MI vs GT Match Preview: ਹੈੱਡ-ਟੂ-ਹੈੱਡ, ਪਲੇਇੰਗ-11, ਪਿੱਚ ਰਿਪੋਰਟ, ਮੈਚ ਦੀ ਭਵਿੱਖਬਾਣੀ ਅਤੇ ਲਾਈਵ ਸਟ੍ਰੀਮਿੰਗ, ਜਾਣੋ ਮੁੰਬਈ-ਗੁਜਰਾਤ ਮੈਚ ਦੀ ਸਾਰੀ ਡਿਟੇਲਸ
IPL 2023, MI vs GT: IPL 2023 ਦਾ 57ਵਾਂ ਲੀਗ ਮੈਚ ਅੱਜ ਯਾਨੀ 12 ਮਈ ਸ਼ੁੱਕਰਵਾਰ ਨੂੰ ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।
GT vs MI: IPL 16 'ਚ ਅੱਜ (12 ਮਈ) ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਮੁਕਾਬਲਾ ਹੋਵੇਗਾ। ਦੋਵਾਂ ਵਿਚਾਲੇ ਟੂਰਨਾਮੈਂਟ ਦਾ 57ਵਾਂ ਲੀਗ ਮੈਚ ਖੇਡਿਆ ਜਾਵੇਗਾ। ਇਹ ਮੈਚ ਮੁੰਬਈ ਦੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ 'ਚ ਹੋਵੇਗਾ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਇਸ ਮੈਚ ਰਾਹੀਂ ਦੋਵੇਂ ਟੀਮਾਂ ਆਪਣਾ - ਆਪਣਾ 12ਵਾਂ ਮੈਚ ਖੇਡਣਗੀਆਂ। ਗੁਜਰਾਤ ਨੇ ਹੁਣ ਤੱਕ 8 ਅਤੇ ਮੁੰਬਈ ਨੇ 6 ਮੈਚ ਜਿੱਤੇ ਹਨ। ਦੂਜੇ ਪਾਸੇ ਦੋਵਾਂ ਵਿਚਾਲੇ ਖੇਡੇ ਜਾਣ ਵਾਲੇ ਇਸ ਮੈਚ 'ਚ ਕਿਹੜੀ ਟੀਮ ਜਿੱਤ ਸਕਦੀ ਹੈ ਅਤੇ ਕਿਸ ਪਲੇਇੰਗ ਇਲੈਵਨ ਨਾਲ ਦੋਵੇਂ ਮੈਦਾਨ 'ਤੇ ਉਤਰਨਗੇ, ਇੱਥੇ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ।
ਪਿੱਚ ਰਿਪੋਰਟ
ਦੋਵਾਂ ਵਿਚਾਲੇ ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਮੈਦਾਨ ਦੀ ਪਿੱਚ ਬੱਲੇਬਾਜ਼ੀ ਲਈ ਬਹੁਤ ਮਦਦਗਾਰ ਹੈ। ਮੈਦਾਨ ਦੀ ਆਊਟਫੀਲਡ ਤੇਜ਼ ਹੈ, ਜੋ ਬੱਲੇਬਾਜ਼ਾਂ ਲਈ ਮਦਦਗਾਰ ਹੈ। ਇਸ ਦੇ ਨਾਲ ਹੀ ਰਾਤ ਦੇ ਮੈਚਾਂ 'ਚ ਤੇਜ਼ ਗੇਂਦਬਾਜ਼ਾਂ ਨੂੰ ਸ਼ੁਰੂਆਤ 'ਚ ਕੁਝ ਮਦਦ ਮਿਲਦੀ ਹੈ। ਹਾਲਾਂਕਿ ਇਹ ਹਾਈ ਸਕੋਰਿੰਗ ਵੈਨਿਊ ਹੈ। ਇਹ ਟੀਮਾਂ ਅਕਸਰ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਦੀਆਂ ਹਨ।
ਮੁੰਬਈ ਬਨਾਮ ਗੁਜਰਾਤ ਹੈਡ ਟੂ ਹੈਡ
ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਹੁਣ ਤੱਕ ਕੁੱਲ 2 ਮੈਚ ਖੇਡੇ ਗਏ ਹਨ, ਜਿਸ ਵਿੱਚ ਦੋਵਾਂ ਟੀਮਾਂ ਨੇ 1-1 ਮੈਚ ਜਿੱਤਿਆ ਹੈ। ਦੋਵਾਂ ਵਿਚਾਲੇ ਪਹਿਲਾ ਮੈਚ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਗਿਆ ਸੀ, ਜਿਸ 'ਚ ਮੁੰਬਈ ਨੇ ਜਿੱਤ ਦਰਜ ਕੀਤੀ ਸੀ ਅਤੇ ਦੂਜਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਇਸ ਸੈਸ਼ਨ 'ਚ ਖੇਡਿਆ ਗਿਆ ਸੀ, ਜਿਸ 'ਚ ਗੁਜਰਾਤ ਦੀ ਜਿੱਤ ਹੋਈ ਸੀ।
