RCB ਦੇ ਨਵੇਂ ਕਪਤਾਨ ਨੂੰ ਲੈ ਮਿਲਿਆ ਵੱਡਾ ਸੰਕੇਤ, ਜਾਣੋ ਕੌਣ ਸੰਭਾਲੇਗਾ ਟੀਮ ਦੀ ਕਮਾਨ ? ਹੋਇਆ ਖੁਲਾਸਾ
IPL 2025 RCB New Captain: ਨਵੇਂ ਸੀਜ਼ਨ ਲਈ ਸਾਰੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਲਾਂਕਿ ਹੁਣ ਕਈ ਟੀਮਾਂ ਦੇ ਕਪਤਾਨ ਬਦਲਦੇ ਨਜ਼ਰ ਆਉਣ ਵਾਲੇ ਹਨ। ਜਿਸ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਦੀ ਟੀਮ ਵੀ ਸ਼ਾਮਿਲ ਹੈ।
IPL 2025 RCB New Captain: ਨਵੇਂ ਸੀਜ਼ਨ ਲਈ ਸਾਰੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਲਾਂਕਿ ਹੁਣ ਕਈ ਟੀਮਾਂ ਦੇ ਕਪਤਾਨ ਬਦਲਦੇ ਨਜ਼ਰ ਆਉਣ ਵਾਲੇ ਹਨ। ਜਿਸ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਦੀ ਟੀਮ ਵੀ ਸ਼ਾਮਿਲ ਹੈ। ਮੈਗਾ ਨਿਲਾਮੀ ਤੋਂ ਪਹਿਲਾਂ ਆਰਸੀਬੀ ਨੇ ਆਪਣੇ ਕਪਤਾਨ ਫਾਫ ਡੂ ਪਲੇਸਿਸ ਨੂੰ ਰਿਲੀਜ਼ ਕਰ ਦਿੱਤਾ ਸੀ, ਜਿਸ ਤੋਂ ਬਾਅਦ ਫਾਫ ਦਿੱਲੀ ਕੈਪੀਟਲਸ ਦਾ ਹਿੱਸਾ ਬਣ ਗਿਆ ਹੈ। ਦੂਜੇ ਪਾਸੇ ਆਰਸੀਬੀ ਨੇ ਮੈਗਾ ਨਿਲਾਮੀ ਵਿੱਚ ਵੀ ਕਪਤਾਨੀ ਦਾ ਤਜਰਬਾ ਰੱਖਣ ਵਾਲੇ ਕਿਸੇ ਖਿਡਾਰੀ ਨੂੰ ਨਹੀਂ ਖਰੀਦਿਆ ਹੈ। ਹੁਣ ਟੀਮ ਦੇ ਸਾਬਕਾ ਕ੍ਰਿਕਟਰ ਏਬੀ ਡਿਵਿਲੀਅਰਸ ਨੇ ਆਰਸੀਬੀ ਦੇ ਨਵੇਂ ਕਪਤਾਨ ਨੂੰ ਲੈ ਕੇ ਵੱਡਾ ਸੰਕੇਤ ਦਿੱਤਾ ਹੈ। ਜਿਸ ਨਾਲ ਪ੍ਰਸ਼ੰਸਕਾਂ ਦੇ ਚਿਹਰਿਆਂ 'ਤੇ ਰੌਣਕ ਆ ਜਾਵੇਗੀ।
ਵਿਰਾਟ ਕੋਹਲੀ ਬਣ ਸਕਦੇ ਹਨ ਕਪਤਾਨ
