(Source: ECI/ABP News/ABP Majha)
Lucknow Super Gaints vs Delhi Capitals: ਲਖਨਊ ਦੀ ਦੂਜੀ ਵਿਕਟ ਡਿੱਗੀ, ਏਵਿਨ ਲੁਈਸ ਆਊਟ, ਡੀ ਕਾਕ ਨੇ ਜੜਿਆ ਅਰਧ ਸੈਂਕੜਾ
IPL 2022, Match, LSG vs DC: ਲਖਨਊ ਅਤੇ ਦਿੱਲੀ ਵਿਚਾਲੇ ਇਹ ਮੈਚ ਬਹੁਤ ਰੋਮਾਂਚਕ ਹੋਣ ਦੀ ਉਮੀਦ ਹੈ। ਦੋਵਾਂ ਟੀਮਾਂ 'ਚ ਕਈ ਮਜ਼ਬੂਤ ਖਿਡਾਰੀ ਹਨ ਅਤੇ ਉਹ ਆਪਣੇ ਦਮ 'ਤੇ ਮੈਚ ਦਾ ਪਾਸਾ ਪਲਟ ਸਕਦੇ ਹਨ।
LIVE
Background
LSG vs DC: IPL ਦੇ 15ਵੇਂ ਸੀਜ਼ਨ 'ਚ ਵੀਰਵਾਰ ਨੂੰ ਲਖਨਊ ਸੁਪਰ ਜਾਇੰਟਸ (LSG) ਅਤੇ ਦਿੱਲੀ ਕੈਪੀਟਲਸ (DC) ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਸ਼ਾਮ 7:30 ਵਜੇ ਤੋਂ ਡੀਵਾਈ ਪਾਟਿਲ ਸਪੋਰਟਸ ਅਕੈਡਮੀ ਵਿੱਚ ਖੇਡਿਆ ਜਾਵੇਗਾ। ਇੱਕ ਪਾਸੇ ਦਿੱਲੀ ਕੈਪੀਟਲਸ (Delhi Capitals) ਦੀ ਕਮਾਨ ਰਿਸ਼ਭ ਪੰਤ (Rishabh Pant) ਦੇ ਹੱਥਾਂ ਵਿੱਚ ਹੈ ਤਾਂ ਦੂਜੇ ਪਾਸੇ ਲਖਨਊ (Lucknow Super Gaints) ਦੀ ਕਮਾਨ ਕੇਐਲ ਰਾਹੁਲ (KL Rahul) ਕਰ ਰਹੇ ਹਨ।
ਇਸ ਮੈਚ 'ਚ ਦੋਵਾਂ ਨੌਜਵਾਨ ਕਪਤਾਨਾਂ ਵਿਚਾਲੇ ਸਖ਼ਤ ਮੁਕਾਬਲਾ ਹੋਵੇਗਾ। ਲਖਨਊ ਦੀ ਟੀਮ ਪਹਿਲੀ ਵਾਰ ਆਈਪੀਐਲ ਨਾਲ ਜੁੜੀ ਹੈ ਅਤੇ ਉਸ ਦਾ ਟੀਚਾ ਇਹ ਮੈਚ ਜਿੱਤ ਕੇ ਅੰਕ ਸੂਚੀ ਵਿੱਚ ਸਿਖਰ ’ਤੇ ਪੁੱਜਣਾ ਹੋਵੇਗਾ। ਉਥੇ ਹੀ ਦਿੱਲੀ ਦੀ ਟੀਮ ਜਿੱਤ ਦੀ ਲੀਹ 'ਤੇ ਪਰਤਣਾ ਚਾਹੇਗੀ।
ਹੁਣ ਤੱਕ ਦੋਵੇਂ ਟੀਮਾਂ ਦਾ ਰਿਕਾਰਡ ਕੁਝ ਅਜਿਹਾ ਰਿਹਾ
ਜੇਕਰ ਇਸ ਸੀਜ਼ਨ 'ਚ ਦੋਵਾਂ ਟੀਮਾਂ ਦੇ ਰਿਕਾਰਡਾਂ 'ਤੇ ਨਜ਼ਰ ਮਾਰੀਏ ਤਾਂ ਲਖਨਊ ਦਾ ਪੱਲੜਾ ਥੋੜਾ ਭਾਰੀ ਲੱਗਦਾ ਹੈ। ਲਖਨਊ ਦੀ ਟੀਮ ਨੇ ਸੀਜ਼ਨ 'ਚ ਹੁਣ ਤੱਕ 3 'ਚੋਂ 2 ਮੈਚ ਜਿੱਤੇ ਹਨ ਅਤੇ ਇੱਕ ਮੈਚ ਹਾਰਿਆ ਹੈ। ਦੂਜੇ ਪਾਸੇ ਰਿਸ਼ਭ ਪੰਤ ਦੀ ਦਿੱਲੀ ਕੈਪੀਟਲਸ ਨੇ 2 'ਚੋਂ ਇੱਕ ਮੈਚ ਜਿੱਤਿਆ ਹੈ ਅਤੇ ਇੱਕ ਮੈਚ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੋਵੇਂ ਟੀਮਾਂ ਅਗਲੇ ਮੈਚ ਜਿੱਤ ਕੇ ਅੰਕ ਸੂਚੀ ਵਿੱਚ ਸਿਖਰ ’ਤੇ ਪਹੁੰਚਣ ਦੀ ਕੋਸ਼ਿਸ਼ ਕਰਨਗੀਆਂ।
ਕਦੋਂ ਅਤੇ ਕਿੱਥੇ ਖੇਡਿਆ ਜਾਵੇਗਾ ਮੈਚ?
