SRH vs PBKS 2025: ਮੈਦਾਨ 'ਤੇ ਦੋ ਸਟਾਰ ਖਿਡਾਰੀਆਂ ਵਿਚਾਲੇ ਹੋਈ ਤਿੱਖੀ ਬਹਿਸ, ਜਾਣੋ ਕਿਉਂ ਹੋਈ ਲੜਾਈ? ਵੀਡੀਓ ਨੇ ਮਚਾਈ ਤਰੱਥਲੀ
SRH vs PBKS 2025: ਪੰਜਾਬ ਕਿੰਗਜ਼ ਵੱਲੋਂ ਦਿੱਤੇ ਗਏ 246 ਦੌੜਾਂ ਦੇ ਟੀਚੇ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 9 ਗੇਂਦਾਂ ਬਾਕੀ ਰਹਿੰਦਿਆਂ ਹੀ ਹਾਸਲ ਕਰ ਲਿਆ ਅਤੇ 8 ਵਿਕਟਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ। ਅਭਿਸ਼ੇਕ ਸ਼ਰਮਾ

SRH vs PBKS 2025: ਪੰਜਾਬ ਕਿੰਗਜ਼ ਵੱਲੋਂ ਦਿੱਤੇ ਗਏ 246 ਦੌੜਾਂ ਦੇ ਟੀਚੇ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 9 ਗੇਂਦਾਂ ਬਾਕੀ ਰਹਿੰਦਿਆਂ ਹੀ ਹਾਸਲ ਕਰ ਲਿਆ ਅਤੇ 8 ਵਿਕਟਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ। ਅਭਿਸ਼ੇਕ ਸ਼ਰਮਾ (141) ਅਤੇ ਟ੍ਰੈਵਿਸ ਹੈੱਡ (66) ਨੇ ਪ੍ਰਭਾਵਸ਼ਾਲੀ ਪਾਰੀਆਂ ਖੇਡੀਆਂ। ਜਦੋਂ ਦੋਵੇਂ ਬੱਲੇਬਾਜ਼ੀ ਕਰ ਰਹੇ ਸਨ, ਤਾਂ ਹੈੱਡ ਦੀ ਤਿੱਖੀ ਬਹਿਸ ਉਨ੍ਹਾਂ ਦੇ ਆਪਣੇ ਹਮਵਤਨ ਗਲੇਨ ਮੈਕਸਵੈੱਲ ਨਾਲ ਹੋ ਗਈ, ਜੋ ਕਿ ਪੰਜਾਬ ਕਿੰਗਜ਼ ਦਾ ਹਿੱਸਾ ਹੈ। ਮਾਰਕਸ ਸਟੋਇਨਿਸ ਵੀ ਇਸ ਲੜਾਈ ਵਿੱਚ ਕੁੱਦ ਪਏ ਅਤੇ ਆਪਣੇ ਅੰਦਾਜ਼ ਵਿੱਚ ਮਾਮਲੇ ਨੂੰ ਸ਼ਾਂਤ ਕੀਤਾ।
ਟ੍ਰੈਵਿਸ ਹੈੱਡ ਅਤੇ ਗਲੇਨ ਮੈਕਸਵੈੱਲ ਵਿਚਕਾਰ ਤਿੱਖੀ ਬਹਿਸ ਸਨਰਾਈਜ਼ਰਜ਼ ਹੈਦਰਾਬਾਦ ਦੀ ਪਾਰੀ ਦੇ 9ਵੇਂ ਓਵਰ ਦੌਰਾਨ ਹੋਈ। ਜਿਵੇਂ ਹੀ ਆਖਰੀ ਗੇਂਦ ਡੋਟ ਹੋਈ, ਹੈੱਡ ਨੇ ਗੁੱਸੇ ਵਿੱਚ ਮੈਕਸਵੈੱਲ ਨੂੰ ਕੁਝ ਕਹਿਣਾ ਸ਼ੁਰੂ ਕਰ ਦਿੱਤਾ। ਮੈਕਸਵੈੱਲ ਦੀ ਪ੍ਰਤੀਕਿਰਿਆ ਵੀ ਅਜਿਹੀ ਸੀ ਕਿ ਉਹ ਸਮਝ ਨਹੀਂ ਸਕਿਆ ਕਿ ਹੈੱਡ ਇੰਨਾ ਗੁੱਸੇ ਕਿਉਂ ਹੋ ਰਿਹਾ ਸੀ। ਅੰਪਾਇਰ ਨੂੰ ਵੀ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਦੇਖਿਆ ਗਿਆ, ਪਰ ਹੈੱਡ ਲਗਾਤਾਰ ਕੁਝ ਨਾ ਕੁਝ ਬੋਲ ਰਹੇ ਸੀ। ਉਹ ਬਹੁਤ ਗੁੱਸੇ ਵਿੱਚ ਸੀ, ਫਿਰ ਮਾਰਕਸ ਸਟੋਇਨਿਸ, ਜੋ ਕਿ ਪੰਜਾਬ ਕਿੰਗਜ਼ ਦਾ ਹਿੱਸਾ ਹੈ, ਆਇਆ ਅਤੇ ਸਿੱਧਾ ਹੈੱਡ ਦੀਆਂ ਅੱਖਾਂ ਵਿੱਚ ਵੇਖਦੇ ਹੋਏ ਕੁਝ ਕਹਿਣਾ ਸ਼ੁਰੂ ਕਰ ਦਿੱਤਾ। ਸਟੋਇਨਿਸ ਥੋੜ੍ਹਾ ਜਿਹਾ ਹੱਸਿਆ ਅਤੇ ਫਿਰ ਦੋਵੇਂ ਵੱਖ ਹੋ ਗਏ। ਪਰ ਇਹ ਵਿਵਾਦ ਇਸ ਡੌਟ ਬਾਲ ਕਾਰਨ ਨਹੀਂ ਸੀ, ਸਗੋਂ ਇਹ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਸੀ।
Fight between Travis Head, Maxwell & Stoinis in IPL.
— Hindutva Knight (@KinghtHindutva) April 12, 2025
IPL on peak
#SRHvsPBKS pic.twitter.com/LaiRMAExIC
ਮੈਕਸਵੈੱਲ ਅਤੇ ਹੈੱਡ ਦੀ ਲੜਾਈ ਕਿਉਂ ਹੋਈ ?
ਦੋਵਾਂ ਆਸਟ੍ਰੇਲੀਆਈ ਖਿਡਾਰੀਆਂ ਵਿਚਕਾਰ ਝਗੜਾ ਇਸ ਓਵਰ ਦੀ ਪੰਜਵੀਂ ਗੇਂਦ 'ਤੇ ਸ਼ੁਰੂ ਹੋਇਆ ਸੀ। ਇਸ ਤੋਂ ਪਹਿਲਾਂ ਹੈੱਡ ਨੇ ਮੈਕਸਵੈੱਲ ਦੀਆਂ ਲਗਾਤਾਰ ਦੋ ਗੇਂਦਾਂ 'ਤੇ ਛੱਕੇ ਮਾਰੇ ਸਨ। ਹੈੱਡ ਨੇ 5ਵੀਂ ਗੇਂਦ ਦਾ ਬਚਾਅ ਕੀਤਾ, ਗੇਂਦ ਮੈਕਸਵੈੱਲ ਕੋਲ ਗਈ ਅਤੇ ਉਸਨੇ ਇਸਨੂੰ ਕੀਪਰ ਵੱਲ ਸੁੱਟ ਦਿੱਤਾ। ਹੈੱਡ ਨੂੰ ਲੱਗਾ ਕਿ ਗੇਂਦ ਉਸਦੇ ਕੋਲੋਂ ਦੀ ਲੰਘ ਗਈ ਹੈ ਅਤੇ ਉਸਨੇ ਗੁੱਸੇ ਨਾਲ ਮੈਕਸਵੈੱਲ ਨੂੰ ਕੁਝ ਕਿਹਾ।
ਟ੍ਰੈਵਿਸ ਹੈੱਡ ਨੇ 37 ਗੇਂਦਾਂ ਵਿੱਚ 66 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਇਸ ਪਾਰੀ ਵਿੱਚ ਉਸਨੇ 3 ਛੱਕੇ ਅਤੇ 9 ਚੌਕੇ ਲਗਾਏ। ਹੈੱਡ ਨੇ ਅਭਿਸ਼ੇਕ ਸ਼ਰਮਾ ਨਾਲ ਮਿਲ ਕੇ ਪਹਿਲੀ ਵਿਕਟ ਲਈ 171 ਦੌੜਾਂ ਦੀ ਸਾਂਝੇਦਾਰੀ ਕੀਤੀ। ਸਨਰਾਈਜ਼ਰਜ਼ ਹੈਦਰਾਬਾਦ ਨੇ 8 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ। ਇਹ ਆਈਪੀਐਲ ਦੇ ਇਤਿਹਾਸ ਵਿੱਚ ਦੂਜਾ ਸਭ ਤੋਂ ਵੱਡਾ ਸਫਲ ਦੌੜ ਦਾ ਪਿੱਛਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।




















