ਪੜਚੋਲ ਕਰੋ

Punjab News: ਮੰਤਰੀ ਦਾ ਵੱਡਾ ਐਲਾਨ ! ਸੂਬੇ ਵਿੱਚ ਬਣਾਈਆਂ ਜਾਣਗੀਆਂ 1000 ਖੇਡ ਨਰਸਰੀਆਂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਬਣਨ ਨਾਲ ਸੂਬੇ ਵਿਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਲਾਕ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਖੇਡ ਮੁਕਾਬਲੇ ਕਰਵਾਏ ਗਏ ਹਨ।

Punjab News: ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਸੂਬੇ ਵਿਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸੂਬੇ ਵਿਚ ਵੱਖ-ਵੱਖ ਥਾਵਾਂ ’ਤੇ ਇਕ ਹਜ਼ਾਰ ਖੇਡ ਨਰਸਰੀਆਂ ਸਥਾਪਿਤ ਕੀਤੀਆਂ ਜਾਣਗੀਆਂ। 

ਉਨ੍ਹਾਂ ਕਿਹਾ ਕਿ ਇਲਾਕੇ ਵਿਚ ਪ੍ਰਚਲਿਤ ਖੇਡਾਂ ਦੇ ਹਿਸਾਬ ਨਾਲ ਇਥੇ ਵੱਖ-ਵੱਖ ਖੇਡਾਂ ਲਈ ਨਰਸਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਤਾਂ ਜੋ ਇਨ੍ਹਾਂ ਖੇਡਾਂ ਨੂੰ ਹੋਰ ਉਤਸ਼ਾਹ ਮਿਲੇ। ਉਹ ਅੱਜ ਹੁਸ਼ਿਆਰਪੁਰ ਦੇ ਪਿੰਡ ਨੰਗਲ ਖਿਲਾੜੀਆਂ ਵਿਚ ਯੂਥ ਸਪੋਰਟਸ ਕਲੱਬ ਵੱਲੋਂ ਕਰਵਾਏ ਫੁੱਟਬਾਲ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਵਿਚ ਖਿਡਾਰੀਆਂ ਅਤੇ ਪਿੰਡ ਵਾਸੀਆਂ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ।ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ, ਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣ, ਦੀਪਕ ਬਾਲੀ, ਅਰਜੁਨ ਐਵਾਰਡੀ ਗੁਰਦੇਵ ਸਿੰਘ ਗਿੱਲ ਵੀ ਹਾਜ਼ਰ ਸਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਬਣਨ ਨਾਲ ਸੂਬੇ ਵਿਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਲਾਕ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਖੇਡ ਮੁਕਾਬਲੇ ਕਰਵਾਏ ਗਏ ਹਨ। 

ਇਸ ਸਾਲ 'ਖੇਡਾਂ ਵਤਨ ਪੰਜਾਬ ਦੀਆਂ' ਦੇ ਦੂਜੇ ਸਾਲ ਦੇ ਖੇਡ ਮੁਕਾਬਲੇ ਵੀ ਬੜੇ ਉਤਸ਼ਾਹ ਨਾਲ ਸੰਪੰਨ ਹੋਏ। ਉਨ੍ਹਾਂ ਕਿਹਾ ਕਿ ਨਵੀਂ ਖੇਡ ਨੀਤੀ ਨਾਲ ਖਿਡਾਰੀਆਂ ਦਾ ਸਰਬਪੱਖੀ ਵਿਕਾਸ ਹੋਵੇਗਾ। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਪਿੰਡ ਨੰਗਲ ਖਿਡਾਰੀਆਂ ਵਿਚ ਫੁੱਟਬਾਲ ਖੇਡ ਨਰਸਰੀ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਿੰਡ ਦੇ ਸਟੇਡੀਅਮ ਦੇ ਬੁਨਿਆਦੀ ਢਾਂਚੇ ਅਤੇ ਰੱਖ-ਰਖਾਅ ਲਈ ਪ੍ਰਬੰਧਕਾਂ ਵੱਲੋਂ 25 ਲੱਖ ਰੁਪਏ ਤੱਕ ਦਾ ਖਰਚਾ ਪੰਜਾਬ ਸਰਕਾਰ ਸਹਿਣ ਕਰੇਗੀ। 

ਇਸ ਮੌਕੇ ਮੋਹਨ ਲਾਲ ਚਿੱਤੋਂ, ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪ੍ਰੀਤ ਕੋਹਲੀ, ਨਾਇਬ ਤਹਿਸੀਲਦਾਰ ਵਿਜੇ ਕੁਮਾਰ, ਕਲੱਬ ਪ੍ਰਧਾਨ ਨਵਨੀਤ ਭਾਰਦਵਾਜ, ਸਕੱਤਰ ਜੀ.ਸੀ ਭਾਰਦਵਾਜ, ਸਰਬਜੀਤ ਸਿੰਘ, ਪਰਮਿੰਦਰ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸੁਖਬੀਰ ਬਾਦਲ 'ਤੇ ਹਮਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ ! ਸੀਸੀਟੀਵੀ ਫੁਟੇਜ਼ 'ਚ ਵੱਡੇ ਖੁਲਾਸੇ

