KKR vs DC, IPL 2023 Live : ਕੋਲਕਾਤਾ ਨੇ ਦਿੱਲੀ ਨੂੰ ਦਿੱਤਾ 128 ਦੌੜਾਂ ਦਾ ਟੀਚਾ
KKR vs DC, IPL 2023 Live : IPL ਦੇ ਦੂਜੇ ਮੈਚ ਵਿੱਚ ਅੱਜ (20 ਅਪ੍ਰੈਲ) ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੈਚ ਹੋਵੇਗਾ। ਦੋਵੇਂ ਟੀਮਾਂ ਹੁਣ ਤੱਕ 5-5 ਮੈਚ ਖੇਡ ਚੁੱਕੀਆਂ ਹਨ। ਕੋਲਕਾਤਾ ਦੀ ਟੀਮ ਨੂੰ ਦੋ

Background
ਕੇਕੇਆਰ ਨੇ ਇਸ ਸੀਜ਼ਨ ਦੀ ਸ਼ੁਰੂਆਤ ਚੰਗੀ ਕੀਤੀ ਸੀ। ਪਹਿਲਾ ਮੈਚ ਡਕਵਰਥ ਲੁਈਸ ਨਿਯਮ ਮੁਤਾਬਕ ਸਿਰਫ 7 ਦੌੜਾਂ ਨਾਲ ਹਾਰਨ ਤੋਂ ਬਾਅਦ ਕੇਕੇਆਰ ਨੇ ਅਗਲੇ ਦੋ ਮੈਚ ਸ਼ਾਨਦਾਰ ਤਰੀਕੇ ਨਾਲ ਜਿੱਤੇ ਸੀ। ਹਾਲਾਂਕਿ ਇਸ ਤੋਂ ਬਾਅਦ ਕੇਕੇਆਰ ਨੂੰ ਪਿਛਲੇ ਦੋ ਮੈਚਾਂ ਵਿੱਚ ਲਗਾਤਾਰ ਹਾਰਾਂ ਦਾ ਸਾਹਮਣਾ ਕਰਨਾ ਪਿਆ ਸੀ। ਕੇਕੇਆਰ ਅੱਜ ਦੇ ਮੈਚ 'ਚ ਜਿੱਤ ਦੀ ਲੀਹ 'ਤੇ ਵਾਪਸੀ ਕਰਨਾ ਚਾਹੇਗੀ।
ਕਦੋਂ ਅਤੇ ਕਿੱਥੇ ਦੇਖਣਾ ਹੈ ਲਾਈਵ ਮੈਚ ?
ਇਹ ਮੈਚ ਅੱਜ (20 ਅਪ੍ਰੈਲ) ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਇਹ ਮੈਚ ਦਿੱਲੀ ਕੈਪੀਟਲਸ ਦੇ ਘਰੇਲੂ ਮੈਦਾਨ 'ਅਰੁਣ ਜੇਤਲੀ ਸਟੇਡੀਅਮ' 'ਚ ਖੇਡਿਆ ਜਾਵੇਗਾ। ਇਸ ਮੈਚ ਦਾ ਲਾਈਵ ਟੈਲੀਕਾਸਟ ਵੱਖ-ਵੱਖ ਭਾਸ਼ਾਵਾਂ ਵਿੱਚ ਸਟਾਰ ਸਪੋਰਟਸ ਨੈੱਟਵਰਕ ਦੇ ਵੱਖ-ਵੱਖ ਚੈਨਲਾਂ 'ਤੇ ਕੀਤਾ ਜਾਵੇਗਾ। ਲਾਈਵ ਸਟ੍ਰੀਮਿੰਗ ਨੂੰ ਜੀਓ ਸਿਨੇਮਾ ਐਪ 'ਤੇ ਦੇਖਿਆ ਜਾ ਸਕਦਾ ਹੈ। ਇੱਥੇ ਹਿੰਦੀ-ਅੰਗਰੇਜ਼ੀ ਦੇ ਨਾਲ-ਨਾਲ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਕੁਮੈਂਟਰੀ ਸੁਣਨ ਦਾ ਵਿਕਲਪ ਹੈ। IPL ਦੇ ਸਾਰੇ ਮੈਚ ਜਿਓ ਸਿਨੇਮਾ ਐਪ 'ਤੇ ਮੁਫਤ ਦੇਖੇ ਜਾ ਸਕਦੇ ਹਨ।
KKR vs DC, IPL 2023 Live : ਕੋਲਕਾਤਾ ਨੇ ਦਿੱਲੀ ਨੂੰ ਦਿੱਤਾ 128 ਦੌੜਾਂ ਦਾ ਟੀਚਾ
KKR vs DC, IPL 2023 Live : ਕੋਲਕਾਤਾ ਨਾਈਟ ਰਾਈਡਰਜ਼ ਨੇ ਦਿੱਲੀ ਕੈਪੀਟਲਸ ਦੇ ਸਾਹਮਣੇ 128 ਦੌੜਾਂ ਦਾ ਟੀਚਾ ਰੱਖਿਆ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੋਲਕਾਤਾ ਦੀ ਟੀਮ 20 ਓਵਰਾਂ 'ਚ 127 ਦੌੜਾਂ 'ਤੇ ਸਿਮਟ ਗਈ। ਕੋਲਕਾਤਾ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਅਤੇ ਟੀਮ ਨੇ ਸ਼ੁਰੂਆਤ ਤੋਂ ਹੀ ਨਿਯਮਤ ਅੰਤਰਾਲ 'ਤੇ ਵਿਕਟ ਗੁਆਏ।
KKR vs DC, IPL 2023 Live : ਕੋਲਕਾਤਾ ਨੇ ਬਣਾਈਆਂ 127 ਦੌੜਾਂ
KKR vs DC, IPL 2023 Live : ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨਾਈਟ ਰਾਈਡਰਜ਼ ਨੇ 20 ਓਵਰਾਂ 'ਚ 10 ਵਿਕਟਾਂ ਗੁਆ ਕੇ 127 ਦੌੜਾਂ ਬਣਾਈਆਂ। ਰਸਲ 38 ਦੌੜਾਂ ਬਣਾ ਕੇ ਅਜੇਤੂ ਰਹੇ।




