ਲਖਨਊ ਸੁਪਰ ਜਾਇੰਟਸ ਅਤੇ ਦਿੱਲੀ ਕੈਪੀਟਲਸ ਵਿਚਕਾਰ ਮੈਚ ਵੀਰਵਾਰ, 7 ਅਪ੍ਰੈਲ ਨੂੰ ਡੀਵਾਈ ਪਾਟਿਲ ਸਪੋਰਟਸ ਅਕੈਡਮੀ ਵਿੱਚ ਖੇਡਿਆ ਜਾਵੇਗਾ। ਮੈਚ ਦਾ ਟਾਸ ਸ਼ਾਮ 7:00 ਵਜੇ ਹੋਵੇਗਾ ਅਤੇ ਖੇਡ ਸ਼ਾਮ 7:30 ਵਜੇ ਸ਼ੁਰੂ ਹੋਵੇਗੀ। ਜੇਕਰ ਤੁਸੀਂ ਇਸ ਮੈਚ ਦਾ ਆਨੰਦ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਸਟਾਰ ਸਪੋਰਟਸ ਨੈੱਟਵਰਕ ਦੇ ਚੈਨਲਾਂ 'ਤੇ ਇਸਦਾ ਸਿੱਧਾ ਪ੍ਰਸਾਰਣ ਦੇਖ ਸਕਦੇ ਹੋ। ਤੁਸੀਂ 'ਡਿਜ਼ਨੀ ਪਲੱਸ ਹੌਟਸਟਾਰ' 'ਤੇ ਦਿੱਲੀ ਕੈਪੀਟਲਸ ਅਤੇ ਲਖਨਊ ਵਿਚਾਲੇ ਮੈਚ ਦਾ ਆਨੰਦ ਲੈ ਸਕਦੇ ਹੋ।
DC Vs LSG : ਡੇਕੌਕ ਦੀ ਤੇਜ਼ ਬੱਲੇਬਾਜ਼ੀ, ਲਖਨਊ ਦਾ ਸਕੋਰ 100 ਤੋਂ ਪਾਰ
ਐਨਰਿਕ ਨੌਰਖੀਆ ਨੇ ਇਸ ਓਵਰ ਦੀ ਸ਼ੁਰੂਆਤ ਨੋ ਬਾਲ ਨਾਲ ਕੀਤੀ, ਜਿਸ 'ਤੇ ਕਵਿੰਟਨ ਡੀ ਕਾਕ ਨੇ ਛੱਕਾ ਲਗਾਇਆ। ਤੀਜੀ ਗੇਂਦ 'ਤੇ ਡੇਕੋਕ ਨੇ ਦੋ ਦੌੜਾਂ ਲੈ ਕੇ ਲਖਨਊ ਦੇ ਸਕੋਰ ਨੂੰ 100 ਤੋਂ ਪਾਰ ਕਰ ਦਿੱਤਾ। ਡੇਕਾਕ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਲਖਨਊ ਦੀ ਟੀਮ ਟੀਚੇ 'ਤੇ ਪਹੁੰਚ ਗਈ। 14 ਓਵਰਾਂ ਤੋਂ ਬਾਅਦ ਲਖਨਊ ਦਾ ਸਕੋਰ 104/2
DC Vs LSG : ਕੁਇੰਟਨ ਡੀ ਕਾਕ ਨੇ ਲਗਾਇਆ ਅਰਧ ਸੈਂਕੜਾ
ਕੁਲਦੀਪ ਯਾਦਵ ਦੇ ਇਸ ਓਵਰ ਦੀ ਚੌਥੀ ਗੇਂਦ 'ਤੇ ਚੌਕਾ ਲਗਾ ਕੇ ਕਵਿੰਟਨ ਡੀ ਕਾਕ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਡੇਕੌਕ ਬਹੁਤ ਵਧੀਆ ਲੈਅ ਵਿੱਚ ਨਜ਼ਰ ਆ ਰਿਹਾ ਹੈ। 12 ਓਵਰਾਂ ਤੋਂ ਬਾਅਦ ਲਖਨਊ ਦਾ ਸਕੋਰ 86/1
