ਪੜਚੋਲ ਕਰੋ
ਨਿਊਜ਼ੀਲੈਂਡ 'ਚ 7 ਮਿਲੀਅਨ ਡਾਲਰ ਦੀ ਲਾਗਤ ਨਾਲ ਬਣਿਆ ਸਿੱਖ ਸਪੋਰਟਸ ਕੰਪਲੈਕਸ
ਨਿਊਜ਼ੀਲੈਂਡ ਦੇ ਦੱਖਣੀ ਔਕਲੈਂਡ ਦੇ ਟਾਕਾਨੀਨੀ 'ਚ ਜਿੱਥੇ ਗੁਰਦੁਆਰਾ ਸ਼੍ਰੀ ਕਲੰਗੀਧਰ ਸਾਹਿਬ ਹੈ ਦੇ ਨੇੜੇ ਲੱਖਾਂ ਡੌਲਰਾਂ ਦੀ ਲਾਗਤ ਵਾਲਾ ਸਪੋਰਟਸ ਕੰਪਲੈਕਸ ਤਿਆਰ ਕੀਤਾ ਗਿਆ ਹੈ।ਇਹ ਆਪਣੇ ਆਪ 'ਚ ਇਤਿਹਾਸਿਕ ਹੈ।ਫਿਲਹਾਲ ਇਸ ਸਪੋਰਟਸ ਕੰਪਲੈਕਸ ਦਾ ਕੰਮ ਮੁੰਕਮਲ ਹੋ ਚੁੱਕਿਆ ਹੈ।ਇਸ ਵਿਸ਼ਵ ਪੱਧਰੀ ਬਹੁ ਕਰੋੜੀ ਲਾਗਤ ਵਾਲੇ ਕੰਪਲੈਕਸ ‘ਚ 7 ਵੱਖ-ਵੱਖ ਖੇਡ ਸੈਂਟਰ ਉਸਾਰੇ ਗਏ ਹਨ।
![ਨਿਊਜ਼ੀਲੈਂਡ 'ਚ 7 ਮਿਲੀਅਨ ਡਾਲਰ ਦੀ ਲਾਗਤ ਨਾਲ ਬਣਿਆ ਸਿੱਖ ਸਪੋਰਟਸ ਕੰਪਲੈਕਸ New Zealand Sikh Community contribute 7 million dollar built sport stadium ਨਿਊਜ਼ੀਲੈਂਡ 'ਚ 7 ਮਿਲੀਅਨ ਡਾਲਰ ਦੀ ਲਾਗਤ ਨਾਲ ਬਣਿਆ ਸਿੱਖ ਸਪੋਰਟਸ ਕੰਪਲੈਕਸ](https://static.abplive.com/wp-content/uploads/sites/5/2020/08/19042147/Ground-2.jpg?impolicy=abp_cdn&imwidth=1200&height=675)
ਪਰਮਜੀਤ ਸਿੰਘ ਦੀ ਰਿਪੋਰਟ
ਚੰਡੀਗੜ੍ਹ: ਨਿਊਜ਼ੀਲੈਂਡ ਦੇ ਦੱਖਣੀ ਔਕਲੈਂਡ ਦੇ ਟਾਕਾਨੀਨੀ 'ਚ ਜਿੱਥੇ ਗੁਰਦੁਆਰਾ ਸ਼੍ਰੀ ਕਲੰਗੀਧਰ ਸਾਹਿਬ ਹੈ ਦੇ ਨੇੜੇ ਲੱਖਾਂ ਡੌਲਰਾਂ ਦੀ ਲਾਗਤ ਵਾਲਾ ਸਪੋਰਟਸ ਕੰਪਲੈਕਸ ਤਿਆਰ ਕੀਤਾ ਗਿਆ ਹੈ।ਇਹ ਆਪਣੇ ਆਪ 'ਚ ਇਤਿਹਾਸਿਕ ਹੈ।ਫਿਲਹਾਲ ਇਸ ਸਪੋਰਟਸ ਕੰਪਲੈਕਸ ਦਾ ਕੰਮ ਮੁੰਕਮਲ ਹੋ ਚੁੱਕਿਆ ਹੈ।ਇਸ ਵਿਸ਼ਵ ਪੱਧਰੀ ਬਹੁ ਕਰੋੜੀ ਲਾਗਤ ਵਾਲੇ ਕੰਪਲੈਕਸ ‘ਚ 7 ਵੱਖ-ਵੱਖ ਖੇਡ ਸੈਂਟਰ ਉਸਾਰੇ ਗਏ ਹਨ।
