(Source: ECI/ABP News/ABP Majha)
LSG vs GT: ਲਖਨਊ ਨੇ ਕੀਤੀ ਜ਼ਬਰਦਸਤ ਗੇਂਦਬਾਜ਼ੀ, ਗੁਜਰਾਤ ਨੂੰ 144 'ਤੇ ਰੋਕਿਆ, ਸ਼ੁਭਮਨ ਗਿੱਲ ਨੇ ਜੜਿਆ ਅਰਥ ਸੈਂਕੜਾ
IPL 2022, LSG vs GT: ਸ਼ੁਭਮਨ ਗਿੱਲ ਨੇ ਗੁਜਰਾਤ ਲਈ ਅਜੇਤੂ 63 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ ਲਖਨਊ ਸੁਪਰ ਜਾਇੰਟਸ ਦੀ ਕਮਾਲ ਗੇਂਦਬਾਜ਼ੀ ਦੇ ਸਾਹਮਣੇ ਗੁਜਰਾਤ ਦੇ ਬੱਲੇਬਾਜ਼ ਵੱਡੇ ਸ਼ੌਟ ਖੇਡਣ 'ਚ ਨਾਕਾਮ ਰਹੇ।
Lucknow Super Giants vs Gujarat Titans: ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡੇ ਜਾ ਰਹੇ ਆਈਪੀਐਲ 2022 ਦੇ 57ਵੇਂ ਮੈਚ ਵਿੱਚ, ਗੁਜਰਾਤ ਟਾਈਟਨਜ਼ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ ਵਿੱਚ 4 ਵਿਕਟਾਂ 'ਤੇ 144 ਦੌੜਾਂ ਬਣਾਈਆਂ। ਲਖਨਊ ਸੁਪਰ ਜਾਇੰਟਸ ਦੀ ਟੱਫ ਗੇਂਦਬਾਜ਼ੀ ਦੇ ਸਾਹਮਣੇ ਗੁਜਰਾਤ ਦੇ ਬੱਲੇਬਾਜ਼ ਵੱਡੇ ਸ਼ਾਟ ਖੇਡਣ 'ਚ ਨਾਕਾਮ ਰਹੇ। ਗੁਜਰਾਤ ਲਈ ਸ਼ੁਭਮਨ ਗਿੱਲ ਨੇ ਅਜੇਤੂ 63 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਰਾਹੁਲ ਤਿਓਟੀਆ 22 ਦੌੜਾਂ ਬਣਾ ਕੇ ਨਾਬਾਦ ਪਰਤੇ।
ਲਖਨਊ ਦੇ ਗੇਂਦਬਾਜ਼ਾਂ ਨੇ ਕਾਫੀ ਕਿਫ਼ਾਇਤੀ ਗੇਂਦਬਾਜ਼ੀ ਕੀਤੀ। ਗੁਜਰਾਤ ਦੇ ਬੱਲੇਬਾਜ਼ ਇਸ ਮੈਚ ਵਿੱਚ ਸਿਰਫ਼ 15 ਚੌਕੇ ਅਤੇ ਇੱਕ ਛੱਕਾ ਹੀ ਲਗਾ ਸਕੇ। ਲਖਨਊ ਲਈ ਅਵੇਸ਼ ਖ਼ਾਨ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸ ਨੇ ਆਪਣੇ 4 ਓਵਰਾਂ ਵਿੱਚ 26 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਅਵੇਸ਼ ਨੇ ਮੈਥਿਊ ਵੇਡ ਅਤੇ ਹਾਰਦਿਕ ਪੰਡਯਾ ਨੂੰ ਪੈਵੇਲੀਅਨ ਭੇਜਿਆ।