ਮੈਚ ਦੀ ਪ੍ਰੀਡਿਕਸ਼ਨ
ਇਸ ਮੈਚ 'ਚ ਕੌਣ ਜਿੱਤੇਗਾ ਇਹ ਕਹਿਣਾ ਥੋੜ੍ਹਾ ਮੁਸ਼ਕਿਲ ਹੋਵੇਗਾ। ਪਰ ਅੰਕੜਿਆਂ ਮੁਤਾਬਕ ਦੋਵਾਂ ਨੇ ਹੁਣ ਤੱਕ ਕੁੱਲ ਦੋ ਮੈਚ ਖੇਡੇ ਹਨ, ਜਿਸ ਵਿੱਚ ਦੋਵਾਂ ਨੇ 1-1 ਮੈਚ ਜਿੱਤੇ ਹਨ। ਇਸੇ ਸੀਜ਼ਨ ਵਿੱਚ ਦੋਵਾਂ ਵਿਚਾਲੇ ਪਹਿਲਾ ਮੈਚ ਗੁਜਰਾਤ ਵੱਲੋਂ ਘਰੇਲੂ ਮੈਦਾਨ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਗਿਆ ਸੀ, ਜਿਸ ਵਿੱਚ ਗੁਜਰਾਤ ਨੇ ਜਿੱਤ ਦਰਜ ਕੀਤੀ ਸੀ। ਜਦਕਿ ਅੱਜ ਦਾ ਮੈਚ ਮੁੰਬਈ ਦੇ ਘਰੇਲੂ ਮੈਦਾਨ 'ਤੇ ਖੇਡਿਆ ਜਾਣਾ ਹੈ। ਹੁਣ ਦੇਖਣਾ ਹੋਵੇਗਾ ਕਿ ਗੁਜਰਾਤ ਮੁੰਬਈ ਦੇ ਘਰੇਲੂ ਮੈਦਾਨ 'ਤੇ ਜਿੱਤ ਹਾਸਲ ਕਰ ਪਾਉਂਦਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ: RR vs KKR: ਯਸ਼ਸਵੀ ਜੈਸਵਾਲ ਦੀ ਤਾਬੜਤੋੜ ਪਾਰੀ ਦੇਖ ਕੇ ਹੈਰਾਨ ਰਹਿ ਗਏ ਵਿਰਾਟ ਕੋਹਲੀ, ਕਿਹਾ- 'ਕਿਆ ਟੈਲੇਂਟ ਹੈ'
ਮੈਚ ਦੀ ਲਾਈਵ ਸਟ੍ਰੀਮਿੰਗ
ਦੂਜੇ ਪਾਸੇ ਜੇਕਰ ਮੈਚ ਦੀ ਲਾਈਵ ਸਟ੍ਰੀਮਿੰਗ ਦੀ ਗੱਲ ਕਰੀਏ ਤਾਂ ਇਹ ਮੈਚ ਸਟਾਰ ਸਪੋਰਟਸ ਨੈੱਟਵਰਕ ਰਾਹੀਂ ਟੀਵੀ 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੋਬਾਈਲ, ਲੈਪਟਾਪ ਅਤੇ ਸਮਾਰਟ ਟੀਵੀ 'ਤੇ ਮੈਚ ਦੀ ਲਾਈਵ ਸਟ੍ਰੀਮਿੰਗ ਜੀਓ ਸਿਨੇਮਾ ਐਪ ਅਤੇ ਵੈੱਬਸਾਈਟ ਰਾਹੀਂ ਮੁਫ਼ਤ ਕੀਤੀ ਜਾਵੇਗੀ।
ਅਜਿਹੀ ਹੋ ਸਕਦੀ ਹੈ ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਮੁੰਬਈ ਇੰਡੀਅਨਜ਼ - ਰੋਹਿਤ ਸ਼ਰਮਾ (ਕਪਤਾਨ), ਸੂਰਿਆਕੁਮਾਰ ਯਾਦਵ, ਟਿਮ ਡੇਵਿਡ, ਤਿਲਕ ਵਰਮਾ, ਕੈਮਰਨ ਗ੍ਰੀਨ, ਪੀਯੂਸ਼ ਚਾਵਲਾ, ਈਸ਼ਾਨ ਕਿਸ਼ਨ (ਵਿਕਟਕੀਪਰ), ਜੇਸਨ ਬੇਹਰੇਨਡੋਰਫ, ਕੁਮਾਰ ਕਾਰਤੀਕੇਯ, ਆਕਾਸ਼ ਮੰਡਵਾਲ, ਕ੍ਰਿਸ ਜੌਰਡਨ।
ਗੁਜਰਾਤ ਟਾਇਟਨਸ - ਸ਼ੁਭਮਨ ਗਿੱਲ, ਹਾਰਦਿਕ ਪੰਡਯਾ (ਕਪਤਾਨ), ਅਭਿਨਵ ਮਨੋਹਰ, ਡੇਵਿਡ ਮਿਲਰ, ਵਿਜੇ ਸ਼ੰਕਰ, ਰਾਹੁਲ ਤਿਵਾਤੀਆ, ਰਿਧੀਮਾਨ ਸਾਹਾ (ਵਿਕਟਕੀਪਰ), ਰਾਸ਼ਿਦ ਖਾਨ, ਮੁਹੰਮਦ ਸ਼ਮੀ, ਮੋਹਿਤ ਸ਼ਰਮਾ ਸ਼ਰਮਾ, ਨੂਰ ਅਹਿਮਦ।
ਇਹ ਵੀ ਪੜ੍ਹੋ: Yuzvendra Chahal: ਯੁਜਵੇਂਦਰ ਚਾਹਲ ਨੇ ਰਚਿਆ ਇਤਤਿਹਾਸ, IPL 'ਚ ਸਭ ਤੋਂ ਵੱਧ ਲੈਣ ਵਾਲੇ ਗੇਂਦਬਾਜ਼ ਬਣੇ, ਤੋੜਿਆ ਬਰਾਵੋ ਦਾ ਰਿਕਾਰਡ