ਇਹ ਵੀ ਪੜ੍ਹੋ: ਗੰਨਾ ਕਿਸਾਨਾਂ ਲਈ ਕੱਲ੍ਹ ਆ ਸਕਦੀ ਚੰਗੀ ਖ਼ਬਰ, ਗੰਨੇ ਦੀ ਖਰੀਦ ਕੀਮਤ 'ਚ ਵਾਧੇ ਦੀ ਸੰਭਾਵਨਾ
ਇਸ ਸਿੱਖ ਸਪੋਰਟਸ ਕੰਪਲੈਕਸ ਅੰਦਰ ਫੁੱਟਬਾਲ ਅਤੇ ਹੌਕੀ ਦੇ ਵਿਸ਼ਵ ਪੱਧਰੀ ਗਰਾਊਂਡ ਬਣਾਏ ਗਏ ਹਨ। ਕੰਪਲੈਕਸ ਅੰਦਰ ਐਥਲੈਟਿਕ ਟਰੈਕ, ਵੌਲੀਬੌਲ, ਬਾਸਕਿਟ ਬੌਲ,ਕ੍ਰਿਕੇਟ ਅਤੇ ਕਬੱਡੀ ਗਰਾਊਂਡ ਵੀ ਤਿਆਰ ਕੀਤੇ ਗਏ ਹਨ।ਫੁੱਟਬਾਲ ਦਾ ਗਰਾਊਂਡ ਫੀਫਾ ਦੇ ਨੇਮਾਂ ਤਹਿਤ ਬਣਾਇਆ ਗਿਆ ਹੈ।ਇਹ ਸਪੋਰਟਸ ਕੰਪਲੈਕਸ 8.6 ਏਕੜ ਜ਼ਮੀਨ ‘ਤੇ ਬਣਾਇਆ ਗਿਆ ਹੈ।
ਫੁੱਟਬਾਲ ਹੀ ਨਹੀਂ ਹੋਰ ਖੇਡਾਂ ਦੇ ਮੈਦਾਨ ਅਤੇ ਕੋਰਟ ਕੌਮਾਂਤਰੀ ਪੱਧਰ ਦੀਆਂ ਖੇਡ ਸੰਸਥਾਵਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਹੀ ਤਿਆਰ ਕੀਤੇ ਗਏ ਹਨ।ਜੋ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਨਾਲ ਲੈਸ ਹਨ।ਪੂਰਾ ਖੇਡ ਕੰਪਲੈਕਸ 7 ਵੱਡੀਆਂ ਲਾਈਟਾਂ ਨਾਲ ਰੌਸ਼ਨ ਹੋਵੇਗਾ।ਇੰਨਾਂ ਫਲੱਡ ਲਾਈਟਸ ਦੇ ਵਿੱਚ ਇਨ ਬਿਲਟ ਸਾਊਂਡ ਸਿਸਟਮ ਰੱਖਿਆ ਗਿਆ ਹੈ ਤਾਂ ਜੋ ਖੇਡ ਪ੍ਰਬੰਧਕਾਂ ਨੂੰ ਵੱਖ ਤੋਂ ਸਾਊਂਡ, ਮਾਇਕਰੋਫੋਨ ਅਤੇ ਪਬਲਿਕ ਐਡਰੈਸ ਸਿਸਟਮ ਦਾ ਬੰਦੋਬਸਤ ਨਾ ਕਰਨਾ ਪਵੇ।
ਇਹ ਵੀ ਪੜ੍ਹੋ: UGC Final Year Exam SC Hearing: Final Year Exam 'ਤੇ SC 'ਚ ਸੁਣਵਾਈ, ਜਾਣੋ ਕੀ ਹੋਏਗਾ ਵਿਦਿਆਰਥੀਆਂ ਦਾ ਭਵਿੱਖ
ਇਸੇ ਮੈਦਾਨ 'ਚ ਫੁੱਟਬਾਲ ਮੈਚ ਕਰਵਾਉਣ ਬਾਬਤ ਨਿਊਜੀਲੈਂਡ ਫੁੱਲਬਾਲ ਟੀਮ ਨਾਲ ਕਰਾਰ ਵੀ ਹੋਇਆ ਹੈ।ਨਿਊਜ਼ੀਲੈਂਡ 'ਚ ਸਿੱਖ ਸੰਸਥਾ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਇਸ ਕੰਪਲੈਕਸ ਦੀ ਉਸਾਰੀ ਕਰਵਾਈ ਗਈ ਹੈ।ਬੀਤੇ 10 ਸਾਲਾਂ ਤੋਂ ਇਸ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ।1989 ਤੋਂ ਸੰਸਥਾ ਵੱਲੋਂ ਇੱਥੇ ਸਿੱਖ ਹੈਰੀਟੇਜ ਸਕੂਲ ਦਾ ਪ੍ਰਬੰਧ ਵੀ ਦੇਖਿਆ ਜਾ ਰਿਹਾ ਹੈ।ਹੁਣ ਸਕੂਲ ਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਅਤੇ ਸੁਚੱਜੇ ਜੀਵਨ ਲਈ ਪ੍ਰੇਰਿਤ ਕਰਨ ਲਈ ਇਹ ਕੰਪਲੈਕਸ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: ਰਿਸ਼ਵਤ ਲੈਂਦੇ ਤਹਿਸੀਲਦਾਰ ਕਾਬੂ, 1 ਕਰੋੜ ਤੋਂ ਵੱਧ ਰਕਮ ਦੀ ਗਿਣਤੀ ਲਈ ਮੰਗਵਾਉਣੀ ਪਈ ਮਸ਼ੀਨ
![ਨਿਊਜ਼ੀਲੈਂਡ 'ਚ 7 ਮਿਲੀਅਨ ਡਾਲਰ ਦੀ ਲਾਗਤ ਨਾਲ ਬਣਿਆ ਸਿੱਖ ਸਪੋਰਟਸ ਕੰਪਲੈਕਸ](https://static.abplive.com/wp-content/uploads/sites/5/2020/08/19042147/Ground-2.jpg)
![ਨਿਊਜ਼ੀਲੈਂਡ 'ਚ 7 ਮਿਲੀਅਨ ਡਾਲਰ ਦੀ ਲਾਗਤ ਨਾਲ ਬਣਿਆ ਸਿੱਖ ਸਪੋਰਟਸ ਕੰਪਲੈਕਸ](https://static.abplive.com/wp-content/uploads/sites/5/2020/08/19042158/Ground-3.jpg)
![ਨਿਊਜ਼ੀਲੈਂਡ 'ਚ 7 ਮਿਲੀਅਨ ਡਾਲਰ ਦੀ ਲਾਗਤ ਨਾਲ ਬਣਿਆ ਸਿੱਖ ਸਪੋਰਟਸ ਕੰਪਲੈਕਸ](https://static.abplive.com/wp-content/uploads/sites/5/2020/08/19042136/Ground-1.jpg)
![ਨਿਊਜ਼ੀਲੈਂਡ 'ਚ 7 ਮਿਲੀਅਨ ਡਾਲਰ ਦੀ ਲਾਗਤ ਨਾਲ ਬਣਿਆ ਸਿੱਖ ਸਪੋਰਟਸ ਕੰਪਲੈਕਸ](https://static.abplive.com/wp-content/uploads/sites/5/2020/08/19041856/7f47b667-5baf-498f-86b7-878d26b9b3f4_wo.jpg)
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਦੇਸ਼
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)