ਦੱਸ ਦਈਏ ਕਿ IPL ਦੇ 57ਵੇਂ ਮੈਚ 'ਚ ਲਖਨਊ ਸੁਪਰ ਜਾਇੰਟਸ ਦੇ ਖਿਲਾਫ ਗੁਜਰਾਤ ਟਾਈਟਨਸ ਦੇ ਕਪਤਾਨ ਹਾਰਦਿਕ ਪੰਡਯਾ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਗੁਜਰਾਤ ਨੇ 20 ਓਵਰਾਂ 'ਚ 4 ਵਿਕਟਾਂ 'ਤੇ 144 ਦੌੜਾਂ ਬਣਾਈਆਂ। ਗੁਜਰਾਤ ਦੀ ਪਲੇਇੰਗ ਇਲੈਵਨ 'ਚ ਤਿੰਨ ਬਦਲਾਅ ਕੀਤੇ ਗਏ ਹਨ ਜਦਕਿ ਲਖਨਊ ਨੇ ਰਵੀ ਬਿਸ਼ਨੋਈ ਦੀ ਜਗ੍ਹਾ ਕਰਨ ਸ਼ਰਮਾ ਨੂੰ ਮੌਕਾ ਦਿੱਤਾ ਹੈ। ਇਹ ਮੈਚ ਜਿੱਤਣ ਵਾਲੀ ਟੀਮ ਨੂੰ ਪਲੇਆਫ ਲਈ ਟਿਕਟ ਮਿਲੇਗੀ।
ਗਿੱਲ ਨੇ 42 ਗੇਂਦਾਂ ਵਿੱਚ ਆਪਣਾ 14ਵਾਂ ਅਰਧ ਸੈਂਕੜਾ IPL ਵਿੱਚ ਪੂਰਾ ਕੀਤਾ। ਛੇਵੇਂ ਨੰਬਰ 'ਤੇ ਆਏ ਰਾਹੁਲ ਤਿਵਾਤੀਆ ਨੇ ਗਿੱਲ ਦਾ ਸਮਰਥਨ ਕੀਤਾ। ਦੋਵਾਂ ਨੇ ਮਿਲ ਕੇ ਕੁਝ ਮਹੱਤਵਪੂਰਨ ਦੌੜਾਂ ਬਣਾਈਆਂ, ਜਿਸ ਨਾਲ ਟੀਮ ਨੇ 18 ਓਵਰਾਂ ਬਾਅਦ ਚਾਰ ਵਿਕਟਾਂ ਦੇ ਨੁਕਸਾਨ 'ਤੇ 122 ਦੌੜਾਂ ਬਣਾ ਲਈਆਂ। 19ਵਾਂ ਓਵਰ ਗੇਂਦਬਾਜ਼ੀ ਕਰਨ ਆਏ ਅਵੇਸ਼ ਨੇ ਸਿਰਫ਼ 6 ਦੌੜਾਂ ਦਿੱਤੀਆਂ। 20ਵੇਂ ਓਵਰ 'ਚ ਹੋਲਡਰ ਨੇ 16 ਦੌੜਾਂ ਦਿੱਤੀਆਂ, ਜਿਸ ਨਾਲ ਗੁਜਰਾਤ ਨੇ ਚਾਰ ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਬਣਾਈਆਂ।
ਗਿੱਲ 49 ਗੇਂਦਾਂ ਵਿੱਚ ਸੱਤ ਚੌਕਿਆਂ ਦੀ ਮਦਦ ਨਾਲ 63 ਦੌੜਾਂ ਬਣਾ ਕੇ ਨਾਬਾਦ ਰਹੇ ਅਤੇ ਤਿਵਾਤੀਆ ਨੇ 16 ਗੇਂਦਾਂ ਵਿੱਚ ਚਾਰ ਚੌਕਿਆਂ ਦੀ ਮਦਦ ਨਾਲ 22 ਦੌੜਾਂ ਬਣਾਈਆਂ। ਹੁਣ ਲਖਨਊ ਨੂੰ ਪਲੇਆਫ ਲਈ ਕੁਆਲੀਫਾਈ ਕਰਨ ਲਈ 120 ਗੇਂਦਾਂ ਵਿੱਚ 145 ਦੌੜਾਂ ਬਣਾਉਣੀਆਂ ਪੈਣਗੀਆਂ।
ਇਹ ਵੀ ਪੜ੍ਹੋ: IPL 2022 ਨੂੰ ਲੈ ਕੇ ਹਰਭਜਨ ਸਿੰਘ ਨੇ ਕੀਤੀ ਵੱਡੀ ਭਵਿੱਖਬਾਣੀ, ਦੱਸਿਆ ਪਲੇਆਫ 'ਚ ਕਿਹੜੀ ਟੀਮ ਪਹੁੰਚੇਗੀ ਪਹਿਲਾਂ