ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ 6 ਮਈ ਤੋਂ ਹੋਵੇਗਾ ਆਗਾਜ਼, ਜਰਖੜ ਖੇਡ ਸਟੇਡੀਅਮ 'ਚ 20 ਟੀਮਾਂ ਭਿੜਨਗੀਆਂ
Ludhiana News: ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵੱਲੋਂ ਜਰਖੜ ਖੇਡਾਂ ਦੀ ਕੜੀ ਵਜੋਂ 13ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 6 ਮਈ ਤੋਂ ਜਰਖੜ ਖੇਡ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਹਾਕੀ ਮੇਲਾ ...
Ludhiana News: ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵੱਲੋਂ ਜਰਖੜ ਖੇਡਾਂ ਦੀ ਕੜੀ ਵਜੋਂ 13ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 6 ਮਈ ਤੋਂ ਜਰਖੜ ਖੇਡ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਹਾਕੀ ਮੇਲਾ 28 ਮਈ ਤੱਕ ਚੱਲੇਗਾ।
ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਹਾਕੀ ਟੂਰਨਾਮੈਂਟ ਵਿੱਚ 20 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਸ ਵਿੱਚ 12 ਜੂਨੀਅਰ ਅਤੇ ਅੱਠ ਟੀਮਾਂ ਸੀਨੀਅਰ ਵਰਗ ਵਿੱਚ ਹੋਣਗੀਆਂ। ਸੀਨੀਅਰ ਵਰਗ ਦੀ ਜੇਤੂ ਟੀਮ ਨੂੰ 10 ਏਵਨ ਸਾਈਕਲ ਅਤੇ ਉਪ ਜੇਤੂ ਟੀਮ ਨੂੰ 21 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ।
ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ ਸੀਨੀਅਰ ਵਰਗ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਪੂਲ ‘ਏ’ ਦੇ ਵਿੱਚ ਮੌਜੂਦਾ ਚੈਂਪੀਅਨ ਫਰੈਂਡਜ਼ ਕਲੱਬ ਰੂਮੀ, ਕਿਲ੍ਹਾ ਰਾਏਪੁਰ ਕਲੱਬ, ਗਿੱਲ ਕਲੱਬ ਘਵੱਦੀ ਤੇ ਡਾ. ਕੁਲਦੀਪ ਕਲੱਬ ਨੂੰ ਜਦਕਿ ਪੂਲ ਬੀ ਵਿੱਚ ਉਪ ਜੇਤੂ ਜਰਖੜ ਹਾਕੀ ਅਕੈਡਮੀ, ਹਾਕੀ ਸੈਂਟਰ ਰਾਮਪੁਰ, ਏਕ ਨੂਰ ਅਕੈਡਮੀ ਤੇਂਗ ਜਲੰਧਰ, ਯੰਗ ਕਲੱਬ ਉਟਾਲਾ ਸਮਰਾਲਾ ਦੀਆਂ ਟੀਮਾਂ ਸ਼ਾਮਲ ਹੋਣਗੀਆਂ।
ਜਾਣੋ ਕੀ ਇਸਦਾ ਪੂਰਾ ਵੇਰਵਾ...
