ਪੜਚੋਲ ਕਰੋ
Advertisement
IPL 2023 : ਦਿੱਲੀ ਕੈਪੀਟਲਜ਼ ਟੀਮ 'ਚ ਵੱਡਾ ਬਦਲਾਅ, ਅੰਡਰ-19 ਟੀਮ ਦੇ ਸਾਬਕਾ ਕਪਤਾਨ ਨੇ ਲਈ ਨਾਗਰਕੋਟੀ ਦੀ ਜਗ੍ਹਾ
IPL 2023 : ਇੰਡੀਅਨ ਪ੍ਰੀਮੀਅਰ ਲੀਗ 'ਚ ਸਭ ਤੋਂ ਹੇਠਲੇ ਸਥਾਨ 'ਤੇ ਰਹੀ ਦਿੱਲੀ ਕੈਪੀਟਲਸ ਦੀ ਟੀਮ 'ਚ ਵੱਡਾ ਬਦਲਾਅ ਕੀਤਾ ਗਿਆ ਹੈ। ਦਿੱਲੀ ਕੈਪੀਟਲਸ ਨੇ ਨੌਜਵਾਨ ਬੱਲੇਬਾਜ਼ ਪ੍ਰਿਯਮ ਗਰਗ ਨੂੰ ਟੀਮ 'ਚ ਸ਼ਾਮਲ ਕੀਤਾ ਹੈ।
IPL 2023 : ਇੰਡੀਅਨ ਪ੍ਰੀਮੀਅਰ ਲੀਗ 'ਚ ਸਭ ਤੋਂ ਹੇਠਲੇ ਸਥਾਨ 'ਤੇ ਰਹੀ ਦਿੱਲੀ ਕੈਪੀਟਲਸ ਦੀ ਟੀਮ 'ਚ ਵੱਡਾ ਬਦਲਾਅ ਕੀਤਾ ਗਿਆ ਹੈ। ਦਿੱਲੀ ਕੈਪੀਟਲਸ ਨੇ ਨੌਜਵਾਨ ਬੱਲੇਬਾਜ਼ ਪ੍ਰਿਯਮ ਗਰਗ ਨੂੰ ਟੀਮ 'ਚ ਸ਼ਾਮਲ ਕੀਤਾ ਹੈ। ਪ੍ਰਿਯਮ ਗਰਗ ਨਿਲਾਮੀ ਦੌਰਾਨ ਅਨਸੋਲਡ ਰਹੇ ਸੀ ਅਤੇ ਉਹ ਦਿੱਲੀ ਕੈਪੀਟਲਜ਼ ਦੀ ਟੀਮ ਵਿੱਚ ਜ਼ਖ਼ਮੀ ਕਮਲੇਸ਼ ਨਾਗਰਕੋਟੀ ਦੀ ਥਾਂ ਲੈਣਗੇ। ਦਿੱਲੀ ਕੈਪੀਟਲਜ਼ ਵੱਲੋਂ ਹਾਲਾਂਕਿ ਪ੍ਰਿਯਮ ਗਰਗ ਦੇ ਸ਼ਾਮਲ ਹੋਣ 'ਤੇ ਅਧਿਕਾਰਤ ਰਿਲੀਜ਼ ਵੀ ਜਾਰੀ ਕੀਤੀ ਜਾਵੇਗੀ।
ਇਸ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਤੇਜ਼ ਗੇਂਦਬਾਜ਼ ਕਮਲੇਸ਼ ਨਾਗਰਕੋਟੀ ਸੱਟ ਨਾਲ ਜੂਝ ਰਹੇ ਸਨ। ਕਮਲੇਸ਼ ਦਿੱਲੀ ਕੈਪੀਟਲਸ ਲਈ ਇੱਕ ਵੀ ਮੈਚ ਨਹੀਂ ਖੇਡ ਸਕੇ ਅਤੇ ਇਸ ਹਫਤੇ ਦੇ ਸ਼ੁਰੂ ਵਿੱਚ ਉਹ ਆਈਪੀਐਲ ਦੇ 16ਵੇਂ ਸੀਜ਼ਨ ਤੋਂ ਬਾਹਰ ਹੋ ਗਏ ਸਨ। ਇਸ ਤੋਂ ਬਾਅਦ ਦਿੱਲੀ ਕੈਪੀਟਲਸ ਨੇ ਪ੍ਰਿਯਮ ਗਰਗ ਅਤੇ ਬੰਗਾਲ ਟੀਮ ਦੇ ਕਪਤਾਨ ਅਭਿਮਨਿਊ ਈਸ਼ਵਰਨ ਨੂੰ ਟ੍ਰਾਇਲ ਲਈ ਬੁਲਾਇਆ ਸੀ।