Punjab News: 4 ਦਹਾਕੇ ਪਹਿਲਾਂ ਜਿੱਥੇ 'ਖਾਲਿਸਤਾਨੀਆਂ' ਨੇ ਕੀਤਾ DIG ਦਾ ਕਤਲ, ਉੱਥੇ ਹੀ ਹੁਣ ਸੁਖਬੀਰ ਬਾਦਲ 'ਤੇ ਚੱਲੀ ਗੋਲ਼ੀ, ਜਾਣੋ ਕਿੱਥੇ ਜੁੜ ਰਹੇ ਨੇ ਤਾਰ ?

Farmers Protest: ਸ਼ੰਭੂ ਤੇ ਖਨੌਰੀ ਬਾਰਡਰ 'ਤੇ ਵੱਡੀ ਹਿੱਲਜੁੱਲ! ਕਿਸਾਨਾਂ ਨੇ ਖਿੱਚੀ ਤਿਆਰੀ, ਹਰਿਆਣਾ ਪੁਲਿਸ ਦਾ ਵੀ ਐਕਸ਼ਨ ਮੋਡ

Punjab News: ਮਾਨਸਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ, ਕਈ ਮੁਲਾਜ਼ਮ ਜ਼ਖ਼ਮੀ, ਲਾਠੀਚਾਰਜ 'ਚ ਕਿਸਾਨਾਂ ਦੇ ਵੀ ਵੱਜੀਆਂ ਸੱਟਾਂ, ਵਾਹਨਾਂ ਦੀ ਹੋਈ ਭੰਨ-ਤੋੜ

ABP Premium

ਵੀਡੀਓਜ਼

Surkhbir Badal Attack Update | ਸੁਖਬੀਰ ਬਾਦਲ 'ਤੇ ਹਮਲੇ 'ਚ ਵੱਡੀ ਅਪਡੇਟ ! Bikram Majithia ਦਾ ਵੱਡਾ ਸਬੂਤFarmers Protest | ਕਿਸਾਨਾਂ ਨੂੰ ਲੈਕੇ ਹਰਿਆਣਾ ਸਰਕਾਰ ਦਾ ਵੱਡਾ ਐਕਸ਼ਨ!ਲਾਈ 144 ਧਾਰਾ ਹੋਇਆ ਮਾਹੌਲ ਖ਼ਰਾਬ! |DallewalSukhbir Badal |ਹਮਲੇ ਤੋਂ ਬਾਅਦ ਵੀ ਨਹੀਂ ਰੁਕੀ ਸੁਖਬੀਰ ਬਾਦਲ ਦੀ ਸਜ਼ਾ |Abp SanjhaSukhbir Badal Attack | ਸੁਖਬੀਰ ਬਾਦਲ ਦੇ ਹਮਲੇ ਪਿੱਛੇ ਕੌਣ? ਅਕਾਲੀ ਦਲ ਲੀਡਰ ਦਾ ਵੱਡਾ ਖ਼ੁਲਾਸਾ! |Abp Sanjah

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸੁਖਬੀਰ ਬਾਦਲ 'ਤੇ ਹਮਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ ! ਸੀਸੀਟੀਵੀ ਫੁਟੇਜ਼ 'ਚ ਵੱਡੇ ਖੁਲਾਸੇ
Punjab News: ਸੁਖਬੀਰ ਬਾਦਲ 'ਤੇ ਹਮਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ ! ਸੀਸੀਟੀਵੀ ਫੁਟੇਜ਼ 'ਚ ਵੱਡੇ ਖੁਲਾਸੇ
Punjab News: 4 ਦਹਾਕੇ ਪਹਿਲਾਂ ਜਿੱਥੇ 'ਖਾਲਿਸਤਾਨੀਆਂ' ਨੇ ਕੀਤਾ DIG ਦਾ ਕਤਲ, ਉੱਥੇ ਹੀ ਹੁਣ ਸੁਖਬੀਰ ਬਾਦਲ 'ਤੇ ਚੱਲੀ ਗੋਲ਼ੀ, ਜਾਣੋ ਕਿੱਥੇ ਜੁੜ ਰਹੇ ਨੇ ਤਾਰ ?
Punjab News: 4 ਦਹਾਕੇ ਪਹਿਲਾਂ ਜਿੱਥੇ 'ਖਾਲਿਸਤਾਨੀਆਂ' ਨੇ ਕੀਤਾ DIG ਦਾ ਕਤਲ, ਉੱਥੇ ਹੀ ਹੁਣ ਸੁਖਬੀਰ ਬਾਦਲ 'ਤੇ ਚੱਲੀ ਗੋਲ਼ੀ, ਜਾਣੋ ਕਿੱਥੇ ਜੁੜ ਰਹੇ ਨੇ ਤਾਰ ?
Farmers Protest: ਸ਼ੰਭੂ ਤੇ ਖਨੌਰੀ ਬਾਰਡਰ 'ਤੇ ਵੱਡੀ ਹਿੱਲਜੁੱਲ! ਕਿਸਾਨਾਂ ਨੇ ਖਿੱਚੀ ਤਿਆਰੀ, ਹਰਿਆਣਾ ਪੁਲਿਸ ਦਾ ਵੀ ਐਕਸ਼ਨ ਮੋਡ
Farmers Protest: ਸ਼ੰਭੂ ਤੇ ਖਨੌਰੀ ਬਾਰਡਰ 'ਤੇ ਵੱਡੀ ਹਿੱਲਜੁੱਲ! ਕਿਸਾਨਾਂ ਨੇ ਖਿੱਚੀ ਤਿਆਰੀ, ਹਰਿਆਣਾ ਪੁਲਿਸ ਦਾ ਵੀ ਐਕਸ਼ਨ ਮੋਡ
Punjab News: ਮਾਨਸਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ, ਕਈ ਮੁਲਾਜ਼ਮ ਜ਼ਖ਼ਮੀ, ਲਾਠੀਚਾਰਜ 'ਚ ਕਿਸਾਨਾਂ ਦੇ ਵੀ ਵੱਜੀਆਂ ਸੱਟਾਂ, ਵਾਹਨਾਂ ਦੀ ਹੋਈ ਭੰਨ-ਤੋੜ
Punjab News: ਮਾਨਸਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ, ਕਈ ਮੁਲਾਜ਼ਮ ਜ਼ਖ਼ਮੀ, ਲਾਠੀਚਾਰਜ 'ਚ ਕਿਸਾਨਾਂ ਦੇ ਵੀ ਵੱਜੀਆਂ ਸੱਟਾਂ, ਵਾਹਨਾਂ ਦੀ ਹੋਈ ਭੰਨ-ਤੋੜ
Amritsar News: ਅੰਮ੍ਰਿਤਸਰ ਫਾਇਰਿੰਗ ਨਾਲ ਮੁੜ ਦਹਿਲਿਆ,  ਕਾਰ 'ਚ ਆਏ 4-5 ਨੌਜਵਾਨਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ 
ਅੰਮ੍ਰਿਤਸਰ ਫਾਇਰਿੰਗ ਨਾਲ ਮੁੜ ਦਹਿਲਿਆ,  ਕਾਰ 'ਚ ਆਏ 4-5 ਨੌਜਵਾਨਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ 
Punjab News: ਹਮਲੇ ਤੋਂ ਬਾਅਦ ਵੀ ਨਹੀਂ ਰੁਕੀ ਸੁਖਬੀਰ ਬਾਦਲ ਦੀ ਸਜ਼ਾ, ਅੱਜ ਸ੍ਰੀ ਕੇਸਗੜ੍ਹ ਸਾਹਿਬ ਪੁੱਜੇ, ਸੇਵਾਦਾਰ ਦੀ ਕਰ ਰਹੇ ਡਿਊਟੀ
ਹਮਲੇ ਤੋਂ ਬਾਅਦ ਵੀ ਨਹੀਂ ਰੁਕੀ ਸੁਖਬੀਰ ਬਾਦਲ ਦੀ ਸਜ਼ਾ, ਅੱਜ ਸ੍ਰੀ ਕੇਸਗੜ੍ਹ ਸਾਹਿਬ ਪੁੱਜੇ, ਸੇਵਾਦਾਰ ਦੀ ਕਰ ਰਹੇ ਡਿਊਟੀ
Attack on Sukhbir Badal: ਜਦੋਂ ਤਕੜੇ ਲਿਖਾਰੀ ਬੁੱਢੀ ਉਮਰੇ ਹਥਿਆਰ ਚੁੱਕ ਲੈਣ ਤਾਂ ਹਕੂਮਤ ਨੂੰ ਸਮਝਣਾ ਚਾਹੀਦਾ ਕਿ....., ਸੁਖਬੀਰ ਹਮਲੇ 'ਤੇ ਮਾਨ ਦਾ ਵੱਡਾ ਬਿਆਨ

Farmers Protest: ਦਿੱਲੀ ਕੂਚ ਕਰਨਗੇ ਪੰਜਾਬ ਦੇ ਕਿਸਾਨ, ਸ਼ੁਰੂ ਹੋਈ ਹਲਚਲ, ਸ਼ੰਭੂ ਬਾਰਡਰ 'ਤੇ ਲਗਾਈ ਇਹ ਧਾਰਾ

Embed widget