ਮਿਤੀ 6 ਮਈ- ਨੀਟਾ ਕਲੱਬ ਰਾਮਪੁਰ ਬਨਾਮ ਯੰਗ ਕਲੱਬ ਉਟਾਲਾ
ਸ਼ਾਮ 6 ਵਜੇ , ਕਿਲਾ ਰਾਏਪੁਰ ਬਨਾਮ ਗਿੱਲ ਕਲੱਬ ਘਵੱਦੀ 7 ਵਜੇ
7 ਮਈ- ਜਰਖੜ ਅਕੈਡਮੀ ਬਨਾਮ ਏਕ ਨੂਰ ਅਕੈਡਮੀ ਤੇਂਗ਼ ਜਲੰਧਰ ਸ਼ਾਮ 6 ਵਜੇ, ਫਰੈਂਡਜ ਕਲੱਬ ਰੂਮੀ ਬਨਾਮ ਡਾਕਟਰ ਕੁਲਦੀਪ ਕਲੱਬ ਮੋਗਾ ਸ਼ਾਮ 7 ਵਜੇ ।
13ਮਈ ਜਰਖੜ ਅਕੈਡਮੀ ਬਨਾਮ ਏਕ ਨੂਰ ਅਕੈਡਮੀ,6 ਵਜੇ, ਗਿੱਲ ਕਲੱਬ ਘਵੱਦੀ ਬਨਾਮ ਫਰੈਡਜ਼ ਕਲੱਬ ਰੂਮੀ ਸ਼ਾਮ 7 ਵਜੇ ।
14 ਮਈ ਯੰਗ ਕਲੱਬ ਉਟਾਲਾ ਬਨਾਮ ਏਕ ਨੂਰ ਅਕੈਡਮੀ ਸ਼ਾਮ 6 ਵਜੇ, ਕਿਲ੍ਹਾ ਰਾਇਪੁਰ ਬਨਾਮ ਡੀ ਪੀ ਸੀ ਮੋਗਾ।
20 ਮਈ ਗਿੱਲ ਕਲੱਬ ਘਵੱਦੀ ਬਨਾਮ ਮੋਗਾ 6ਵਜੇ ਸ਼ਾਮ, ਦੂਜਾ ਮੈਚ ਕਿਲ੍ਹਾ ਰਾਇਪੁਰ ਬਨਾਮ ਫਰੈਂਡਜ ਕਲੱਬ ਰੂਮੀ ਸ਼ਾਮ 7 ਵਜੇ।
21 ਮਈ ਜਰਖੜ ਅਕੈਡਮੀ ਬਨਾਮ ਯੰਗ ਕਲੱਬ ਉਟਾਲਾ 6 ਵਜੇ ਸ਼ਾਮ, ਨੀਟਾ ਕਲੱਬ ਰਾਮਪੁਰ ਬਨਾਮ ਏਕ ਨੂਰ ਅਕੈਡਮੀ ਟੇਂਗ ਸ਼ਾਮ 7 ਵਜੇ।
ਸੀਨੀਅਰ ਵਰਗ ਵਿੱਚ ਪਹਿਲਾ ਮੁਕਾਬਲਾ 6 ਮਈ ਨੂੰ ਨੀਟਾ ਕਲੱਬ ਰਾਮਪੁਰ ਬਨਾਮ ਯੰਗ ਕਲੱਬ ਉਟਾਲਾ ਦਾ ਹੋਵੇਗਾ ਜਦਕਿ ਇਸੇ ਦਿਨ ਸ਼ਾਮ 7 ਵਜੇ ਦੂਜਾ ਮੁਕਾਬਲਾ ਕਿਲ੍ਹਾ ਰਾਏਪੁਰ ਬਨਾਮ ਗਿੱਲ ਕਲੱਬ ਘਵੱਦੀ ਵਿਚਕਾਰ ਖੇਡਿਆ ਜਾਵੇਗਾ। ਦੱਸ ਦੇਈਏ ਕਿ ਇਸ ਵਿੱਚ ਕਈ ਨੌਜਵਾਨ ਖਿਡਾਰੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਇਨਾਮ ਵੀ ਵੰਡੇ ਜਾਂਦੇ ਹਨ।
ਇਹ ਵੀ ਪੜ੍ਹੋ:- Yuzvendra Chahal: ਕ੍ਰਿਕਟਰ ਯੁਜਵੇਂਦਰ ਚਾਹਲ ਨਸ਼ੇ ਦੀ ਹਾਲਤ 'ਚ ਖੁਦ ਨੂੰ ਨਹੀਂ ਸਕੇ ਸੰਭਾਲ, ਫੈਨਜ਼ ਬੋਲੇ- "ਦਾਰੂਬਾਜ਼"
ਇਹ ਵੀ ਪੜ੍ਹੋ:- Yuzvendra Chahal: ਨਸ਼ੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਏ ਯੁਜਵੇਂਦਰ ਚਾਹਲ, ਪਤਨੀ ਧਨਸ਼੍ਰੀ ਨੇ ਤਸਵੀਰ ਸਾਂਝੀ ਕਰ ਕਹੀ ਇਹ ਗੱਲ
ਇਹ ਵੀ ਪੜ੍ਹੋ:- Moeen Ali: ਮੋਇਨ ਅਲੀ ਬੰਗਲਾਦੇਸ਼ੀ ਕੁੜੀ ਦੇ ਪਿਆਰ 'ਚ ਹੋ ਗਿਆ ਸੀ ਕਲੀਨ ਬੋਲਡ, ਜਾਣੋ CSK ਖਿਡਾਰੀ ਦੀ ਪ੍ਰੇਮ ਕਹਾਣੀ