ਸਪੋਰਟਸਕੀਡਾ ਦੀ ਰਿਪੋਰਟ ਮੁਤਾਬਕ ਮੰਗਲਵਾਰ ਅਤੇ ਬੁੱਧਵਾਰ ਨੂੰ ਦੋਵਾਂ ਖਿਡਾਰੀਆਂ ਦਾ ਟ੍ਰਾਇਲ ਸੀ। ਮਿਡਲ ਆਰਡਰ ਨੂੰ ਮਜ਼ਬੂਤੀ ਦੇਣ ਲਈ ਦਿੱਲੀ ਕੈਪੀਟਲਜ਼ ਨੇ ਪ੍ਰਿਯਮ ਗਰਗ ਨੂੰ ਟੀਮ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ ਪ੍ਰਿਯਮ ਗਰਗ ਸਨਰਾਈਜ਼ਰਸ ਹੈਦਰਾਬਾਦ ਦਾ ਹਿੱਸਾ ਰਹਿ ਚੁੱਕੇ ਹਨ।
ਪ੍ਰਿਯਮ ਗਰਗ ਕੋਲ ਆਈਪੀਐਲ ਵਿੱਚ ਤਿੰਨ ਸੀਜ਼ਨ ਖੇਡਣ ਦਾ ਤਜਰਬਾ ਹੈ। ਪ੍ਰਿਯਮ ਗਰਗ ਨੇ 2020 ਅੰਡਰ-19 ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦੀ ਅਗਵਾਈ ਕੀਤੀ। ਇਸ ਤੋਂ ਬਾਅਦ ਉਸ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 1.90 ਕਰੋੜ ਰੁਪਏ ਖਰਚ ਕੇ ਖਰੀਦਿਆ। ਹਾਲਾਂਕਿ ਗਰਗ ਟੀਮ ਦੇ ਭਰੋਸੇ 'ਤੇ ਖਰਾ ਨਹੀਂ ਉਤਰ ਸਕੇ।
ਗਰਗ ਨੇ ਆਈਪੀਐਲ ਵਿੱਚ ਹੁਣ ਤੱਕ 17 ਮੈਚ ਖੇਡੇ ਹਨ ਅਤੇ ਇਸ ਦੌਰਾਨ ਉਸ ਨੇ 15.29 ਦੀ ਔਸਤ ਨਾਲ ਸਿਰਫ਼ 251 ਦੌੜਾਂ ਬਣਾਈਆਂ ਹਨ। ਪ੍ਰਿਯਮ ਗਰਗ ਦਾ ਸਟ੍ਰਾਈਕ ਰੇਟ ਵੀ ਸਿਰਫ 115.14 ਰਿਹਾ। ਲਗਾਤਾਰ ਤਿੰਨ ਸੈਸ਼ਨਾਂ ਵਿੱਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ ਨੇ ਪ੍ਰਿਯਮ ਗਰਗ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਸੀ। ਇਸ ਸਾਲ ਨਿਲਾਮੀ ਦੌਰਾਨ ਕਿਸੇ ਵੀ ਟੀਮ ਨੇ ਪ੍ਰਿਯਮ ਗਰਗ 'ਤੇ ਦਾਅ ਨਹੀਂ ਲਗਾਇਆ। ਹਾਲਾਂਕਿ ਹੁਣ ਉਹ ਵਾਪਸ ਆ ਗਿਆ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement