ਪੜਚੋਲ ਕਰੋ
Advertisement
ਇੰਡੀਅਨ ਹਾਕੀ ਟੀਮ ਨਾਲ ਕੇਬੀਸੀ ਦਾ ਖਾਸ ਐਪੀਸੋਡ
ਮੁੰਬਈ: ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਰਿਐਲਟੀ ਸ਼ੋਅ ਕੇਬੀਸੀ ‘ਚ ਇੰਡੀਅਨ ਹਾਕੀ ਟੀਮ ਨੇ ਸ਼ਿਰਕਤ ਕੀਤੀ ਸੀ। ਇਸ ਦੌਰਾਨ ਟੀਮ ਦੇ ਕਪਤਾਨ ਸਰਦਾਰ ਸਿੰਘ ਕੇਬੀਸੀ ਦੀ ਸੀਟ ‘ਤੇ ਬੈਠੇ ਨਜ਼ਰ ਆਏ।
ਇਸ ਸ਼ੋਅ ਵਿੱਚ ਅਮਿਤਾਭ ਨੇ ਦੱਸਿਆ ਕਿ ਇਸ ਦੇਸ਼ ਦਾ ਸਿਰ ਫਕਰ ਦੇ ਨਾਲ ਉਦੋਂ ਉੱਚਾ ਹੋ ਗਿਆ ਜਦੋਂ ਭਾਰਤੀ ਹਾਕੀ ਟੀਮ ਨੇ ਵਿਸ਼ਵ ਦੀ 5 ਸਭ ਤੋਂ ਬੇਸਟ ਟੀਮਾਂ ‘ਚ ਖੁਦ ਲਈ ਥਾਂ ਬਣਾ ਲਈ। 28 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਮੈਨਸ ਹਾਕੀ ਵਿਸ਼ਵਕੱਪ ‘ਚ ਟੀਮ ਇਤਿਹਾਸ ਦੁਹਰਾਉਣ ਦੀ ਪੂਰੀ ਕੋਸ਼ਿਸ਼ ਕਰੇਗੀ।
ਜਦੋਂ ਹੌਟ ਸੀਟ 'ਤੇ ਬੈਠੇ ਸਰਦਾਰ ਸਿੰਘ ਤੋਂ ਬਿੱਗ ਬੀ ਨੇ ਪੁੱਛਿਆ ਕਿ ਉਹ ਰਿਟਾਇਟਮੈਂਟ ਤੋਂ ਬਾਅਦ ਸਭ ਤੋਂ ਵੱਧ ਕੀ ਮਿਸ ਕਰਨਗੇ? ਤਾਂ ਸਿੰਘ ਨੇ ਇਸ ਦਾ ਜਵਾਬ ਦੇ ਕੇ ਸਭ ਨੂੰ ਇਮੋਸ਼ਨਲ ਕਰ ਦਿੱਤਾ।
ਸਰਦਾਰ ਸਿੰਘ ਨੇ ਕਿਹਾ, ‘ਮੈਂ ਸਭ ਤੋਂ ਵੱਧ ਆਪਣੀ ਜਰਸੀ ‘ਤੇ ਲਿਖੇ ਪੰਜ ਅੱਖ਼ਰ 'ਇੰਡੀਆ' ਨੂੰ ਮਿਸ ਕਰਾਂਗਾ, ਤੇ ਨਾਲ ਹੀ ਮੈਚ ਤੋਂ ਪਹਿਲਾਂ ਸ਼ੁਰੂ ਹੋਣ ਵਾਲੇ ਰਾਸ਼ਟਰ ਗਾਨ ਨੂੰ ਅਤੇ ਜਿੱਤਣ ਤੋਂ ਬਾਅਦ ਰਾਸ਼ਟਰੀ ਝੰਡੇ ਦਾ ਉੱਚਾ ਚੁੱਕ ਹੋਣਾ ਮਿਸ ਕਰਾਂਗਾ। ਆਪਣੀ ਟੀਮ ਦੇ ਨਾਲ ਕਮਰਾ ਸ਼ੇਅਰ ਕਰਨਾ ਮਿਸ ਕਰਾਂਗਾ।’
ਸਰਦਾਰ ਸਿੰਘ ਦੀ ਇਹ ਗੱਲ ਸੁਣ ਕੇ ਸਭ ਦੀਆਂ ਅੱਖਾਂ ਨਮ ਹੋ ਗਈਆਂ ਸੀ। ਜ਼ਿਕਰਯੋਗ ਹੈ ਕਿ ਕੱਲ੍ਹ ਤੋਂ ਪੁਰਸ਼ ਹਾਕੀ ਵਿਸ਼ਪ ਕੱਪ ਦਾ ਆਗਾਜ਼ ਹੋਣ ਜਾ ਰਿਹਾ ਹੈ। ਇਸ ਵਿੱਚ 16 ਟੀਮਾਂ ਭਾਗ ਲੈ ਰਹੀਆਂ ਹਨ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਧਰਮ
ਸਿਹਤ
Advertisement