DC vs PBKS, 1 Innings Highlights: ਪੰਜਾਬ ਨੇ ਦਿੱਲੀ ਨੂੰ ਦਿੱਤਾ 168 ਦੌੜਾਂ ਦਾ ਟੀਚਾ, ਪ੍ਰਭਸਿਮਰਨ ਸਿੰਘ ਨੇ ਲਗਾਇਆ ਆਪਣੇ ਕਰੀਅਰ ਦਾ ਪਹਿਲਾ IPL ਸੈਂਕੜਾ
DC vs PBKS: ਟਾਸ ਹਾਰਨ ਤੋਂ ਬਾਅਦ ਪੰਜਾਬ ਕਿੰਗਜ਼ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ। ਦੂਜੇ ਓਵਰ ਦੀ ਦੂਜੀ ਗੇਂਦ 'ਤੇ ਇਸ਼ਾਂਤ ਸ਼ਰਮਾ ਨੇ ਪੰਜਾਬ ਦੇ ਕਪਤਾਨ ਸ਼ਿਖਰ ਧਵਨ ਨੂੰ ਰੂਸੋ ਹੱਥੋਂ ਕੈਚ ਆਊਟ ਕਰਵਾ ਦਿੱਤਾ।
DC vs PBKS, 1 Innings Highlights: IPL 2023 ਦਾ 59ਵਾਂ ਮੈਚ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਦਿੱਲੀ ਕੈਪੀਟਲਸ ਅਤੇ ਪੰਜਾਬ ਕਿੰਗਜ਼ ਵਿਚਾਲੇ ਖੇਡੇ ਜਾ ਰਹੇ ਇਸ ਮੈਚ 'ਚ ਡੇਵਿਡ ਵਾਰਨਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ 20 ਓਵਰਾਂ 'ਚ 7 ਵਿਕਟਾਂ ਗੁਆ ਕੇ 167 ਦੌੜਾਂ ਬਣਾਈਆਂ। ਪ੍ਰਭਸਿਮਰਨ ਸਿੰਘ ਨੇ ਸ਼ਾਨਦਾਰ ਸੈਂਕੜਾ ਲਗਾਇਆ। ਜੇਕਰ ਦਿੱਲੀ ਇਸ ਸੀਜ਼ਨ ਦੀ 5ਵੀਂ ਜਿੱਤ ਚਾਹੁੰਦੀ ਹੈ ਤਾਂ ਉਸ ਨੂੰ 168 ਦੌੜਾਂ ਬਣਾਉਣੀਆਂ ਪੈਣਗੀਆਂ।
ਨਹੀਂ ਚੱਲਿਆ ਧਵਨ ਦਾ ਬੱਲਾ
ਟਾਸ ਹਾਰਨ ਤੋਂ ਬਾਅਦ ਪੰਜਾਬ ਕਿੰਗਜ਼ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ। ਦੂਜੇ ਓਵਰ ਦੀ ਦੂਜੀ ਗੇਂਦ 'ਤੇ ਇਸ਼ਾਂਤ ਸ਼ਰਮਾ ਨੇ ਪੰਜਾਬ ਦੇ ਕਪਤਾਨ ਸ਼ਿਖਰ ਧਵਨ ਨੂੰ ਰੂਸੋ ਹੱਥੋਂ ਕੈਚ ਆਊਟ ਕਰਵਾ ਦਿੱਤਾ। ਗੱਬਰ ਨੇ 5 ਗੇਂਦਾਂ ਵਿੱਚ 7 ਦੌੜਾਂ ਬਣਾਈਆਂ। ਇਸ ਤੋਂ ਬਾਅਦ 5ਵੇਂ ਓਵਰ ਦੀ ਪਹਿਲੀ ਗੇਂਦ 'ਤੇ ਇਸ਼ਾਂਤ ਸ਼ਰਮਾ ਨੇ ਹੈਦਰਾਬਾਦ ਨੂੰ ਦੂਜਾ ਝਟਕਾ ਦਿੱਤਾ। ਤੇਜ਼ ਗੇਂਦਬਾਜ਼ ਲਿਆਮ ਲਿਵਿੰਗਸਟੋਨ ਨੂੰ ਬੋਲਡ ਕੀਤਾ। ਲਿਵਿੰਗਸਟੋਨ ਨੇ 5 ਗੇਂਦਾਂ 'ਤੇ 4 ਦੌੜਾਂ ਦੀ ਪਾਰੀ ਖੇਡੀ।
ਇਹ ਵੀ ਪੜ੍ਹੋ: IPL 2023: ਵਿਰਾਟ ਕੋਹਲੀ ਨੇ ਕੀਤੇ ਕਈ ਵੱਡੇ ਖੁਲਾਸੇ, ਕਿਹਾ- ਮੈਂ ਕਪਤਾਨ ਦੇ ਤੌਰ 'ਤੇ ਕੀਤੀਆਂ ਕਈ ਗਲਤੀਆਂ
ਜਿਤੇਸ਼ ਨੇ ਬਣਾਈਆਂ 5 ਦੌੜਾਂ
ਅਗਲੇ ਹੀ ਓਵਰ ਵਿੱਚ ਅਕਸ਼ਰ ਪਟੇਲ ਨੇ ਦਿੱਲੀ ਨੂੰ ਤੀਜੀ ਸਫਲਤਾ ਦਿਵਾਈ। ਉਨ੍ਹਾਂ ਨੇ ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ ਨੂੰ ਬੋਲਡ ਕੀਤਾ। ਸ਼ਰਮਾ ਨੇ 5 ਗੇਂਦਾਂ 'ਤੇ 5 ਦੌੜਾਂ ਬਣਾਈਆਂ। ਪਾਵਰਪਲੇ ਵਿੱਚ ਪੰਜਾਬ ਦੀਆਂ ਤਿੰਨ ਵਿਕਟਾਂ ਡਿੱਗ ਗਈਆਂ ਸਨ। ਇਸ ਤੋਂ ਬਾਅਦ ਪ੍ਰਭਸਿਮਰਨ ਸਿੰਘ ਅਤੇ ਸੈਮ ਕਰਨ ਵਿਚਾਲੇ ਚੌਥੀ ਵਿਕਟ ਲਈ 72 ਦੌੜਾਂ ਦੀ ਸਾਂਝੇਦਾਰੀ ਹੋਈ। ਕਰਨ 15ਵੇਂ ਓਵਰ ਵਿੱਚ ਕੈਚ ਆਊਟ ਹੋ ਗਏ। ਉਨ੍ਹਾਂ ਨੇ 24 ਗੇਂਦਾਂ ਵਿੱਚ 20 ਦੌੜਾਂ ਬਣਾਈਆਂ। ਪ੍ਰਵੀਨ ਦੂਬੇ ਨੇ ਦਿੱਲੀ ਨੂੰ ਸਫਲਤਾ ਦਿਵਾਈ। ਇਸ ਤੋਂ ਬਾਅਦ 17ਵੇਂ ਓਵਰ ਦੀ ਪਹਿਲੀ ਗੇਂਦ 'ਤੇ ਹਰਪ੍ਰੀਤ ਬਰਾੜ ਪੈਵੇਲੀਅਨ ਪਰਤ ਗਏ। ਉਨ੍ਹਾਂ ਨੇ 5 ਗੇਂਦਾਂ 'ਚ 2 ਦੌੜਾਂ ਬਣਾਈਆਂ। ਕੁਲਦੀਪ ਯਾਦਵ ਨੇ ਦਿੱਲੀ ਨੂੰ 5ਵੀਂ ਸਫਲਤਾ ਦਿਵਾਈ।
ਪ੍ਰਭਸਿਮਰਨ ਸਿੰਘ ਨੇ ਲਾਇਆ ਸੈਂਕੜਾ
ਸੈਂਚੁਰੀਅਨ ਪ੍ਰਭਸਿਮਰਨ ਸਿੰਘ 19ਵੇਂ ਓਵਰ ਦੀ ਦੂਜੀ ਗੇਂਦ 'ਤੇ ਆਊਟ ਹੋ ਗਏ। ਓਪਨਰ ਬੱਲੇਬਾਜ਼ ਨੇ 65 ਗੇਂਦਾਂ 'ਤੇ 103 ਦੌੜਾਂ ਬਣਾਈਆਂ। ਇਸ ਪਾਰੀ 'ਚ ਉਨ੍ਹਾਂ ਨੇ 10 ਚੌਕੇ ਅਤੇ 6 ਛੱਕੇ ਲਗਾਏ। ਮੁਕੇਸ਼ ਕੁਮਾਰ ਨੇ ਉਨ੍ਹਾਂ ਨੂੰ ਬੋਲਡ ਕੀਤਾ। ਸ਼ਾਹਰੁਖ ਖਾਨ 2 ਦੇ ਸਕੋਰ 'ਤੇ ਰਨ ਆਊਟ ਹੋ ਗਏ। ਸਿਕੰਦਰ ਰਜ਼ਾ 7 ਗੇਂਦਾਂ 'ਤੇ 11 ਦੌੜਾਂ ਬਣਾ ਕੇ ਅਜੇਤੂ ਰਹੇ।
ਇਹ ਵੀ ਪੜ੍ਹੋ: SRH vs LSG: ਹੈਦਰਾਬਾਦ ਵਿੱਚ ਨਿਕੋਲਸ ਪੂਰਨ ਨੇ ਮਚਾਈ ਤਬਾਹੀ, ਪ੍ਰੇਰਕ ਨੇ ਦਿੱਤਾ ਪੂਰਾ ਸਾਥ; ਇਦਾਂ ਜਿੱਤਿਆ ਲਖਨਊ ਨੇ ਹਾਰਿਆ ਹੋਇਆ ਮੈਚ