BWF World Rankings: Lakshya Sen ਬਣਿਆ ਦੁਨੀਆ ਦੇ ਛੇਵਾਂ ਨੰਬਰ ਦਾ ਬੈਡਮਿੰਟਨ ਖਿਡਾਰੀ, ਲਗਾਤਾਰ ਚੰਗੇ ਖੇਡ ਦਾ ਮਿਲਿਆ ਫਾਇਦਾ
ਲਕਸ਼ਯ ਸੇਨ BWF ਵਿਸ਼ਵ ਰੈਂਕਿੰਗ ਵਿੱਚ ਆਪਣੇ ਕਰੀਅਰ ਦੇ ਸਰਵੋਤਮ ਛੇਵੇਂ ਸਥਾਨ 'ਤੇ ਪਹੁੰਚ ਗਏ ਹਨ। ਸੇਨ ਨੇ ਇਸ ਸੀਜ਼ਨ 'ਚ ਸ਼ਾਨਦਾਰ ਫਾਰਮ ਦਿਖਾਈ ਹੈ। ਉਨ੍ਹਾਂ ਦੇ 25 ਟੂਰਨਾਮੈਂਟਾਂ ਵਿੱਚ 76,424 ਅੰਕ ਹਨ।
BWF World Rankings : ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਲਕਸ਼ਯ ਸੇਨ (Commonwealth Games champion Lakshya Sen) ਮੰਗਲਵਾਰ ਨੂੰ ਤਾਜ਼ਾ BWF ਵਿਸ਼ਵ ਦਰਜਾਬੰਦੀ ਵਿੱਚ ਕਰੀਅਰ ਦੇ ਸਰਵੋਤਮ ਛੇਵੇਂ ਸਥਾਨ 'ਤੇ ਪਹੁੰਚ ਗਏ ਹਨ। ਅਲਮੋੜਾ ਦੇ ਇਸ ਖਿਡਾਰੀ ਨੇ ਇਸ ਸੀਜ਼ਨ 'ਚ ਸ਼ਾਨਦਾਰ ਫਾਰਮ ਦਿਖਾਈ ਹੈ। ਉਨ੍ਹਾਂ ਦੇ 25 ਟੂਰਨਾਮੈਂਟਾਂ ਵਿੱਚ 76,424 ਅੰਕ ਹਨ। ਫ੍ਰੈਂਚ ਓਪਨ ਚੈਂਪੀਅਨ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਵੀ ਪੁਰਸ਼ ਡਬਲਜ਼ ਵਿੱਚ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਵਿੱਚ ਸੱਤਵੇਂ ਸਥਾਨ ’ਤੇ ਵਾਪਸੀ ਕਰਨ ਲਈ ਇੱਕ ਸਥਾਨ ਦਾ ਵਾਧਾ ਕੀਤਾ।
ਭਾਰਤੀ ਜੋੜੀ ਨੇ ਦੋ BWF ਵਿਸ਼ਵ ਖਿਤਾਬ ਜਿੱਤੇ
ਇੰਡੀਆ ਓਪਨ ਸੁਪਰ 500 ਅਤੇ ਫਰੈਂਚ ਓਪਨ ਸੁਪਰ 750। ਉਨ੍ਹਾਂ ਨੇ ਪਹਿਲੀ ਵਾਰ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਉਨ੍ਹਾਂ ਨੇ ਭਾਰਤ ਦੀ ਥਾਮਸ ਕੱਪ ਜਿੱਤ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ।
ਪੀਵੀ ਸਿੰਧੂ ਨੇ ਵੀ ਪ੍ਰਾਪਤ ਕੀਤਾ ਇਹ ਸਥਾਨ
ਤ੍ਰਿਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਜ਼ ਜੋੜੀ ਅਤੇ ਈਸ਼ਾਨ ਭਟਨਾਗਰ ਅਤੇ ਤਨੀਸ਼ਾ ਕ੍ਰਿਸਟੋ ਦੀ ਮਿਕਸਡ ਡਬਲਜ਼ ਜੋੜੀ ਵੀ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਵਿੱਚ ਕ੍ਰਮਵਾਰ 23ਵੇਂ ਅਤੇ 28ਵੇਂ ਸਥਾਨ 'ਤੇ ਪਹੁੰਚ ਗਈ ਹੈ। ਤ੍ਰਿਸਾ ਅਤੇ ਗਾਇਤਰੀ ਨੇ ਪੰਜ ਸਥਾਨਾਂ ਦੀ ਛਾਲ ਮਾਰੀ ਜਦਕਿ ਤਨੀਸ਼ਾ ਅਤੇ ਈਸ਼ਾਨ ਨੇ ਦੋ ਸਥਾਨਾਂ ਦੀ ਛਲਾਂਗ ਲਾਈ।
ਓਲੰਪਿਕ 'ਚ ਦੋ ਤਮਗੇ ਜਿੱਤਣ ਵਾਲੀ ਪੀਵੀ ਸਿੰਧੂ ਵੀ ਇਕ ਸਥਾਨ ਦੇ ਫਾਇਦੇ ਨਾਲ ਪੰਜਵੇਂ ਸਥਾਨ 'ਤੇ ਪਹੁੰਚ ਗਈ ਹੈ। ਗਿੱਟੇ ਦੀ ਸੱਟ ਕਾਰਨ ਉਸ ਨੇ ਬਰਮਿੰਘਮ ਖੇਡਾਂ ਤੋਂ ਬਾਅਦ ਕਿਸੇ ਵੀ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲਿਆ ਹੈ। ਕਿਦਾਂਬੀ ਸ਼੍ਰੀਕਾਂਤ ਅਤੇ ਐਚਐਸ ਪ੍ਰਣਯ ਪੁਰਸ਼ ਸਿੰਗਲਜ਼ ਰੈਂਕਿੰਗ ਵਿੱਚ ਕ੍ਰਮਵਾਰ 11ਵੇਂ ਅਤੇ 12ਵੇਂ ਸਥਾਨ ਉੱਤੇ ਬਰਕਰਾਰ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।