ਮੈਗਾ ਨਿਲਾਮੀ ਤੋਂ ਪਹਿਲਾਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਵਿਰਾਟ ਕੋਹਲੀ ਇੱਕ ਵਾਰ ਫਿਰ ਆਰਸੀਬੀ ਦੀ ਕਪਤਾਨੀ ਕਰਦੇ ਨਜ਼ਰ ਆ ਸਕਦੇ ਹਨ। ਸਾਲ 2021 ਵਿੱਚ ਕੋਹਲੀ ਨੇ ਆਰਸੀਬੀ ਦੀ ਕਪਤਾਨੀ ਛੱਡ ਦਿੱਤੀ ਸੀ। ਹੁਣ ਏਬੀ ਡਿਵਿਲੀਅਰਸ ਨੇ ਆਰਸੀਬੀ ਦੇ ਨਵੇਂ ਕਪਤਾਨ ਬਾਰੇ ਆਪਣੇ ਯੂਟਿਊਬ ਚੈਨਲ 'ਤੇ ਕਿਹਾ ਕਿ ਟੀਮ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਹੈ ਕਿ ਵਿਰਾਟ ਕੋਹਲੀ ਕਪਤਾਨੀ ਕਰਨਗੇ। ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
ਅੱਗੇ ਡਿਵਿਲੀਅਰਸ ਨੇ ਕਿਹਾ ਕਿ, ਅਸੀਂ ਨਿਲਾਮੀ ਵਿੱਚ ਕੁਝ ਮੌਕੇ ਗੁਆਏ। ਰਬਾਡਾ ਨੂੰ ਅਸੀਂ ਖਰੀਦ ਸਕਦੇ ਸੀ ਪਰ ਅਜਿਹਾ ਨਹੀਂ ਹੋ ਸਕਿਆ ਪਰ ਸਾਨੂੰ ਲੁੰਗੀ ਐਨਗਿਡੀ ਮਿਲ ਗਿਆ। ਇਸ ਤੋਂ ਇਲਾਵਾ ਅਸੀਂ ਭੁਵਨੇਸ਼ਵਰ ਕੁਮਾਰ ਨੂੰ ਖਰੀਦਿਆ, ਜੋਸ਼ ਹੇਜ਼ਲਵੁੱਡ ਤੋਂ ਮੈਂ ਖੁਸ਼ ਹਾਂ। ਪਰ ਅਸੀਂ ਆਰ ਅਸ਼ਵਿਨ ਨੂੰ ਵੀ ਮਿਸ ਕਰ ਦਿੱਤਾ, ਜਿਸ ਕਾਰਨ ਅਸ਼ਵਿਨ ਫਿਰ ਤੋਂ ਚੇਨਈ ਸੁਪਰ ਕਿੰਗਜ਼ ਵਿੱਚ ਚਲੇ ਗਏ। ਕੁੱਲ ਮਿਲਾ ਕੇ, RCB ਬਹੁਤ ਸੰਤੁਲਿਤ ਟੀਮ ਲੱਗ ਰਹੀ ਹੈ, ਮੈਂ ਇਸ ਤੋਂ ਕਾਫੀ ਖੁਸ਼ ਹਾਂ। ਹਾਲਾਂਕਿ ਅਸੀਂ ਅਜੇ ਵੀ ਮੈਚ ਜੇਤੂ ਸਪਿਨਰ ਦੀ ਕਮੀ ਮਹਿਸੂਸ ਕਰ ਰਹੇ ਹਾਂ।
RCB ਨੇ 13 ਖਿਡਾਰੀਆਂ ਨੂੰ ਖਰੀਦਿਆ
ਇਸ ਵਾਰ ਆਈਪੀਐਲ 2025 ਦੀ ਮੈਗਾ ਨਿਲਾਮੀ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 13 ਖਿਡਾਰੀਆਂ ਨੂੰ ਖਰੀਦਿਆ ਹੈ। ਜਿਸ 'ਚ ਸਭ ਤੋਂ ਮਹਿੰਗਾ ਖਿਡਾਰੀ ਜੋਸ਼ ਹੇਜ਼ਲਵੁੱਡ ਰਿਹਾ ਹੈ, ਜਿਸ ਨੂੰ ਆਰਸੀਬੀ ਨੇ 12.50 ਕਰੋੜ ਰੁਪਏ 'ਚ ਖਰੀਦਿਆ ਹੈ। ਇਸ ਵਾਰ ਆਰਸੀਬੀ ਨੇ 4 ਬੱਲੇਬਾਜ਼ ਅਤੇ 9 ਗੇਂਦਬਾਜ਼ਾਂ ਨੂੰ ਖਰੀਦਿਆ ਹੈ।