DC Vs LSG : ਦਿੱਲੀ ਨੇ ਗੁਆਇਆ ਰੀਵਿਊ
ਇਸ ਓਵਰ ਵਿੱਚ ਲਲਿਤ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸ ਨੇ ਏਵਿਨ ਲੁਈਸ ਨੂੰ ਐਲਬੀਡਬਲਯੂ ਆਊਟ ਕਰਨ ਦੀ ਅਪੀਲ ਕੀਤੀ ਪਰ ਅੰਪਾਇਰ ਨੇ ਉਂਗਲ ਨਹੀਂ ਉਠਾਈ। ਦਿੱਲੀ ਦੇ ਕਪਤਾਨ ਰਿਸ਼ਭ ਪੰਤ ਨੇ ਰਿਵਿਊ ਲਿਆ ਅਤੇ ਆਖਰੀ ਫੈਸਲਾ ਨਾਟ ਆਊਟ ਰਿਹਾ ਅਤੇ ਦਿੱਲੀ ਨੇ ਰਿਵਿਊ ਗੁਆ ਦਿੱਤਾ। ਲਲਿਤ ਦੇ ਇਸ ਓਵਰ ਤੋਂ 5 ਦੌੜਾਂ ਆਈਆਂ। 11 ਓਵਰਾਂ ਤੋਂ ਬਾਅਦ ਲਖਨਊ ਦਾ ਸਕੋਰ 79/1
DC Vs LSG : ਬੇਹੱਦ ਮਜ਼ਬੂਤ ਸਥਿਤੀ 'ਚ ਪਹੁੰਚੀ ਲਖਨਊ
ਅਕਸ਼ਰ ਪਟੇਲ ਦੇ ਇਸ ਓਵਰ ਦੀ ਚੌਥੀ ਗੇਂਦ 'ਤੇ ਕਵਿੰਟਨ ਡੀ ਕਾਕ ਨੇ ਚੌਕਾ ਲਗਾ ਕੇ ਸਕੋਰ ਨੂੰ ਅੱਗੇ ਵਧਾਇਆ। ਡੀ ਕਾਕ ਨੇ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ। ਲਖਨਊ ਬਹੁਤ ਮਜ਼ਬੂਤ ਸਥਿਤੀ 'ਤੇ ਪਹੁੰਚ ਗਿਆ ਹੈ। 9 ਓਵਰਾਂ ਬਾਅਦ ਲਖਨਊ ਦਾ ਸਕੋਰ 70/0
DC Vs LSG : ਦਿੱਲੀ ਦਾ ਸਕੋਰ 6 ਓਵਰਾਂ ਬਾਅਦ 48/0
ਇੱਕ ਵਾਰ ਫਿਰ ਮੁਸਤਫਿਜ਼ੁਰ ਰਹਿਮਾਨ ਨੂੰ ਗੇਂਦਬਾਜ਼ੀ 'ਤੇ ਰੱਖਿਆ ਗਿਆ। ਉਸ ਨੇ ਇਸ ਓਵਰ ਵਿੱਚ ਚੰਗੀ ਗੇਂਦਬਾਜ਼ੀ ਕੀਤੀ ਅਤੇ ਸਿਰਫ਼ 3 ਦੌੜਾਂ ਹੀ ਦਿੱਤੀਆਂ। ਫਿਲਹਾਲ ਲਖਨਊ ਦੀ ਟੀਮ ਮਜ਼ਬੂਤ ਸਥਿਤੀ 'ਚ ਹੈ ਅਤੇ ਦਿੱਲੀ ਨੂੰ ਵਿਕਟ ਦੀ ਤਲਾਸ਼ ਹੈ। ਕਵਿੰਟਨ ਡੀ ਕਾਕ 36 ਅਤੇ ਕੇਐਲ ਰਾਹੁਲ 10 ਦੌੜਾਂ ਬਣਾ ਕੇ ਖੇਡ ਰਹੇ ਹਨ। ਦਿੱਲੀ ਦਾ ਸਕੋਰ 6 ਓਵਰਾਂ ਬਾਅਦ 48/0