ ਚਾਹਰ ਦੀ ਬਿਹਤਰੀਨ ਗੇਂਦਬਾਜ਼ੀ ਤੋ ਬਾਅਦ ਫਾਫ ਦੂ ਪਲੇਸਿਸ ਤੇ ਮੋਇਨ ਅਲੀ ਦੀ ਧੜੱਲੇਦਾਰ ਬੈਟਿੰਗ ਦੀ ਬਜੌਲਤ ਚੇਨੱਈ ਸੁਪਰਕਿੰਗਸ ਨੇ ਵਾਨਖੇੜੇ ਸਟੇਡੀਅਮ 'ਚ ਸ਼ੁੱਕਰਵਾਰ ਖੇਡੇ ਗਏ ਆਈਪੀਐਲ-14 ਦੇ ਦੂਜੇ ਮੁਕਾਬਲੇ 'ਚ ਪੰਜਾਬ ਕਿੰਗਸ ਨੂੰ 6 ਵਿਕੇਟਾਂ ਨਾਲ ਹਰਾ ਦਿੱਤਾ। 107 ਦੌੜਾਂ ਦੇ ਟੀਚੇ ਨੂੰ ਸੁਪਰ ਕਿੰਗਸ ਨੇ 15.4 ਓਵਰਾਂ 'ਚ 4 ਵਿਕੇਟ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਮੋਇਨ ਅਲੀ ਨੇ 31 ਗੇਂਦਾਂ 'ਤੇ ਸੱਤ ਚੌਕੇ ਤੇ ਇਕ ਛੱਕਾ ਲਾਇਆ। ਫਾਫ ਨੇ 33 ਗੇਂਦਾਂ 'ਤੇ ਤਿੰਨ ਚੌਕੇ ਤੇ ਇਕ ਛੱਕਾ ਲਾਇਆ।
ਸੁਪਰ ਕਿੰਗਸ ਨੇ ਮੋਇਨ ਤੋਂ ਇਲਾਵਾ ਰਿਤੁਰਾਜ ਗਾਇਕਵਾੜ, ਸੁਰੇਸ਼ ਰੈਨਾ ਤੇ ਅੰਬਾਤੀ ਰਾਇਡੂ ਦਾ ਵਿਕੇਟ ਗਵਾਇਆ। ਪੰਜਾਬ ਵੱਲੋਂ ਮੋਹੰਮਦ ਸ਼ਮੀ ਨੇ ਦੋ ਵਿਕੇਟ ਲਏ। ਸੁਪਰ ਕਿੰਗਸ ਦੀ ਇਹ ਦੋ ਮੈਚਾਂ 'ਚ ਪਹਿਲੀ ਜਿੱਤ ਹੈ। ਦਿੱਲੀ ਹੱਥੋਂ ਪਹਿਲੇ ਮੈਚ ਵਿਚ ਮਿਲੀਆਂ ਸੱਤ ਵਿਕਟਾਂ ਦੀ ਹਾਰ ਤੋਂ ਉੱਭਰਦਿਆਂ ਆਪਣਾ 200ਵਾਂ ਮੈਚ ਖੇਡ ਰਹੇ ਕਪਤਾਨ ਮਹੇਂਦਰ ਸਿੰਘ ਧੋਨੀ ਨੂੰ ਜਿੱਤ ਦਾ ਸ਼ਾਦਾਰ ਤੋਹਫਾ ਦਿੱਤਾ। ਧੋਨੀ ਵੈਸੇ ਤਾਂ ਆਈਪੀਐਲ 'ਚ 200 ਤੋਂ ਜ਼ਿਆਦਾ ਮੈਚ ਖੇਡ ਚੁੱਕੇ ਹਨ ਪਰ ਸੁਪਰਕਿੰਗਸ ਲਈ ਇਹ ਉਨ੍ਹਾਂ ਦਾ 200ਵਾਂ ਮੈਚ ਸੀ।
ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਦੀਪਕ ਚਾਹਰ ਦੀ ਸ਼ਾਨਦਾਰ ਗੇਂਦਾਬਾਜ਼ੀ ਦੇ ਦਮ ਤੇ ਚੇਨੱਈ ਸੁਪਰ ਕਿੰਗਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਪੰਜਾਬ ਦੀ ਟੀਮ ਨੂੰ 20 ਓਵਰਾਂ 'ਚ ਅੱਠ ਵਿਕਟਾਂ 'ਤੇ 106 ਦੌੜਾਂ 'ਤੇ ਸੀਮਤ ਕਰ ਦਿੱਤਾ।
ਪੰਜਾਬ ਵੱਲੋਂ ਸ਼ਾਹਰੁਖ ਖਾਨ ਨੇ 36 ਗੇਂਦਾਂ 'ਤੇ ਚਾਰ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 47 ਰਨ ਬਣਾਏ। ਚੇਨੱਈ ਵੱਲੋਂ ਦੀਪਕ ਤੋਂ ਇਲਾਵਾ ਮੋਇਨ ਅਲੀ, ਡਵੇਨ ਬ੍ਰਾਵੋ ਤੇ ਸੈਮ ਕਰੇਨ ਨੇ ਇਕ-ਇਕ ਵਿਕੇਟ ਲਿਆ।
ਪੰਜਾਬ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਪੰਜਾਬ ਨੇ ਮਯੰਕ ਅਗਰਵਾਲ, ਕਪਤਾਨ ਲੋਕੇਸ਼ ਰਾਹੁਲ, ਕ੍ਰਿਸ ਗੇਲ, ਨਿਕੋਲਸ ਪੂਰਨ ਤੇ ਦੀਪਕ ਹੁੱਡਾ ਦੇ ਵਿਕਟ ਕੁੱਲ 26 ਦੇ ਯੋਗ 'ਤੇ ਹੀ ਗਵਾ ਦਿੱਤੇ।
ਇਸ ਤੋਂ ਬਾਅਦ ਸ਼ਾਹਰੁਖ ਨੇ ਕੁਝ ਸ਼ੌਟਸ ਖੇਡ ਕੇ ਟੀਮ ਨੂੰ ਸਨਮਨਜਨਕ ਸਕੋਰ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ। ਪੰਜਾਬ ਦੀ ਪਾਰੀ 'ਚ ਝਾਈ ਰਿਚਰਡਸਨ ਨੇ 14 ਤੇ ਮੁਰੂਗਨ ਅਸ਼ਵਿਨ ਨੇ ਛੇ ਰਨ ਬਣਾਏ ਜਦਕਿ ਮੋਹਮੰਦ ਸ਼ਮੀ 9 ਰਨ ਬਣਾ ਕੇ ਨਾਬਾਦ ਰਹੇ।